ਅਸੀ ਬਿਲਕੁਲ ਨਾਚੀਜ਼ ਜਿਹੇ
ਬਸ ਸਮਾਂ ਸੀ ਸਭ ਦਾ ਦੇਖਦੇ ਰਹੇ
ਰਹੀ ਜਿੰਦਗੀ ਤਾ ਦੌਰ ਦਿਖਾਵਾ ਗੇ-
ਨਹੀ ਤਾਂ ਅਗਲੇ ਜਨਮ ਤਾਈ ਉਡੀਕ ਰੱਖੀ
ਸਦਾਂ ਇਸ਼ਕ ਨਾਂ ... read more
ਜਦੋ ਕੋਈ ਵੀ ਔਰਤ, ਅਜਾਦ, ਹੁੰਦੀ ਹੈ
ਤਾ ਗੁਲਾਮ, ਅਵਾਮ ਉਸਨੂੰ ਚਰਿੱਤਰਹੀਣ, ਦੱਸਦੀ ਹੈ
ਕਮਾਲ ਕਰ ਛੋਡੀ
ਜਹਾਨ ਅੰਦਰ
ਛੰਦ ਵਿਰਾਸਤੀ-
ਹੌਇਆ ਕਹਿਰ ਅੰਬਰਸਰ ਤੇ ਸੰਨ 47 ਯਾਦ 84
ਸਾਕਾ ਸੰਨ 19 ਸੌ ਦਾ ਖੇਡੀ ਚਾਲ ਸਮੇਂ ਸਿਆਸੀ
ਚੂਲੇ ਅੱਗਾ ਰਹਿ ਗਈਆਂ ਬਲੀਆ ਮੱਝਾ ਬੱਝੀਆਂ ਧੁੱਪੇ ਖੜੀਆ
ਹੱਥ ਪੱਤਾ ਨੂੰ ਪੈ ਗਏ ਨੇ ,,,,,
ਰੋਦਾਂ ਛੱਡ ਕੇ ਗਏ ਪੰਜਾਬ , ਲੁੱਟਣ ਦੀ ਰੱਖਣ ਮੁੜ ਫਿਰਾਕ
ਜਾਦੇ ਜਾਦੇ ਕਹਿ ਗਏ ਨੇ,,,
ਕੋਈ ਵਿੱਚ ਮੁਕਾਬਲੇ ਝੂਠਾ ਭੁੰਨਿਆ,
ਕੋਈ ਮਰਿਆ ਨਾ ਯਾਦ ਵਿਛੁੰਨਿਆਂ
ਬਚਿਆ ਟਾਵਾਂ ਟੱਲਾ ਵੀ ਤੁਨਿਆ
ਰੋਵਣ ਮਾਵਾਂ ਵੇਹੜੇ ਸੁੰਨਿਆ
ਚਾਅ ਸਿਨੇ ਵਿੱਚ ਰਹਿ ਗਏ ਨੇ,,
ਰੋਦਾਂ ਛੱਡ ਕੇ ਗਏ ਪੰਜਾਬ, ਲੁੱਟਣ ਦੀ ਰੱਖਣ ਮੁੜ ਫਿਰਾਕ ਜਾਦੇ ਜਾਦੇ ਕਹਿ ਗਏ ਨੇ,,,
ਕਈਆ ਨਾਲ ਚੱਲੇ ਜਾਤੀ ਧੱਕਾਂ
ਗ੍ੰਥਾ ਦੀ ਬੇਅਦਬੀ ਦੀ ਮੱਤਾ
ਭੰਗ, ਸਿੱਖਿਆ, ਤੇ ਦੋਖੀ ਸੱਤਾ
ਪਾੜੋ ਪੁੱਤ ਪਰਦੇਸੀ ਖੱਤਾ
ਬਾਹਰੋ ਆਏ ਰਹਿ ਰਹੇ ਨੇ
ਰੋਦਾਂ ਛੱਡ ਕੇ ਗਏ ਪੰਜਾਬ,,,,,
