ਲੋਕਾਂ ਦਾ ਕੰਮ ਕਹਿਣ ਦਾ ਏ,
ਪਰ ਮੇਰਾ ਮਤਲਬ, ਸੁਣਨਾ ਨਹੀਂ ਏ।
ਉਹ ਕਹਿੰਦਾ ਏ, ਤੂੰ ਛੱਡਦੇ ਜਾ ਮੈਂਨੂੰ,
ਪਰ ਇਹ ਮੇਰਾ ਮਤਲਬ ਸੁਣਨਾ ਨਹੀਂ ਏ।
ਦਿਲ ਨੂੰ ਮੇਰੇ ਪਸੰਦ ਏ ਜੋ,
ਓਹੀ ਆਕੇ ਵੀਰਾ ਆਖੇ,
ਪਰ ਮਤਲਬ ਸੁਣਨਾ ਨਹੀਂ ਏ।
ਮੇਰੀ ਮਾਂ ਨੇਂ ਚੁੱਪ ਨੂੰ ਪਹਿਲ ਸੀ ਦਿੱਤੀ,
ਤਾਂ ਇਹ ਬੋਲ ਗਏ ਸਾਰੇ,
ਪਰ ਹੁਣ ਮੇਰਾ ਮਤਲਬ ਸੁਣਨਾ ਨਹੀਂ ਏ।
ਲਿਖਿਆ ਏ ਕੁੱਝ ਵਧੀਆ ਗਲ ਏ,
ਵਰਤ ਲਿਆ ਅੱਜ ਓਹਦਾ ਲਹਿਜ਼ਾ,
ਉੰਝ ਤੇ ਗੁਰੂ ਨੂੰ ਕਿੱਸੇ ਨੇਂ ਸੁਣਨਾ ਨਹੀਂ ਏ।-
ਮੈਂ ਕਲਮ ਨੂੰ ਚੁਕਿਆ ਹੈ
ਜੋ ਤੁਹਾਨੂੰ ਮੈਂ ਮੁਕੰਮਲ ਹਾਂ ਦਿੱਖ ਰਿਹਾ
ਗੁ... read more
ਮੇਰੇ ਯਕੀਨ ਨੇਂ, ਮੇਰੇ ਪੈਰ ਹੀ ਵੱਢ ਦਿੱਤੇ ਨੇ,
ਮੈਂ ਯਕੀਨ ਦੇ ਕਰਕੇ, ਕਿੰਨੇ ਮਹਿਬੂਬ ਛੱਡ ਦਿੱਤੇ ਨੇਂ।-
ਰੂਹ ਨਾਲ਼ ਲਾਕੇ ਪਛਤਾਉਂਦੇ ਆ,
ਪਰ ਉਸਨੂੰ ਜਿਸਮ ਜਰੂਰੀ ਸੀ।
ਸਮਾਂ ਹੀ ਮੰਗਿਆ ਸੀ ਮੈਂ ਤੈਥੋਂ,
ਗ਼ੈਰ ਦੀ ਬੁੱਕਲ਼ ਜਾ ਬੈਠੀ,
ਐਡੀ ਵੀ ਕੀ ਮਜ਼ਬੂਰੀ ਸੀ।
ਆਪੇ ਹੱਥ ਫੜਾਇਆ ਸੀ ਜੋ,
ਆਪੇ ਹੀ ਛੁਡਵਾ ਤੁਰ ਗਈ,
ਭੋਲ਼ੀ ਸ਼ਕਲ ਤਕ ਯਕੀਨ ਕ੍ਰਿਆ,
ਮੇਰੀ ਅਕਲ ਤੋਂ ਦੂਰੀ ਸੀ।
ਤੇਰੀ ਜਿੰਦਗ਼ੀ ਜਿੱਦਾਂ ਮਰਜ਼ੀ ਰਹਿ,
ਇਹ ਆਜ਼ਾਦੀ ਆ,
ਵਾਲ਼ੇ ਸੱਜਣ ਪਾਲਕੇ ਰੱਖਣੇ,
