ਉਹ ਤਾਂ ਸਰਗੀ ਸੁੰਗਦੀਆਂ ਜਹੀ ਗੁਲਾਬਾਂ ਦੀ ਗੱਲ ਵਰਗੀ,
ਪਹਿਲੇ ਪਹਿਰ ਦੀ ਨਿੰਦਰ ਨਾਲ ਸਜਦੇ ਮਿੱਠੜੇ ਖ਼ੁਆਬਾਂ ਦੀ ਗੱਲ ਵਰਗੀ,
ਖੋਰੇ ਕਿੰਝ ਹਕੀਕੀ ਹੋ ਗਈ ਕਿਸੇਆਂ ਕਿਤਾਬਾਂ ਦੀ ਗੱਲ ਵਰਗੀ।-
ਟੈਕਸੀ ਜ਼ਿੰਦਗੀ ਵਿੱਚ ਐਨਾ ਕ ਤਾਂ ਸਿੱਖਾ ਜਾਂਦੀ
ਆ ਕਿ ਹਰ ਪਲ ਕੋਈ ਨਾ ਕੋਈ ਖ਼ਾਸ ਮਿਲਦਾ,
ਕਦੇ ਸਾਡੀਆਂ ਆਸਾਂ ਕਿਸੇ ਤੇ ਲੱਗੀਆਂ ਹੁੰਦੀਆਂ
ਤੇ ਕੋਈ ਸਾਡੇ ਤੋਂ ਲਾ ਕੇ ਆਸ ਮਿਲਦਾ।-
ਸੱਚ ਦੱਸੀ ਸੱਜਣਾਂ ਹੁਣ ਜਿੰਦ ਕਿਹੜੇ ਹਲਾਤਾਂ ਵਿੱਚ ਛੱਣਦੀ ਆ,
ਵੇਖ ਘੱਟਾ ਚਾਅ ਜਿਹਾ ਚੜਦਾ ਕਿ ਤੇਰੀ ਜਾਨ ਤੇ ਬਣਦੀ ਆ,
ਨੀਵਾਂ ਬਹਿ ਕੇ ਸੁਣਣਾ ਤੇ ਚਾਅ ਮਾਰਨੇ ਸਿੱਖ ਲਏ ਕਿ ਨਈ
ਜਾਂ ਇਕ ਹੱਥ ਲੱਕ ਤੇ ਦੁਜੇ ਦੀ ਉਂਗਲ ਅੱਜ ਵੀ ਤਣਦੀ ਆ!!-
ਤੁਹਾਨੂੰ ਤੇ ਨੱਚਣ ਔਂਦਾ ਪਰ ਮੇਰੇ ਟਿਹਡੇ ਵਿਹੜੇ ਨਾ ਆਓ,
ਕਿਧਰੇ ਹੋਰ ਵਿਆਹੀ ਹੈ ਹੀਰ ਤੁਹਾਡੀ ਮੇਰੇ ਖੇੜੇ ਨਾ ਆਓ,
ਮੈਥੋਂ ਹੋਰ ਤੌਹਮਤਾ ਦੀਆਂ ਪੰਡਾਂ ਚੁੱਕੀਆਂ ਜਾਣੀਆਂ ਨੀ,
ਦੂਰੋਂ ਹੀ ਚੰਗਾ ਹਾਂ ਮੈਂ ਬੱਸ ਬਹੁਤਾ ਹੁਣ ਮੇਰੇ ਨੇੜੇ ਨਾ ਆਓ।-
ਚੰਮ ਬੜਾ ਪਿਆਰ ਉਂਝ ਜ਼ਿੰਦਗੀ ਖ਼ਾਸ ਕੋਈ ਨੀ।।
ਇੱਕ ਕਦਮ ਮੈਂ ਪੁੱਟਦਾ ਤੇ ਦੂਜੇ ਦੀ ਆਸ ਕੋਈ ਨੀ।।
-
ਜੱਦ ਰੌਸ਼ਨੀਆਂ ਵਾਲੇ ਤਿਉਹਾਰ ਜਹੇ ਔਂਦੇ ਨੇ,
ਦਿਲ ਪਰਦੇਸੀਆਂ ਦੇ ਬਾਹਰ ਜਹੇ ਔਂਦੇ ਨੇ,-
ਸੀ ਵੀ ਮੋਮ ਦੇ ਵਰਗਾ ਤਾਹੀਂ ਅਵਾਜ਼ ਨਾ ਆਈ ਦਿਲ ਦੇ ਤਿੜਕਣ ਦੀ,
ਪੌਣਾਂ ਚੌਂ ਸੁਗੰਧਾਂ ਪਹਿਚਾਣ ਦੀ ਸੀ ਜੋ ਫ਼ਿਕਰ ਨੀ ਕਰਦਾ ਤੇਰੇ ਵਿੜਕਣ ਦੀ,
ਐਨਾ ਵੀ ਕੋਈ ਮੁਸ਼ਕਲ ਕੰਮ ਨੀ ਹੁੰਦਾ ਕਿਸੇ ਰੁਠੜੇ ਨੂੰ ਮਨਾਵਣਾ ਜੀ,
ਪਰ ਮੁਆਫੀਆਂ ਤੋਂ ਇਲਾਵਾ ਜਾਂਚ ਨਹੀਂ ਸਾਨੂੰ ਕਿਸੇ ਦੇ ਅੱਗੇ ਥਿੜਕਣ ਦੀ।-
ਕਿਸੇ ਹੋਰ ਤਾਂਈ ਫੱਬ ਨਾ ਜਾਈਏ ਫ਼ਕਰ ਬਣ ਘੁੰਮਾਗੇ ਅਸੀਂ,
ਤੇਰੇ ਇਸ਼ਕ ਚ' ਕਮਲੇ ਰਮਲੇ ਹੁਸਨਾਂ ਨੂੰ ਨਾਂ ਟੁੰਬਾਂਗੇ ਅਸੀਂ,
ਚੱਲ ਸੱਜਣਾ ਤੂੰ ਵੀ ਪਰਖ ਕੇ ਵੇਖ ਲੈ ਜੱਗ ਨੂੰ ਇਕ ਵਾਰੀ,
ਕਿਤੇ ਰੋਂਦੀ ਦਾ ਮੱਥਾ ਲਿਬੜਿਆ ਹੋਇਆ ਤਾਂ ਵੀ ਚੁੰਮਾਂਗੇ ਅਸੀਂ।-
ਅੰਤ ਤੀਕਰ ਨੀ ਕੀਤੀ ਤਾਰੀਫ਼ ਜਾ ਸਕਦੀ ਭਾਵੇਂ ਹੋਜਾਵਾਂ ਅੱਜ ਹੀ ਸ਼ੁਰੂ,
ਵੈਣਾਂ ਨੂੰ ਹਾਸਿਆਂ ਵਿੱਚ ਓਹੀ ਬਦਲੂ ਜੋ ਮਾਲਕ ਦੀ ਰਜ਼ਾ ਨਾਲ ਤੁਰੂ,
ਦੁਨੀਆਂ ਦੀ ਮੱਤ ਨਾਲ ਬੇਪੱਤ ਹੋਏ ਦੌੜਾਈਆ ਅਕਲਾਂ ਨਾ ਕੰਮ ਆਈਆਂ,
ਨੇਰ ਜ਼ਿੰਦਗੀ ਨੂੰ ਨੂਰ ਕਰ ਗਿਆ ਬਾਬੇ ਨਾਨਕ ਦਾ ਲਿਖਿਆ "ਵਾਹਗੂਰੁ",-