ਯਾਦਾਂ ਦਾ ਕੀ ਏ.. ਆ ਹੀ ਜਾਂਦੀਆਂ ਨੇ
ਅੱਖਾਂ ਨੇ ਚੁੱਪ ਚਾਪ.. ਦਿਲ ਰਵਾ ਹੀ ਜਾਂਦੀਆਂ ਨੇ..
" ਰਾਗ "-
ਤੈਨੂੰ ਯਾਦ ਕਰ ਕੇ ਜੋ ਵੀ ਬੀਤੀਆਂ ਉਹ ਸਿਰ ਮੱਥੇ,
ਤੇਰੀਆਂ ਇਹ ਸਾਰੀਆਂ ਵਧੀਕੀਆਂ ਵੀ ਸਿਰ ਮੱਥੇ,
ਸਿਰ ਮੱਥੇ ਤੇਰਾ ਹਰ ਤਸ਼ੱਦਦ ਹਰ ਇਲਜ਼ਾਮ,
ਯਾਰਾ ਤੇਰੀਆਂ ਹੁਣ ਤੱਕ ਸਾਡੇ ਨਾਲ ਸਭ ਕੀਤੀਆਂ ਵੀ ਓਹ੍ਹ ਸਿਰ ਮੱਥੇ,
ਅਸੀਂ ਬੋਲ ਬੋਲਕੇ ਅਕਸਰ ਪੈ ਜਾਂਦੇ ਹਾਂ ਮੂੰਹੋਂ ਬੁਰੇ,
ਪਰ ਤੇਰੀਆਂ ਓਹ੍ਹ ਸਾਰੀਆਂ ਗੁੱਝੀਆਂ ਤੇ ਚੁੱਪ-ਚਪੀਤੀਆਂ ਵੀ ਸਿਰ ਮੱਥੇ,
ਅੱਜ ਵੀ ਕਰਦੇ ਹਾਂ ਸਿਜਦਾ ਤੇ ਰੋਜ ਵੇਂਹਦੇ ਹਾਂ ਤੇਰੀ ਰਾਹ,
ਸਾਡੇ ਨਾ ਤੇ ਟੰਗੀਆਂ ਸਭ ਝੂਠ ਦੀਆਂ ਫੀਤੀਆਂ ਵੀ ਸਿਰ ਮੱਥੇ,
ਆ ਜਾ ਦੂਰ ਕਰੀਏ ਸ਼ਿਕਵੇ ਇਹ ਗੁੱਸਾ, ਗਰੂਰ ਤੇ ਸਭ ਗਿਲੇ,
'"ਜੋਸਨ" ਦੇ ਤੇਰੀਆਂ ਸਭ ਘੂਰੀਆਂ ਤੇ ਕਚੀਚੀਆਂ ਵੀ ਸਿਰ ਮੱਥੇ,-
ਤੂੰ ਸ਼ਾਹ ਬਣ ਆਵੇ ਹੁਣ ਮੇਰੇ
ਮੈਨੂੰ ਹੋਰ ਨਹੀਂ ਲੋੜ ਕਿਸੇ ਦੀ
ਜੀ ਲੈਣਾ ਖੁਸ਼ੀਆਂ ਚ ਤੇਰੇ ਨਾਲ,
ਦੌਲਤ, ਸ਼ੋਹਰਤ ਕੀ ਕਰਨੀ ਆਪਾਂ
ਜਦੋਂ ਮਿਲਿਆ ਇਸ਼ਕ ਕੀਮਤੀ
ਨਹੀਂ ਕਰਨੇ ਆਉਂਦੇ ਸਾਨੂੰ ਵਪਾਰ।-
ਹੋਰ ਕਿਸਨੂੰ ਸੁਣਾਈਏ ਦੱਸ ਹਾਲ ਦਿਲ ਦਾ
ਤਾਰਿਆਂ ਨਾਲ ਬਾਤਾਂ ਰਾਤੀਂ ਪਾ ਲੈਨੇ ਆ
ਰੋਣ ਨਾਲ ਨਾ ਕੋਈ ਹੱਲ ਹੋਣਾ
ਨਾ ਕੁੱਝ ਮਿਲਣਾ ਹੁਣ ਤੈਨੂੰ ਯਾਦ ਕਰਕੇ
ਛੱਡ ਦਿਲਾਂ ਉਹ ਨਹੀ ਸੀ ਵਿੱਚ ਨਸੀਬਾਂ ਦੇ
ਬਸ ਇਹ ਕਹਿਕੇ ਹੁਣ ਸਮਝਾ ਲੈਨੇ ਆ-
ਤੂੰ ਰਹੇ ਵੱਸਦਾ ਸਦਾ,
ਦਰਦ ਉਮਰਾਂ ਦੇ ਕੇ ਰਹੇ ਤੂੰ ਹੱਸਦਾ ਸਦਾ
ਜੀਂਦੇ ਜੀਂਦੇ ਅਸੀ ਮਰਦੇ ਰਹਾਂਗੇ,
ਸਾਰੀ ਜਿੰਦਗੀ ਯਾਦ ਤੈਨੂੰ ਕਰਦੇ ਰਹਾਂਗੇ-
