ਮੇਰੀ ਲਾਚਾਰੀ ਨੂੰ ਦੇਖਕੇ ਮੌਤ ਵੀ ਰੋਂਦੀ ਹੋਵੇਗੀ;
ਕਿਉਕਿ ਉਹ ਵਕਤ ਤੋ ਪਹਿਲਾ ਆ ਨਹੀ ਸਕਦੀ,
ਤੇ ਮੈ ਵਕਤ ਤੋ ਪਹਿਲਾ ਜਾ ਨਹੀ ਸਕਦੀ।।-
Holi Holi..Muk chali ae jaan Meri..!
Aaj band ho Jani, Zindagi di dukan meri..
Je ho sake, mere sahaan vich saah na payi ve sajna..
Kyuki, aaj khtm ho Jani duniya Cho pehchaan Meri..!-
ਬੱਚਾ
ਅੱਜ ਕਿਸੀ ਦਾ ਬੱਚਾ
ਮਰ ਗਿਆ
ਕਿਸੀ ਨੇ ਨਹੀਂ ਚੁੱਕਿਆ
ਜੇ ਚੁੱਕਿਆ ਵੀ ਹੈ
ਤਾਂ ਇੱਕ ਪਾਸੇ ਰੱਖ ਦਿੱਤਾ
ਸਾਰੇ ਪਾਸੇ ਸੋਗ ਏ
ਅੱਜ ਕੁੱਤਿਆਂ ਨੇ
ਕਿਸੀ ਨੂੰ ਨਹੀਂ
ਭੌਂਕਿਆ
ਨਾ ਹੀ ਕਿਸੀ ਨੇ
ਹਵਸ ਮਿਟਾਈ
ਕਹਿੰਦੇ ਹਵਸ
ਪੈਦਾ ਹੀ ਨਹੀਂ ਹੋਈ-
ੲਿੱਥੇ ਮਤਲਬ ਲੲੀ ਸਭ ਨਾਲ ਨੇ ੳੁਂਝ ਸਭ ਦਾ ਸਰਦਾ ਵੇਖਿਅਾ,
ਹਾਲੇ ਕੁਝ ਦਿਨ ਪਹਿਲਾਂ ਹੀ ਦੋ ਜਾਨਾਂ ਰਾਹੀ ਮੈਂ ਪਿਅਾਰ ਮਰਦਾ ਵੇਖਿਅਾ..ਮਿਸ ਜੂ ਜੱਸੀ ਵੀਰ-
ਜ਼ਿੰਦਗੀ ਤਾਂ ਬੜੇ ਹੇਰ ਫੇਰ ਕਰ ਜਾਂਦੀ ਹੈ ਲੋਕਾਂ ਨਾਲ਼
ਮੌਤ ਦੀ ਇਹ ਸਿਫ਼ਤ ਹੈ
ਕਿ ਸਭ ਨੂੰ ਬਰਾਬਰ ਤਾਂ ਆਉਂਦੀ ਹੈ-
ਮੈਂ ਤੇਰਾਂ ਹੀ ਹਾਂ......
ਤੇਰਾ ਹੀ ਮੈਂ ਰਹਿਣਾ........
ਲੰਘ ਜਾਣ ਦੇ ਵਕਤ ਨੂੰ ਵੀ.......
ਜਿਵੇਂ ਨਦੀ ਦਾ ਵਹਿਣਾ......
ਮੁੱਕ ਜਾਣੇ ਸਭ ਝਗੜੇ ਝਮੇਲੇ .....
ਉਚੀਆਂ ਨੀਵੀਆਂ ਕਦੇ.......
ਪੱਥਰ ਵਰਗੀਆਂ ......
ਯਾਦਾਂ ਬਣ ਸਹਿਣਾ......
ਤੂੰ ਤਾਂ ਮੇਰੀ ਹੂਰ ਪਰੀ ਏ...
ਤੇਰਿਆਂ ਦੇਸ਼ਾਂ .....
