ਨਿਤ ਨਵੀ ਖੁਸ਼ੀ ਤੈਨੂੰ ਮਿਲੇ,
ਹਰ ਦਿਨ ਤੇਰਾ ਖੂਬਸੂਰਤ ਹੋਵੇ।
ਹੋਵੇ ਤੇਰੀ ਹਰ ਰੀਝ ਪੂਰੀ,
ਫੁਲਾਂ ਵਾੰਗੂ ਸਦਾ ਤੂੰ ਹੱਸਦੀ ਰਵੇ।
ਲਗੇ ਨਾ ਨਜ਼ਰ ਤੈਨੂੰ ਦੁਨੀਆਂ ਦੀ,
ਮੇਰੀ ਭੈਣ ਸਦਾ ਸੁਖੀ ਵੱਸਦੀ ਰਵੇ।
ਜਨਮਦਿਨ ਮੁਬਾਰਕ ਮੇਰੀ ਭੈਣ,,, ਲਵ ਯੂ💖♥️-
ਭੈਣ ਮੇਰੀ,,,,
ਘਰ ਤੋਂ ਬਾਹਰ ਮੇਰੇ ਕਰਕੇ ਲੜਦੀ ਆ
ਤੇ ਘਰ ਆਕੇ ਮੇਰੇ ਨਾਲ ਲੜਦੀ ਆ...-
ਵੀਰਾ ਨੂੰ ਉਦਾਸ ਵੇਖ ਅੱਖਾਂ ਭੈਣਾ ਦੀਆਂ ਨੱਮ ਹੋ ਜਾਂਦੀਆ ਨੇ
ਇਜ਼ਹਾਰ ਇਹਨਾ ਦੀਆਂ ਅੱਖਾਂ ਹੀ ਕਰਦੀਆਂ ਨੇ ਕਿ ਏ ਵੀਰਾਂ ਨੂੰ ਕਿੰਨਾ ਚਾਉਂਦੀਆਂ ਨੇ
ਭੈਣਾ ਦੇ ਸਿਰ ਤੇ ਚੂੰਨੀ ਤੋ ਪਿਆਰੀ ਕੋਈ ਚੀਜ਼ ਨੀ
ਖੁੱਸ਼ ਰਹਿਣ ਭੈਣਾ ਸਾਡੀਆਂ ਇਹੀ ਸਾਡੇ ਦਿੱਲ ਦੀ ਰੀਝ ਨੀ-
ਜਿਹਦੇ ਇਕ ਹੱਥ ਸੁਪਨਿਆ ਦੇ ਵਾਲ
ਤੇ ਦੂਜੇ ਹੱਥ ਜੁਮੇਵਾਰੀਆਂ ਵਾਲੀ ਕੰਘੀ
ਮੇਰੀ ਇਕ ਛੋਟੀ ਜਿਹੀ ਭੈਣ ਜੋ ਸਭ ਤੋਂ ਚੰਗੀ-
ਸ਼ੁਟੀ ਹੋਵੇ ਚਾਹੇ ਨਾ ਅਕਸਰ ਮੁੰਡੇ ਘਰ ਤੋਂ ਬਾਹਰ ਖੇਡਾਂ ਖੇਡਦੇ ਵੇਖੇ ਨੇ, ਤੇ ਭੈਣਾਂ ਘਰੇ ਡਕੀਆ ਰਹਿੰਦੀਆਂ ਨੇ
ਕਦੇ ਸਮਝਣ ਦੀ ਕੋਸ਼ਿਸ਼ ਤਾਂ ਕਰੇਉ ,ਕੀ ਅਜ਼ਾਦੀ ਉਹਣਾ ਨੂੰ ਕਿਉਂ ਨੀ ਇਹ ਗਲ ਭੈਣਾਂ ਆਪਣੀ ਚੁੱਪ ਚ ਕਹਿੰਦੀਆ ਨੇ
ਨੀਤ ਦੁਨੀਆਂ ਦੀ ਮਾੜੀ ਤੇ ਹਰਜਾਨਾ ਧੀਆਂ ਨੂੰ ਭਰਨਾ ਪਹਿੰਦਾ ਹੈ
ਪਤਾ ਨੀ ਇਹ ਸਭ ਵੇਖਣ ਦਾ ਸਫ਼ਰ ਕਿੰਨਾ ਕੁ ਹੁਣ ਰਹਿੰਦਾ ਹੈ
