Udham singh kolo udham milya,
Bhagat singh ton mili deshbhagti.
Kartar singh saraabhe ton mili daleiri,
Gadri babeyan ton mili Azaad howan di soch pakki.-
19 saal ki umar me fansi ko choom lene wale Shaheed Sardar Kartar Singh Sarabha ji ke shahidi divas par unko dil ki gehraiyon se naman.
-
Shaheed sardar Kartar Singh Sarabha ji ki shahadat ko naman..🙏🙏
ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਨੂੰ ਸ਼ਹੀਦੀ ਦਿਨ ਤੇ ਕੋਟ-ਕੋਟ ਪ੍ਣਾਮ।-
_KARTAR SINGH SARABHA_
ਸੂਰਮੇ ਜਮਦੀ ਆਈ ਧਰਤ ਏ ਪੰਜਾਬ ਦੀ, ਇਸੱ ਦੀ ਮਿੱਟੀ ਚੋਂ ਨਿਕਲੀ ਸੀ ਆਵਾਜ਼ ਇਨੰਕਲਾਬ ਦੀ।
ਗੱਦਰੀ ਬਾਬੇਆ ਨੇ ਵੀ ਐਸਾ ਗੱਦਰ ਮਚਾਇਆ ਸੀ,
ਵੱਡੇ ਵੱਡੇ ਅੰਗ੍ਰੇਜ਼ ਖੱਬੀਖਾਣਾ ਨੂੰ ਉਹਨਾ ਪੜਣੀ ਪਾਇਆ ਸੀ।
ਕਰਤਾਰ ਸਿੰਘ ਸਰਾੱਭੇ ਦੀ ਹੁਨੰ ਕੀ ਮੈ ਤਰੀਫ ਕਰਾਂ, ਨਿੱਕੀ ਜਹੀ ਉਮਰ ਚ ਉਸਨੇ ਐਸਾ ਦਿਤਾ ਜ਼ੋਹਰ ਵਖਾ, ਕਲੇ ਨੇ ਹੀ ਫੜ ਸਾਰੀ ਅੰਗ੍ਰੇਜ਼ ਹੁਕੂਮਤ ਨੂੰ ਜੜਾਂ ਤੋ ਰੱਖ ਕੇ ਦਿਤਾ ਸੀ ਹਲਾ।-
ਜਿਸ ਉਮਰੇ ਸਾਨੂੰ ਇਸ਼ਕ ਉਸ਼ਕ ਤੋਂ ਬਗੈਰ ਕੁਝ ਨੀਂ ਸੁੱਝਦਾ
ਉਸ ਉਮਰੇ ਸਰਾਭਿਆ ਤੂੰ ਦੇਸ਼ ਲਈ ਮੌਤ ਦੀ ਬਾਜ਼ੀ ਲਾ ਗਿਆ
ਮੈਂ ਦਾਨ ਵੀ ਦਿੱਤਾ ਜੇ ਕਿਸੇ ਨੂੰ, ਲੱਖ ਗਿਣਾ ਗਿਆ
ਤੇ ਤੂੰ ਬਿਨ ਬੋਲੇ ਇੰਨੀ ਕੀਮਤੀ ਜਾਨ ਗੁਆ ਗਿਆ-
ਯੋਧਾ ਸ਼ੇਰ ਪੰਜਾਬ ਦਾ, ਉਮਰੋਂ ਸੀ ਛੋਟਾ!
ਆ ਵਿੱਚ ਮੈਦਾਨੇ ਜੂਝਿਆ, ਉਹ ਬੰਨ੍ਹ ਲੰਗੋਟਾ!
ਕਹੇ ਗੁਲਾਮੀ ਵਾਲੜਾ, ਮੈਂ ਰੋੜ੍ਹਨਾਂ ਲੋਟਾ!
ਸੂਈਂ ਵਿੱਚੋਂ ਲੰਘਾ ਦਿਆਂ, ਮੈਂ ਹਾਕਮ ਝੋਟਾ!
ਮੇਰੇ ਸਿਰ ਤੇ ਕਰਜ਼ ਹੈ, ਬਹੁ ਮੋਟਾ-ਮੋਟਾ!
ਅਜ਼ਾਦ ਕਰਾਉਣਾਂ ਦੇਸ਼ ਦਾ, ਮੈਂ ਟੋਟਾ-ਟੋਟਾ!
ਬੇਸ਼ੱਕ ਹੋਣਾ ਪੈ ਜਾਵੇ, ਮੈਨੂੰ ਪੋਟਾ-ਪੋਟਾ!
ਲਾੜੀ ਮੌਤ ਦਾ ਬੰਨ੍ਹਕੇ, ਮੈਂ ਤੁਰਿਆ ਗੋਟਾ!
ਕੱਫ਼ਨ ਵੀ ਕੱਡ ਪਾ ਲਿਆ, ਮੈਂ ਵਿੱਚੋਂ ਸੰਦੂਕਾਂ!
ਮੌਤ ਪਿਆਰੀ ਵਰ੍ਹਾਂਗਾਂ, ਬੰਨ੍ਹ ਬੰਨ੍ਹਕੇ ਛੂਕਾਂ!
ਦਰਦ ਵੇਖਕੇ ਦੇਸ਼ ਦਾ, ਦਿਲ ਮਾਰੇ ਕੂਕਾਂ!
ਫੁੱਲੇ ਢਿੱਡ ਹੰਕਾਰ ਦੇ, ਕੱਡ ਦੇਵਾਂ ਫੂਕਾਂ!
ਜੀਣਾਂ ਦੁਬਰ ਕਰ ਦਿਆਂ, ਖਾਂਦੇ ਜੋ ਭੂਕਾਂ!
ਨੀਂਦ ਉਡਾਦਿਆਂ ਪਲ ਚ, ਜੋ ਸੌਂ ਰਹੇ ਘੂਕਾਂ!
ਬਾਬੇ ਦਾਦੇ ਵਾਂਗਰਾਂ, ਮੈਂ ਪਵਾ ਦਿਆ ਚੂਕਾਂ!
ਖੇਤਾ ਦੇ ਵਿੱਚ ਬੀਜ਼ ਦਾ, ਕਰਤਾਰ ਬੰਦੂਕਾਂ!
ਸੱਤਾ ਫਰੀਦ ਸਰਾਏ-
ਕ੍ਰਾਂਤੀ ਤੇ ਸਰਾਭਾ
ਕਿਤਾਬਾਂ ਤੇ ਸਰਾਭਾ
ਸ਼ਹਾਦਤ ਤੇ ਸਰਾਭਾ
ਇਨਸਾਫ ਤੇ ਸਰਾਭਾ
ਉਹ ਸੀ ਸਰਾਭਾ
ਸ. ਕਰਤਾਰ ਸਿੰਘ ਸਰਾਭਾ-