ਜਿੰਨੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਬੁੱਢੇ ਬੋਹੜ ਦੀਆਂ,
ਉਹਨੀ ਜਿਆਦਾ ਸੰਘਣੀ, ਛਾਂ ਵਧੇਰੇ ਹੁੰਦੀ ਏ॥
ਜਿਹੜ੍ਹੀ ਪੀੜਾਂ ਸਹਿਕੇ ਜੱਗ ਵਿਖਾਉਦੀ ਦੁਨੀਆਂ ਨੂੰ,
ਉਹ ਤਾਂ ਪੂਜਣਯੋਗ ਫੇ, ਮਾਂ ਵਧੇਰੇ ਹੁੰਦੀ ਏ॥
ਜਿਹੜ੍ਹੀ ਧਰਤੀ ਉੱਪਰ ਡੁੱਲ੍ਹਦੀ ਰੱਤ ਸ਼ਹੀਦਾਂ ਦੀ,
ਉਹ ਤਾਂ ਬੇਸ਼ਕੀਮਤੀ, ਥਾਂ ਵਧੇਰੇ ਹੁੰਦੀ ਏ॥
ਜਿਹੜ੍ਹੇ ਬਚਨ ਪਾਲਦੇ ਜਿੰਦ ਦੀ ਨਈ ਪ੍ਰਵਾਹ ਕਰਦੇ,
ਉਹੋ ਖੂਨ ਚ” ਗੈਰਤ, ਤਾਂ ਵਧੇਰੇ ਹੁੰਦੀ ਏ॥
ਜੀਹਦੇ ਬੁੱਲ੍ਹਾਂ ਦੇ ਵਿੱਚ ਹਰਦਮ 'ਸੱਤਿਆ' ਫਤਹਿ ਹੁੰਦੀ,
ਉਹਨਾਂ ਬੁੱਲ੍ਹਾਂ ਦੇ ਵਿੱਚ, ਹਾਂ ਵਧੇਰੇ ਹੁੰਦੀ ਏ॥
ਜਿਹੜ੍ਹੇ ਗੱਲਾਂ ਦੇ ਨਾਲ ਲਾਉਣ ਤਾਕੀਆਂ ਅੰਬਰ ਨੂੰ,
ਉਹਨਾਂ ਲੋਕਾਂ ਦੀ ਕਾਂ, ਕਾਂ ਵਧੇਰੇ ਹੁੰਦੀ ਏ॥
ਸੱਤਾ ਫਰੀਦ ਸਰਾਏ✍️-
ਯਾਰਾ ਫਾਇਦਾ ਚੁੱਕਦਾਂ ਏ,, ਚੁੱਪ ਕੀਤਿਆਂ ਤੋਂ।
ਭੋਰਾ ਵੀ ਨਈ ਰੁੱਕਦਾਂ ਏ,, ਚੁੱਪ ਕੀਤਿਆਂ ਤੋਂ।
ਸਦੀਆਂ ਪਿੱਛੋਂ ਫਿਰ ਤੋਂ,, ਅੱਲੇ ਜ਼ਖਮਾਂ ਤੇ,,,
ਲੂਣ ਜ਼ਾਲਮਾਂ ਭੁੱਕਦਾਂ ਏ,, ਚੁੱਪ ਕੀਤਿਆਂ ਤੋਂ।
ਇਊ ਜਾਪੇ ਜਿਊ ਪਰਖੇ, ਮੇਰੀ ਸ਼ਰਾਫ਼ਤ ਨੂੰ,,,
ਤਾਹੀਊ ਜਿਆਦਾ ਬੁੱਕਦਾਂ ਏ,, ਚੁੱਪ ਕੀਤਿਆਂ ਤੋਂ।
ਮਜ਼ਾਕ ਬਣਾਵੇਂ ਸੱਤਿਆ,, ਸਾਡੀ ਫਕੀਰੀ ਦਾ,,
ਮੋਢਿਆਂ ਉੱਤੋਂ ਥੁੱਕਦਾਂ ਏ,, ਚੁੱਪ ਕੀਤਿਆਂ ਤੋਂ।
ਸੱਤਾ ਫਰੀਦ ਸਰਾਏ-
ਚੰਗੇ ਕਰ ਮੰਦੇ ਕਰ ਯਾਦ ਰੱਖੀਂ ਗਾਫ਼ਲਾ ਤੂੰ,
ਆਖਰ ਨੂੰ ਕਰਮਾਂ ਦਾ ਫਲ਼ ਤੈਨੂੰ ਮਿਲਣਾ!
