Kuldeep Pannu  
0 Followers · 2 Following

Joined 11 August 2022


Joined 11 August 2022
22 APR 2024 AT 9:35

ਦਰਦਾਂ ਦੀ ਫਰਦ ਲੁਹਾ ਕੇ ਦੇਖੀਂ ਪਟਵਾਰੀ ਤੋਂ
ਕਿੰਨ੍ਹੀ ਜਾਇਦਾਦ ਜੋੜ ਲਈ ਤੇਰੀ ਮੈਂ ਯਾਰੀ ਚੋਂ

ਮੁਰੱਬਿਆਂ ਦੀ ਮਾਲਕ ਹੋਗੀ, ਗਿਣਤੀ ਕਰਵਾ ਲੈ ਵੇ
ਯਾਦਾਂ ਦੀਆਂ ਚੱਕ ਜਰੀਬਾਂ,ਮਿਣਤੀ ਕਰਵਾ ਲੈ ਵੇ
ਸਿੰਜੀਆਂ ਨਾ ਜਾਣ ਜ਼ਮੀਨਾਂ,ਨੈਣਾਂ ਦੀ ਵਾਰੀ ਤੋਂ
ਦਰਦਾਂ ਦੀ ਫਰਦ ਲੁਹਾ ਕੇ ਦੇਖੀਂ ਪਟਵਾਰੀ ਤੋਂ...

ਤੱਤੜੀ ਨੂੰ ਤੋੜ ਗਿਆ ਤੂੰ ਕੱਟਕੇ ਤਰਮੀਮਾਂ ਵੇ
ਮਨ ਦਾ ਮੁਸਤਰਕਾ ਖਾਤਾ ਕਰੀਆਂ ਤਕਸੀਮਾਂ ਵੇ
ਨਹਿਰੀ ਤੋਂ ਚਾਹੀ ਕਰਗਿਆ ਸਦਕੇ ਹੋਸ਼ਿਆਰੀ ਤੋਂ
ਦਰਦਾਂ ਦੀ ਫਰਦ ਲੁਹਾਕੇ ਵੇਖੀਂ ਪਟਵਾਰੀ ਤੋਂ...

ਮਾਲਕ ਤੋਂ ਬਣੀ ਮੁਜਾਹਰਾ ਮਿਲਣੇ ਨਾ ਹੱਕ ਕਦੇ
ਰਹਿਣ ਹੀ ਰਹਿਣਾ ਪੈਣਾ ਹੋਣਾ ਨਹੀ ਫੱਕ ਕਦੇ
ਜਮੀਨਾਂ ਦੀ ਕਿਸਮਤ ਹੁੰਦੀ ਵੱਖਰੀ ਨਾ ਨਾਰੀ ਤੋਂ
ਦਰਦਾਂ ਦੀ ਫਰਦ ਲੁਹਾਕੇ ਵੇਖੀਂ ਪਟਵਾਰੀ ਤੋਂ....
ਆਗਿਆਤ

-


31 DEC 2023 AT 21:22

ਪ੍ਰਮਾਤਮਾ ਅੱਗੇ ਅਰਦਾਸ ਹੈ ਕੇ ਏਹ ਨਵਾਂ ਸਾਲ ਤੁਹਾਡੇ ਲਈ ਨਵੀਂ ਖੁਸ਼ੀ, ਤੰਦਰੁਸਤੀ, ਤਰੱਕੀ, ਅਤੇ ਨਵੀਂ ਉਮੀਦ ਲੈ ਕੇ ਆਵੇ। ਵਾਹਿਗੁਰੂ ਸਭ ਦੀਆਂ ਮੁਰਾਦਾਂ ਪੂਰੀਆਂ ਕਰੇ

