ਖ਼ੁੱਦ ਤੋਂ ਵੱਧ ਜੇ ਕਿਸੇ ਨੂੰ ਚਾਹਵਾਂ ਮੈਂ
ਤੇਰਾ ਨਾਂ ਲੈਂਦਿਆਂ ਕਿਉਂ ਕਤਰਾਵਾਂ ਮੈਂ
ਤੇਰੀ ਹਰ ਰੋਕ ਨੂੰ ਦੀਨ ਮੰਨ ਦੇ ਹਾਂ
ਫ਼ਿਰ ਕਿਵੇਂ ਤੇਰੇ ਸਾਮ੍ਹਣੇ ਇਤਰਾਵਾਂ ਮੈਂ
ਖ਼ੌਰੇ ਤੇਰੇ ਪੈਰਾਂ ਤੱਕ ਪਹੁੰਚ ਜਾਵੇ ਜੋ
ਕਲ਼ਾਵੇ ਆਉਂਦੀ ਹਵਾ ਨੂੰ ਸੁਣਾਵਾਂ ਮੈਂ-
ਇਖ਼ਲਾਕ ਤੇਰਾ ਤੇਰੇ ਨਾਂ ਨਾਲ ਏਦਾਂ ਮੇਲ ਵਿੱਚ ਆਵੇ
ਕਿਉਂ ਨਾ ਮੈਂ ਤੈਨੂੰ ਮੋਹ ਕਹਿ ਦੇਵਾਂ
ਵਿੱਚ ਅੱਖਾਂ ਦੇ ਹਰ ਵਕ਼ਤ ਤੇਰਾ ਦਿਦਾਰ ਰਹਿੰਦਾ ਏ
ਕਿਉਂ ਨਾ ਮੈਂ ਤੈਨੂੰ ਲੋਅ ਕਹਿ ਦੇਵਾਂ
ਇੱਕੋ ਸ਼ਬਦ ਵਿੱਚ ਜੇ ਬਿਆਂ ਕਰਾਂ ਇਸ਼ਕ ਦੀ ਸਿਫ਼ਤ
ਕਿਉਂ ਨਾ ਮੈਂ ਤੇਰਾ ਨਾਮ ਲੈ ਦੇਵਾਂ
ਜੇ ਮੁਹੱਬਤ ਸਮਝੇ ਕੋਈ ਰਹਿਣਾ ਤੇਰੇ ਕਦਮਾਂ ਹਾਣ
ਕਿਉਂ ਨਾ ਮੈਂ ਮੇਰਾ ਨਾਮ ਲੈ ਦੇਵਾਂ-
ਸੁਣਿਆ ਦਿਲ ਜਾਣਦਾ ਏ ਦਿਲਾਂ ਦੀਆਂ
ਕੀ ਪਤਾ ਜ਼ਾਹਿਹ ਤੋਂ ਉਹ ਡਰਦਾ ਏ ਜਾਂ ਝੂਠੀ ਮੇਰੀ ਮੁਹੱਬਤ ਏ
ਉਹਦਿਆਂ ਪੈੜਾਂ 'ਤੇ ਬੰਦਗੀ ਨਿੱਤ ਹੋਵੇ
ਕੀ ਪਤਾ ਉਹ ਝਿਉਲਾ ਦੇਵ ਦਾ ਏ ਜਾਂ ਦਿਖਾਵੀ ਮੇਰੀ ਖ਼ਬਤ ਏ-
ਇਤਿਫ਼ਾਕ ਨਹੀਂ ਹੁੰਦਾ ਇਹ ਲਾਜ਼ਮੀ ਏ
ਮੇਰੇ ਸੁਫਨਿਆਂ ਦੇ 'ਚ ਤੇਰਾ ਮਿਲਣਾ
ਅਕਸਰ ਤੇਰੇ ਕਦਮਾਂ ਦੀ ਆਹਟ ਸੁਣਕੇ
ਜਾਹਰ ਹੈ ਮੇਰੇ ਚਹਿਰਾ ਦਾ ਖਿਲਨਾ
ਅਚਾਨਕ ਜਰਕ ਜਾਵੇ ਜੇ ਹਿਰਦਾ ਕਦੇ
ਪੱਕਾ ਏ ਤੇਰੇ ਲਹਿਜੇ ਨਾਲ ਸਿਲਣਾ-
ਕਿ ਜਿਵੇਂ ਹਰ ਆਰਜ਼ੂ ਮਕਬੂਲ ਹੋ ਜਾਵੇ
