QUOTES ON #ਅਧਿਆਪਕਦਿਹਾੜਾ

#ਅਧਿਆਪਕਦਿਹਾੜਾ quotes

Trending | Latest
5 SEP 2019 AT 15:54

ਮੈਂ ਤੁਹਾਡੇ ਤੋਂ ਸਿੱਖਿਆ ਏ ਅਦਬ
ਤੁਹਾਡਾ ਅਦਬ ਕਰਦਾ ਹਾਂ

ਅਧਿਆਪਕ ਦਿਵਸ ਦੀਆਂ ਮੁਬਾਰਕਾਂ ਜੀ 🙏

-


5 SEP 2021 AT 10:49

ਸਿੱਖਿਅਕ ਉਹ ਨਹੀਂ
ਜੋ ਵਿਦਿਆਰਥੀ ਨੂੰ ਨਸਲਾਂ ਦੇ ਭੇਦ ਸਮਝਾਵੇ
ਸਗੋਂ ਸਿੱਖਿਅਕ ਉਹ ਜੋ ਕਿਰਦਾਰ ਦੀ ਪਛਾਣ ਕਰਾਵੇ
ਸਿੱਖਿਅਕ ਉਹ ਨਹੀਂ
ਜਿਸ ਦਾ ਪੜ੍ਹਾਇਆ ਸਮਝ ਆ ਜਾਵੇ
ਸਿੱਖਿਅਕ ਉਹ ਹੈ ਜਿਸ ਦੀ ਕਹੀ ਹਰ ਗੱਲ
ਰੂਹ ਤੱਕ ਉੱਤਰ ਜਾਵੇ
ਸਿੱਖਿਅਕ ਉਹ
ਜੋ ਖ਼ੁਦ ਮਿਸਾਲ ਬਣ ਕੇ
ਵਿਦਿਆਰਥੀ ਦੇ ਮੱਥੇ ਇਲਮ ਦਾ ਚਿਰਾਗ ਜਗਾਵੇ ...

-


7 SEP 2019 AT 4:46

Bahut kujh Jo ithe bian nahi kar sakdi
Jeeven jioun da dhang kive piyar karna chotia vadhia nu kive neeve banke jiouna

-


5 SEP 2019 AT 22:32

ਅੱਖਰ ਅੱਖਰ ਮਿਲ ਕੇ ਅਲਫਾਜ਼ ਬਣਾਉਂਦੇ ਨੇ
ਤੇ ਅਲਫਾਜ਼ ਦਿਲਾਂ ਦੇ ਜਜ਼ਬਾਤ ਬਿਆਨ ਕਰਦੇ ਨੇ
ਸਾਨੂੰ ਅਲਫਾਜ਼ ਦੀ ਕਦਰ ਕਰਨੀ ਚਾਹੀਦੀ ਆਂ।

-


5 SEP 2019 AT 20:00

ਤਾਂ ਹੀ ਮੈ ਪੂਰੀ ਆ,
ਜੋ ਸਿਖਿਆ ਨਹੀਂ ਲੈ ਪਾਏ
ਉਹਨਾਂ ਦੀ ਗੱਲਬਾਤ ਅਧੂਰੀ ਆਂ।

-


5 SEP 2018 AT 15:27

किताबी शिक्षा तो हमको जीवन मे आगे बढ़ाती है
जो कि टीचर्स हमको देती है बिना शिक्षा के भी जीवन व्यर्थ होता है
हम पड़ लिख कर इस काबिल बन जाते है कि अपने फैसले खुद लेने में समर्थ हो जाते है
हर छेत्र में आगे बढ़ सके ये शिक्षा हमको गुरु ही देते है
शिक्षक दिवस पर सब गुरुओ को सत सत नमन
और धन्यवाद

-


5 SEP 2019 AT 8:28

ਗਿਆਨ ਬਿਨਾਂ ਰਹਿੰਦੇ ਹਨੇਰੇ, ਸੋਝੀ ਦੇ ਸੁਰਜ ਕਦੀ ਚੜ੍ਹਦੇ ਨਾ l
ਕਿਥੋਂ ਸਿਆਣਪਾ ਆਉਂਦੀਆਂ, ਨਿਕੇ ਹੱਥ ਕਲਮਾਂ ਫੜਦੇ ਨਾ l
ਦੁਨੀਆਂ ਕਿਦਾਂ ਦੀ ਹੋਣੀ ਸੀ ਬਿਨਾਂ ਅਧਿਆਪਕਾ ਦੇ ਸੋਚੋਂ ਜ਼ਰਾ,
ਐਦਾਂ ਦੀ ਕਿ ਮੈਂ ਇਹ ਸੱਭ ਲਿਖਦਾ ਨਾ ਤੇ ਤੁਸੀਂ ਕਦੀ ਪੜ੍ਹਦੇ ਨਾ।


HAPPY TEACHERS DAY

-


9 SEP 2019 AT 15:26

ਮੈਂ ਤੇਰੇ ਤੋਂ ਸਿੱਖਿਆ
ਜਿਵੇਂ ਦੂਜਿਆਂ ਲਈ ਸਹਾਰਾ
ਜਿਵੇਂ ਸਮੁੰਦਰਾਂ ਲਈ ਕਿਨਾਰਾ
ਜਿਵੇਂ ਹਨ੍ਹੇਰਿਆਂ ਲਈ ਸਿਤਾਰਾ
ਜਿਵੇਂ ਟਪਰੀਆਂ ਲਈ ਚੁਬਾਰਾ
ਜਿਵੇਂ ਖਰੀਆਂ ਲਈ ਪਿਆਰਾ

-


4 SEP 2019 AT 10:34

ਅਧਿਆਪਕ ਬਣਕੇ ਅਹਿਸਾਸ ਹੋਇਆ ਅਧਿਆਪਕ ਕੀ ਹੁੰਦਾ ਹੈ।
ਅਧਿਆਪਕ ਹੀ ਮੌਤ ਵਿੱਚੋਂ ਜ਼ਿੰਦਗੀ ਕੱਢ ਲਿਆਉਂਦਾ ਹੈ।।
ਅਧਿਆਪਕ ਦੀ ਰੂਹ ਨੂੰ ਕਦੇ ਟੋਹ ਕੇ ਵੇਖੋ
ਕਿਤਾਬੀ ਹਰਫ਼ਾਂ ਨੂੰ ਵੀ ਉਹ ਉਡਣਾ ਸਿਖਾ ਦਿੰਦਾ ਹੈ।

-


5 SEP 2022 AT 11:36

ਅਧਿਆਪਕ ਹਨ ਗਿਆਨ ਗੁਰੂ,
ਦਿੰਦੇ ਸਾਨੂੰ ਮਹਾਨ ਗਿਆਨ ।
ਅੱਗੇ ਵੱਧਣ ਦਾ ਰਾਹ ਦਿਖਾਉਂਦੇ ,
ਤਰੱਕੀ ਦੇ ਵੱਲ ਸਾਨੂੰ ਪਹੁੰਚਾਉਂਦੇ ,
ਕਲਾ, ਹੁਨਰ ਸਾਡੇ ਵਿੱਚ ਭਰ ਦਿੰਦੇ ,
ਬਣਾ ਦਿੰਦੇ ਸਾਨੂੰ ਗਿਆਨਵਾਨ ,
ਅਧਿਆਪਕ ਹਨ ਗਿਆਨ ਗੁਰੂ,
ਦਿੰਦੇ ਸਾਨੂੰ ਮਹਾਨ ਗਿਆਨ ।

-