ਆਮ ਲੋਕਾਂ ਨੂੰ ਭਗਵੰਤ ਦੁਆਰਾ ਚਲਾਈ ਗੲੀ ਤੀਰਥ ਯਾਤਰਾ ਦੇ ਫੈਦੇ?
-
ਨੋਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਤੂੜੀ ਬਜਾਰ ਸਥਿਤ ਗੁਪਤ
ਟਿਕਾਣੇ ਨੂੰ ਲਾਇਬ੍ਰੇਰੀ ਅਤੇ ਮਿਊਜੀਅਮ ਬਣਾਉਣ ਸ਼ਹੀਦਾਂ ਨਾਲ
ਸਬੰਧਤ ਵਿਰਾਸਤਾਂ ਨੂੰ ਸਾਂਭਣ ਦੀ ਮੰਗ ਨੂੰ ਲੈ ਕੇ 28ਸਤੰਬਰ ਨੂੰ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਘਰ ਅੱਗੇ ਕੀਤੇ
ਜਾ ਰਹੇ ਪ੍ਰਦਰਸ਼ਨ ਕੀਤਾ ਜਾਵੇ ਗਾ-
ਨਾਮ ਗੈਗਾ ਦਾ ਆਉਂਦਾ ਐ
ਰੋਲ ਸਰਕਾਰਾਂ ਦਾ ਵੀ ਐ
ਸੰਦੀਪ ਦੀ ਮੋਤ ਦੇ ਪਿੱਛੇ ਕੲੀ ਗਦਾਰਾ ਦਾ ਵੀ ਐ
ਸਿੱਦੇ ਸਾਦੇ ਜੱਟ ਤੇ ਸ਼ਜਿਸ਼ ਭਾਰੀ ਹੋਈ ਐ
ਨੰਗਲ ਦਿਲ ਦਾ ਨੀ ਸੀ ਮਾੜਾ
ਤਾਂ ਹੀ ਤਾਂ ਮਾੜੀ ਹੋਈ ਹੈ
ਬਰੀਵਾਲੇ ਵਾਲਿਆਂ
ਨੰਗਲ ਦਿਲ ਦਾ ਨੀ ਸੀ ਮਾੜਾl
ਤਾਂ ਹੀ ਤਾਂ ਮਾੜੀ ਹੋਈ ਹੈ
_ਮੰਨਤ✍️✍️
-
ਸੀਸਗੰਜ ਤੇ ਗੜ੍ਹੀ ਚਮਕੋਰ ਦੀ ਖੜੀ ਗਵਾਹ ਬਣਕੇ
ਜਿੱਥੇ ਲੜਦੇ ਅਜੀਤ ,ਜੂਝਾਰ ਗੲੇ
ਕਿਉਂ ਨਾ ਧਰਤੀ ਕੰਬੀ
ਜਦ ਜ਼ੋਰਾਵਰ , ਫਤਿਹ ਚਿਣੇ ਦਿਵਾਰ ਗੲੇ
ਜਾਂ ਕੇ ਪੁੱਛ ਲਓ ਕੰਧ ਨੂੰ
ਬਾਲ ਚਿਣੇ ਹੋੲੇ ਕਿੱਦਾਂ ਹੱਸਦੇ ਨੇ
ਭਾੲੀ ਮਤੀਦਾਸ ਆਰਿਆਂ ਨਾਲ ਚੀਰੇ ਗੲੇ
ਉਹ ਆਰੇ ਹੇਠ ਵੀ ਜ਼ਿੰਦਗੀ ਮਾਣਦੇ ਨੇ
ਭਾਈ ਦੀਪ ਸਿੰਘ ਨੇ
ਸਿਰ ਤਲੀ ਰੱਖ ਕੇ ਲੜਣਾ ਸਿਖਾਇਆ
ਗੁਰੂ ਅਰਜਨ ਦੇਵ ਜੀ ਤੱਤੀ ਤੇ ਬੈਠੇ ਵੀ
ਰੱਬ ਦਾ ਭਾਣਾ ਮੰਨਦੇ ਰਹੇ
ਜਿਹੜੀਆਂ ਮਾਵਾਂ ਭੈਣਾਂ ਦੇ
ਟੋਟੇ ਜਿਗਰ ਦੇ ਸ੍ਹਾਮਣੇ ਕਰਨ ਟੋਟੇ
