ਬੜੇ ਚਿਹਰੇ ਦੇਖੇ ਜਿਦੰਗੀ ਦੇ ਸ਼ੀਸੇ ਵਿੱਚ,
ਕਿਸੇ ਦਾ ਵੀ ਅਕਸ਼ ਸਾਫ ਨਾ ਮਿਲ਼ਿਆ,
ਅਸੀ ਹਰ ਇੱਕ ਲਈ ਦੁਵਾਵਾਂ ਮੰਗਦੇ ਰਹੇ,
ਪਰ ਸਾਨੂੰ ਕਿਸੇ ਦਾ ਸਾਥ ਨਾ ਮਿਲਿਆ ਸਾਨੂੰ,
ਬੇਕਦਰਾਂ ਪਿੱਛੇ ਏਨਾਂ ਗੁਆਚ ਗਏ ਸੀ..!!
ਆਖਰ ਨੂੰ ਆਪਣਾ ਅਕਸ ਵੀ ਟੁੱਕੜੇ ਟੁੱਕੜੇ,
ਹੋਇਆ ਲਹੂ ਲੋਹਾਨ ਮਿਲ਼ਿਆ..!!
✍️ ਕਲਮਾਂ ਦੇ ਸਰਨਾਵੇਂ
-
ਦਿੱਤਾ ਰੱਬ ਦਾ ਸੀ ਦਰਜਾ,
ਤੈਨੂੰ ਰਾਸ ਨਾ ਆਇਆ,
ਕੀਤਾ ਲੋੜ ਤੋਂ ਵੱਧ ਤੇਰਾ,
ਤੈਨੂੰ ਰਤਾ ਨਾ ਭਾਇਆ,
ਮੇਰੇ ਜਜ਼ਬਾਤਾਂ ਦਾ ਤੂੰ ਹਰ ਵਾਰ,
ਮਜ਼ਾਕ ਉਡਾਇਆ,
ਦਿਲੋਂ ਕੱਢਿਆ ਚੰਗਾ ਏ,
ਜਾ ਜਾ ਵੇ ਸੱਜਣਾ ਜਾ,
ਤੈਨੂੰ ਛੱਡਿਆ ਚੰਗਾ ਏ..!!
✍️ ਕਲਮਾਂ ਦੇ ਸਰਨਾਵੇਂ-
ਕਦੇ ਕਦੇ ਮੇਰੀ ਚੁੱਪ,
ਮੈਨੂੰ ਧੁਰ ਅੰਦਰੋਂ ਹਿਲਾ ਦਿੰਦੀ ਹੈ,
ਕੀ ਪਾਇਆ ਕੀਂ ਗਵਾਇਆ,
ਸੋਚਣ ਲਾ ਦਿੰਦੀ ਹੈ,
ਅਤੀਤ ਨੂੰ ਮੇਰੇ ਸਾਹਮਣੇ ਖੜ੍ਹਾ,
ਦਿੰਦੀ ਹੈ,
ਕੁੱਝ ਯਾਦਾਂ ਧੁੰਦਲੀਆਂ ਹੋਈਆ ਨੂੰ,
ਫਿਰ ਤੋਂ ਲਸ਼ਕਾ ਦਿੰਦੀ ਹੈ,
ਹੱਸਦੀ ਵੱਸਦੀ ਮੇਰੀ ਜਿੰਦਗੀ ਨੂੰ,
ਕਰ ਤਬਾਹ ਦਿੰਦੀ ਹੈ..!!
✍️ ਕਲਮਾ ਦੇ ਸਰਨਾਵੇਂ
-
ਤੁਰਦਾ ਫਿਰਦਾ ਬੰਦਾ ਲਾਸ਼ ਬਣ ਜਾਂਦਾ,
ਜਦੋਂ ਕੋਈ ਆਪਣਾ ਵਿਸ਼ਵਸ਼ਘਾਤ ਕਰ ਜਾਂਦਾ..!!
✍️ ਕਲਮਾਂ ਦੇ ਸਰਨਾਵੇਂ-
लोगो को इस बात से फरक नही की आप खुश हो या नहीं...
