ਬਾਹਰ ਬਹੁਤ ਸਾਂਤੀ ਆ
ਕਾਸ਼ ਦਿਲ ਦੇ ਅੰਦਰ ਦਾ ਤੂਫ਼ਾਨ ਵੀ ਸਾਂਤ ਹੁੰਦਾ.....-
7 JUL 2022 AT 21:24
ਮੇਰਾ ਹਰ ਸੁਪਨਾ ਪੂਰਾ ਕੀਤਾ,
ਜਦੋਂ ਮੇਰੀ ਵਾਰੀ ਆਈ ਬਾਪੂ ਦੇ ਸੁਪਨੇ ਪੂਰੇ ਕਰਨ ਦੀ,
ਉਦੋਂ ਬਾਪੂ ਹੀ ਸੁਪਨਾ ਹੋ ਗਿਆ...😔-
2 MAR 2022 AT 17:40
ਕੁਝ ਲੋਕ ਕਿੰਨੇ ਚਲਾਕ ਹੁੰਦੇ ਆ, ਹਨਾਂ!
ਚੰਗੇ ਹੋਣ ਦਾ ਦਿਖਾਵਾ ਬਹੁਤ ਚੰਗੀ ਤਰ੍ਹਾਂ ਕਰਦੇ ਨੇ...-
15 NOV 2019 AT 10:37
ਹਾਂ ਪਿਆਰ ਆ ਮੈਨੂੰ
ਹੱਸਦੇ ਚੇਹਰਿਆਂ ਨਾਲ
ਇਨ੍ਹਾਂ ਫੁਲਾਂ ਨਾਲ
ਇਨ੍ਹਾਂ ਬਹਾਰਾਂ ਨਾਲ
ਧੁੱਪਾਂ ਨਾਲ, ਛਾਵਾਂ ਨਾਲ
ਇਨ੍ਹਾਂ ਥਾਂਵਾ ਨਾਲ
ਹਾਂ ਪਿਆਰ ਆ ਮੈਨੂੰ
ਕੁਦਰਤ ਵੱਲ ਜਾਂਦੇ ਰਾਹਵਾਂ ਨਾਲ-
3 JUN 2019 AT 17:38
ਬੀਤ ਗਿਆ ਉਹ ਵੇਲਾ,
ਬਚਪਨ ਦੇ ਸੋਹਣੇ ਦਿਨ।
ਹੁੰਦੀ ਸੀ ਗਰਮੀ ਦੀਆਂ ਛੁੱਟੀਆਂ,
ਜਾਂਦੇ ਸੀ ਨਾਨਕੇ ਪਿੰਡ।
-