ਹੱਸ ਲਈ ਦਾ
ਅੱਖਾਂ ਚੋ ਹੰਝੂ ਕੱਢ ਲਈ ਦਾ
ਆਪਾਂ ਮਿਲਾਗੇ ਫਿਰ ਤੋ
ਇਹ ਸੋਚ ਕੇ ਹਰ ਦਿਨ ਕੱਢ ਲਈ ਦਾ-
ਗੱਲ ਓਹਦੀਆਂ ਅੱਖਾਂ ਦੀ ਏ,
ਗੱਲ ਮੇਰੇ ਬਣੇ ਸਬੱਬ ਦੀ ਏ,
ਗੱਲ ਉਹਦੀ ਬਣਤਰ ਦੀ ਏ,
ਸਾਰੀ ਗੱਲ ਮੇਰੇ ਰੱਬ ਦੀ ਏ।
ਗੱਲ ਉਹ ਹਵਾਂਵਾਂ ਦੀ ਏ,
ਜੋ ਲਈ,ਉਹਦੇ ਸਾਹਾਂ ਦੀ ਏ।
ਯਾਦ ਆਉਂਦੇ ਨੇ ਕੋਮਲ ਲਮੇਂ,
ਗੱਲ ਉਹਦੀ ਬਾਹਾਂ ਦੀ ਏ।
ਗੱਲ ਸਿਆਲ ਦੀ ਧੁੱਪਾਂ ਦੀ ਏ,
ਗੱਲ ਹਾੜ ਦੀ ਛਾਵਾਂ ਦੀ ਏ।
ਗੱਲ ਓਹਦੇ ਘਰ ਦੇ ਰਾਹਾਂ ਦੀ ਏ,
ਗੱਲ ਤੇ ਓਹ ਜਿੱਥੇ ਓਹ ਥਾਵਾਂ ਦੀ ਏ।
ਗੱਲ ਉਸ ਨਾਲ ਜੁੜੇ ਨਾਂਵਾਂ ਦੀ ਏ,
ਗੱਲ ਓਹ ਜਿੱਥੇ ਦੇਵੇ ਪਨਾਹਾਂ ਦੀ ਏ।-
Jrur kuch khas c
Jo aaj b ohi ander
Tak vasda hai
Bhawe door hai o bahut
Par Meri ek ek saans teh
Sirf ose da kabja hai....-
ਕਾਲੀਆਂ - ਕਾਲੀਆਂ ਰਾਤਾਂ ਚ
ਨਾਲ ਹੁੰਦੀਆਂ ਬਰਸਾਤਾਂ ਚ
ਯਾਦ ਤੇਰੀ ਆਉਂਦੀ ਹੈ
ਸੀਨੇ ਚੋ ਨਿਕਲੇ ਚੀਸ
ਤੇ ਹਡਾਂ ਚੋ ਜਾਨ ਜਾਉਂਦੀ ਹੈ,
ਸੱਜਨਾਂ ਵੇ
-
ਕਿ ਤੇਰਾ ਇਸ ਦੁਨੀਆਂ ਤੇ ਕੋਈ ਨਹੀਂ,
ਹੌਂਸਲੇ ਨੂੰ ਡਾਹ ਲਾਉਣ ਵਾਲੇ ਸਭ ਨੇ,
ਹੌਂਸਲਾ ਦੇਣ ਵਾਲਾ ਕੋਈ ਨਹੀਂ,
ਦਿਖਾਵਾਂ ਸਭ ਕਰਦੇ ਨੇ ਤੇਰੇ ਨਾਲ ਹੋਣ ਦਾ,
ਪਰ, ਤੇਰੇ ਬੁਰੇ ਵਕ਼ਤ ਵਿੱਚ
ਸਹਾਰਾ ਲਾਉਂਣ ਵਾਲਾ ਕੋਈ ਨਹੀਂ,
ਖੁਸ਼ੀ ਵਿੱਚ ਸਭ ਨੇੜੇ ਆ ਢੁੱਕਦੇ ਨੇ,
ਤੇਰੇ ਦੁੱਖ ਵਿਚ ਦੋ ਅੱਥਰੂ ਵਹਾਉਣ ਵਾਲਾ
ਕੋਈ ਨਹੀਂ!!
ਯਾਦ ਰੱਖ ਇਹ ਸਫ਼ਰ ਤੇਰਾ ਇੱਕਲੇ ਦਾ ਏ,
ਇਥੇ ਸਾਥ ਨਿਭਾਉਣ ਵਾਲਾ ਕੋਈ ਨਹੀਂ...-