ਉਮਰਾਂ ਦੇ ਪੈਂਡੇ, ਇਹਨਾਂ ਵਕਤਾਂ ਦੀ ਤੋਰ।
ਮੇਰੀ ਨੀਂ ਜੇ ਤੂੰ ਸੁਣਨੀ ਬਾਬਾ
ਚੱਲ ਆਪਣੀ ਸੁਣਾ ਇੱਕ ਹੋਰ।।-
ਮੇਰਾ
ਤੈਨੂੰ ਦੇਖ ਦੇਖ ਕੇ
ਤੈਨੂੰ ਪੜ੍ਹ ਪੜ੍ਹ ਕੇ
ਤੇਰੇ ਜਿਹਾ ਹੋਣ ਨੂੰ ਜੀ ਕਰਦਾ ਏ।
-
ਬਣਦੇ ਰਹੇ ਚੰਗਾ ਇਨਸਾਨ ਆਪਣੇ ਵੱਲੋਂ,
ਇਨਸਾਨੀ ਕੋਈ ਰਿਸ਼ਤਾ ਸਾਥੋਂ ਬੁਣ ਨਾ ਹੋਇਆ।
ਕਿੰਨੇ ਟੱਕਰੇ, ਕਿੰਨਿਆ ਦੇ ਮੱਥੇ ਲੱਗਾ,
ਫੇਰ ਵੀ ਇੱਕ ਹਮਸਫ਼ਰ ਸਾਥੋਂ ਚੁਣ ਨਾ ਹੋਇਆ।
ਸ਼ਾਇਦ ਮਾਰੀ ਸੀ ਹੂਕ ਕਿਸੇ ਨੇ ਇਸ਼ਕੇ ਦੀ ਮੈਨੂੰ
ਜ਼ਿੰਦਗੀ ਦੇ ਸ਼ੋਰ ਵਿੱਚ ਮੈਥੋਂ ਹੀ ਸੁਣ ਨਾ ਹੋਇਆ।।
-
ਸੁਣ!
ਤੂੰ ਨਾ ਗੁੱਤ ਕਰਨੀ ਸਿੱਖ ਲੈ।
ਹੁਣ ਲਈ ਮੇਰੇ ਵਾਲ਼ ਤਾਂ ਸਵਾਰੇਂਗਾ ਹੀ,
ਅੱਗੇ ਜਾ ਕੇ ਸਾਡੀ ਧੀ ਦੇ ਵੀ ਕੰਮ ਆਊਗਾ।
ਮੈਨੂੰ ਪਤਾ ਹੈ
ਓਹਨੂੰ ਮੇਰੇ ਨਾਲੋਂ ਜ਼ਿਆਦਾ
ਤੇਰੇ ਨਾਲ ਮੋਹ ਹੋਵੇਗਾ।।
-
ਓਹ ਨੀਂਦਾਂ ਨੂੰ ਲੋਰੀ ਸੁਣਾਉਂਦੀ ਹੈ
ਤੇ ਮੰਜ਼ਿਲਾਂ ਨੂੰ ਰਾਹ ਦਿਖਾਉਂਦੀ ਹੈ
ਇਹ ਰੰਗ ਰੰਗੇ ਜਾਂਦੇ ਨੇ ਓਹਦੇ ਰੰਗ ਵਿੱਚ
ਓਹ ਹਵਾਵਾਂ ਨੂੰ ਵੱਗਣਾ ਸਿਖਾਉਂਦੀ ਹੈ
-
ਜੇਕਰ ਰੱਬਾ ਰੱਬ ਨਾ ਹੁੰਦਾ,
ਧਰਮਾਂ ਦਾ ਫੇਰ ਜੱਭ ਨਾ ਹੁੰਦਾ।
ਉੱਦਮੀ ਕਿਰਤ ਕਮਾਉਂਦੇ ਤਾਂ ਵੀਂ
ਪਰ ਬੁਜ਼ਦਿਲਾਂ ਤੋਂ ਸ਼ਾਇਦ ਦੁਖਾਂ ਦਾ
ਕੌੜਾ ਪੱਤਾ ਚੱਬ ਨਾ ਹੁੰਦਾ।।-
ਸੋਚਿਆ ਸੀ ਅੱਗੇ ਤੁਰਾਂਗੇ ਇਕੱਠੇ, ਮਗਰ,
ਤੁਰ ਪਿਆ ਤੂੰ ਆਪਣੇ ਰਾਹ, ਮੈਂ ਆਪਣੇ ਰਾਹ।
ਇੱਕ ਦੂਜੇ ਨੂੰ ਦੇਖ ਰੁੱਕ-ਸੁੱਕ ਜਾਂਦੇ ਸੀ ਜੋ
ਹੁਣ ਸਾਂਭ ਕੇ ਰੱਖ ਤੂੰ ਆਪਣੇ ਸਾਹ, ਮੈਂ ਆਪਣੇ ਸਾਹ।
ਜ਼ਿੰਦਗੀ ਦੀ ਦੌੜ ਵਿਚ ਹੁਣ ਵੱਖ ਹੋ ਗਏ ਹਾਂ,
ਕਰ ਲਈਂ ਪੂਰੇ ਤੂੰ ਆਪਣੇ ਚਾਅ, ਮੈਂ ਆਪਣੇ ਚਾਅ।
ਇੱਕ ਬੇੜੀ ਵਿੱਚ ਮੈਂ ਤੇ ਦੂਜੀ 'ਚ ਤੂੰ ਚੜ੍ਹਿਆ ਏਂ
ਦੋਹਾਂ ਬੇੜੀਆਂ ਦਾ ਰੱਬ ਆਪ ਵੇ ਮਲਾਹ।।-
ਅੱਜ ਪਹਿਲੀ ਮਰਤਬਾ ਇੰਝ ਹੋਇਆ ਏ
ਕਿ ਕਿਸੇ ਦੇ ਜਾਣ ਮਗਰੋਂ ਦਿਲ ਰੋਇਆ ਏ।।
ਕਹਾਉਂਦਾ ਸੀ ਜੋ ਕਦੇ ਪੱਥਰਾਂ ਦਾ ਵਾਰਿਸ
ਦਿਲ ਓਹਦਾ ਵਾਂਗ ਸ਼ੀਸ਼ੇ ਦੇ ਚੂਰ ਹੋਇਆ ਏ।।
ਗਮ ਨੇ ਭੈੜੇ ਵਿਛੋੜੇ ਦੇ
ਤੇ ਸਾਹ ਵੀ ਥੁੜ੍ਹ ਥੁੜ੍ਹ ਆਉਂਦੇ ਨੇ।
ਓਹਦੀ ਹੁਣ ਉਹ ਦੀਦ ਦੇ ਸਦਕਾ
ਰੱਬ ਦੇ ਦਰਬਾਰ ਆਣ ਖਲੋਇਆ ਏ।।
-
ਤੁਰ ਗਿਆ ਸੀ ਯਾਰ ਮੇਰਾ ਉਹ ਅੱਲੜ੍ਹ ਉਮਰੇ,
ਮਾਂ ਪਿਉ ਉਸਦੇ ਹੁਣ ਮੇਰੀ ਲੰਮੀ ਉਮਰ ਦੀ ਖੈਰ ਮਨਾਉਂਦੇ ਨੇ।-