उन्हे फरक सिर्फ इस बात से पड़ता है की आप उन्हे खुश रखते हो या नही ...!!
✍️ कलमा दे सारनवे-
ਉਹ ਕੀ ਜਾਨਣ ਦਰਦ ਬਿਰਹੋ ਦਾ,
ਜਿੰਨਾਂ ਉੱਤਲੇ ਮਨ ਤੋਂ ਲਾਈਆ ਨੇ,
ਪੁੱਛ ਕੇ ਦੇਖੋ ਕੀਤੇ ਉਹਨਾਂ ਨੂੰ..
ਜਿੰਨਾਂ ਰੂਹ ਤੋਂ ਲਾਈਆ ਨੇ..!!
ਕਿਵੇਂ ਵਿਜੋਗ ਦੀਆਂ ਚੀਸਾ,
ਤਨ ਦੇ ਉੱਪਰ ਸੰਤਾਪ ਵਾਂਗ ਹੰਢਾਈਆਂ ..!!
✍️ ਕਲਮਾਂ ਦੇ ਸਰਨਾਵੇਂ
-
ਦੁਨੀਆ ਸਾਹਮਣੇ ਜਿੰਨਾਂ ਪਾਏ,
ਸ਼ਰੀਫੀ ਦੇ ਨਿਕਾਬ ਹੁੰਦੇ ਨੇ,
ਖੂਬਸੂਰਤ ਚਿਹਰਿਆਂ ਕੋਲ ,
ਏਨਾਂ ਦੀ ਸ਼ਰੀਫ਼ਤਾ ਦੇ ਰਾਜ਼ ਹੁੰਦੇ ਨੇ..!
✍️ ਕਲਮਾਂ ਦੇ ਸਰਨਾਵੇਂ
-
ਪਾਪ ਪੁੰਨ ਦਾ ਲੇਖਾ ਜੋਖਾ,
ਸੱਭ ਦਾ ਹਿਸਬ ਏਥੇ ਦੇਣਾ ਪੈਣਾ,
ਉਸ ਮਾਲਕ ਦਾ ਭੈ ਚਿੱਤ ਵਿੱਚ ਰੱਖ,
ਬੁਰੇ ਕੰਮਾਂ ਤੋਂ ਪਾਸਾ ਵੱਟ,
ਕਰਮਾਂ ਦੇ ਜ਼ੋ ਝਗੜੇ ਝੇੜੇ ਸਭਨਾਂ ਦੇ,
ਹੋਣੇ ਏਥੇ ਨਿਬੇੜੇ,
ਅੱਗਲਾ ਜੱਗ ਡਿੱਠਾ ਕਿਹੜੇ..!!
✍️ ਕਲਮਾ ਦੇ ਸਰਨਾਵੇਂ
-
ਉਦਾਸੀਆਂ ਛਾਈਆਂ ਜਿੰਦਗੀ ਵਿੱਚ,
ਖ਼ੁਸ਼ੀ ਵਾਲੀ ਕੋਈ ਛੱਲ ਨਹੀਂ,
ਮੇਰੀ ਸਾਰੀ ਉਮਰ ਹੀ ਜੀਹਦੇ ਨਾਮ,
ਉਹਦਾ ਮੇਰੇ ਨਾਮ ਇੱਕ ਪਲ ਵੀ ਨਹੀਂ..!!
✍️ ਕਲਮਾਂ ਦੇ ਸਰਨਾਵੇਂ-
ਨਾ ਪੰਨਿਆਂ ਤੇ ਉਕਰੇ,
ਨਾ ਅੱਖਾਂ ਵਿੱਚੋ ਵਹੇ,
ਕੁੱਝ ਦਰਦ ਸੀ ਮੇਰੇ ਐਸੇ,
ਜ਼ੋ ਮੇਰੇ ਅੰਦਰ ਹੀ ਧੁੱਖਦੇ ਰਹੇ..!!
✍️ ਕਲਮਾਂ ਦੇ ਸਰਨਾਵੇਂ-