ਮੈਂ ਗੱਲ ਕਰਾਂ ਉਸ ਰੱਬ ਦੇ ਦੂਜੇ ਨਾਂ ਦੀ
ਕੁਝ ਲੋਕਾਂ ਲਈ ਵਿਹਲੀ ਮਾਂ ਦੀ
ਉਹ ਸੂਰਜ ਤੋਂ ਵੀ ਪਹਿਲਾਂ ਉਠਦੀ ਏ
ਸਭ ਨੂੰ ਚਾਹ ਪਿਆ ਕੇ ਘਰ ਦੇ ਕੰਮਾਂ ਦੇ ਵਿੱਚ ਜੁੱਟਦੀ ਹੈ
ਅੱਧੀ ਰਾਤ ਉਹ ਵਿਹਲੀ ਹੋ ਕੇ
ਸਭ ਤੋਂ ਮਗਰੋਂ ਬਚਿਆ ਖਾਣਾ ਜੋ ਖਾਂਦੀ
ਮੈਂ ਗੱਲ ਕਰਾਂ ਉਸ ਰੱਬ ਦੀ ਦੂਜੇ ਨਾਂ ਦੀ
ਕੁਝ ਲੋਕਾਂ ਲਈ ਵਿਹਲੀ ਮਾਂ ਦੀ
ਅਲਫਾਜ਼-ਏ-ਹਬੀਬ-
ਤੇਰੇ ਸੰਘਰਸ਼ ਦੀ ਤਾਂ ਅਜੇ ਸ਼ੁਰੂਆਤ ਐ
ਤੂੰ ਦੁਨੀਆਂ ਦੇ ਧੱਕਿਆ ਨੂੰ ਦੇਖਿਆ ਹੀ ਨ੍ਹੀ
ਪਾਬੰਧੀਆਂ ਦੇ ਕੰਢੇ ਆਉਣੇ ਤੇਰੇ ਪੈਰਾਂ ਵਿੱਚ
ਆਜ਼ਾਰ ਦਾ ਵੀ ਭੱਠ ਅਜੇ ਸੇਕਿਆ ਹੀ ਨ੍ਹੀ
ਬਣ ਕੇ ਫੌਲਾਦ ਫਿਰ ਖੜ ਸਾਹਵੇਂ ਇਨ੍ਹਾਂ ਦੇ
'ਹਬੀਬ' ਰੁਕਾਵਟਾਂ ਦਾ ਝੁੰਡ ਅਜ਼ੇ ਮਲਨਾ ਤਾਂ ਹੈ
ਤੇਰਾ ਮਕਸਦ ਕੁਝ ਬਣਨਾ ਤਾਂ ਹੈਂ
ਨਾਂ ਆਪਣੇ ਨੂੰ ਉੱਚਾ ਕਰਨਾ ਤਾਂ ਹੈਂ
#ਅਲਫਾਜ਼-ਏ-ਹਬੀਬ-
ਘਰੋਂ ਸਕੂਲੋਂ , ਸਕੂਲੋਂ ਘਰ ਨੂੰ
ਆਉਣਾ ਜਾਣਾ ਵੀ ਬੜਾ ਔਖਾ ਆ
ਲਈ ਹਵਸ ਜਿਸਮ ਨਜ਼ਰਾ ਵਿਚ ਫਿਰਦੇ
ਅੱਖ ਬਚਾਉਣਾ ਵੀ ਬੜਾ ਔਖਾ ਆ
ਦਿਲ ਦੇ ਬਸਤੇ ਡਰ ਮੈਂ ਪਾਕੇ
ਔਖੀ ਸੌਖੀ ਮੈੰ ਪੜਦੀ ਆ
ਹਰਦਮ ਮਰਦੇ ਨੇ ਸੁਪਨੇ ਮੇਰੇ
ਕਫ਼ਨ ਨਿੱਤ ਨਵਾਂ ਤਿਆਰ ਮੈਂ ਕਰਦੀ ਹਾਂ
ਅਲਫਾਜ਼-ਏ-ਹਬੀਬ-
ਜਨਮ ਤੋਂ ਪਹਿਲਾਂ ਵੀ ਮੈਂ ਮਰਦੀ ਹਾਂ
ਦੁਨੀਆਂ ਵਿੱਚ ਆਕੇ ਵੀ ਦੁੱਖ ਜਰਦੀ ਹਾਂ
ਪੁੱਤ ਬਰਾਬਰ ਕਦੇ ਨਾ ਸਮਝਣ
ਚਾਹੇ ਪੁੱਤਾਂ ਤੋਂ ਵੱਧ ਕਰਦੀ ਹਾਂ
ਹਰਦਮ ਮਰਦੇ ਨੇ ਸੁਪਨੇ ਮੇਰੇ
ਕਫ਼ਨ ਨਿੱਤ ਨਵਾਂ ਤਿਆਰ ਮੈਂ ਕਰਦੀ ਹਾਂ
#ਅਲਫਾਜ਼-ਏ-ਹਬੀਬ-
ਇਸ ਹੈਵਾਨੀਅਤ ਦੀ ਨਗਰੀ ਵਿਚ
ਧੀ ਅੱਜ ਕਿਉਂ ਮਹਿਫੂਜ਼ ਨਹੀਂ
ਕਿਉਂ ਨਜ਼ਰਾਂ ਵਿਚ ਹਵਸ ਜਿਸਮ ਦੀ
ਆਪਣੀ ਧੀ-ਭੈਣ ਕੋਈ ਦੂਜ ਨਹੀਂ
ਇਹਨਾਂ ਨਾਲ ਹੀ ਕਿਉਂ ਹੁੰਦਾ ਦੁਰਾਚਾਰ
ਧੀਆਂ ਦੀ ਨਿੱਕੀ ਉਮਰ ਤੇ ਵੱਡੇ ਭਾਰ
#ਅਲਫਾਜ਼-ਏ-ਹਬੀਬ-
ਨਵਾਂ ਵਿਆਹਿਆ ਜੋੜਾ ਘਰ ਵਿੱਚ
ਮੁੰਡੇ ਦੀ ਕੰਧ ਤੇ ਫੋਟੋ ਜੜਦਾ ਐ
ਰੱਬਾ ਧੀ ਤੋਂ ਕੀ ਵੱਡਾ ਪਾਪ ਹੋ ਗਿਆ ?
ਹਰ ਘਰ ਧੀ ਜੰਮਣ ਤੋ ਡਰਦਾ ਐ
ਇਸ ਘਿਨਾਉਣੀ ਖੇਡ ਦਾ ਲੇਖਾ ,
ਦੇਣਾ ਇਸ ਚੰਦਰੇ ਸੰਸਾਰ
ਧੀਆਂ ਦੀ ਨਿੱਕੀ ਉਮਰ ਤੇ ਵੱਡੇ ਭਾਰ-