☬ਨਾਂਵ-ਏ-ਕਿਰਦਾਰ☬
ਅਜੀਤ ਸਿੰਘ ਜਿੱਤ ਕੇ ਗਿਆ,
ਮਨਜੂਰ ਨਾ ਕੀਤੀ ਹਾਰ ਜੀ।
ਵੈਰੀ ਥਰ-ਥਰ ਕੰਬੇ,
ਰਣ ਵਿੱਚ ਜੂਝਿਆ ਜਦੋ ਜੁਝਾਰ ਜੀ।
ਵਿੱਚ ਸੂਬੇ ਦੀ ਕਚਹਿਰੀ ਕਾਜ਼ੀ ਕੰਬਦੇ,
ਸੁਣ ਜੋਰਾਵਰ ਦੀ ਲਲਕਾਰ ਜੀ।
ਫ਼ਤਿਹ ਸਿੰਘ ਨੇ ਐਸੀ ਫ਼ਤਿਹ ਕਰਾਈ,
ਭਰੇ ਗਵਾਹੀ ਸਰਹਿੰਦ ਵਾਲੀ ਦੀਵਾਰ ਜੀ।
ਇੰਝ ਗੋਬਿੰਦ ਦੇ ਲਾਲਾ ਦੇ,
ਨਾਵਾ ਚੋ ਬੋਲੇ ਕਿਰਦਾਰ ਜੀ।-
mob-6280915400
Pratipili-Ammy Jhorar
ਹਲਾਤੋ ਨੇ ਛੀਨ ਲੀ ਚਿਹਰੇ ਕੀ ਚਮਕ ਵਰਨ... read more
☬ਮੁਆਫ਼ੀਨਾਮਾ☬
ਭੁੱਲ ਸ਼ਹਾਦਤਾ ਮਨਾਈਏ ਕ੍ਰਿਸਮਿਸ,
ਮਿਲਦੇ ਤੋਹਫਿਆਂ ਤੇ ਡੁੱਲ ਗਏ।
ਮਾਤਾ ਗੁਜਰੀ ਮਾਫ਼ ਕਰੀ ਨਾਸ਼ੁਕਰਿਆ ਨੂੰ,
ਅਸੀ ਗੋਬਿੰਦ ਦੇ ਲਾਲ ਭੁੱਲ ਗਏ।
ਜਿਨ੍ਹਾਂ ਲਈ ਗੋਬਿੰਦ ਨੇ ਪਰਿਵਾਰ ਵਾਰਿਆ ,
ਅਸੀ ਉਹਦੀ ਬਾਣੀ ਦਾ ਵੀ ਸਤਿਕਾਰ ਭੁੱਲ ਗਏ।
ਜਿਨਾ ਸਿਖਾਇਆ ਜਿੱਤਣਾ ਜਾਂ ਮਰਣਾ।
ਕਦੇ ਨਹੀ ਮੈਦਾਨੇ ਜੰਗ ਵਿੱਚ ਹਰਨਾ।
ਅਸੀਂ ਉਨ੍ਹਾਂ ਦੀ ਬਖਸ਼ਿਸ਼ ਨਹੀਂ ਲੈ ਸਕੇ,
ਜਿਨ੍ਹਾਂ ਸਿਖਾਇਆ ਖੰਡੇ ਦੀ ਧਾਰ ਉੱਤੇ ਲੜਨਾ।
ਸਾਂਭ ਸਕੇ ਨਾ ਵਿਰਸਾ ਅਸੀਂ,
ਪੱਛਮੀ ਸੱਭਿਆਚਾਰ ਦੇ ਨਾਲ ਖੁੱਲ੍ਹ ਗਏ।
ਨਾ ਗੜ੍ਹੀ ਚਮਕੌਰ ਦੀ ਰਹੀ ਨਾ ਦੀਵਾਰ ਸਰਹਿੰਦ ਦੀ,
ਅਰਸ਼ਾਂ ਤੇ ਬਿਠਾਇਆ ਸੀ ਤੁਸੀਂ ਅਸੀਂ ਫਰਸ਼ਾਂ ਤੇ ਰੁਲ ਗਏ।
ਫੈਸ਼ਨ ਈ ਬਣਾਤਾ ਤੇਰੀ ਬਖ਼ਸ਼ੀ ਦਸਤਾਰ ਨੂੰ।
ਸਾਰ ਰਹੀ ਨਾ ਇੱਜਤਾ ਦੀ ਨਾਰ ਨੂੰ।
ਮਿਲਣੀ ਨੀ ਮਾਫ਼ੀ ਸਾਨੂੰ ਸਾਡਿਆ ਗੁਨਾਹਾ ਦੀ।
