QUOTES ON #ਕੁੜੀਆਂ

#ਕੁੜੀਆਂ quotes

Trending | Latest
26 AUG 2019 AT 11:54

ਵੀਰਾਂ ਦੇ ਸਿਰ ਉੱਚੇ ਨੇ,
ਸਾਡੇ ਵੀ ਸੁਪਨੇ ਸੁੱਚੇ ਨੇ।
ਬਾਬਲ ਦੀ ਉਮਰਾਂ ਮੰਗਦੀ ਨੂੰ,
ਵੇਹੜੇ ਵਿਚ ਖੁਸ਼ੀਆਂ ਵੰਡਦੀ ਨੂੰ।
ਜਦੋਂ ਅੱਜ ਧੀ ਹੋਈ ਪਰਾਈ ਵੇ,
ਤਾਹੀਂਉਂ ਬਾਬਲ ਦੀ ਅੱਖ ਭਰ ਆਈ ਵੇ।
ਤਾਹੀਂਉਂ ਬਾਬਲ ਦੀ ਅੱਖ ਭਰ ਆਈ ਵੇ।

-


1 JAN 2020 AT 13:55

ਪਰਜਾਪਤ ਸ਼ੋਕੀਨ ਪੰਜਾਬੀ ਜੁੱਤੀ ਦਾ
ਕੁੜਤਾ ਪਜਾਮਾ ਤਾਂ Swag ਆ
ਜਦੋ ਕਰਦੇਂ ਆ ਮੁੱਛਾ ਕੁੰਡੀਆ ਤਾਂ
ਨਡੀਆ ਹੋ ਜਾਂਦੀਆਂ ਸਾਡੇ ਤੇ ਫਲੈਟ ਆ

-


13 DEC 2019 AT 18:31

ਕੁੜੀਆਂ ਵੀ ਕਿੰਨੀਆਂ ਭੋਲੀਆਂ ਹੁੰਦੀਆਂ ਨੇ ਨਾ
ਕਿੰਨੇ ਹੀ ਨਿੱਕੇ ਨਿੱਕੇ ਚਾਅ ਦਿਲ ਚ ਸਾਂਭ ਕੇ ਰੱਖਦਿਆਂ ਨੇ
ਬਚਪਨ ਤੋਂ ਹੀ ਆਪਣੇ ਹਿੱਸੇ ਦੀ ਚੀਜ ਵੀ ਵੀਰ ਨਾਲ ਵੰਡ ਕੇ ਖਾਂਦੀਆਂ ਨੇ
ਕੋਈ ਗੱਲ ਭੁੱਲ ਨਾ ਜਾਣ, ਕਿੰਨੀਆਂ ਹੀ ਗੰਡਾ ਮਾਰ ਲੈਂਦੀਆਂ ਨੇ ਚੁੰਨੀ ਦੇ ਲੜ ਨੂੰ
ਕਹਿੰਦੇ ਕੁੜੀਆਂ ਬੇਗਾਨਿਆਂ ਹੁੰਦੀਆਂ ਨੇ, ਤੇ ਫਿਕਰਾਂ,
ਫਿਕਰਾਂ ਦੋ ਘਰਾਂ ਦੀਆਂ ਕਰਦਿਆਂ ਨੇ
ਸਹੁਰੇ ਘਰ ਦੇ ਨਾਲ ਨਾਲ ਪੇਕੇ ਘਰ ਲਈ ਵੀ ਸੁੱਖਾ ਸੁਖ ਦੀਆਂ ਨੇ
ਇਹ ਕੁੜੀਆਂ ਚਿੜੀਆਂ ਕਿੰਨੀਆਂ ਭੋਲੀਆਂ ਹੁੰਦੀਆਂ ਨੇ...

-


3 JUN 2021 AT 10:17

ਕਿੰਨਾ ਅੱਤਿਆਚਾਰ ਹੁੰਦਾ ਇਹਨਾਂ ਬੇਚਾਰੀਆਂ ਕੁੜੀਆਂ ਤੇ,
ਘਰੋਂ ਕੱਢ ਦਿੱਤੀਆਂ ਜਾਂਦੀਆਂ ਕਈ ਵਾਰ ਬਿਨਾ ਮਰਜੀ ਦੇ।
ਕਿਸੇ ਹੋਰ ਦੇ ਜਵਾਕ ਜੰਮਣ ਨੂੰ, ਕਿਸੇ ਹੋਰ ਦੇ ਘਰ ਪੂੰਝਣ ਨੂੰ।
ਘਰੋਂ ਕੱਢ ਦਿੱਤੀਆਂ ਜਾਂਦੀਆਂ ਇਕੱਲਿਆ ਆਪਣਾ ਘਰ ਬੰਨਣ ਨੂੰ।