ਆਪਣੇ ਤੂੰ ਹੱਥੀਂ ਬੀਜ ਜਿਹੋ ਜਿਹਾ ਬੀਜ ਲਏਗਾ!
ਉਹੋ ਜਿਹਾ ਵੇਹੜੇ ਵਿੱਚ ਆਣ ਤੇਰੇ ਖਿਲਣਾ!
ਧੱਕੇ ਨਾ ਦਬਾ ਲਏਗਾ ਤੂੰ ਹੱਕ ਕੋਈ ਸ਼ੱਕ ਨਹੀ,
ਆਖਰ ਤਾਂ ਅੰਤ ਹੁੰਦਾ ਚੁੱਕੀ ਹੋਈ ਅੱਤ ਦਾ।
ਪਾਵਰ ਚ’ ਆ ਐਵੇ ਪਾਵਰਾਂ ਦਿਖਾਂਵਦਾ ਏ,
ਕੱਡ ਨਾ ਜਨਾਜਾ ਐਵੇ 'ਸੱਤਿਆ' ਤੂੰ ਮੱਤ ਦਾ।
----------------------------
ਸੱਤਾ ਫਰੀਦ ਸਰਾਏ-
ਚੰਗੇ ਕਰ ਮੰਦੇ ਕਰ ਯਾਦ ਰੱਖੀਂ ਗਾਫ਼ਲਾ ਤੂੰ,
ਆਖਰ ਨੂੰ ਕਰਮਾਂ ਦਾ ਫਲ਼ ਤੈਨੂੰ ਮਿਲਣਾ!
ਆਪਣੇ ਤੂੰ ਹੱਥੀਂ ਬੀਜ ਜਿਹੋ ਜਿਹਾ ਬੀਜ ਲਏਗਾ!
ਉਹੋ ਜਿਹਾ ਵੇਹੜੇ ਵਿੱਚ ਆਣ ਤੇਰੇ ਖਿਲਣਾ!
ਧੱਕੇ ਨਾ ਦਬਾ ਲਏਗਾ ਤੂੰ ਹੱਕ ਕੋਈ ਸ਼ੱਕ ਨਹੀ,
ਆਖਰ ਤਾਂ ਅੰਤ ਹੁੰਦਾ ਚੁੱਕੀ ਹੋਈ ਅੱਤ ਦਾ।
ਪਾਵਰ ਚ’ ਆ ਐਵੇ ਪਾਵਰਾਂ ਦਿਖਾਂਵਦਾ ਏ,
ਕੱਡ ਨਾ ਜਨਾਜਾ ਐਵੇ 'ਸੱਤਿਆ' ਤੂੰ ਮੱਤ ਦਾ।
----------------------------
ਸੱਤਾ ਫਰੀਦ ਸਰਾਏ-
ਤੁਸੀ ਹੋ ਚੰਨ ਮੇਰੇ ਸੱਜਣੋਂ, ਤੁਸਾਂ ਦੀ ਮੈਂ ਚਕੋਰੀ ਹਾਂ।
ਤੁਸੀ ਹੋ ਗੜਵਾ ਸੋਨੇ ਦਾ, ਤੇ ਮੈਂ ਗੜਵੇ ਦੀ ਡੋਰੀ ਹਾਂ।
ਤੁਸੀ ਸਾਹਾਂ ਦੇ ਵਾਲੀ ਹੋ, ਤੇ ਮੈਂ ਧੜਕਣ ਹਾਂ ਸਾਹਾਂ ਦੀ।
ਤੁਸੀ ਰਾਹਾਂ ਦੇ ਮਾਲਕ ਹੋ, ਤੇ ਮੈਂ ਪਗਡੰਡੀ ਰਾਹਾਂ ਦੀ।
ਤੁਸੀ ਲਫਜ਼ਾ ਦੇ ਸਾਗਰ ਹੋ, ਤੇ ਲਫਜ਼ਾ ਦੀ ਕਹਾਣੀ ਮੈਂ।
