ਆਜੋ ਰਲ ਮਿਲ ਸਖਿਓ ਨੀ ਸੱਭੇ..
ਤੀਆਂ ਦਾ ਤਿਓਹਾਰ ਖੁਸ਼ੀਆਂ..
ਨਾਲ ਮਨਾਈਏ, ਹੁਣ ਆ ਗਿਆ..
ਸਾਉਣ ਮਹੀਨਾ ਪਿਪਲੀ ਪੀਂਘਾਂ..
ਪਾਈਏ.. ਸਰਵ ਭੈਣ ਦੇ ਨਾਲ..
ਨੱਚ ਗਿੱਧਾ ਪਾਂ ਤੀਆਂ ਖੂਬ ਮਨਾਈਏ..
ਤੀਆਂ ਜ਼ੋਰ ਲੱਗੀਆਂ, ਜ਼ੋਰੋ ਜ਼ੋਰ ਲੱਗੀਆਂ..
ਮੇਰੇ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ..❤️
-
ਕੜੀਆਂ ਕੜੀਆਂ ਕੜੀਆਂ
ਨੀਂ ਆਜੋ ਸਖਿਓ ਤੀਆਂ ਮਨਾਈਏ
ਲੱਗੀਆਂ ਸਾਉਂਣ ਦੀਆਂ ਝੜੀਆਂ❤️
ਸਰਵਜੀਤ ਕੌਰ
-
ਸਾਉਣ ਮਹੀਨਾ,
ਬੱਦਲਾਂ ਦੀ ਕਿਣਮਿਣ ਸਖਿਓ,
ਤੀਆਂ ਦਾ ਤਿਉਹਾਰ ,
ਸਭ ਇੱਕਠੀਆਂ ਹੋਕੇ ਰੌਣਕਾਂ ਲਾਈਏ,
ਬਾਂਹੀ ਵੰਗਾਂ, ਹੱਥੀਂ ਮਹਿੰਦੀ ਲਾਕੇ,
ਗਿੱਧਾ ਖੂਬ ਰਚਾਈਏ,
ਸਾਉਣ ਮਹੀਨਾ ਆਇਆ,
ਆਜੋ ਸਖਿਓ .....
ਪਿੱਪਲੀ ਪੀਘਾਂ ਪਾਈਏ,
ਸਾਉਣ ਮਹੀਨਾ ਆਇਆ।💕-
ਸਾਉਣ ਮਹੀਨਾ ਦਿਨ ਤੀਆਂ ਦੇ
ਪਿੱਪਲੀਂ ਪੀਂਘਾਂ ਪਾਈਆਂ
ਵੰਗਾਂ ਦਾ ਛਣਕਾਟਾ ਕਿਧਰੇ
ਸ਼ਾਮ ਘਟਾ ਚੜ੍ਹ ਆਈਆਂ
ਖੁਸ਼ੀਆਂ ਵਿੱਚ ਸ਼ਰੀਕ ਹੋਣ ਲਈ
ਅੱਜ ਮੇਰੀਆਂ ਸਖੀਆਂ ਆਈਆਂ 💞-
ਵਰਦੇ ਬੱਦਲ ਸਾਉਣ ਮਹੀਨਾ, ਵਿਹੜੇ ਰੌਣਕ ਧੀਆਂ ਦੀ
ਅੰਬਰੀਂ ਪੀਂਘਾਂ ਲੈਣ ਹੁਲਾਰੇ
ਚੂੜੀਆਂ,ਮਹਿੰਦੀ, ਸੱਗੀ ਫੁੱਲ
ਸਖੀਆਂ ਸਹੇਲੀਆਂ ਰੂਪ ਸ਼ਿੰਗਾਰੇ
