ਸੋਚਿਆ ਕਰਦੀ ਸੀ ਕੁੱਝ ਸਮੇ ਤੋ ਮੈਂ ਗੁੱਸਾ ਨਹੀ ਕਰ ਰਹੀ
ਕਯਾ ਬਾਤ ਹਰਵਿੰਦਰ ਹੁਣ ਤੂੰ ਕਿਸੇ ਨਾਲ ਨਹੀ ਲੜਦੀ
ਬਸ ਸਬ ਚਾਰ ਦਿਨ ਦੀ ਖੇਡ ਨਿਕਲੀ
ਜਦ ਫੇਰ ਦਿਲਾ ਦੀਆ ਦਿਲਾ ਵਿੱਚ ਰਹਿਣ ਲੱਗ ਗਿਆ
ਤਾਂ ਰਾਤਾਂ ਫਿਰ ਰੋਏ ਬਿਨਾਂ ਨਾ ਲੰਘਣ ਲੱਗ ਪਿਆ-
ਬਾਪੂ ਮੇਰਾ ਗੁਰੂ ਗੋਬਿੰਦ ਸਿੰਘ ਖਾਲਸਾ ਜੀ
Graduate 🎓
Post graduate 🎓😀 ... read more
ਜਦੋ ਮਨ ਦੀਆ ਤਕਲੀਫ਼ਾਂ ਬਿਆਨ ਨਾ ਕਰ ਹੋਵਣ ਨਾ
ਤਾ ਚਿੜਚੜਾਪਣ ਬਣਕੇ ਬਾਹਰ ਆਉਂਦਿਆ ਨੇ-
ਰਾਤ ਪਵੇ ਤੇ ਬੇਦਰਦਾਂ ਨੂੰ ਨੀਂਦ ਪਿਆਰੀ ਆਵੇ ਤੇ ਦਰਦਮੰਦਾ ਨੂੰ ਯਾਦ ਸੱਜਣ ਦੀ ਸੁਤੀਆ ਆਣ ਜਗਾਵੇ
-
ਲੰਘੀ ਹੋਈ
ਜਿੰਦਗੀ ਗਵਾਹ ਹੈ
ਕਿ ਬਹੁਤਾ ਚੰਗਾ ਬਣਨਾ ਵੀ ਚੰਗੀ ਗੱਲ ਨਹੀਂ
ਹਰਕੇ ਗੱਲ ਅੰਦਰ ਰੱਖ ਲੈਣੀ ਚੰਗੀ ਗੱਲ ਨਹੀ
ਸਹੀ ਟਾਈਮ ਤੇ ਗੱਲ ਸਾਫ਼ ਨਾ ਕਰਨਾ ਚੰਗੀ ਗੱਲ ਨਹੀ
ਨਾ ਸਮਝਣ ਵਾਲੇ ਨੂੰ ਆਪਣਾ ਸਮਝ ਬੈਠਣਾ ਚੰਗੀ ਗੱਲ ਨਹੀਂ
ਹੋਰ ਸਭ ਤਾਂ ਠੀਕ ਹੈ ਪਰ ਬਹੁਤਾ ਚੰਗਾ ਬਣਨਾ ਵੀ ਚੰਗੀ ਗੱਲ ਨਹੀਂ
-
ਉਹ ਹਰ ਗੱਲ ਮੇਰੀ ਆਪਣੇ ਅੰਦਰ ਰੱਖ ਲੈਂਦਾ ਹੈ
ਸਮਾਂ ਆਵਣ ਤੇ ਗਲਤ ਸਾਬਿਤ ਕਰਨ ਲਈ
ਪਾਗਲ ਮੈਂ ਜੋ ਉਸ ਨੂੰ ਗੁੱਸੇ ਵਿੱਚ ਦੱਸ ਰਹੀ ਹੁੰਦੀ ਵਾਂ
ਸੋਚਿਆ ਸੀ ਲਿੱਖਣਾ ਨਹੀ ਹੁਣ ਉਸ ਨਾਲ ਸਬ ਸਾਝ ਹੈ ਮੇਰੀ
ਕਿਆ ਦਸਾ ਸਾਝ ਦੀਆ ਖੇਡਾਂ ਨੇ ਸਬ ਬਰਬਾਦ ਹੋ ਜਾਂਦਾ ਵਾ
-