ਫਿਰ ਵੀ ਸਮੱਤ ਬਖ਼ਸ਼ੀ ਆਪਣੇ ਤੂੰ ਰਾਹਾਂ ਦੀ।
ਮਾਫੀਯੋਗ ਨੀ ਗੁਨਾਹ ਸਾਡਾ ਬੜਾ ਅਸੀਂ ਧਰੋਹ ਕਮਾਇਆ ਏ।
ਆਪਣੀ ਹੀ ਹੋਂਦ ਨੂੰ ਅਸੀਂ ਮਨੋਂ ਭੁਲਾਇਆ ਏ।
ਕਰੋ ਰਹਿਮਤ ਪਾਵੋ ਸਿੱਧੇ ਰਾਹੇ ਜਿਉਣ ਦੀ ਜਾਚ ਸਿਖਾਉ ਸਾਨੂੰ।
ਬੁੱਧੀ ਸਾਡੀ ਭਰਿਸ਼ਟ ਹੋਈ ਕੋਈ ਤਾਂ ਅਕਲ ਸਿਖਾਉ ਸਾਨੂੰ।
-
ਗੁਰੂ ਗੋਬਿੰਦ ਅਹਿਸਾਨ ਤੇਰਾ ਭੁੱਲੇ,
ਜਿਨਾ ਲਈ ਤੂੰ ਆਪਣਾ ਸਰਬੰਸ ਵਾਰ ਦਿੱਤਾ।
ਪੱਗ ਦੀ ਥਾਂ ਸੈਂਨਟੇ ਦੀ ਟੋਪੀ ਲੈਲੀ
ਤੇਰੇ ਸਿੱਖਾ ਤੈਨੂੰ ਮਨੌ ਵਿਸਾਰ ਦਿੱਤਾ।
ਭੁੱਲ ਗਏ ਪੋਹ ਚ ਠਰਦੇ,
ਬੱਚਿਆ ਦੀ ਕੁਰਬਾਨੀ ਨੂੰ।
ਅੱਜ ਦੇਣ ਵਧਾਈਆ ਕ੍ਰਿਸਮਸ ਦੀਆ,
ਭੁੱਲ ਗਏ ਪੁੱਤਰਾ ਦੇ ਦਾਨੀ ਨੂੰ।-
ਅੱਜ ਮੇਰੇ ਖ਼ਾਬ ਚ ਊਧਮ ਸਿੰਘ ਆਇਆ ਸੀ
ਕਿੱਸਾ ਓਹਨੇ ਭਗਤ ਸਰਾਭੇ ਦਾ ਸੁਣਾਇਆ ਸੀ
ਕਹਿੰਦਾ ਰੂਹ ਖੁਸ਼ ਹੋ ਗਈ,
ਹੱਕਾ ਲਈ ਇਕੱਠਾ ਦਿੱਲੀ ਚ ਪੰਜਾਬ ਦੇਖ ਕੇ।
ਭਗ਼ਤ-ਸਰਾਭਿਆ ਦਾ ਸੜਕਾਂ ਤੇ ਸਲ਼ਾਭ ਦੇਖ ਕੇ।
ਬੋਲਾ ਕੀ ਸਬਦ ਨਹੀ ਜਦ ਲੱਗਿਆ ਦੇਖਿਆ ਮੈ ਲੰਗਰ ਕਿਤਾਬਾ ਦਾ।
ਅੱਜ ਉੱਗਿਆ ਦਿਸਿਆ ਭਗਤ ਸਿੰਘ ਦਾ ਬੋਇਆ ਉਹ ਬੀਜ ਕਿਤਾਬਾ ਦਾ।
ਬਣਦਾ ਦੇਖਿਆ ਸਾਡਾ ਉਸਾਰਿਆ ਮਹਿਲ ਉਹ ਖ਼ਾਬਾ ਦਾ।
ਸਾਬਿਤ ਕਰਤਾ ਇਹ ਦੇਸ਼ ਇਨਕਲਾਬੀ ਏ।
ਭਾਈ ਘਨ੍ਹਈਆ ਦੀ ਵਾਰਿਸ ਕੌਮ ਪੰਜਾਬੀ ਏ।-
ਜਿਨੁ ਮਾਰ ਸਕੀ ਨਾ ਕੁਦਰਤ ਮਾਰੂ ਕੀ ਤੇਰੀ ਪਾਣੀ ਦੀ ਬੁਸ਼ਾਰ ਦਿੱਲੀਏ।।
ਹੜ੍ਹ ਵਾਗੂੰ ਚੱੜਿਆ ਪੰਜਾਬ ਆਉਦਾ ਏ ਤੇਰਾ ਤੋੜਦਾ ਹੰਕਾਰ ਦਿੱਲੀਏ।।-
ਦੋ-ਚਾਰ ਲਾਇਨਾਂ ਲਿਖ ਹੱਥੀ,
ਦੀਵਾਲੀ ਮਨਾਲਿਉ ਜੀ!!