ਮਾਵਾਂ ਡੱਕਰੇ ਝੋਲੀ ਪਾਉਂਦੀਆਂ ਨੇ
ਕਾਹਨੂੰਵਾਨ ਦੇ ਜੰਗਲਾਂ ਵਿੱਚ ਬੈਠੇ
ਖੈਰ ਦੇਸ਼ ਦੀ ਮੰਗਦੇ ਰਹੇ
ਕਲਮ ਨਾ ਕਰ ਬਿਆਨ ਸਕਦੀ
ਹੁਣ ਲਫ਼ਜ਼ ਵੀ ਬਰੀਵਾਲੇ ਵਾਲਿਆਂ ਤੇਰੇ ਹਾਰ ਗੲੇ ।
_ਮੰਨਤ ✍️✍️
-
ਮੈਂ ਜੂਨ 2022 ਮਹੀਨੇ ਵਿੱਚ ਕਿਤਾਬਾਂ ਪੜ ਦੀ ਸ਼ੁਰੂਆਤ ਕੀਤੀ
ਮੈਨੂੰ ਅਮਰ ਕ੍ਰਾਂਤੀ ਬਾਈ ਜੀ ਨੇ ਚਾਰ ਕਿਤਾਬਾਂ ਦਿੱਤੀਆਂ
ਉਹ ਕਿਤਾਬਾਂ ਪੜਦਾ ਪੜਦਾ ਮੇਰਾ ਕਿਤਾਬਾਂ ਨਾਲ ਵਾਹ ਪੈਂ ਗਿਆ
ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਅਨੇਕਾਂ ਕਿਤਾਬਾਂ ਪੜੀਆਂ ਹਨ
ਜਿਨ੍ਹਾਂ ਵਿੱਚ 'ਸੱਚ ਨੂੰ ਫਾਂਸੀ , 'ਜਨ ਸੰਵਾਦ, 'ਮਨੁੱਖ ਮਹਾਂਬਲੀ ਕਿਵੇਂ ਬਣੀਆ 'ਮੋਈਆ ਦੀ ਜਾਗ , ਗਾਂਧੀ ਦੀ ਜੀਵਨੀ ਆਦਿ ਕਿਤਾਬਾਂ ਪੜਣ ਦਾ ਮੋਕਾ ਮਿਲਿਆ
ਅੱਜ ਰਾਤੀ 8:30 ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ ਜਿਸ ਵਿੱਚ
ਮੈਨੂੰ ਸ਼ਹੀਦ ਭਗਤ ਸਿੰਘ ਦੀ ਇੱਕ ਤਸਵੀਰ ਨਜ਼ਰੀਂ ਪਈ
ਜਦੋਂ ਅਨੇਕ ਥਾਈਂ ਰਸਾਲਿਆ, ਅਖ਼ਬਾਰਾਂ ਤੇ ਪੁਸਤਕਾਂ ਵਿੱਚ ਛਪ
ਚੁੱਕੀ ਹੈ ਇਹ ਲਗਭਗ ਹਰ ਕਿਸੇ ਨੇ ਦੇਖੀ ਹੈ।
ਬਾਂਸ ਦੀ ਚੁਗਾਠ ਵਾਲੀ ਵਾਣ ਦੀ ਢਿੱਲੀ ਜਿਹੀ ਮੰਜੀ ਉੱਤੇ
ਸ਼ਹੀਦ ਭਗਤ ਸਿੰਘ ਬੈਠੇ ਸਨ ਖੱਬੇ ਹੱਥ ਹੱਥਕੜੀ ਹੈ ਜਿਸ ਦਾ
ਲੰਬਾ ਸੰਗਲ ਉਹਨਾਂ ਦੇ ਖੱਬੇ ਗੋਡੇ ਤੇ ਪੱਟ ਉੱਤੇ ਪਿਆ ਹੈ
ਉਸ ਦਾ ਸੱਜਾ ਹੱਥ ਇਸ ਸੰਗਲ ਨਾਲ ਬੇਧਿਆਨੇ ਹੀ ਖੇਡ ਰਿਹਾ ਹੈ