ਪਰ ਕੁੜੀਏ ਬਰਬਾਦੀ ਆ।
ਸੁਣਿਆ ਸੀ ਮੈਂ ਧੋਖੇ ਹੁੰਦੇ,
ਪਰ ਅੱਜ ਮੇਰੇ ਨਾਲ਼ ਹੋਇਆ ਏ,
ਮੈਂ ਸੀ ਮੁਹੱਬਤ ਲੁਕਾਕੇ ਰੱਖਦਾ,
ਪਰ ਉਹਦੀ ਬਦਨਾਮੀ ਦੀ ਮਸ਼ਹੂਰੀ ਸੀ।
ਗਲਾਂ ਬਦਲੀਆਂ, ਲਹਿਜ਼ੇ ਬਦਲੇ, ਬਦਲ ਉਸਦੀ ਨਜ਼ਰ ਗਈ,
ਦਿਲ ਸੀ ਖੋਟਾ ਉਹ ਕੀ ਕਰਦੀ,
ਉਸਦਾ ਕੰਮ ਦਸਤੂਰੀ ਸੀ।
ਮੇਰਾ ਤੇ ਖ਼ੈਰ ਰੱਬ ਹੈਗਾ ਏ,
ਓਹਦਾ ਮਸੀਹ ਹੁਣ ਕਿੱਥੇ ਐ,
ਜਿਸਦੀ ਕੁਰਬਾਨੀ ਕੋਰੀ ਸੀ।-
ਮੇਰੇ ਖਿਆਲ ਮੈਂਨੂੰ ਡਰਾ ਦਿੰਦੇ ਨੇਂ ਅਕਸਰ, ਪਰ ਤੇਰਾ ਖ਼ਿਆਲ ਆਉਣ ਤੇ ਦਲੇਰ ਹੋ ਜਾਨਾ ਮੈਂ।
-
ਸੱਜਣਾ ਤੂੰ ਗੱਲ ਇੱਕ ਰੱਖਲਾ,
ਦਿਲ ਚਾਉਂਦਾ ਏ ਤੇ ਨਕਾਰਦੇ ਮੈਂਨੂੰ,
ਜਾ ਫ਼ਿਰ ਮੇਰਾ ਪੱਖ ਰੱਖਲਾ।
ਸੱਜਣਾਂ ਇੱਕ ਵੰਗਾਰ ਨਾ ਮੈਨੂੰ,
ਦੂਜਾ ਛੱਡਦੇ ਹਾਰ ਨਾਂ ਮੈਨੂੰ,
ਤੀਜੀ ਮੇਰੇ ਤੇ ਅੱਖ ਰੱਖਲਾ।
ਇੱਜਤ ਲਈ ਚੁੱਪ ਡਰ ਨਈ ਹੁੰਦਾ,
ਇਹ ਹਰ ਕਿਸੇ ਤੋਂ ਕਰ ਨਈ ਹੁੰਦਾਂ,
ਕਬੂਲ ਗੱਲ ਮੇਰੀ ਮੈਂਨੂੰ,
ਯਾਰ ਤੂੰ ਅਪਣਾ ਸ਼ੱਕ ਰੱਖਲਾ।
ਅਪਣਾ ਦੁੱਖ ਤੇ ਅਪਣਾ ਹੁੰਦਾ,
ਨਹੀਂ ਦੂਜੇ ਨੂੰ ਤਕਲੀਫ਼ ਕੋਈ,
ਤੇਰਾ ਦਿੱਤਾ ਮੈਨੂੰ ਹਿਜਰ ਮੁਬਾਰਿਕ,
ਤੂੰ,ਮਰਜ਼ੀ ਮੇਰੀ ਤੇ ਖੁਸ਼ੀਆਂ ਤੱਕ ਰੱਖਲਾ।
ਮੈਂ ਨਈ ਆਂ ਕਾਸੇ ਜੋਗਾ,
ਤੂੰ ਵੀ ਆਖੇ ਬੇਕਾਰ ਜੇਹਾ,
ਮੈਂਨੂੰ ਮੇਰੀ ਔਕਾਤ ਦਿਖਾਈ,