ਦਾ ਕੀ ਕਹਿਣਾ......-
ਇਹ ਸੋਚ ਸੋਚ ਹੋਰ ਰੋਣਾ ਆ ਜਾਂਦਾ
ਤੇਤੀਆਂ ਸਾਲਾਂ ਦਾ ਈ ਛੱਡ ਗਿਆ
ਜਦੋਂ ਉਹਨੇ ਮੇਰਾ ਕੰਧਾ ਬਣਨਾ ਸੀ
ਕੰਧ ਤੇ ਟੰਗੀ ਤਸਵੀਰ ਬਣ ਗਿਆ
ਬੱਚਿਆਂ ਬਾਰੇ ਵੀ ਨਾ ਸੋਚਿਆ
ਨਾ ਸੋਚਿਆ ਮੇਰੀ ਨੂੰਹ ਬਾਰੇ
ਬਸ ਦਿਲ ਨੂੰ ਦਿਲ ਨਾ ਵਟਾਉਂਦੇ
ਉਹ ਆਖਰੀ ਵੱਟਣਾ ਮਲ ਗਿਆ
ਮੇਰੀਆਂ ਅੱਖਾਂ ਦਾ ਤਾਰਾ
ਤਾਰਾ ਬਣ ਤੁਰ ਚਲਿਆ
ਅੱਧ ਵਿਚਕਾਰੇ ਛੱਡ ਚਲਿਆ
ਮੇਰਾ ਤੇਤੀਆਂ ਸਾਲਾਂ ਵਾਲਾ
ਠੰਡੀ ਅੱਗ ਦੇ ਹੱਥੋਂ ਉਹ
ਆਪਣੇ ਆਪ ਨੂੰ ਸਾੜ ਗਿਆ
ਮੈਨੂੰ ਉਹ ਲਾਰਾ ਉਮਰਾਂ ਦਾ
ਲਾ ਗਿਆ। ਹਾਏ! ਲਾ ਗਿਆ।-
ਕੀ ਮੁੱਲ ਪਿਆ ਹੱਡ ਸੇਕਿਆਂ ਦਾ
ਜਦ ਕੱਫਣ ਵੀ ਪੈਣਾ ਪੇਕਿਆਂ ਦਾ
ਕੀ ਫ਼ਾਇਦਾ ਉਸ ਘਰ ਹੱਡ ਸੇਕਿਆਂ ਦਾ
ਜਿੱਥੇ ਕੱਫਣ ਵੀ ਪੈਣਾ ਭੈਣੇ ਪੇਕਿਆਂ ਦਾ
ਕੀ ਫ਼ਾਇਦਾ ਪੇਕਿਆਂ ਨੂੰ ਛੱਡਣ ਦਾ
ਜੇ ਕੱਫਣ ਪੈਣਾ ਫਿਰ ਪੇਕਿਆਂ ਦਾ
ਕੀ ਫ਼ਾਇਦਾ ਤੇਰਾ ਪਾਈ ਪਾਈ ਜੋੜੀ ਦਾ
ਤੈਨੂੰ ਸਾੜਨ ਲਈ ਬਾਲਣ ਪੈਣਾ ਤੇਰੇ ਪੇਕਿਆਂ ਦਾ
ਕੀ ਫ਼ਾਇਦਾ ਤੇਰਾ ਹੱਥ ਪੈਰ ਤੋੜਨ ਦਾ
ਜਦ ਕੱਫਣ ਵੀ ਪੈਣਾ ਤੇਰੇ ਪੇਕਿਆਂ ਦਾ
ਕੀ ਮੁੱਲ ਪੇ ਗਾ ਹੱਡ ਸੇਕਿਆਂ ਦਾ
ਜਦ ਕੱਫਣ ਵੀ ਪੈਣਾ ਪੇਕਿਆਂ ਦਾ ||
-
ਉਡਦੇ ਪੰਛੀ , ਡਿੱਗਦੇ ਦੇਖੇ,
ਚੜ੍ਹਦੇ ਸੂਰਜ,ਢਲਦੇ ਦੇਖੇ,
ਦੋਸਤ ਵੀ ਦੁਸ਼ਮਣ ਬਣਦੇ ਦੇਖੇ ,
ਸਭ ਕੁਝ ਦੇਖਿਆਂ,ਪਰ
ਮਰ ਗਏ, ਲੋਕੀਂ ਨਾ ਮੁੜਦੇ ਦੇਖੇ,
ਜਿਨ੍ਹਾਂ ਨੂੰ ਕਦੇ ਪਿਆਰ ਨੀ ਮਿਲਿਆ,
ਬਣਦਾ ਕਦੇ ਸਤਿਕਾਰ ਨੀ ਮਿਲਿਆ,
ਮਰਨ ਪਿੱਛੋਂ, ਦੇਸੀ ਘਿਓ ਮੂੰਹ ਵਿੱਚ ਪਾਉਂਦੇ ਦੇਖੇ,
ਜਿਉਂਦੇ ਜੀਅ ਜਿਨ੍ਹਾਂ ਦੀ ਕਦਰ ਨਾ ਹੁੰਦੀ,
ਮਰਨ ਪਿੱਛੋਂ ਉਹਦੇ, ਗੱਲ ਗੱਲ ਤੇ ਝੂਠੇ ਸਤਿਕਾਰ ਵੀ
ਹੁੰਦੇ ਦੇਖੇ...
ਸਭ ਕੁਝ ਦੇਖਿਆਂ,ਪਰ
ਮਰ ਗਏ , ਲੋਕੀਂ ਨਾ ਮੁੜਦੇ ਦੇਖੇ,
-
ਮੈਂ ਮੌਤ ਬੋਲਦੀ ਆ
ਸਾਰੇ ਮੇਰੇ ਤੋਂ ਭੱਜਦੇ ਨੇ ।
ਮੈਂ ਸੱਚ ਪਰ ਕੌੜਾ ਆ
ਮੇਰੇ ਦਰਵਾਜ਼ੇ ਸਾਰੇ ਲੰਘਦੇ ਨੇ ।
ਮੈਂ ਬਣ ਨੀ ਸਕਦੀ ਦੀਵੇ ਜਗਦੇ
ਰੋਸ਼ਨੀ ਦਿੰਦੀ ਵਿੱਚ ਚੀਖਾ ਦੇ ।
ਮੇਰਾ ਬੋਝ ਕੁਝ ਕੁ ਚਿਰ ਦਾ
ਜਿਥੇ ਲਾਂਘੇ ਬਸ ਕੁਝ ਪਲਾਂ ਦੇ ।
ਰੇਤ ਦੇ ਟਿੱਬੇ ਰਾਹ ਸਿਵਿਆਂ ਦੇ
ਜਿਥੇ ਸਾਰੇ ਮੁੱਠੀ ਹੁੰਦੇ ਸਵਾਹ ਦੇ ।-