ਤੁਸੀ ਤਾਂ ਅਕਲਾਂ ਵਾਲੇ ਹੋ, ਜਮ੍ਹਾਂ ਅਕਲੋਂ ਨਿਆਣੀ ਮੈਂ।
ਤੁਸੀ ਜਿੰਦਗੀ ਸਕੂਨਾਂ ਦੀ, ਤੇ ਮੈਂ ਮਾਣਾਂ ਸਕੂਨਾਂ ਨੂੰ।
ਤੁਸੀ ਬੰਦਸ਼ਾ ਦੇ ਪੱਕੇ ਹੋ, ਤੇ ਮੈਂ ਮੰਨਦੀ ਕਨੂੰਨਾਂ ਨੂੰ।
ਤੁਸੀ ਰੂਹਾਂ ਦੇ ਹਾਣੀ ਹੋ, ਵੇਖਾਂ ਜਾਂ ਰੂਹਾਂ ਖਿੜ੍ਹਦੀਆਂ ਨੇ।
ਤੁਸੀ ਹੋ ਰਤ ਸਰੀਰਾਂ ਦੀ, ਜਿਸ ਨਾਲ ਨਾੜ੍ਹਾਂ ਗਿੜਦੀਆਂ ਨੇ।
ਤੁਸੀ ਦੀਵੇ ਦੀ ਲਾਟ ਜਿਹੇ, ਤੇ ਮੈਂ ਬਲ਼ਦੇ ਘਿਊ ਵਰਗੀ।
ਤੁਸੀ ਹੋ ਪਿਊ ਦੀ ਪੱਗ ਜੀਂਕਣ, ਤੇ ਸੱਤਿਆ ਮੈਂ ਪਿਊ ਵਰਗੀ।
ਸੱਤਾ ਫਰੀਦ ਸਰਾਏ✍️-
ਬੇਕਦਰਾ ਬੇਕਦਰਾਂ ਵਾਲੀ ਕਰਦਾਂ ਏ॥
ਦੱਸ ਪਾਗ਼ਲਾ ਭੋਰਾ ਵੀ ਨਾਂ ਡਰਦਾਂ ਏ॥
ਮੋਂਹ ਦੀਆਂ ਤੰਦਾਂ ਪਾਂਵਾਂ ਤੈਨੂੰ ਅਸਰ ਨਈ,
ਨਿੱਕੀ-ਨਿੱਕੀ ਗੱਲ ਦੇ ਉੱਤੇ ਵਰ੍ਹਦਾਂ ਏ॥
ਕੋਲ ਹੁੰਦਿਆਂ ਬੇਸ਼ੱਕ ਤੈਨੂੰ ਕਦਰ ਨਈ,
ਅਰਥੀ ਪਿੱਛੇ ਲਾਜ਼ਮ ਹੰਝੂ ਵਹਾਏਂਗਾ॥
ਯਾਦ ਰੱਖੀਂ ਅੱਜ ਦੂਰ ਸੱਤਿਆ ਨੱਸਦਾ ਏ,
ਛਾਤੀ ਉੱਤੇ ਘਿਊ ਪਾਂਵਣ ਤਾਂ ਆਏਂਗਾ।
————————-
ਸੱਤਾ ਫਰੀਦ ਸਰਾਏ✍️-
ਚੜ੍ਹਦਾ ਜੇ ਦਿਨ ਪੈਂਦੀ ਰਾਤ ਲਾਜ਼ਮੀ।
ਮਾੜੇ ਚ’ ਵੀ ਹੁੰਦੀ ਚੰਗੀ ਬਾਤ ਲਾਜ਼ਮੀ।
ਦੂਰੋਂ ਹੀ ਨਾਂ ਪਾਸਾ ਵੱਟ ਲੰਘ ਜਾਈ ਤੂੰ,
ਸੱਤਿਆ ਗਰੀਬੀ ਵਾਲੀ ਸੰਗ ਵੇਖਕੇ॥
ਜੰਮ-ਜੰਮ ਖੇਡ ਰੰਗਾਂ ਦੀਆਂ ਹੋਲੀਆਂ,
ਰੰਗ ਨਾ ਵਟਾ ਜੀ ਕਿਤੇ ਰੰਗ ਵੇਖਕੇ॥
ਸੱਤਾ ਫਰੀਦ ਸਰਾਏ✍️-