ਮਰਦੇ ਖੇਤੀ ਦੇ ਸਿਰਮੌਰ
ਕਰਜ਼ੇ ਫਾਹੇ ਦੇਵਣ ਹੋਰ
ਅੰਨ ਨੂੰ ਖਾ ਚੱਲੇ ਨੇ ਚੋਰ
ਪੰਜਾਬ ਨੇ ਰੂਹੋ ਲਾਇਆ ਜੋਰ
ਵਰਦੇ ਬੱਦਲ ਸਹਿ ਰਹੇ ਨੇ,,,
ਰੋਦਾਂ ਛੱਡ ਕੇ ਗਏ ਪੰਜਾਬ,,,,,,,,,,,,,
ਰਾਹਾ ਦੇ ਵਿੱਚ ਲਾਏ ਧਰਨੇ
ਬੰਦੇ ਮਾੜੇ ਦੇ ਲਾਵਣ ਪਰਨੇ
ਧੀਆਂ ਨਾਲ, ਬਦ, ਸਲੂਕੀ
ਕਾਕੇ ਨਸ਼ਿਆ ਲਾਏ ਮਰਨੇ
ਰਾਣੇ ਰਹਿੰਦੇ ਬੇਰੁਜ਼ਗਾਰੀ ਲੈ ਰਹੇ ਨੇ
ਰੋਦਾ ਛੱਡ ਕੇ ਗਏ ਪੰਜਾਬ, ਲੁੱਟਣ ਦੀ ਰੱਖਣ ਮੁੜ ਫਿਰਾਕ ਜਾਦੇ ਜਾਦੇ ਕਹਿ ਰਹੇ ਨੇ
-
ੴ
ਓਮਰਿ ਬਾਣੂ ਕਾਜ਼ ਭਝੰਗੂ
ਵੈਂ ਗੋਬਿੰਦੁ ਜਾਇਓ ਲਾਲ
ਰੰਗੁ ਬਾਣੀ ਕਲਗੀਧਰ
ਵੈ ਦੇਗੁ ਤੇਗ ਮਲਾਲ
ਪੰਜੁ ਤਖਤ ਪੰਜ ਕਰਾਰੀ
ਸਾ਼ਕੁ ਆਸਿਏ ਢਾਲ
ਲਗਸੇਂ ਲਾਗੁ ਗੁਰੇ
ਬਾਣੀ ਅਵੱਲ ਘਾਲ
ਏ ਮਿਟੁ ਧੰਨ ਬੋਲੀਏ
ਵੇਂ ਗੋਬਿੰਦੁ ਜਾਇਓ ਲਾਲ
ਅਲ਼ਿਫੁ ਉਣਿ ਤੇ "ਰਾਣੇ"
ਗੁਰ ਲਾਗੇ ਚਰਣੁ ਨਾਲ
ਛੰਦ ਵਿਰਾਸਤੀ
-
ਗ਼ਨੀਂ
ਲਾਜ਼ਮੀ ਨਹੀ ਮੇਰੇ ਨਾਲ ਹਮ ਬਿਸਤਰ ਹੋਵੇਂ
ਲਾਜ਼ਮੀ ਹੈ ਤੇਰੇ ਗਲ ਲੱਗਣਾ
ਲਾਜ਼ਮੀ ਨਹੀ ਕਿ ਤਣੀਆਂ ਛਾਤੀਆਂ ਨੂੰ, ਛੂਹਾਂ ਮੈਂ
ਲਾਜ਼ਮੀ ਹੈ ਦਿਲ ਦੀ ਧੜਕਣ ਨੂੰ ਮਹਿਸੂਸ ਕਰਨਾ
ਲਾਜ਼ਮੀ ਨਹੀ ਤੇੇਰੇ ਹੋਠਾਂ ਨੂੰ ਜਾਮ ਸਮਝ ਪੀਂ ਲਵਾਂ
ਲਾਜ਼ਮੀ ਹੈ ਉਹਨਾ ਦੀ ਗਰਮੀ ਨੂੰ ਮਹਿਸੂਸ ਕਰਨਾ