ਮੈਨੂੰ ਏਦਾਂ ਤੇਰੀ ਹੋਂਦ ਦਾ ਅਹਿਸਾਸ ਹੋ ਜਾਂਦਾ
ਤੇਰੇ ਇਕ ਮੜੰਗੇ ਦਾ ਫਿਹਰਾ ਕੀ ਪੈਂਦਾ
ਖ਼ੁਆਬਾਂ ਨੂੰ ਤੇਰੇ ਆਉਣ ਦਾ ਆਸ ਹੋ ਜਾਂਦਾ
ਅੱਖਾਂ ਢਕੀਆਂ ਦੇ ਮੁਹਰੇ ਜਦ ਵੀ ਆਵੇਂ
ਤੇਰੇ ਮਹਿਕ ਦਾ ਮੇਰਾ ਹਰ ਲਿਬਾਸ ਹੋ ਜਾਂਦਾ
ਤੇਰੀ ਝਾਕ ਮੁਹਰੇ ਜਦ ਕਦੇ ਵੀ ਆਵਾਂ
ਮੇਰੇ ਸਾਰੇ ਹਰਜ਼ ਦਰਦਾਂ ਦਾ ਨਾਸ ਹੋ ਜਾਂਦਾ-
ਲਿਆਕਤ ਉਹਦੀ ਅੱਖਾਂ 'ਚੋਂ ਅਰਜ਼ੀ ਪਾਵਣ ਜੇ
ਤੇ ਡਰ ਕਾਹਦਾ ਉਹਦੇ ਬਾਹਵਾਂ ਵਿੱਚ ਆਵਣ ਦਾ
ਇਖ਼ਤਿਲਾਤ ਉਹਦਾ ਹਰ ਪਲ ਮਿਲ ਜਾਵਣ ਜੇ
ਤੇ ਡਰ ਕਾਹਦਾ ਔਕੜ ਸਾਹਵਾਂ ਵਿੱਚ ਆਵਣ ਦਾ
ਕੇਵਲ ਤੁਰਨਾ ਉਹਦੇ ਕਦਮਾਂ ਨਾਲ ਪੈਅਵਣ ਜੇ
ਤੇ ਡਰ ਕਾਹਦਾ ਕਹਿਰ ਰਾਹਵਾਂ ਵਿੱਚ ਆਵਣ ਦਾ
ਮੇਰੀਆਂ ਅੱਖਾਂ ਵਿੱਚ ਉਹਦੇ ਖ਼ੁਆਬ ਰਹਿਵਣ ਜੇ
ਤੇ ਡਰ ਕਾਹਦਾ ਫ਼ਨਾਹ ਚਾਹਵਾਂ ਵਿੱਚ ਆਵਣ ਦਾ-
ਉਹਦੀ ਮੁਹੱਬਤ ਵਾਲੇ ਸਫ਼ਰ ਦੀ ਸ਼ਾਮ ਨਈ ਹੁੰਦੀ
ਉਸਦੀ ਅੰਬਰੋਂ ਪਾਰ ਗੱਲਾਂ ਕਦੇ ਆਮ ਨਈ ਹੁੰਦੀ
ਬੇਸ਼ਕ ਫਾਂਸਲੇ ਨਾਲ ਤੈਥੋਂ ਕੋਹਾਂ ਦੂਰ ਵੱਸਦੀ ਹੋਵਾਂ
ਜੁਦਾਈ ਵਿੱਚ ਵੀ ਰਹਿ ਇਸ਼ਕ ਤਮਾਮ ਨਈ ਹੁੰਦੀ
ਖਫਾ ਨਾ ਜਾਣੀ ਇਹਨੂੰ ਜੇ ਨਜ਼ਰ ਅੰਦਾਜ਼ ਕਰਦੀ
ਮੁਲਕਾਂ ਦੀ ਬਿੜਕ ਵਿਚ ਮੇਥੋਂ ਕਲਾਮ ਨਈ ਹੁੰਦੀ
ਹਰ ਇੱਕ ਬੋਲ ਉਹਦੇ ਨੂੰ ਰੱਬੀ ਫ਼ਰਮਾਨ ਮੰਨਦੀ
ਉਹਦੀ ਰੋਕਾਂ ਜਿੱਥੇ ਮੇਰੀ ਓਥੇ ਸਲਾਮ ਨਈ ਹੁੰਦੀ-