ਚਹਿਕਣ ਚਿੜੀਆਂ ਡਾਰ ਸੁਹਾਣੀ,ਵਿਹੜੇ ਰੌਣਕ ਧੀਆਂ ਦੀ
ਵਰਦੇ ਬੱਦਲ ਸਾਉਣ ਮਹੀਨਾ,ਵਿਹੜੇ ਰੌਣਕ ਧੀਆਂ ਦੀ।
ਠੰਡੀ ਵਾਛੜ,ਠੰਡੀਆਂ ਪੌਣਾਂ
ਵੀਰ ਸੰਧਾਰਾ ਲੈ ਕੇ ਆਉਣਾ
ਧੀਆਂ ਵਾਰੇ ਵਾਰੇ ਜਾਣਾ
ਬਾਬਲ ਘਰ ਦੀ ਸੁੱਖ ਮਨਾਉਣਾ
ਜਾਣ ਨਾ ਸਾਂਭੇ ਚਾਅ ਅਲਬੇਲੇ,ਵਿਹੜੇ ਰੌਣਕ ਧੀਆਂ ਦੀ
ਵਰਦੇ ਬੱਦਲ ਸਾਉਣ ਮਹੀਨਾ, ਵਿਹੜੇ ਰੌਣਕ ਧੀਆਂ ਦੀ
ਆਂਢ- ਗੁਆਂਢੋ ਆਈਆ ਸਖ਼ੀਆ
ਫੁੱਲਕਾਰੀ ਗੋਟੇ ਝੱਲਣ ਪੱਖੀਆਂ
ਮਾਹਲ ਪੂੜੇ ਛੱਜ ਕਿੱਕਲੀ ਝੂਟੇ
ਸਰਵ ਲਖੇਦੀਂ ਮੇਹਦੀਂ ਦੇ ਬੂਟੇ
ਲੱਗੀ ਬਹਾਰ ਜੋ਼ਰੋ- ਜੋ਼ਰ ਤੀਆਂ ਦੀ
ਵਰਦੇ ਬੱਦਲ ਸਾਉਣ ਮਹੀਨਾਂ, ਵੇਹੜੇ ਰੋਣਕ ਧੀਆਂ ਦੀ
ਸਰਵਜੀਤ ਕੌਰ
-
ਉਫ
ਮੈਨੂੰ ਲੱਗਾ ਤੈਨੂੰ ਮੁਹੱਬਤ ਮੇਰੀ ਦਾ ਸਦਮਾ ਹੈ
ਮੈਨੂੰ ਤਾਂ ਹੁਣ ਪਤਾ ਲੱਗਾ ਕਾਫਿਰ
ਅਸਾ ਦੀ ਮੁਹੱਬਤ ਦੇ ਅਜੇ ਫੁੱਲ ਨਹੀ ਚਿਣੇ
ਤੂੰ ਤਾ ਹੁਸਨਾ ਦੀ ਕਿਸੇ ਹੋਰ ਤੇ ਚਾਦਰ ਪਾ ਲਈ
ਛੰਦ ਵਿਰਾਸਤੀ-
ਰਾਈਆਂ !ਰਾਈਆਂ! ਰਾਈਆਂ
ਪਿੰਡ ਵਿੱਚ ਤੀਆਂ ਲੱਗੀਆਂ
ਘਰੋਂ ਸਜ ਮੁਟਿਆਰਾਂ ਆਈਆਂ
ਬੋਲੀਆਂ ਦਾ ਸ਼ੋਰ ਸੁਣਦਾ
ਪਿੱਪਲੀ ਪੀਘਾਂ ਪਾਈਆਂ....-
ਨਿੱਕੀ ਨਿੱਕੀ ਦਾ ਮੀਂਹ ਪਿਆ ਪੈਂਦਾ,ਹੋਇਆ ਗੋਡੇ ਗੋਡੇ ਘਾਹ
ਵੇ ਬੰਦ ਕਰਕੇ ਮੋਟਰ, ਮੈਨੂੰ ਤੀਆਂ 'ਚ ਨੱਚਦੀ ਨੂੰ ਵੇਖਣ ਆ-