ਲਿਆਕਤ ਤੇ ਸਿਆਣਪ ਉਹ ਬਥੇਰੀ ਲਈ ਫਿਰਦੀ ਹੈ,
ਆਪਣੇ ਇਰਾਦਿਆਂ 'ਚ ਚੰਦਰੀ ਹਨ੍ਹੇਰੀ ਲਈ ਫਿਰਦੀ ਹੈ,
ਉਹਦੀ ਸਾਦਗੀ ਤੇ ਅਦਾ ਪਾਉਂਦੀ ਹੈ ਪਰੀਆਂ ਨੂੰ ਮਾਤ,
ਹੁਸਨ ਲਹਿਜਾ ਤੇ ਅੰਦਾਜ਼ ਉਹ ਘਨੇੜੀ ਲਈ ਫਿਰਦੀ ਹੈ,
ਪਰ ਇਕੋ ਉਹਦੀ ਆਦਤ "ਜੋਸਨ" ਨੂੰ ਦਵਾਉਂਦੀ ਹੈ ਤਲਖੀ,
ਦਿਲ ਦੀਆਂ ਨਾ ਬੋਲਣ ਦੀ ਆਦਤ ਉਹ ਜਿਹੜੀ ਲਈ ਫਿਰਦੀ ਹੈ,-
ਮੇਰੀ ਮੁਹੱਬਤ ਦਾ ਰੰਗ ਦੇਖ ,
ਤੂੰ ਦਿਲ ਦੀ ਨਜ਼ਾਕਤ ਤਾਂ ਵੇਖ
ਕਿਵੇਂ ਤੈਨੂੰ ਤੇਰੇ ਤੋਂ ਚੁਰਾਇਆ,
ਮੈਨੂੰ ਪਿਆਰ ਵਿੱਚ ਹਾਰੀ ਨੂੰ
ਜਿੱਤਿਆ ਤੈਨੂੰ ਆਪਣਾ ਬਣਾਇਆ,
ਹਕੀਕਤ ਤੋਂ ਕੋਹਾਂ ਦੂਰ ਹਾਂ ਮੈਂ
ਸੋਚਾਂ ਖਿਆਲਾਂ ਨਾਲ ਰਮਨ ਦਿਲ ਲਾਇਆ।-
Loki puchde aa, ode ton ...
Ki vekheya ohde ch ...jedi tere dil te aa gyi ?¿
Iko jawab dinna ae sareyan nu,
"Bs ik saadgi ae ohdi , jedi menu bhaa gyi..."-
ਜਿਵੇਂ ਪੱਤਿਆਂ ਤੇ ਤੁਪਕੇ ਤ੍ਰੇਲ ਦੇ
ਮੇਰੇ ਛੋਹਣ ਤੇ ਸਰਕਦੇ ਵਾਂਗ ਮਖਮਲ
ਕੀ ਧਰਤੀ ਤੇ ਕਿ ਅੰਬਰ
ਓਹਦੀ ਸਾਦਗੀ ਦੇ ਮੇਲ ਦੇ
-
ਮੇਰੀ ਕਲਮ ਤੋਂ ਸਿਫ਼ਤ ਬਿਆਨ ਨਹੀਂ ਹੋ ਸਕਦੀ.
ਮੁੱਖ ਸਾਦਗੀ ਤੇ, ਤੇਰੇ ਰੰਗ ਖਲਾਰ ਦੇ ਹਾਸਿਆਂ ਦੀ.
ਕੀਤੀ ਧਰਤ ਆਕਾਸ਼ ਨੇ ਸਿਫ਼ਤ ਤੇਰੇ ਮੁੱਖ ਚੋ ਮਿਸ਼ਰੀ ਘੋਲਦੇ ਬੋਲ਼ਾ ਦੀ.
ਤੇਰੀਆਂ ਅੱਖਾਂ ਦੀ ਡੁੰਘਾਈ ( ਗਾਲਿਬ) ਦੀ ਸ਼ਾਇਰੀ ਵਰਗੀ.
ਮੁੱਖ ਤੇ ਸਰੂਰ, ਕੱਤਕ ਦੀ ਸਵੇਰ ਦੀ ਤਰੇਲ ਵਰਗਾ.
ਜਿਹੜਾ ਤੱਕ ਲਵੇਂ ਤੈਨੂੰ, ਉਹ ਤੱਕਦਾ ਹੀ ਰਹਿ ਜਾਵੇ.
ਤੇਰੀ ਸੋਹਣੀ ਸੂਰਤ ਸੀਰਤ ਸਾਦਗੀ ਅੱਗੇ.
ਪੁੰਨਿਆ ਦਾ ਚੰਨ ਵੀ ਫਿੱਕਾ ਪੈ ਜਾਵੇ.
ਇੰਝ ਲੱਗਦਾ ਜਿਵੇਂ ਮੂਰਤ ਪਰੀਆ ਦੀ ਨੂੰ ਧਰਤੀ ਤੇ ਆਪ ਸਜ਼ਾ ਕੇ ਰੱਬ ਗਿਆ ਹੋਵੇ..!!-
ਕਮਲੇਂ ਲੇਖਾ
ਸੀਰਤ ਜਾਨ ਕਡੇਦੀਂ
ਨਾਨਕ ਈਸ਼ਾ ਮੂਸਾਂ ਉਹੀ
ਜਿਸੇ ਦੁਨੀਆਂ ਕੁਲ ਡਿੱਠੇਂਦੀਂ-
ਮੇਰੀ ਕਿਰਪਾਨ ਜ਼ੁਲਮ
ਖਿਲਾਫ ਉਠੀ
ਤੂੰ ਜ਼ੁਲਮ ਨੂੰ ਹੀ
ਪਿਆਰ ਦਾ ਨਾਮ ਦਿੱਤਾ
ਤੇਰੇ ਅਗੇ ਮੇਰੀ ਸਾਦਗੀ ਤਾ ਦੇਖ
ਤੇਰਾ ਪਿਆਰ ਹੀ ਮੰਗਿਆ
ਰੱਬ ਤੋਂ ਮੈਂ
ਜਦ ਵੀ ਮੈਂ ਰੱਬ ਨੂੰ ਸਜਦਾ ਕੀਤਾ-
ਉਸਨੂੰ ਸ਼ਿੰਗਾਰ ਦੀ ਲੋੜ ਨਹੀਂ, ਇੱਕ ਸਾਦਗੀ ਉਸਦੀ ਸਾਨੂੰ ਉਸਦਾ ਮੁਰੀਦ ਬਣਾਈ ਬੈਠੀ ਹੈ।
-