ਉਹ ਚਾਵੇ ਤਾਂ, ਅਰਥ ਕਰਾ ਦਏ ਗੂੰਗੇ ਬਹਿਰਿਆਂ ਤੋਂ,
ਉਹ ਚਾਵੇ ਤਾਂ, ਮੱਤ ਮਾਰ ਦਏ ਅਕਲਾਂ ਵਾਲਿਆਂ ਦੀ॥
ਉਹ ਚਾਵੇ ਤਾਂ, ਜੰਗ ਲੜਾ ਦਏ ਕੱਲੇ ਕਹਿਰਿਆਂ ਤੋਂ,
ਉਹ ਚਾਵੇ ਤਾਂ, ਪਿੱਠ ਲਵਾ ਦਏ ਸ਼ੱਤਰੂ ਬਾਹਲਿਆਂ ਦੀ॥
ਉਹ ਚਾਵੇ ਤਾਂ, ਸ਼ੋਹਰਤ ਝੋਲੀ ਪਾ ਦਏ ਜਨਮਾਂ ਤੋਂ,
ਉਹ ਚਾਵੇ ਤਾਂ, ਉਗ਼ਦਿਆਂ ਹੀ ਕੰਗਲੇ ਕਰ ਦੇਵੇ॥
ਉਹ ਚਾਵੇ ਤਾਂ, ਦਾਤ ਬਖਸ਼ ਦੇਵੇ ਸੋਹਣੀ ਚਮਨਾਂ ਤੋਂ,
ਉਹ ਚਾਵੇ ਤਾਂ, ਕੁੱਖਾਂ ਦੇ ਬੰਦ ਕਰ ਹੀ ਦਰ ਦੇਵੇ॥
ਉਹਦੀ ਹੋਵੇ ਮਰਜ਼ੀ, ਸਭ ਪਰਲੋ ਨਾਲ ਰੋਲ ਦਏ,
ਉਹਦੀ ਹੋਵੇ ਮਰਜ਼ੀ, ਪੱਤਾ ਹਿੱਲ ਨਈ ਸਕਦਾ॥
ਉਹਦੀ ਹੋਵੇ ਮਰਜ਼ੀ, ਕੋਈ ਵੀ ਪਰਬਤ ਤੋਲ ਦਏ,
ਉਹਦੀ ਹੋਵੇ ਮਰਜ਼ੀ, ਪੱਟ ਕੋਈ ਕਿੱਲ ਨਈ ਸਕਦਾ॥
ਉਹਦੀ ਹੋਵੇ ਮਰਜ਼ੀ, ਜਿੰਦਗੀ ਦੇ ਦਏ ਮੋਇਆਂ ਨੂੰ,
ਉਹਦੀ ਹੋਵੇ ਮਰਜ਼ੀ, ਅਗਲਾ ਸਾਹ ਨਾ ਆਉਣ ਦਵੇ॥
ਉਹਦੀ ਹੋਵੇ ਮਰਜ਼ੀ, ਭਰਦੈਂ ਢਿੱਡ ਦੇ ਟੋਇਆਂ ਨੂੰ,
ਉਹਦੀ ਹੋਵੇ ਮਰਜ਼ੀ, ਬੁਰਕੀ ਮੂੰਹ ਨਾ ਪਾਉਣ ਦਵੇ॥
—————————
ਸੱਤਾ ਫਰੀਦ ਸਰਾਏ✍️-
ਉਹ ਚਾਵੇ ਤਾਂ, ਅਰਥ ਕਰਾ ਦਏ ਗੂੰਗੇ ਬਹਿਰਿਆਂ ਤੋਂ,
ਉਹ ਚਾਵੇ ਤਾਂ, ਮੱਤ ਮਾਰ ਦਏ ਅਕਲਾਂ ਵਾਲਿਆਂ ਦੀ॥
ਉਹ ਚਾਵੇ ਤਾਂ, ਜੰਗ ਲੜਾ ਦਏ ਕੱਲੇ ਕਹਿਰਿਆਂ ਤੋਂ,
ਉਹ ਚਾਵੇ ਤਾਂ, ਪਿੱਠ ਲਵਾ ਦਏ ਸ਼ੱਤਰੂ ਬਾਹਲਿਆਂ ਦੀ॥
ਉਹ ਚਾਵੇ ਤਾਂ, ਸ਼ੋਹਰਤ ਝੋਲੀ ਪਾ ਦਏ ਜਨਮਾਂ ਤੋਂ,