ਨੰਗੇ ਸਿਰ ਵਿਚਕਾਰ ਢਿੱਲਾ ਜਿਹਾ ਜੂੜਾ ਹੈ ਅਤੇ ਗਿੱਚੀ ਉੱਤੇ ਵਾਲ
ਖਿੰਡੇ ਹੋਏ ਹਨ। ਲੂਈ ਦਾੜ੍ਹੀ ਅਤੇ ਫੁੱਟਦੀ ਮੂੱਛ ਹੈ, ਜਿੰਨੀ ਉਮਰ
19 _20ਸਾਲ ਦੇ ਗੱਭਰੂ ਦੇ ਹੁੰਦੀ ਹੈ। ਲੱਤਾਂ ਅਤੇ ਪੈਰ ਨੰਗੇ ਹਨ
ਜੁੱਤੀ ਕਿੱਤੇ ਪਰ੍ਹੇ ਪਈ ਹੋਈ ਵੀ ਦਿਖਾਈ ਨਹੀਂ ਦਿੰਦੀ ।
ਵੱਟੋ ਵੱਟ ਮੈਲਾ , ਖੁੱਲੇ ਲਮਕਦੇ ਕਫਾ ਤੇ ਲੰਮੇ ਕਾਲਰਾ ਵਾਲਾ ਕਮੀਜ਼ ਹੈ , ਜੋ ਸੱਜੇ ਮੋਢੇ ਤੋਂ ਹੇਠਾਂ ਪਾਟਿਆਂ ਹੋਇਆ ਹੈ
ਪਿੱਛੇ ਪੱਕੀਆਂ ਇੱਟਾਂ ਦੀ ਕੰਧ। ਭਗਤ ਸਿੰਘ ਖੱਬੇ ਵੱਲ ਨੂੰ ਮੂੰਹ ਕਰਕੇ ਬੈਠਾਂ ਹੋਈਆਂ ਜਿਵੇਂ ਕਿਸੇ ਨਾਲ ਗੱਲ ਕਰ ਰਿਹਾ ਹੋਵੇ ।,
_ਮੰਨਤ✍️✍️
-
ਪੰਜਾਬ ਦਾ ਨਾਂ ਲੈਂਦਿਆਂ ਹੀ
ਮਨ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਜਾਂਦੀ ਸੀ।
ਅੱਖਾਂ ਦੇ ਸਾਹਮਣੇ ਪੰਜਾਬ ਦੇ ਉੱਚੇ ਲੰਮੇ ਤੜਕੇ ਗੱਭਰੂ ਦੀ ਤਸਵੀਰ
ਆ ਜਾਂਦੀ ਸੀ। ਤਾਹੀਉਂ ਤਾਂ ਕਿਸੇ ਕਵੀ ਨੇ ਆਪਣੀ ਸੋਚ ਨੂੰ ਬੋਲ ਦਿੱਤੇ ਤੇ ਕਿਹਾ:_
"ਦੇਸ਼ਾਂ ਵਿੱਚੋਂ ਦੇਸ਼ ਨੀ ਸਈਓ ।
ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਾਈਓ
ਅੱਜ ਸਾਡੇ ਦੇਸ਼ ਨੂੰ ਜਿਵੇਂ ਕਿਸੇ ਦੀ ਨਜ਼ਰ ਹੀ ਲੱਗ ਗੲੀ ਹੈ
ਪੰਜਾਬ ਦੇ ਛੈਲ ਛਬੀਲੇ ਗੱਬਰੂ ਜਿਹੜੇ ਪਹਾੜਾਂ ਨਾਲ ਟੱਕਰ ਲੈਣ ਦੀ ਕਦੇ ਸਮਰੱਥਾ ਰੱਖਦੇ ਸੀ ਅੱਜ ਪੀਲੇ ਚਿਹਰੇ ਤੇ ਕਮਜ਼ੋਰ ਸਰੀਰਾਂ ਵਾਲੇ ਵਿਹਲੜ ਜਿਹੇ ਤੁਰੇ ਫਿਰਦੇ ਜਿਵੇ ਮੁਸ਼ੱਕਤ ਕਰਨਾ
ਉਹਨਾਂ ਦਾ ਕੰਮ ਹੀ ਨਹੀਂ
-- ਮੰਨਤ ✍️✍️
-