-
ਵੀਰਾਂ ਦੇ ਸਿਰ ਉੱਚੇ ਨੇ,
ਸਾਡੇ ਵੀ ਸੁਪਨੇ ਸੁੱਚੇ ਨੇ।
ਬਾਬਲ ਦੀ ਉਮਰਾਂ ਮੰਗਦੀ ਨੂੰ,
ਵੇਹੜੇ ਵਿਚ ਖੁਸ਼ੀਆਂ ਵੰਡਦੀ ਨੂੰ।
ਜਦੋਂ ਅੱਜ ਧੀ ਹੋਈ ਪਰਾਈ ਵੇ,
ਤਾਹੀਂਉਂ ਬਾਬਲ ਦੀ ਅੱਖ ਭਰ ਆਈ ਵੇ।
ਤਾਹੀਂਉਂ ਬਾਬਲ ਦੀ ਅੱਖ ਭਰ ਆਈ ਵੇ।-
1.ਜਿੰਨਾ ਪੇਕਿਆਂ ਤੋਂ ਮਿਲਿਆ, ਉਨਾਂ ਮਿਲਿਆ ਸਹੁਰਿਆਂ ਤੋਂ ਪਿਆਰ ਏ
ਰੱਬਾ ਤੇਰਾ ਸ਼ੁਕਰੀਆ, ਦੁੱਖਾਂ-ਸੁੱਖਾਂ ‘ਚ ਹਮੇਸ਼ਾ ਤੂੰ ਖੜਿਆ ਮੇਰੇ ਨਾਲ ਏ
ਚੰਨ ਜਿਹਾ ਸੋਹਣਾ ਮਿਲਿਆ ਮਾਹੀਆ, ਜਿਹੜਾ ਲੁੱਟਾਉਂਦਾ ਮੇਰੀ ਜਾਨ ਉੱਤੋਂ ਜਾਨ ਏ
ਰੱਬਾ ਤੇਰਾ ਸ਼ੁਕਰੀਆ, ਦੁੱਖਾਂ-ਸੁੱਖਾਂ ‘ਚ…
2.ਰੱਬਾ ਬਚਪਨ ‘ਚ ਹੀ ਮਿਲਿਆ ਬੇਬੇ ਬਾਪੂ ਤੇਰੇ ਜਿਹਾ ਅੱਡ ਜਾ
ਭੈਣ-ਭਾਈਆਂ ਦਾ ਪਿਆਰ ਸਾਰੇ ਰਿਸ਼ਤਿਆਂ ‘ਚੋ ਲੱਗੇ ਅਲੱਗ ਜਾ
ਪਰੀ ਕਿਤੇ ਰਾਣੋਂ ਕਹਿ ਮੈਨੂੰ ਜੋ ਬੁਲਾਉਂਦੇ ਸੀ, ਅੱਜ ਉਨ੍ਹਾਂ ਕਰਕੇ ਮੇਰੀ ਇੱਥੇ ਪਹਿਚਾਣ ਏ
ਰੱਬਾ ਤੇਰਾ ਸ਼ੁਕਰੀਆ, ਦੁੱਖਾਂ-ਸੁੱਖਾਂ ‘ਚ…
3.ਕੱਚਰੇ ‘ਚ ਸੁੱਟ ਜਿਨ੍ਹਾਂ ਆਪਣੇ ਗ਼ਲੇ ‘ਚੋ ਫਾਹਾਂ ਲਾਇਆ ਸੀ, ਮੈਨੂੰ ਗੁੱਸਾ ਆਉਂਦਾ ਏ ਬੜਾ
ਮੁੰਡੇ ਨੂੰ ਦੇ ਕੇ ਪਹਿਲ ਮੈਨੂੰ ਜਾਨੋ ਮਾਰ ਮੁਕਾਇਆ ਸੀ, ਉਨ੍ਹਾਂ ਤੇ ਮੈਨੂੰ ਗੁੱਸਾ ਆਉਂਦਾ ਏ ਬੜਾ
ਇਹ ਇਨਸਾਨ ਨਈਓ ਰੱਬਾ, ਇਹੋ ਜਿਹੇ ਕਿਉਂ ਪੈਦਾ ਕੀਤਾ ਤੂੰ ਸ਼ੈਤਾਨ ਏ
ਰੱਬਾ ਤੇਰਾ ਸ਼ੁਕਰੀਆ, ਦੁੱਖਾਂ-ਸੁੱਖਾਂ ‘ਚ…
4.ਇਹ ਇਸ਼ਕ, ਪਿਆਰ ਨਈਂ ਕੀਤਾ ਮੈਂ, ਮੈਂ ਕੀਤਾ ਸਭ ਦਾ ਸਤਿਕਾਰ ਏ
ਮੇਰੀ ਬੇਬੇ ਦੀ ਚੁੰਨੀ ਤੇ, ਮੈਂ ਆਪਣੇ ਬਾਪੂ ਦੀ ਪੱਗ ਨੂੰ ਕੀਤਾ ਸਿੰਗਾਰ ਏ
ਵੀਰਾਂ ਨਾਲ ਹੈ ਮਾਨ ਮੈਨੂੰ, ਉਨ੍ਹਾਂ ਕਰਕੇ ਮੇਰਾ ਨਿੱਡਰ ਕਿਰਦਾਰ ਏ
ਰੱਬਾ ਤੇਰਾ ਸ਼ੁਕਰੀਆ, ਦੁੱਖਾਂ-ਸੁੱਖ 'ਚ..