-


18 SEP 2020 AT 9:29

ਕੁੜੀਆਂ ਵਿਆਹੀਆਂ ਜਾਂਦਿਆਂ
ਸਰਕਾਰੀ ਨੌਕਰੀ ਨਾਲ,
ਜ਼ਮੀਨ ਜਾਇਦਾਦ ਨਾਲ, ਪੈਸੇ ਤੇ ਦੁਕਾਨਾਂ ਨਾਲ।

ਬਸ ਵਿਆਹੀਆਂ ਨਹੀਂ ਜਾਂਦੀਆਂ
ਆਪਣੇ ਪਿਆਰ ਨਾਲ।

-


13 FEB 2019 AT 14:58

ਮੁੰਡਿਆਂ ਦੇ ਹੁੰਦੇ ਨੇ ਚੋਚਲੇ
ਤੇ ਕੁੜੀਆਂ ਦੇ ਦੁਖ ਹੁੰਦੇ
ਜਿਉਂਦੀਆਂ ਨੇ ਪਤਾ ਨਹੀਂ
ਕਿਨ੍ਹਾਂ ਕੁਝ ਸਰਿ ਕੇ।।
ਕੁੜੀਆਂ ਤੇ ਹੁੰਦੀਆਂ ਨੇ
ਰਬ ਦਾ ਵਰਦਾਨ
ਤੇ ਮੁੰਡੇ ਆਉਂਦੇ ਨੇ
ਸਾਬਰਮਤੀ ਦੀ
ਬਾੜ ਚੋ ਬਹਿ ਕੇ।।
😏😏😏😏

-


25 FEB 2021 AT 20:21

ਵਿਤਕਰਾ

ਕੁੜੀ ਮਰੇ ਤਾਂ ਮੁੰਡਾ ਦੂਜਾ ਵਿਆਹ ਕਰਾ ਸਕਦਾ ਹੈ
ਗੱਲਾਂ ਗੱਲਾਂ ਚ ਹੀ ਸਹੀ ਸਮਾਜ਼ ਨੂੰ ਵੀ ਹਰਾ ਸਕਦਾ ਹੈ

ਕਿਉਂਕਿ ਜਵਾਕਾਂ ਨੂੰ ਮਾਂ ਦੀ ਜੋ ਲੋੜ ਹੁੰਦੀ ਆ
ਸੋਚ ਆਪੋਂ ਆਪਣੀ ਮਿਤਰਾਂ ਜਵਾਕਾਂ ਨੂੰ ਪਿਉਂ ਦੀ ਵੀ ਤਾਂ ਥੋੜ ਹੁੰਦੀ ਆ

ਮੁੰਡਾ ਚੜਾਈ ਕਰਜੇ ਤਾਂ ਕੁੜੀ ਨੂੰ ਸਾਰੀ ਉਮਰ ਕੱਲੇ ਗੁਜ਼ਾਰਨੀ ਪਹਿੰਦੀ ਹੈ
ਜੇ ਮੁਟਿਆਰ ਕਿਸੇ ਵੱਲ ਪਿਆਰ ਨਾਲ ਵੇਖ ਲਵੇ ਤਾਂ ਦੁਨੀਆਂ ਉਹਨੂੰ ਮਾੜਾ ਕਹਿੰਦੀ ਹੈ

ਜਦੋਂ ਤੱਕ ਸੋਚ ਨੀ ਬਦਲਦੀ ਇਹ ਸਮਾਜਿਕ ਵਿਤਕਰੇ ਰਹਿਣੇ ਨੇ
ਪੱਤਾ ਨੀ ਕਿਨੀਆਂ ਹੋਰ ਰੂਹਾਂ ਨੇ ਦੁਨੀਆਂ ਦੇ ਤਾਣੇ ਸਹਿਣੇ ਨੇ

-


25 JAN 2021 AT 12:35

ਸਾਰੀ ਰਾਤ ਜਾਗਦੀ ਰਹਾ
ਤੈਨੂੰ ਸੁਤਿਆ ਦੇਖ ਕਿ

-



ਤੇਰੇ ਪੱਗ ਬਹਾਲੀ ਫੱਬਦੀ ਏ-2
ਜਦੋਂ ਪੱਗ ਬੰਨ ਗੇੜਾ ਮਾਰਦਾ
ਟੋਲੀ ਕੁੜੀਆਂ ਦੀ ਲੱਭਦੀ ਏ

-


11 AUG 2022 AT 10:20

ਕੁੜੀਆਂ ਤਾਂ ਚਿੜੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ.... ਪੇਕੇ ਹੁੰਦੇ ਸਹੁਰੇ ਹੁੰਦੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ.... ਦੀਪ ਐਵੇਂ ਹੀ ਦੁਨੀਆਂ ਡਰ ਦੀ ਕੁੜੀਆਂ ਜੰਮਨ ਤੋਂ.... ਕੁੜੀਆਂ ਦੇ ਭਾਗ ਹੁੰਦੇ ਨੇ ਡਰ ਨਹੀਂ ਹੁੰਦੇ ਕੁੜੀਆਂ ਦੇ....ਕੁਲਦੀਪ ਪੱਨੂੰ ❤️❤️

-