ਜਿਉ ਪਾਲਕੇ ਕੋਈ ਸੱਪ ਰੱਖਲਾ ।-
ਇਕੱਲਾ ਰਹਿਣ ਦੇ ਤੂੰ ਮੇਰੇ ਖਿਆਲ ਨੂੰ,
ਪਹਿਲਾਂ ਹੀ,ਬੜਾ ਮੈਂ ਜਜਬਾਤੀ ਹੋ ਕੇ ਗੁਜ਼ਰਿਆ।-
ਮੈਨੂੰ ਮੇਰੇ ਹਾਲ ਤੇ ਛੱਡ ਦੇ,
ਸੱਜਣਾ ਵੇ ਫਿਲਹਾਲ ਤੇ ਛੱਡਦੇ।
ਫ਼ਿਲਹਾਲ ਦਿਲਾਸਾ ਨਹੀਂ ਚਾਹੀਦਾ,
ਮੈਨੂੰ ਦੇਕੇ ਕੋਈ,ਗ਼ਾਲ ਤੇ ਛੱਡਦੇ।
ਮੇਰੀ ਤਬੀਅਤ ਨਾਜੁਕ ਹੈ ਕੁੱਝ,
ਤੂੰ ਮੈਂਨੂੰ,ਉਸ ਰੱਬ ਕਮਾਲ਼ ਤੇ ਛੱਡਦੇ।
ਮੈਨੂੰ ਮੇਰੇ ਵਿਚੋਂ ਮਿਲਿਆ ਹੈ ਉਹ,
ਮੈਂਨੂੰ ਉਸਦੇ ਨਾਲ ਤੇ ਛੱਡਦੇ ।
ਮੈਨੂੰ ਮੇਰੇ ਹਾਲ ਤੇ ਛੱਡ ਦੇ,
ਸੱਜਣਾ ਵੇ ਫਿਲਹਾਲ ਤੇ ਛੱਡਦੇ।-
ਮੈਂ ਜਿ਼ੰਦਾ ਦਫ਼ਨ , ਬਦਨ ਦੀ ਤਰਾਂ ਹਾਂ,
ਉਸ ਕੋਲ਼ ਮੇਰਾ ਹਸ਼ਰ ਕੀ ਏ, ਪਤਾ ਏ,
ਮੈਂ ਅਣਸੀਤੇ ਕਫ਼ਨ ਦੀ ਤਰਾਂ ਹਾਂ।-
ਕਲਮ ਦੀ ਸਿਆਹੀ, ਮੇਰੀ ਅੱਖ ਦੇ ਹੰਝੂਆਂ ਨੇ ਵਹਿਣਾਂ ਏ,
ਜਦ ਤੀਕ ਤੂੰ ਮੇਰੇ ਤੋਂ ਵੱਖ ਰਹਿਣਾ ਏ।
ਮੈਂ ਓਹੀ, ਮੇਰਾ ਮਿਜਾਜ਼ ਓਹੀ, ਅਧੂਰਾ ਜਿਊਣਾ ਬਿਨ ਤੇਰੇ,
ਤੈਨੂੰ ਮੁਬਾਰਕ ਏ ਤੂੰ ਕਿੰਨਿਆਂ ਸੰਗ ਰਹਿਣਾ ਏ।
ਕਸਮ ਐ ਯਾਰ ਤੇਰੀ, ਮੈਂ ਤੌਬਾ ਕਰਦਾ ਬੇਵਫਾਈ ਤੋਂ,
ਯਾਰ ਹੋਕੇ ਵੀ ਨਹੀਂ ਮੰਨਦਾ ਕੈਸਾ ਵਕਤ ਕਲਹਿਣਾ ਏ।
ਤੂੰ ਮੇਰਾ ਹਸਰ ਏ, ਮੈਂ ਤੇਰਾ ਯਕੀਨ ਹਾਂ,
ਮੈਂ ਤੇਰੇ ਬਿਨ ਹੋਰ ਨੂੰ ਚਾਵਾਂ ਮੈਨੂੰ ਮੇਰੇ ਸਿਰ ਮੇਹਣਾ ਏ।-