Prabhjot PJSG   (✍️ਪ੍ਰਭਜੋਤ PJSG)
99 Followers · 90 Following

Poet and script writer
Plz subscribe my yt channel

Instagram :- @prabhjot.pjsg
Joined 19 August 2018


Poet and script writer
Plz subscribe my yt channel

Instagram :- @prabhjot.pjsg
Joined 19 August 2018
5 HOURS AGO

ਸੰਕੇਤ ਮਿਲ ਰਹੇ ਸੀ,
ਧਿਆਨ ਰੱਖ ਰਹੇ ਸੀ ।
ਮਸ਼ੀਨ ਤਾਂ ਮਸ਼ੀਨ ਹੁੰਦੀ ਏ,
ਰੱਬਾ ਸਭ ਠੀਕ ਰੱਖੀ ।
ਭਰੋਸਾ ਵਾਹਿਗੁਰੂ ਤੇ ,
ਸਭ ਠੀਕ ਈ ਹੋਵੇਗਾ I
ਸਭ ਚੰਗਾ ਹੋਵੇਗਾ,
ਪਹਿਲਾ ਪਤਾ ਲੱਗਾ ਗਿਆ,
ਬਚਾ ਹੋ ਗਿਆ ,
ਸੰਕੇਤ ਮਿਲ ਰਹੇ ਸੀ,
ਧਿਆਨ ਰੱਖ ਰਹੇ ਸੀ ।

-


15 AUG AT 15:15

ਦੋਹੇ ਪਾਸੇ ਸੀ ਪੰਜਾਬੀ ,
ਕਿਸਨੂੰ ਮਿਲੀ ਅਜ਼ਾਦੀ ,
ਹੋਈ ਪੰਜਾਬ ਦੀ ਬਰਬਾਦੀ I
ਕੁੱਝ ਸਿਆਸਤਦਾਨਾ ਕਰਕੇ,
ਲੋਕਾਂ ਆਪਸ ਵਿੱਚ ਲੜਕੇ,
ਖ਼ਤਮ ਕੀਤਾ ਪਿਆਰ,
ਮਨਾਂ 'ਚ ਨਫ਼ਰਤ ਭਰਕੇ,
ਦੋ ਮੁਲਕਾ ਵਿੱਚ ,
ਵੰਡੀ ਗਈ ਆਬਾਦੀ,
ਦੋਹੇ ਪਾਸੇ ........ ਦੀ ਬਰਬਾਦੀ I
ਹਿੰਦੂ ਮੁਸਲਿਮ ਸਿੱਖ ਇਸਾਈ ,
ਹੈ ਨੇ ਇਹ ਸਭ ਭਾਈ- ਭਾਈ,
ਕੁੱਝ ਲੋਕਾਂ ਨੇ ਇਹਨਾਂ ਵਿੱਚ ,
ਫਿੱਕ ਹੈ ਪਾਈ।
ਕਦੇ ਮਿਲ ਕੇ ਸੀ ਰਹਿੰਦੇ,
ਹੁਣ ਵੱਖ ਰਹਿਣ ਦੇ ਹੋਏ ਆਦੀ
ਦੋਹੇ ਪਾਸੇ ........ ਦੀ ਬਰਬਾਦੀ I
ਕੋਈ ਗਿਆ ਓਧਰ ,
ਕੋਈ ਆਇਆ ਏਧਰ ,
ਵੱਖ ਹੋ ਗਏ ਪਰਿਵਾਰ,
ਦੂਰ ਹੋ ਗਏ ਰਿਸ਼ਤੇਦਾਰ ,
ਕਿਸੇ ਦੀ ਮਾਸੀ, ਕਿਸੇ ਭੂਆ,
ਚਾਚੇ- ਤਾਏ , ਨਾਨੇ -ਮਾਮੇ,
ਕਿਸੇ ਦੀ ਨਾਨੀ ਤੇ ਦਾਦੀ।
ਦੋਹੇ ਪਾਸੇ ........ ਦੀ ਬਰਬਾਦੀ I