5.ਥੋੜੇ ਦਿਨ ਪਹਿਲਾ ਧੀ ਮੇਰੇ ਘਰ ਆਈ ਏ,
ਸਾਰੇ ਪਰਿਵਾਰ ਨੇ ਉਹਦੇ ਆਉਣ ਤੇ ਰੱਜ ਕੇ ਖੁਸ਼ੀ ਮਨਾਈ ਏ
ਮੈਂ ਮੁੰਡਿਆਂ ਦੇ ਖਿਲਾਫ ਨੀ, ਮੰਨੋ ਰੱਬ ਦੀ ਦੇਣ ਨੂੰ,
ਛੱਡੋ ਕੁੱਖਾਂ ‘ਚ ਕਤਲ ਕਰਨੇ, ਸਵੀਕਾਰ ਕਰੋ ਭਰਾਵਾਂ ਦੀ ਭੈਣ ਨੂੰ
ਹੋ ਸਕਦਾ ਏ “ਜਿੰਦ” ਕੁਝ ਬਦਲ ਜਾਏ ਤੇਰੀ ਕਲਮ ਤੋਂ,
ਧੀਆਂ ਨੂੰ ਬਚਾਉਣ ਲਈ, ਰੱਬਾ ਦੇ ਦੇ ਕੋਈ ਵਰਦਾਨ ਜੇ
ਰੱਬਾ ਤੇਰਾ ਸ਼ੁਕਰੀਆ...-
ਜੇ ਜੰਮ ਪਏ ਪੁੱਤ ਤਾਂ ਲੱਡੂ ਵੰਡਣ
ਜੇ ਜੰਮੇ ਧੀ ਤਾਂ ਪਤਾਸੇ ਵੀ ਸਰਦੇ ਨੀ
ਰੱਬਾ ਜੇ ਤੂੰ ਮੇਰੇ ਸਾਮ੍ਹਣੇ ਹੁੰਦਾ ਤੈਨੂੰ ਫ਼ੇਰ ਪੁੱਛਦਾ
ਕੀ ਆਹ ਧੀਆਂ ਨੂੰ ਮਾਰਣ ਵਾਲ਼ੇ ਆਪ ਕਿੳੁ ਮਰਦੇ ਨੀ
ਜੇ ਮੁੰਡੇ ਦਾਤ ਤੇਰੀ ਆ ਤੇ ਕਿ ਧੀਆਂ ਜੀ ਰੱਬ ਦੇ ਨੀ
ਪਤਾ ਨੀ ਕਿਉਂ ਕੁੱਖ ਵਿੱਚ ਮਾਰਣ ਲੱਗੀਆਂ ਇਹਨਾਂ ਲੋਕਾਂ ਦੇ
ਹੱਥ ਕਿਉਂ ਕੰਬ ਦੇ ਨੀ
ਜੇ ਜੰਮ ਜਾਣ ਪਹਿਲਾਂ ਤਾਂ ਸ਼ੁਕਰ ਖ਼ੁਦਾ ਦਾ
ਕਿਉਂਕਿ ਪੁੱਤ ਜੰਮਣ ਤੋਂ ਬਾਅਦ ਲ਼ੋਕ ਇਥੇ ਧੀਆਂ ਜੰਮਦੇ ਨੀ-
Dhee dehanne....