ਪਟਾਖਿਆਂ- ਮਿਠਾਈਆਂ ਦੇ ਤੋਹਫ਼ਿਆਂ ਦੀ ਥਾਂ,
ਕਿਤਾਬਾਂ ਨੂੰ ਅਪਣਾਲਿਉ ਜੀ!!-
ਮੁੜ ਆਜਾ ਭਗਤ ਸਿਉ,
ਤੈਨੂੰ ਪੰਜਾਬ ਆਵਾਜ਼ਾ ਮਾਰਦਾ।
ਇਹਨਾਂ ਕਾਲੇ ਅੰਗਰੇਜ਼ਾ ਦੀ ਗੁਲਾਮੀ,
ਹੁਣ ਹੋਰ ਨਹੀ ਸਹਾਰਦਾ।
ਖੌਲਦਾ ਏ ਖੂਨ ਲੋੜ ਹੁਣ,
ਤੇਰੇ ਬਾਗੀ ਇਨਕਲਾਬ ਦੀ।
ਤਾਹੀ ਹੁਣ ਤੇਰੇ ਜਿਹਾ,
ਆਗੂ ਲੱਭੇ ਜਵਾਨੀ ਪੰਜਾਬ ਦੀ।-
ਹਰੀ ਕ੍ਰਾਂਤੀ ਲਿਆਇਆ,
ਉਸ ਅੰਨਦਤੇ ਦਾ ਇਹ ਅਹਿਸਾਨ ਭੁੱਲ ਗਏ।
ਜਿਹੜਾ ਇਹਨਾ ਨੂੰ ਰੋਟੀ ਦੇਵੇ,
ਉਹ ਕਿਸਾਨ ਭੁੱਲ ਗਏ।
ਹਾਕਮ ਦਿੱਲੀ ਦੇ ਚਾਹੁੰਦੇ ਸਾਡੀ ਹੋਂਦ ਮੁੱਕਜੇ।
ਸਾਡਾ ਚਲਦਾ ਕਿਸਾਨੀ ਵਾਲਾ ਗੱਡਾ ਰੁੱਕਜੇ।
ਪਹਿਲਾ ਇਹਨਾ ਬੋਲੀ ਨੂੰ ਪਾਇਆ,
ਹੁਣ ਮਾਂ ਨੂੰ ਹੱਥ ਪਾਉਣ ਨਹੀ ਦੇਣਾ।
ਕੁਝ ਵੀ ਹੋਜੇ,
ਹੁਣ ਕਾਲਾ ਕਾਨੂੰਨ ਲਿਆਉਣ ਨਹੀ ਦੇਣਾ।
ਨਾ ਆਕਾਲੀ ਨਾ ਕਾਂਗਰਸੀ,
ਸਾਰੇ ਨਾਅਰਾ ਕਿਸਾਨ ਏਕਤਾ ਦਾ ਲਾਵਾਗੇ।
ਕਿਵੇ ਬੀਜੀਆ ਸੀ ਬੰਦੂਕਾ,
ਭਗਤ ਸਿੰਘ ਨੇ ਇਤਿਹਾਸ ਚੇਤੇ ਕਰਾਵਾਗੇ।
ਕਿਵੇ ਮਰਿਆ ਸੀ ਲੰਡੰਨ ਜਾਕੇ,
ਫਿਰ ਇਹਨਾ ਨੂੰ ਡਾਇਰ ਚੇਤੇ ਆਉਗਾ।
ਜਦੋ ਕਿਸਾਨ ਖੇਤਾ ਚੋ ਨਿਕਲ,
ਡੇਰੇ ਸੜਕਾਂ ਤੇ ਲਾਉਗਾ।
ਧਰਨਿਆਂ ਨਾਲ ਜੇ ਗੱਲ ਨਾ ਬਣੀ,
ਉੱਠ ਮੋਰਚਿਆ ਚ ਵੜਾਗੇ।
ਆਜੋ ਪਹਿਲਾ ਵਾਰ ਕਮਲਾਂ ਦੇ,
ਫਿਰ ਖੰਡਿਆ ਨਾਲ ਲੜਾਗੇ।
ਬਸ ਇਕੋ ਹੁਣ ਲਲਕਾਰ ਦਿੱਲੀਏ,
ਭੁੱਲਜਾ ਕਿ ਕਿਸਾਨ ਮਰੂਗਾ।
ਤਕੜੀ ਹੋਜਾ ਆਉਦਾ,
ਇਹ ਤਾ ਹੁਣ ਹਿੱਕ ਤੇ ਗੋਡਾ ਧਰੂਗਾ।-
ਆਜੋ ਹੁਣ ਇਕੱਠੇ ਹੋਕੇ ਹੱਕਾਂ ਦੇ ਲਈ ਖੜਣਾ।
ਆ ਸੜਕਾਂ ਤੇ ਆਪਾ ਸਰਕਾਰਾਂ ਦੇ ਨਾਲ ਲੜਣਾ।
ਹੁਣ ਨਹੀ ਸਲਫ਼ਾਸ ਖਾਹ ਕੇ ਮਰਣਾ।
ਬੁਜਦਿੱਲੀ ਨਾਲੋ ਚੰਗੀ ਇੱਜਤ ਦੀ ਮੌਤ ਹੈ ਮਰਣਾ।-