ਆਲਾ ਦੁਆਲਾ ਇਵੇ ਦਾ ਹੈ ਨਹੀਂ ਕੀ ਘਰ ਦੀ ਇੱਜ਼ਤ ਸਭ ਨਾਲ ਰਲ ਕੇ ਬਹਿ ਸਕੇ
ਅੰਮੀਏ ਘਰ ਤੋਂ ਬਾਹਰ ਵੀ ਦੁਨੀਆਂ ਬਹੁਤ ਆ ਚੰਗੀ ਇਹ ਗੱਲ ਦਿਲ ਤੋ ਕਹਿ ਸਕੇ
ਸਾਡੇ ਦਿਲ ਤੇ ਜੋ ਗੱਲ ਚੋਟ ਕਰਜੇ ਅਸੀਂ ਤਾਂ ਮਿਤੱਰਾਂ ਉਹੀ ਲਿਖਦੇ ਹਾਂ
ਇਹ ਮਾਲਕ ਦੀ ਰਹਿਮਤ ਆ ਉਹਨੇ ਕਲਮ ਫੜਾਈ , ਪਰ ਫਿਰ ਕਈਆਂ ਨੂੰ ਮਾੜੇ ਦਿਖਦੇ ਹਾਂ
-
ਇਕ ਭੈਣ ਸਭ ਨੂੰ ਦੇਈਂ ਵੇ ਰੱਬਾ, ਬੇਫਿਕਰੀ ਜ਼ਿੰਦਗੀ ਜੀਣ ਨੂੰ ਬੜਾ ਹੀ ਚਿੱਤ ਕਰਦਾ ।
-
ਹਰ ਗੱਲ ਤੇ ਮੇਰੇ ਨਾਲ ਲੜਦੀ ਆ
ਪਰ ਪਿਆਰ ਵੀ ਬਹੁਤ ਕਰਦੀ ਆ
ਕੁੱਝ ਇਸ ਤਰ੍ਹਾਂ ਦਾ ਹੈ ਸਾਡਾ ਰਿਸ਼ਤਾ
ਕਿ ਦੂਰ ਹੋਕੇ ਵੀ ਮੇਰਾ ਖਿਆਲ ਰਖਦੀ ਆ-
ਉਹ ਭੈਣ ਹੀ ਹੁੰਦੀ ਹੈ ਜਿਸ ਦੇ ਸਿਰ ਤੇ ਬੇਫਿਕਰੀ ਤੇ ਰਾਜਿਆਂ ਵਾਲੀ ਜ਼ਿੰਦਗੀ ਜੀਅ ਸਕਦੇ ਹਾਂ।
ਕਦੇ ਮਾਂ ਦੀਆਂ ਝਿੜਕਾਂ ਤੋਂ ਬਚਾਉਂਦੀ ਹੈ,,, ਕਦੀ ਆਪਣੇ ਹਿੱਸੇ ਦੀ ਰੋਟੀ ਵੀ ਛੋਟਿਆਂ ਦੇ ਮੂੰਹ ਵਿੱਚ ਪਾ ਦਿੰਦੀ ਹੈ।-
ਭੈਣੇ
ਜਾਣੇ ਅਣਜਾਣੇ ਹੀ ਸਹੀ
ਕਦੇ ਮੇਰੀ ਸਲਾਮਤੀ ਦੀ ਦੁਆ ਵੀ ਮੰਗੀ
ਆਪਣੀਆਂ ਰੀਝਾਂ ਨੂੰ ਫਾਹਾ ਦੇਕੇ
ਤੇਰੇ ਸੁਪਨਿਆਂ ਲਈ ਭੱਜਦਾ ਮੈਂ ਦਿਨ ਰਾਤ
-
ਭੁੱਖੀ ਸੌਵੇਂ ਨਾ ਔਲਾਦ ਰੱਬਾ,
ਮਾਪਾ ਇੰਨਾ ਨਾ ਗਰੀਬ ਹੋਵੇ !!
ਮਿਹਰ ਕਰੀਂ ਹਰ ਗੁੱਟ ਨੂੰ,
ਇੱਕ ਰੱਖੜੀ ਨਸੀਬ ਹੋਵੇ !!-