ਅਸੀਂ ਜਿਸ ਤਰ੍ਹਾਂ ਸੋਚਦੇ ਹਾਂ ਸਾਡਾ ਮਨ ਉਸੇ ਤਰ੍ਹਾਂ ਦੇ ਵਿਚਾਰ ਪੈਦਾ ਕਰ ਦਿੰਦਾ ਹੈ, ਇਹ ਭਲੇ ਬੁਰੇ ਨੂੰ ਨਿਖੇੜ ਨਹੀਂ ਸਕਦਾ।ਇਸ ਲਈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸਾਕਾਰਾਤਮਕ ਰਹਿਣ ਵਿੱਚ ਹੀ ਸਿਆਣਪ ਹੈ।
- ਡਾ: ਫਰਾਇਡ
-
ਚਿਰਾਂ ਤੋਂ ਪੱਥਰ ਬਣਿਆ ਦਿਲ ਜਦੋਂ
ਭਾਵਨਾਵਾਂ ਦੇ ਵਹਿਣ ਚ ਵਹਿ ਜਾਂਦਾ ਏ..!!
ਅੱਖਾਂ ਰਾਹੀਂ ਵਗਦੇ ਜ਼ਜਬਾਤ ਉਦੋਂ
ਬੰਦਾ ਚੁਪ ਵੀ ਬੜ੍ਹਾ ਕੁਝ ਕਹਿ ਜਾਂਦਾ ਏ..!!
ਤੁਫ਼ਾਨ ਬਾਅਦ ਆਉਂਦਾ ਏ ਠਹਿਰਾਅ
ਤਦ ਦਿਲ ਤੋਂ ਬੋਝਲ ਪੱਥਰ ਲਹਿ ਜਾਂਦਾ ਏ..!!
ਕਟਾਰੀਆ ਕੁਲਵਿੰਦਰ ਰੋੜੀਕਪੂਰਾ
-
ਠਹਿਰਿਆ ਹੋਇਆ ਚਾਹੇ ਸ਼ਾਂਤ ਸਮੁੰਦਰ ਹਾਂ ,
ਅੰਦਾਜ਼ੇ ਨਾਲ਼ ਨਾ ਮਾਪ ਤੂੰ, ਗਹਿਰਾਈਆਂ ਮੇਰੀਆਂ ਨੂੰ।
ਹਲਚਲ ਹੋਵੇਗੀ ,ਜਵਾਹਰਭਾਟੇ ਵੀ ਉੱਠਣਗੇ,
ਦੇਖੀਂ ਸਮਝ ਲਿਆ ਮੈਂ ਜਦ, ਚਤੁਰਾਈਆਂ ਤੇਰੀਆਂ ਨੂੰ।
- ਕਟਾਰੀਆ ਕੁਲਵਿੰਦਰ
-
ਤੂੰ ਯਾਦ ਰੱਖਿਆ ਕਰ - ਮੈਂਥੋਂ ਤੇਰੇ ਬਿਨਾਂ ਜੀਅ ਨਹੀਂ ਹੋਣਾ
ਤੂੰ ਯਾਦ ਰੱਖਿਆ ਕਰ - ਜ਼ਹਿਰ ਹਿਜ਼ਰ ਦਾ ਪੀ ਨਹੀਂ ਹੋਣਾ
ਤੂੰ ਯਾਦ ਰੱਖਿਆ ਕਰ - ਫੱਟ ਇਸ਼ਕ ਦਾ ਵੀ ਸੀ ਨਹੀਂ ਹੋਣਾ
ਤੂੰ ਯਾਦ ਰੱਖਿਆ ਕਰ - ਤੇਰੇ ਬਾਝੋਂ ਮੇਰਾ ਕੀ ਕੀ ਨਹੀਂ ਹੋਣਾ-
