ਬੰਦ ਦਰਵਾਜ਼ਾ ਕਿਸਮਤ ਦਾ ਮੈਂ ਤੱਕਦਾ ਸੀ,
ਕਦੇ ਨਾ ਖੁੱਲ੍ਹਿਆ ਮੈਂ ਜੋਰ ਲਗਾ ਕੇ ਧੱਕਦਾ ਸੀ,
ਇੱਕ ਪਰੀ ਸਹਾਰਾ ਬਣ ਕੇ ਆਈ ਅਰਸ਼ਾਂ ਤੋਂ,
ਖੋਲ੍ਹ ਕੇ ਬੂਹਾ 'ਮਨੀ' ਨੂੰ ਚੁੱਕਣਾ ਫਰਸ਼ਾਂ ਤੋਂ...!!-
ਮਾਿਪਆਂ ਦੇ ਿਸਰ ਦਾ ਤਾਜ਼ ਹੁੰਦਿਆਂ ਨੇ ਧੀਆਂ
ਸੌਿਰਆਂ ਦੇ ਘਰ ਦੀ ਲਾਜ ਹੁੰਦਿਆਂ ਨੇ ਧੀਆਂ
ਿਜੰਨਾ ਮਾਣ ਬਖਸ਼ੋ ਘੱਟ ਹੈ ਇੰਨਾ ਨੂੰ
ਹਰ ਘਰ ਦੀ ਖੁਸ਼ੀ ਦਾ ਰਾਜ ਹੁੰਦਿਆਂ ਨੇ ਧੀਆਂ
-
ਹਰ ਇਕ ਧੀ ਨੂੰ ਅਜਿਹਾ ਜੀਵਨ ਕਿਰਦਾਰ ਬਖਸ਼ੀ ਮੇਰੇ ਮਾਲਕਾ!ਰਿਸ਼ਤਾ ਚਾਹੇ ਕੋਈ ਵੀ ਹੋਵੇ, ਮਾਂ ਦਾ, ਧੀ ਦਾ, ਚਾਹੇ ਹਮਸਫਰ ਦਾ।ਹਰ ਰਿਸ਼ਤੇ ਵਿਚ ਪਿਆਰ ਅਤੇ ਖੁਸ਼ੀਆਂ ਭਰੇ ਸਕੇ,,, ਅਤੇ ਜਦੋਂ ਉਸ ਦਾ ਬਾਬਲ ਆਪਣੀ ਪੱਗ ਨੂੰ ਹੱਥ ਲਾਵੇ ਤਾਂ ਧੀ ਨੂੰ ਯਾਦ ਕਰਕੇ ਤੇਰਾ ਸ਼ੁਕਰ ਕਰੇ।
-
ਪਿਉ ਧੀ ਦਾ ਰਿਸ਼ਤਾ ਬੜਾ ਹੀ ਪਿਆਰਾ
ਇਹ ਬੜਾ ਹੀ ਸੋਹਣਾ ਬੜਾ ਹੀ ਨਿਆਰਾ
ਕਦੇ ਪਿਉ ਸਿਖਾਉਂਦਾ ਕਦੀ ਧੀ ਪੜਾਉਂਦੀ
ਵਾਂਗ ਪੁਰਾਣੇ ਸ਼ਹਿਦ ਇਹ ਅਸਰ ਦਿਖਾਉਂਦੀ
ਜ਼ਿੰਦਗੀ ਦੇ ਸਫ਼ਰ ਦੇ ਨਵੇਂ ਪਾਠ ਪੜ੍ਹਾਉਂਦੀ
ਖੱਟੇ ਮਿੱਠੇ ਰੰਗਾਂ ਨੂੰ ਨਿੱਤ ਝੋਲੀ ਪਾਉਂਦੀ
ਕਿੰਨਾ ਸ਼ੁਕਰ ਕਰਾਂ ਮੇਰੇ ਮਾਲਕਾ
ਇਸ ਰਿਸ਼ਤੇ ਲਈ ਤੇਰਾ
ਜਿਸਦੀ ਚਹਕ ਮਹਿਕ ਨਾਲ
ਵਿਹੜਾ ਭਰਿਆ ਮੇਰਾ-
ਬਦਲੋ ਆਪਣੀ ਸੋਚ ਨੂੰ ਥੋੜੀ
ਆਓ ਮਨਾਈਏ ਧੀ ਦੀ ਲੋਹੜੀ
ਕਰਮਾ ਵਾਲਿਆਂ ਨੂੰ ਰੱਬ ਦਾਤ ਬਖਸ਼ਦਾ
ਕਿਉਂ ਕੁੱਖ਼ ਵਿੱਚੋਂ ਹੀ ਜਾਂਦੇ ਮੋੜੀ
ਕਿਸਨੇ ਰਚਿਆ ਇਹ ਸ਼ੜਯੰਤਰ
ਧੀ ਤੇ ਪੁੱਤ ਵਿੱਚ ਕੀਤਾ ਅੰਤਰ
ਦੇਸ਼ ਭਾਵੇਂ ਹੋ ਗਿਆ ਸਵਤੰਤਰ
ਸੋਚ ਲੋਕਾਂ ਦੀ ਅੱਜ ਵੀ ਕੋਹੜੀ
ਅਕਲਾਂ ਨੂੰ ਲਾ ਬੈਠੇ ਜਿੰਦਾ