ਉਹ ਚਾਵੇ ਤਾਂ, ਉਗਦਿਆਂ ਹੀ ਕੰਗਲੇ ਕਰ ਦਿੰਦਾ॥
ਉਹ ਚਾਵੇ ਤਾਂ, ਦਾਤ ਬਖਸ਼ ਦੇਵੇ ਸੋਹਣੀ ਚਮਨਾਂ ਤੋਂ,
ਉਹ ਚਾਵੇ ਤਾਂ, ਕੁੱਖਾਂ ਦੇ ਬੰਦ ਕਰ ਹੀ ਦਰ ਦਿੰਦਾ॥
ਉਹਦੀ ਹੋਵੇ ਮਰਜ਼ੀ, ਪਰਲੋ ਝੱਟ-ਪੱਟ ਆ ਜਾਵੇ,
ਉਹਦੀ ਹੋਵੇ ਮਰਜ਼ੀ, ਪੱਤਾ ਹਿੱਲ ਨਈ ਸਕਦਾ॥
ਉਹਦੀ ਹੋਵੇ ਮਰਜ਼ੀ, ਤਾਂ ਪਰਬਤ ਚੁੱਕ ਕੇ ਲੈ ਆਵੇ,
ਉਹਦੀ ਹੋਵੇ ਮਰਜ਼ੀ, ਪੱਟ ਕੋਈ ਕਿੱਲ ਨਈ ਸਕਦਾ॥
ਉਹਦੀ ਹੋਵੇ ਮਰਜ਼ੀ, ਜਿੰਦਗੀ ਦੇ ਦਏ ਮੋਇਆਂ ਨੂੰ,
ਉਹਦੀ ਹੋਵੇ ਮਰਜ਼ੀ, ਅਗਲਾ ਸਾਹ ਨਾ ਆਉਣ ਦਵੇ॥
ਉਹਦੀ ਹੋਵੇ ਮਰਜ਼ੀ, ਭਰਦੈਂ ਢਿੱਡ ਦੇ ਟੋਇਆਂ ਨੂੰ,
ਉਹਦੀ ਹੋਵੇ ਮਰਜ਼ੀ, ਬੁਰਕੀ ਮੂੰਹ ਨਾ ਪਾਉਣ ਦਵੇ॥
—————————
ਸੱਤਾ ਫਰੀਦ ਸਰਾਏ✍️-
ਉਹ ਜਿੱਥੇ ਵੀ ਹੈ ਰੱਖਦਾ, ਉੱਥੇ ਰਹਿਣਾ ਪੈਂਦਾ!
ਉਹ ਜਿੱਥੇ ਆਖੇ ਬੈਠਣਾ, ਉੱਥੇ ਬਹਿਣਾ ਪੈਂਦਾ!
ਉਹ ਜੋ ਵੀ ਜਿੱਦਾ ਕਰਦਾ, ਓਦਾਂ ਸਹਿਣਾ ਪੈਂਦਾ!
ਉਹ ਚਾਵੇ ਤਾਂ ਚੜ੍ਹਦਿਆਂ, ਨੂੰ ਲਹਿਣਾ ਪੈਦਾ!
ਉਹ ਦੇਵੇ ਜਦ ਥਾਪੜਾ, ਫਿਰ ਵਹਿਣਾ ਪੈਂਦਾ!
ਉਹ ਆਖੇ ਜੇ ਮੌਤ ਨਾਲ, ਵੀ ਖਹਿਣਾ ਪੈਂਦਾ!
ਉਹ ਚਾਹੇ ਅੱਗੇ ਹਾਥੀਆਂ, ਦੇ ਡਹਿਣਾ ਪੈਂਦਾ!
ਉਹ ਡਾਡਾ ਹੈ ਪਾਤਿਸ਼ਾਹ, ਮੂੰਹੋਂ ਕਹਿਣਾ ਪੈਂਦਾ!
ਉਹਦੇ ਅੱਗੇ "ਸੱਤਿਆ" ਸਦਾ ਢਹਿਣਾ ਪੈਂਦਾ!
-----------------------
ਸੱਤਾ ਫਰੀਦ ਸਰਾਏ
-