ਲਾਜ਼ਮੀ ਨਹੀ ਮੁਹੱਬਤ ਕਿਸੇ ਨੂੰ ਗਰਭਵਤੀ ਕਰੇਂ
ਲਾਜ਼ਮੀ ਹੈ ਰਾਣੇ ਉਸਦੀ ਧੁਰ ਤੀਕ ਜਾਣਾਂ
ਛੰਦ ਵਿਰਾਸਤੀ
ਰਾਣਾ ਖੁੰਮਣ-
"""ਲਾਜ਼ਮੀ""
ਹੋਸ ਲਾਜ਼ਮੀ ਨਾ ਆਪ ਦਾ ਇਲਮ ਦੀਸੇਂ
ਪੱਗ ਵੱਟ ਸੇ ਚਾਹੇ ਲੱਖ ਯਾਰ ਮੀਆਂ
ਚੁੱਲੇ ਹੋਸੇ ਅੱਗ ਕੋਠੇ ਦਾਣੇ ਤਾਵਦੀ ਏ
ਚਾਹੇ ਲੱਖ ਤੇ ਚਾਹੇ ਦੁਖੜੇ ਹਜਾਰ ਮੀਆਂ
ਦੇਖ ਮੁੱਖੜੇ ਹਸੀਨ ਰੱਤ ਸਾੜੀਏ ਨਾ
ਆਸੇਂ ਬਣਦੀ ਹੋਸ ਬੱਦਲੀ ਡਾਰ ਮੀਆਂ
ਓਸ ਰੰਨ ਤੇ ਕਾਸੜਾਂ ਜਕੀਨ ਕਰਨਾਂ
ਜੁਬਾਨੋ ਸ਼ਹਿਦ ਕਰਸੇਂ ਨਜਰੀ ਵਾਰ ਮੀਆਂ
ਮੁਰਸ਼ਦ ਬਾਝ ਨਾ ਖੁਦਾ ਦਾ ਮੇਲ ਹੋਸੇਂ
ਮੁਰੀਦ ਲੱਖ ਹੋਸੇ ਨਬੀਸੇਂ ਸਾਰ ਮੀਆਂ
ਤੀਵੀ ਬੇਗਾਨੜੀ ਦੀ ਹੋਸ ਲੱਤ ਮਾੜੀ
ਧੁੰਨੀ ਛਾਤੀ ਮੇਚੇ ਲੱਖ ਵੇਰ ਹਜਾਰ ਮੀਆਂ
""ਰਾਣਾ ਕਵੀ """
-
ਅੱਧਖੜ ਓਮਰ _____
ਮੈਨੂੰ ਤੇਰੀ ਅੱਧਖੜ
ਉਮਰ ਨਾਲ ਮੁਹੱਬਤ ਹੈ
ਤੇਰੀਆਂ ਤਣੀਆਂ
ਛਾਤੀਆਂ ਨਾਲ ਨਹੀ _______
ਮੈਨੂੰ ਮੁਹੱਬਤ ਹੈ
ਤੇਰੇ ਵਜੂਦ ਨਾਲ
ਮੇਰੀ ਤੇਰੇ ਨਾਲ
ਪਹਿਚਾਣ ਨਾਲ
ਮੈਨੂੰ ਤੇਰੀ ਅੱਧਖੜ_____
ਉਮਰ ਨਾਲ ਮੁਹੱਬਤ ਹੈ
___ਰਾਣਾਕਵੀਂ_____-
ਪੁਰਾਣੇ ਜੇਹਨ ਇਖਲਾਕ ਮੇਰੇ
ਜੀਕਣ ਨਵੇਰ ਸਵੇਰ ਕੋਈ
ਮੇਰੇ ਹਿਜ਼ਰ ਪਤਾ ਨੀ ਅੱਗ ਕਾਹਦੀ
ਤਮਾਮ ਅਵਾਮ ਕੋਲੋ ਹਨੇਰ ਕੋਈ
ਛੰਦ ਵਿਰਾਸਤੀ-