Maa De Dill De rani....
Gharr babal Da V shad jandee......
Jad hoo K seyanne....
Sanjogan vich lekhya see....
Jo dill Da hanne....
Toran velle aakhyan vichon....
Wagg penda ohh dill vich .....
Lookeya see ....
Joo neer Ruhaani......-
ਸੋਚ ਬਦਲ ਜਾਇ ਕਾਸ ਇਸ ਜਮਾਨੇ ਦੀ
ਕਦਰ ਪੈ ਜਾਵੇ ਧੀਆਂ ਦੀ ਤੇ ਮੇਰੀ ਸਿਆਹੀ ਤੇ ਕਾਨੇ ਦੀ
ਹੇਠ ਬਰੋਟੇ ਲੱਗਣ ਨਾ ਬਿਨ ਜਿਨ੍ਹਾਂ ਦੇ ਤੀਆਂ ਜੀ
ਜੋ ਮੋਹਢੀ ਬਣਦੀ ਏ ਘਰ ਦੇ ਜਿਆਂ ਦੀ
ਮੇਰੇ ਰੱਬ ਜੀ ਉਮਰ ਲੰਬੀ ਰੱਖਿਓ ਲਾਡਲੀਆਂ ਧੀਆਂ ਦੀ-
ਦਾਜ ਦਿੰਦੇ ,ਧੀ ਵੀ ਦਿੰਦੇ ,ਕਫ਼ਨ ਵੀ ਦਿੰਦੇ
ਧੀਆਂ ਦੀ ਮਾਪੇ ਕੀ ਕੀ ਨੇ ਸਹਿੰਦੇ।
ਸੰਧਾਰੇ ਦਿੰਦੇ , ਤੀਆਂ ਦਿੰਦੇ ,ਧਮਾਨ ਵੀ ਕਰਦੇ
ਮਾਪੇ ਧੀਆਂ ਲਈ ਕੀ ਕੀ ਨੇ ਜਰਦੇ ।
ਤਾਹਨੇ ਸਹਿੰਦੇ,ਮਿਹਣੇ ਸਹਿੰਦੇ, ਮੰਗਾਂ ਵੀ ਜਰਦੇ
ਮਾਪੇ ਧੀਆਂ ਖਾਤਿਰ ਰੋਜ਼ ਨੇ ਮਰਦੇ।
ਸਾੜ ਦਿੰਦੇ ਬੇਗਾਨੀਆਂ ਧੀਆਂ,ਰੱਬੋਂ ਨਾ ਡਰਦੇ
ਅੰਦਰ ਵੜ ਕੇ ਰੋਣ ਮਾਪੇ,ਦੋਸੀ਼ ਖੁੱਲੇ ਫਿਰਦੇ।
ਸੁਰਿੰਦਰ ਕੋਰ
-
ਲਾਡਲੀਅਾਂ ਧੀਅਾਂ
ਕਿੰਨੀਅਾਂ ਸੋਹਣੀਅਾਂ ਲੱਗਦੀਅਾਂ ਨੇ ਜਦੋਂ ਪੀਘ ਝੂਟ ਕੇ ਤੀਅਾਂ ਮਨਾੳੁਂਦੀਅਾਂ ਨੇ,
ੲਿਹ ਲਾਡਲੀਅਾਂ ਧੀਅਾਂ ਕਰਮਾਂ ਵਾਲਿਅਾਂ ਦੇ ਹੀ ਹਿੱਸੇ ਅਾੳੁਂਦੀਅਾਂ ਨੇ..-
ਗੱਲ ਸੁਣ ਧੀਏਂ ਰੱਖ ਸਾਂਭ ਕੇ,
ਇਹ ਇੱਜ਼ਤਾ ਦੇ ਗਹਿਣੇ।
ਗਵਾ ਨਾ ਬੈਠੀ ਕਿਦਰੇ,
ਇਹ ਸੰਗ਼ ਸ਼ਰਮ ਮੁੜ ਕੇ ਨਹੀ ਮਿਲਣੇ।
ਰੱਖੀ ਤੂੰ ਖਿਆਲ ਬਾਬਲੇ ਦੀ ਪੱਗ ਦਾ,
ਬਿਨਾ ਇੱਜ਼ਤਾ ਵੀਰੇ ਮੜਕ ਨਾਲ ਨਹੀ ਤੁਰਣੇ।
-