ਇਕੱਲਾ ਇਕੱਲਾ ਓਹ ਪਲ ਹਾਸੀਨ ਹੈ
ਅਸੀਂ ਜਦ ਪਹਿਲੀ ਵਾਰ ਇਕ ਦੂਜੇ ਨੂੰ ਤੱਕਿਆ ਸੀ
ਅਨੰਦ ਕਾਰਜਾਂ ਤੋਂ ਮਗਰੋਂ ਪੂਰੇ ਹੱਕ ਨਾਲ ,
ਤੁਸਾ ਮੈਨੂੰ ਪਹਿਲੀ ਵਾਰੀ ਤੱਕਿਆ ਸੀ।
ਕੰਬਨੀ ਜਿਹੀ ਛਿੜ ਜਾਂਦੀ ਹੈ ਅੱਜ ਵੀ ਉਹ ਪਲ ਨੂੰ ਸੋਚ ਕੇ
ਜਦ ਪਹਿਲੀ ਵਾਰ ਮੋਡੇ ਹੱਥ ਤੁਸਾਂ ਨੇ ਰੱਖਿਆ ਸੀ
ਜਦ ਪਹਿਲੀ ਵਾਰ ਹੱਥ ਮੇਰਾ ਤੁਸਾਂ ਨੇ ਫੜਿਆ ਸੀ।-
ਜਦ ਏ ਨੂਰ ਤੂੰ ਮੇਰੀਆ ਅੱਖੀਆ ਦਾ,
ਤੇਰੇ ਨਾਲ ਸਰਦਾਰਾ ਨਿਰਾਜ਼ ਮੈਂ ਹੋ ਸਕਦਾ ??
ਤੂੰ ਆਪ ਸਿਆਣਾ ਏ ਸੋਚ ਤਾਂ ਸਹੀ
ਤੇਰੇ ਬਾਝੋਂ ਖਾਲਸਾ ਜੀ ਗੁਜ਼ਾਰਾ ਹੋ ਸਕਦਾ ??-
ਜਦੋਂ ਏ ਨੂਰ ਤੂੰ ਮੇਰੀਆ ਅੱਖੀਆ ਦਾ,
ਤੇਰੇ ਤੋ ਸਰਦਾਰਾ ਕਿਨਾਰਾ ਹੋ ਸਕਦਾ ??
ਤੂੰ ਆਪ ਸਿਆਣਾ ਏ ਸੋਚ ਤਾਂ ਸਹੀ
ਤੇਰੇ ਬਾਝੋਂ ਗੁਜ਼ਾਰਾ ਹੋ ਸਕਦਾ ??-
ਹੋਣਗੀਆਂ ਕੋਈ ਹੋਰ ਜਿਹੜੀਆਂ ਗੱਲਾਂ ਨਾਲ ਫਸਦੀਆਂ ਨੇ
ਹੋਣਗੀਆਂ ਕੋਈ ਹੋਰ ਜਿਹੜੀਆਂ ਗੱਲਾਂ ਨਾਲ ਫਸਦੀਆਂ ਨੇ
ਪਤਾ ਨਹੀਂ ਮੈਨੂੰ ਕਿਉਂ ਤੇਰੀਆਂ ਹਰ ਗੱਲਾਂ ਝੂਠ ਲੱਗਦੀ ਨੇ-
ਪਤਾ
ਨਿੱਕੀ ਉਮਰੇ ਤੋਂ ਰੱਬ ਨੇ ਇਕ ਸੁਪਨਾ ਦਿਖਾਇਆ
ਪਾ ਆਸਾ ਉਮੀਦਾ ਦਾ ਤੇਲ ਲੋਕਾਂ ਸੀ ਵਧਾਇਆ
ਬਹੁਤ ਨੇੜੇ ਤੋਂ ਉਸ ਸੁਪਨੇ ਦਾ ਅਹਿਸਾਸ ਦਵਾਇਆ
ਪਰ
ਉਸ ਸੁਪਨੇ ਨੂੰ ਗਲ਼ ਘੁਟ ਕੇ ਆਪ ਹੀ ਮੁਕਾਇਆ
ਸਭ ਆਸਾ ਉਮੀਦਾ ਤੇ ਪਾਣੀ ਆਪ ਹੀ ਪਾਇਆ
ਦਿੱਤਾ ਸਭ ਉਸ ਨੇ ਪਰ ਮੇਰਾ ਸੁਪਨਾ ਮਾਰ ਮੁਕਾ ਕੇ
-