Happy new year 2024🎂🎂

-


18 OCT 2023 AT 13:28

ਮਿਲਦੀ ਨਹੀਂ ਮੁਸਕਾਨ ਹੀ ਹੋਠੀਂ ਸਜਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਹੋਠਾਂ ਤੇ ਹਾਸਾ ਮਰ ਗਿਆ, ਦੰਦਾਸਾ ਰਹਿ ਗਿਆ
ਇਹੀ ਰਹਿਣ ਦੇ ਹਾਸਿਆਂ ਦਾ ਭਰਮ ਪਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਕੁਝ ਸੂਟ ਲਾਭੇਂ ਸਾਂਭ ਕੇ, ਰਖ ਗੂੜ੍ਹੇ ਰੰਗ ਦੇ
ਕਚੇ ਦੀ ਕਚੀ ਦੋਸਤੀ, ਟੁੱਟੀ ਤੇ ਪਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਟੁਟਿਆ ਏ ਕਿਓਂ, ਗੂੜ੍ਹਾ ਜਿਹਾ ਚਸ਼ਮਾ ਖਰੀਦ ਲੈ
ਰੋ ਰੋ ਕੇ ਸੁੱਜੀਆਂ ਸੋਹਣੀਆਂ ਅਖੀਆਂ ਲੁਕਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਵਿਛੜੇ ਸਜਣ ਨੇ ਖੁਆਬ ਵਿਚ, ਸੀਨੇ ਨੂੰ ਲਾ ਕਿਹਾ
ਕਿਸਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

ਲੰਘਾਂਗੇ ਤੇਰੀ ਵੀ ਗਲੀ, ਇਕ ਦਿਨ ਛਣਨ ਛਣਨ
ਤੇਰੇ ਬਿਨਾਂ ਵੀ ਜੀ ਰਹੇ ਹਾਂ ਇਹ ਦਿਖਾਉਣ ਨੂੰ
ਦਿਲ ਤਾਂ ਬਹੁਤ ਹੀ ਕਰਦਾ ਹੈ, ਮੇਰਾ ਮਿਲਣ ਆਉਣ ਨੂੰ

-


24 OCT 2022 AT 5:37

🙏🙏Happy diwali🙏🙏

ਖੁਸ਼ੀਆਂ ਤੇ ਰੌਸ਼ਨੀਆਂ ਦੇ ਇਸ ਪਵਿੱਤਰ ਤਿਓਹਾਰ ਦਿਵਾਲੀ ਦੀਆਂ ਤੂਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, #avoidbigfirworks #avoidUnhealthySweets #avoidpollution
Vip fresh soda 🧋🥤
ਕੁਲਦੀਪ ਪੱਨੂੰ

-


13 OCT 2022 AT 9:58

ਵਰਤ ਰੱਖਣਾ ਕੋਈ ਮਾੜੀ ਗੱਲ ਨਹੀਂ, ਪਰ ਏਹ ਸਾਡਾ ਤਿਓਹਾਰ ਨਹੀਂ ਹੈ

ਮੰਨਿਆ ਵਰਤ ਵਾਲੇ ਨਾਲ ਪਿਆਰ ਹੋ ਸਕਦਾ, ਪਰ ਵਰਤ ਰੱਖਣਾ ਹੀ ਪਿਆਰ ਨਹੀਂ ਹੈ

ਕੁਲਦੀਪ ਪੱਨੂੰ

-


13 OCT 2022 AT 9:54

ਯਾਰੋ ਇੱਕ ਗੱਲ ਦੀਪ ਦੀ ਮੰਨ ਲਓ ਯਾਰ ਨੂੰ ਦਿਲ ਚੋਂ ਕੱਢਿਓ ਨਾ

ਜਿਹੜੀ ਵਰਤ ਥੋਡੇ ਲਈ ਰੱਖਦੀ ਏ ਓਹਨੂੰ ਵਰਤ ਕੇ ਛੱਡਿਓ ਨਾ

ਕੁਲਦੀਪ ਪੱਨੂੰ

-


11 AUG 2022 AT 10:20

ਕੁੜੀਆਂ ਤਾਂ ਚਿੜੀਆਂ ਨੇ ਪਰ ਪਰ ਨਹੀਂ ਹੁੰਦੇ ਕੁੜੀਆਂ ਦੇ.... ਪੇਕੇ ਹੁੰਦੇ ਸਹੁਰੇ ਹੁੰਦੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ.... ਦੀਪ ਐਵੇਂ ਹੀ ਦੁਨੀਆਂ ਡਰ ਦੀ ਕੁੜੀਆਂ ਜੰਮਨ ਤੋਂ.... ਕੁੜੀਆਂ ਦੇ ਭਾਗ ਹੁੰਦੇ ਨੇ ਡਰ ਨਹੀਂ ਹੁੰਦੇ ਕੁੜੀਆਂ ਦੇ....ਕੁਲਦੀਪ ਪੱਨੂੰ ❤️❤️

-


Seems Kuldeep Pannu has not written any more Quotes.

Explore More Writers