ਤੇਰੇ ਇਕ ਫੈਸਲੇ ਨੇ ਮੈਨੂੰ ਮੁੱਕਾ ਕੇ ਰੱਖ ਦਿੱਤਾ
-
ਹਰ ਕਦਮ ਤੇ
ਰਾਹ ਪੁੱਛਦਾਂ
ਕਿੱਥੇ ਤੱਕ ਚੱਲਣਾ
ਬਾਕੀ ਆਂ
ਦਿਲ ਚਾਹੇ ਅਸਮਾਨੀਂ ਉੱਡਣਾ
ਪਰ ਪੈਰਾਂ ਹੇਠਲੀ
ਮਿੱਟੀ ਦਾ ਖਿਸਕਣਾ
ਬਾਕੀ ਆਂ
ਮੰਜ਼ਿਲਾਂ ਦੂਰ ਨੇ ਪਰ
ਰਾਹ ਵੀ ਸੱਚੇ ਨੇ
ਹਰੇਕ ਗਿਰਾਵਟ ਦੱਸਦੀ ਆਂ
ਤੇਰੇ ਪੈਰਾਂ ਦਾ ਥੱਕਣਾ
ਬਾਕੀ ਆਂ
ਹਾਰ ਕਦੇ ਵੀ
ਪੂਰੀ ਨਹੀਂ ਹੁੰਦੀ
ਪਰ ਜ਼ਿੰਦਗ਼ੀ ਦਾ ਮਿੱਠਾ
ਅੱਕ ਚੱਬਣਾ
ਹਲੇ ਬਾਕੀ ਆਂ•••••!
-
ਇਹ ਵੀ ਨੇਕੀ ਕਰ ਜਾਵਾਂਗਾ
ਤੇਰੇ ਉੱਤੇ ਮਰ ਜਾਵਾਂਗਾ
ਇਸ਼ਕ ਸਮੁੰਦਰ ਤੋਂ ਕੀ ਡਰਦਾ
ਜੀਅ ਕੇ ਵੀ ਮਰ ਜਾਵਾਂਗਾ
ਤੈਨੂੰ ਜਿੱਤਣ ਦੇ ਚਾਵਾਂ ਵਿੱਚ
ਆਪ ਵੀ ਹਰ ਜਾਵਾਂਗਾ
ਜੇ ਤੂੰ ਮੈਨੂੰ ਛੱਡ ਕੇ ਗਈ ਤਾਂ
ਜਿਉਂਦੇ ਜੀਅ ਮਰ ਜਾਵਾਂਗਾ
ਇਹ ਵੀ ਨੇਕੀ ਕਰ ਜਾਵਾਂਗਾ
ਤੇਰੇ ਉੱਤੇ ਮਰ ਜਾਵਾਂਗਾ-
ਭਾਵੇਂ ਤੂੰ ਇਸ ਦੁਨੀਆ ਵਿਚ ਨਹੀਂ ਹੈਗੀ
ਤੇਰੀ ਮੁਹੱਬਤ ਮੇਰੇ ਲਈ ਅਧੂਰੀ ਨਹੀਂ ਆਂ.....-
ਇਕ ਇਕ ਸਾਰੇ ਗਵਾਚ ਗਏ ਆਂ ਯਾਰ
ਕਦੇ ਜ਼ਿੰਦ-ਜਾਨ ਹੁੰਦੇ ਸੀ ਸਾਰੇ 🥺
ਪਤਾ ਨੀ ਕਿੱਥੇ ਕਿੱਥੇ ਹੋਣੇ ਆਂ......ਸਾਰੇ ਯਾਦ ਹਮੇਸ਼ਾ ਰਹਿਣਗੇ-
ਅੱਜ ਕੱਲ ਰੁਸ ਕੇ ਖੁਦ ਆਪ ਨਾਲ
ਦਿਲ ਨੂੰ ਸਮਝਾ ਲੈਂਦਾ ਆਂ
ਕਿਉਕਿ ਮੇਰੇ ਰੁਸ ਜਾਣ ਨਾਲ ਕਿਸੇ
ਨੂੰ ਕੋਈ ਫਰਕ ਨਹੀਂ ਪੈਂਦਾ-
ਕਿਸੇ ਨੇ ਕਿਹਾ ਤੂੰ ਬਹੁਤ ਬੜਾ ਚੰਗਾ ਆਂ
ਪਰ ਦਿਲ ਚੰਗਾ ਹੋਣਾ ਬਹੁਤਾ ਚੰਗਾ ਨਹੀਂ ਅੱਜ ਕੱਲ-
ਗੁਲਾਬ ਕਹਿ ਕੇ ਤੋੜ ਦਿੱਤਾ ਮੈਨੂੰ ਆਪਣੇ ਪੈਰਾ ਹੇਠ ਰੋਲ ਨਾ
ਦਰਦ ਈ ਮਿਲਣਗੇ ਤੈਨੂੰ ਸੱਜਨਾ ਮੈਨੂੰ ਅੰਦਰੋ ਫ਼ਰੋਲ ਨਾ
ਬੇਦਰਦ ਜਾ ਬੇਪਰਵਾਹ ਨਾ ਆਖੀ ਬੇਸ਼ੱਕ ਮੇਰੇ ਨਾਲ ਬੋਲ ਨਾ
ਤੇਰੀ ਖੁਸ਼ੀ ਵਿਚ ਮੇਰੀ ਖੁਸ਼ੀ ਆਂ ਦੂਰ ਨਾ ਹੋਈ ਤੂੰ ਭਾਵੇ ਅੱਜ ਮੇਰੇ ਕੋਲ ਨਾ-