ਉਮਰਾਂ ਲੱਗ ਜਾਂਦੀਆਂ ਨੇ, ਬਰਫ਼ ਦਾ ਨਦੀ ਬਣਕੇ ਵਹਿਣ 'ਚ
ਉਮਰਾਂ ਲੱਗ ਜਾਂਦੀਆਂ ਨੇ, ਦਿਲ ਦੀਆਂ ਕੁਝ ਗੱਲਾਂ ਕਹਿਣ 'ਚ
ਉਮਰਾਂ ਲੱਗ ਜਾਂਦੀਆਂ ਨੇ ਸੱਜਣਾਂ, ਘੁੰਡੀਆਂ ਖੋਲ੍ਹ ਕੇ ਬਹਿਣ 'ਚ
ਕਟਾਰੀਆ ਕੁਲਵਿੰਦਰ-
ਜਿੱਤ ਨਾਲ਼ੋਂ ਜ਼ਿਆਦਾ ਮਜ਼ਾ ਸਾਨੂੰ ਉਸ ਸੰਘਰਸ਼ 'ਚੋਂ ਮਿਲਦਾ ਹੈ, ਜਿਹੜਾ ਜਿੱਤ ਲਈ ਕਰਨਾ ਪੈਂਦਾ ਹੈ।
- ਪਾਸਕਲ-
ਉੱਚ ਆਚਰਣ ਅਤੇ ਸ਼ਖਸ਼ੀਅਤ ਦਾ ਨਿਰਮਾਣ ਅਰਾਮ ਨਾਲ਼ ਅਤੇ ਚੁੱਪ ਚੁਪੀਤੇ ਨਹੀਂ ਹੋ ਸਕਦਾ । ਮੁਸੀਬਤਾਂ ਅਤੇ ਸਮੱਸਿਆਵਾਂ ਨਾਲ਼ ਸਿੰਝਦਿਆਂ ਹੀ ਮਨ ਮਸਤਕ ਮਜ਼ਬੂਤ ਹੁੰਦਾ ਹੈ।
- ਹੈਨਰ ਕੈਲਰ
-
ਇਸ ਦੁਨੀਆਂ 'ਚ ਉਹ ਲੋਕ ਹੀ ਸਫ਼ਲ ਗਿਣੇ ਜਾਂਦੇ ਹਨ ਜਿਹੜੇ ਉੱਠ ਪੈਂਦੇ ਹਨ ਅਤੇ ਮਨ-ਇੱਛਤ ਹਾਲਤਾਂ ਦੀ ਭਾਲ ਕਰਦੇ ਹਨ। ਜੇ ਕਰ ਅਜਿਹੇ ਹਾਲਾਤ ਉਪਲੱਬਧ ਨਾ ਹੋਣ ਤਾਂ ਉਹ ਪੈਦਾ ਕਰ ਲੈਂਦੇ ਹਨ।
- ਸ਼ੇਕਸਪੀਅਰ
-
ਸਖ਼ਤ ਮਿਹਨਤ, ਇੱਛਾ ਸ਼ਕਤੀ ਅਤੇ ਸਮਰਪਣ, ਤਿੰਨ ਚੀਜ਼ਾਂ ਜਿਸ ਇਨਸਾਨ 'ਚ ਹਨ, ਉਹ ਜ਼ਮੀਨ ਤੋਂ ਅਸਮਾਨ ਛੋਹ ਸਕਦਾ ਹੈ।
- ਮਿਲਖਾ ਸਿੰਘ-
ਸਖ਼ਤ ਮਿਹਨਤ, ਇੱਛਾ ਸ਼ਕਤੀ ਅਤੇ ਸਮਰਪਣ, ਤਿੰਨ ਚੀਜ਼ਾਂ ਜਿਸ ਇਨਸਾਨ 'ਚ ਹਨ, ਉਹ ਜ਼ਮੀਨ ਤੋਂ ਅਸਮਾਨ ਛੋਹ ਸਕਦਾ ਹੈ।
- ਮਿਲਖਾ ਸਿੰਘ-