ਮਾਨਵਤਾ ਨੂੰ ਕਰਨ ਸ਼ਰਮਿੰਦਾ
ਗੁਰੂਆਂ ਨਾ ਕੀਤੀ ਧੀ ਦੀ ਨਿੰਦਾ
ਜੱਗ ਕਿਉਂ ਸਮਝੇ ਧੀ ਨੂੰ ਬੇਲੋੜੀ
ਧੀ ਤਾਂ ਆਖਿਰ ਧੀ ਹੈ ਲੋਕੋ
ਧੀ ਦਾ ਰੁਤਬਾ ਕੀ ਹੈ ਸੋਚੋ
ਧੀ ਨੂੰ ਨਾ ਜਨਮ ਲੈਣ ਤੋਂ ਰੋਕੋ
ਧੀ ਦੇ ਹੱਥ ਇਸ ਜੱਗ ਦੀ ਡੋਰੀ
ਧੀ ਤੇ ਪੁੱਤ ਵਿੱਚ ਫਰਕ ਜੋ ਕਰਦੇ
ਧੀ ਨੂੰ ਜਨਮ ਦੇਣ ਤੋਂ ਡਰਦੇ
ਰੱਬਾ ਖੋਲ ਓਹਨਾਂ ਦੀ ਅਕਲਾਂ ਦੇ ਪਰਦੇ
'ਪਰਵਾਜ਼' ਖੜਾ ਤੇਰੇ ਦਰ ਹੱਥ ਜੋੜੀ
ਬਦਲੋ ਆਪਣੀ ਸੋਚ ਨੂੰ ਥੋੜੀ
ਆਓ ਮਨਾਈਏ ਧੀ ਦੀ ਲੋਹੜੀ
ਕਰਮਾ ਵਾਲਿਆਂ ਨੂੰ ਰੱਬ ਦਾਤ ਬਖਸ਼ਦਾ
ਕਿਉਂ ਕੁੱਖ਼ ਵਿੱਚੋਂ ਹੀ ਜਾਂਦੇ ਮੋੜੀ
-
ਮੈਂ ਜਨਮੀ ਤਾਂ ਸੋਗ ਪੈ ਗਿਆ,ਸਭ ਨੇ ਮੂੰਹ ਲਮਕਾਇਆ।
ਚੰਗੀ ਚੀਜ’ ਨਾ ਦਿੱਤੀ ਰੱਬ ਨੇ,ਹਂਉਕਾ ਲੈ ਕੇ ਰੋਸ ਦਿਖਾਇਆ।
ਸ਼ਰੀਂਹ ਤੇ ਨਿੰਮ ਕਿਸੇ ਨਾ ਬੰਨ੍ਹੇ,ਲੈਣ ਵਧਾਈ ਕੋਈ ਨਾ ਆਇਆ।ਨਾ ਕਿਸੇ ਨੇ ਲੱਡੂ ਵੰਡੇ,ਨਜ਼ਰ ਦਾ ਟਿੱਕਾ ਕਿਸੇ ਨਾ ਲਾਇਆ।
ਮਾਂ ਵੱਲ ਸਾਰੇ ਕੌੜੇ ਝਾਕਣ,ਬੇਦੋਸ਼ੀ ਤੇ ਦੋਸ਼ ਲਗਾਇਆ।
ਆਪਣੀ ਆਪਣੀ ਸਭ ਨੂੰ ਪੈ ਗਈ,ਕਿਸੇ ਨਾ ਉਹਦਾ ਦਰਦ ਵੰਡਾਇਆ।
ਸੁਣ,ਦੇਖ ਬੇਕਦਰੀ ਆਪਣੀ,ਖਿੜਦਾ ਖਿੜਦਾ ਮਨ ਮੁਰਝਾਇਆ।
ਕੀ ਲੈਣਾ ਸੀ ਜੱਗ ਤੇ ਆ ਕੇ,ਇੱਕ ਵਾਰੀ ਤਾਂ ਮਨ ਪਛਤਾਇਆ।
ਗੁਰੂ ਨਾਨਕ ਨੂੰ ਮੱਥੇ ਟੇਕਣ,ਵੱਡਾ ਫੋਟੋ ਘਰ ਵਿੱਚ ਲਾਇਆ।
‘ਸੋ ਕਿਊਂ ਮੰਦਾ ਆਖੀਐ’ ਬੱਸ,ਆਖਣ ਦੀ ਗੱਲ’ ਬਣਾਇਆ |-
ਨਵਾਂ ਵਿਆਹਿਆ ਜੋੜਾ ਘਰ ਵਿੱਚ
ਮੁੰਡੇ ਦੀ ਕੰਧ ਤੇ ਫੋਟੋ ਜੜਦਾ ਐ
ਰੱਬਾ ਧੀ ਤੋਂ ਕੀ ਵੱਡਾ ਪਾਪ ਹੋ ਗਿਆ ?
ਹਰ ਘਰ ਧੀ ਜੰਮਣ ਤੋ ਡਰਦਾ ਐ
ਇਸ ਘਿਨਾਉਣੀ ਖੇਡ ਦਾ ਲੇਖਾ ,
ਦੇਣਾ ਇਸ ਚੰਦਰੇ ਸੰਸਾਰ
ਧੀਆਂ ਦੀ ਨਿੱਕੀ ਉਮਰ ਤੇ ਵੱਡੇ ਭਾਰ-