ਤੇਰੇ ਹਾਸਿਆਂ ਨੂੰ ਕਿਵੇਂ ਭੁਲਾਵਾਂ ਮਘਦੇ ਖ਼ਾਬਾਂ ਨੂੰ ਕਿਵੇ ਸੁਲ਼ਾਵਾਂ
ਤੇਰੇ ਨਾਲ ਗੁਜ਼ਾਰੇ ਹਰ ਪਲ ਮੈਨੂੰ ਯਾਦ ਆਉਂਦੇ ਨੇ
ਤਸੀਹੇ ਦੁਖਾਂ ਕੋਲੋਂ ਪਾਸਾ ਵੱਟਾਂ ਤੇਰੀਆਂ ਅੱਖਾਂ ਵੱਲ ਜਦ ਤੱਕਾਂ
ਫਿਰ ਕਿੱਥੇ ਉਹ ਨੇੜ੍ਹੇ ਦਰਦਾਂ ਦੇ ਜ਼ੱਲਾਦ ਆਉਂਦੇ ਨੇ
ਤੇਰੀ ਜਿੰਦ ਵਿੱਚ ਵਿਖੇ ਅਲ੍ਹਾ ਫੜਿਆ ਮੈਂ ਇੱਕ ਤੇਰਾ ਪਲਾ
ਐਸਾ ਇਸ਼ਕ ਕਿ ਸਾਹ ਵੀ ਤੈਥੋਂ ਬਾਅਦ ਆਉਂਦੇ ਨੇ
ਤੈਥੋਂ ਦੂਰ ਭਾਵੇਂ ਵੱਸਦੀ ਰਵਾਂ ਪਤਾ ਨ੍ਹੀਂ ਕਿਵੇਂ ਹੱਸਦੀ ਰਵਾਂ
ਮੇਰੀ ਖੁਸ਼ੀਆਂ ਦੇ ਖੌਰੇ ਤੇਰੇ ਵੱਲੋਂ ਮੁਰਾਦ ਆਉਂਦੇ ਨੇ-
ਉਹ ਸਵੇਰ ਕਦੋਂ ਆਵਣੀ
ਜਦ ਸਿਰ੍ਹਾਣੇ ਦੀ ਥਾਂ ਮੇਰੀਆਂ ਬਾਹਵਾਂ ਵਿੱਚ ਤੂੰ ਹੋਂਇਗਾ
ਜਦ ਸਿਰ ਰੱਖ ਮੇਰੇ ਦਿਲ ਦੇ ਉਤੇ ਤੂੰ ਸੋਂਇਗਾ
ਜਦ ਆਪਣੀ ਅੱਖੀਂ ਮੇਰੀ ਇਬਾਦਤ ਦੇ ਹੰਝੂ ਤੂੰ ਰੋਂਇਗਾ
ਜਦ ਇਸ਼ਕ 'ਚ ਖ਼ੁਦ ਤੋਂ ਵੱਧ ਮੈਨੂੰ ਤੂੰ ਮੋਂਇਗਾ-
ਮੇਰੀ ਤਕਣੀ 'ਚ ਤੇਰੀ ਸੰਗ ਮੁੱਕਦੀ ਜਾਂਦੀ
ਮੇਰਾ ਜ਼ਨਾਜਾ ਉਠਣ 'ਤੇ ਮਜ਼ਬੂਰ ਕਰਦੇ
ਐਸੀ ਸਜ਼ਾ ਦੇ ਮੈਨੂੰ
ਤੇਰੇ ਦਰਦਾਂ 'ਤੇ ਮੇਰਾ ਸਾਹ ਵੀ ਨਾਹ ਆਵੇ
ਮੇਰੀ ਤਾਕ ਨੂੰ ਰਵਾਉਂਣ 'ਤੇ ਮੰਜ਼ੂਰ ਕਰਦੇ
ਐਸੀ ਸਜ਼ਾ ਦੇ ਮੈਨੂੰ
ਤੇਰੇ ਨਾਮ ਦੀ ਮੜ੍ਹੀਆਂ 'ਤੇ ਵੀ ਭੀਖ਼ ਮੰਗਾਂ
ਆਪਣੀ ਰੂਹ ਦਾ ਇਨ੍ਹਾਂ 'ਤੇ ਸਰੂਰ ਕਰਦੇ
ਐਸੀ ਸਜ਼ਾ ਦੇ ਮੈਨੂੰ-