-


15 AUG AT 15:15

ਦੋਹੇ ਪਾਸੇ ਸੀ ਪੰਜਾਬੀ ,
ਕਿਸਨੂੰ ਮਿਲੀ ਅਜ਼ਾਦੀ ,
ਹੋਈ ਪੰਜਾਬ ਦੀ ਬਰਬਾਦੀ I
ਕੁੱਝ ਸਿਆਸਤਦਾਨਾ ਕਰਕੇ,
ਲੋਕਾਂ ਆਪਸ ਵਿੱਚ ਲੜਕੇ,
ਖ਼ਤਮ ਕੀਤਾ ਪਿਆਰ,
ਮਨਾਂ 'ਚ ਨਫ਼ਰਤ ਭਰਕੇ,
ਦੋ ਮੁਲਕਾ ਵਿੱਚ ,
ਵੰਡੀ ਗਈ ਆਬਾਦੀ,
ਦੋਹੇ ਪਾਸੇ ........ ਦੀ ਬਰਬਾਦੀ I
ਹਿੰਦੂ ਮੁਸਲਿਮ ਸਿੱਖ ਇਸਾਈ ,
ਹੈ ਨੇ ਇਹ ਸਭ ਭਾਈ- ਭਾਈ,
ਕੁੱਝ ਲੋਕਾਂ ਨੇ ਇਹਨਾਂ ਵਿੱਚ ,
ਫਿੱਕ ਹੈ ਪਾਈ।
ਕਦੇ ਮਿਲ ਕੇ ਸੀ ਰਹਿੰਦੇ,
ਹੁਣ ਵੱਖ ਰਹਿਣ ਦੇ ਹੋਏ ਆਦੀ
ਦੋਹੇ ਪਾਸੇ ........ ਦੀ ਬਰਬਾਦੀ I
ਕੋਈ ਗਿਆ ਓਧਰ ,
ਕੋਈ ਆਇਆ ਏਧਰ ,
ਵੱਖ ਹੋ ਗਏ ਪਰਿਵਾਰ,
ਦੂਰ ਹੋ ਗਏ ਰਿਸ਼ਤੇਦਾਰ ,
ਕਿਸੇ ਦੀ ਮਾਸੀ, ਕਿਸੇ ਭੂਆ,
ਚਾਚੇ- ਤਾਏ , ਨਾਨੇ -ਮਾਮੇ,
ਕਿਸੇ ਦੀ ਨਾਨੀ ਤੇ ਦਾਦੀ।
ਦੋਹੇ ਪਾਸੇ ........ ਦੀ ਬਰਬਾਦੀ I

-


13 AUG AT 13:49

ਘਰ ਵਿਚ ਹੋਵੇ ਤੰਦਰੁਸਤੀ,
ਹੋਵੇ ਕਮਾਈ 'ਚ ਵਾਧਾ
ਮੇਰੀ ਰੱਬ ਤੋਂ ਇੱਕੋ ਮੰਗ I
ਹੋਣ ਲੱਗੀ ਕਮਾਈ,
ਦਿਲ - ਦਿਮਾਗ ਦੀ ਲੱਗੀ ਜੰਗ ,
ਖ਼ਰਚ ਕਰਾ, ਕਿ ਬਚਾ ਕੇ ਰੱਖਾ ।
ਘਰਦਿਆਂ ਨੂੰ ਦਵਾ , ਕਿ ਨਾ ,
ਦੁਨੀਆਂ ਦੇ ਨੇ ਕਈ ਰੰਗ ।
ਇੱਕ ਤੇ ਪੈਸੇ ਓਨੇ ਕੇ,
ਦੂਜਾ ਮਜ਼ਬੂਰੀਆ ਨੇ ਕੀਤਾ ਤੰਗ I
ਫਿਰ ਵੀ ਖੁਸ਼ ਰਹੀਏ ਹਮੇਸ਼ਾ।
ਭਾਵੇਂ ਦਿਲ - ਦਿਮਾਗ ਦੀ ਲੱਗੀ ਜੰਗ।

-


11 AUG AT 13:58

ਕਈਆਂ ਲਈ ਦੇਵਤਾ ,
ਕਈਆਂ ਲਈ ਸ਼ੈਤਾਨ।
ਵੱਖ - ਵੱਖ ਧਰਮ,
ਭਾਂਵੇ ਇੱਕ ਨੇ ਇਨਸਾਨ I

-


6 AUG AT 14:02

ਥੋੜਾ - ਥੋੜਾ ਕਰਕੇ ਹੁਣ ਭਰ ਜਾਣਾ,
ਹੁਣ ਆਪਾਂ ਹੌਲੀ - ਹੌਲੀ ਤਰ ਜਾਣਾ।
ਕਈ ਸਾਲਾਂ ਦੀ ਉਡੀਕ ਪੂਰੀ ਹੋ ਗਈ ਏ,
ਹੁਣ ਆਪਾ ਸਭ ਕੁਝ ਕਰ ਜਾਣਾ ।

-


4 AUG AT 15:57

ਸੁਧਰ ਰਿਹਾ,
ਸੁਧਰਨ ਦੇ ।
ਐਵੇਂ ਨਾ ਯਾਦ ਕਰ ਬੀਤ ਚੁੱਕਿਆ ਵਕਤ...

-


28 JUL AT 12:04

ਪਾਣੀ ਦੀ ਤਰ੍ਹਾਂ ਬਦਲ ਰਿਹਾ ,
ਕਦੇ ਸਾਫ਼ ਤੇ ਕਦੇ ਗੰਦਾ ਹਾਂ,
ਕਦੇ ਚੰਗਾ ਹਾਂ ਕਦੇ ਮੰਦਾ ਹਾਂ ।
ਆ ਨੀ ਕਰਨਾ ਓ ਨੀ ਕਰਨਾ,
ਏਦਾ ਨੀ ਕਰਨਾ ਓਦਾ ਨੀ ਕਰਨਾ,
ਮੈਂ ਸਭ ਕਰ ਰਿਹਾ , ਉਸ ਦੀ ਰਜ਼ਾ ਵਿੱਚ ,
ਕਿਉਂਕਿ ਮੈਂ ਵੀ ਤਾਂ ਰੱਬ ਦਾ ਬੰਦਾ ਹਾਂ।
ਪਾਣੀ ਦੀ ਤਰ੍ਹਾ ਬਦਲ ਰਿਹਾ ,
ਕਦੇ ਸਾਫ਼ ਤੇ ਕਦੇ ਗੰਦਾ ਹਾਂ,

-


19 JUL AT 22:08

ਮੈਥ ਨਾਲੇ ਯੋਗ ,
ਨਾਲੇ ਆਮਦਨੀ ,
ਨਾਲੇ ਸਰੀਰ ਨਿਰੋਗ I
28ਵੇਂ ਸਾਲ 'ਚ ,
ਸਰਕਾਰੀ ਨੌਕਰੀ ਦਾ,
ਬਣ ਜਾਣਾ ਸੰਯੋਗ I
ਵਾਹਿਗੁਰ ਜੀ ,
ਸਦਾ ਤੁਹਾਡਾ ,
ਬਣਿਆ ਰਹੇ ਸਹਿਯੋਗ l

19/07/1997 - 19/07/2025

-


13 JUL AT 20:45

ਵਤਨ ਛੱਡ ਹੋਏ ਦੁਜੇ ਮੁਲਖਾ ਦੇ ਦਿਵਾਨੇ,
ਖਜਾਨੇ ਗਏ ਕਮਾਉਣ ਖਜਾਨੇ,
ਮਾਵਾਂ ਦੇ ਪੁਤ ਹੋ ਚੱਲੇ ਬੇਗਾਨੇ।
ਨਾ ਜਾ ਅੱਖੀਆ ਤੋਂ ਦੂਰ,
ਮਾਂ ਮੈਂ ਵੀ ਤਾਂ ਹਾ ਮਜਬੂਰ।
ਏਥੇ ਈ ਕਰ ਲੇ ਕੋਈ ਧੰਦਾ,
ਏਥੇ ਤਾਂ ਬਹੁਤ ਏ ਮੰਦਾ।
ਥੋੜੀ ਖਾ ਕਰ ਲਾ ਗੇ ਆਪਾ ਗੁਜਾਰਾ,
ਡਰ ਲੱਗਦਾ ਪੁਤ ਮੈਨੁੰ ਵੇਖ ਉਨ੍ਹਾ ਵੱਲ,
ਜਿਨ੍ਹਾਂ ਦੇ ਪੁਤ ਮੁੜੇ ਨਾ ਦੁਬਾਰਾ।
ਮਾਂ ਨੇ ਲਾਏ ਬੜੇ ਬਹਾਨੇ,
ਵਤਨ ਛਡ ਹੋਏ ਦੁਜੇ ਮੁਲਖਾ ਦੇ ਦਿਵਾਨੇ,
ਖਜਾਨੇ ਗਏ ਕਮਾਉਣ ਖਜਾਨੇ,
ਮਾਵਾਂ ਦੇ ਪੁਤ ਹੋ ਚੱਲੇ ਬੇਗਾਨੇ।

-


Fetching Prabhjot PJSG Quotes