ਕੁਆ਼ਫ਼
ਕੰਨ ਕਰ ਕਲਮੇਂ ਕਾਨੇਂ ਦੀਏ ਮੱਟੀਏ ਨੀ
ਵਾਰਿਸ ਸ਼ਾਹ ਰਲ ਕਰੀਏ ਵਿਉਂਤ ਕੋਈ
ਤਾਰਕ ਸਲਾਤ ਦਾ ਕੋਏ ਜਿਕਰ ਕਰੀਏ
ਤਸਬੀਹਾਤ ਦੀਏ ਕੋਏ ਫੱਟੀਏ ਨੀ
ਹੋਸੇਂ ਮਰਦੂਦ ਕਸੀਦੜਾ ਲਿਖ ਕੋਏ
ਪਾਠ ਇਸ਼ਕ ਹਕੀਕੜਾ ਰੱਟੀਏ ਨੀ
ਮਲਾਹਾਂ ਬੈਠ ਕਿਸ਼ਤੀ ਪਾਰ ਲੱਗੀਏ
ਪੱਲਾ ਅ਼ਜ਼ਗੈਬਦੀਆ ਥੀਂ ਛੱਡੀਏ ਨੀ
ਝਬ ਤੁਰ ਕੋਏ ਕਿੱਸਾ ਉਡੀਕਦਾ ਈ
ਵੱਲ ਮਲੂਕੜਾ ਪੱਤ ਕੋਏ ਖੱਟੀਏ ਨੀ
ਹੋਣ ਕੁਰਾਹੀ ਸਭ ਕੋਏ ਰਾਹ ਮਿਣੀਏ
ਇਸ਼ਕ ਹੈ ਸੂਲੀ ਮੁਰੀਦ ਕੋਏ ਪੱਟੀਏ ਨੀ
ਨਾਮ ਕਰੀਏ ਤੋਬੇਂ ਜਹਾਨ ਕਰੀਏ
ਲਿਖਤ ਸ਼ਾਇਰ ਅਵੱਲ ਕੋਏ ਝੱਟੀਏ ਨੀ
ਕਰੇ ਝੁਮੇਲ ਕੋਏ ਲੋਕ ਹੈਰਾਨ ਕਰੀਏ
ਰਾਣੇ ਤਰਕ ਹੋਵੇ ਸੰਗ ਏਸੇ ਦੱਟੀਏ ਨੀ
ਛੰਦ ਵਿਰਾਸਤੀ-
ਸਾਦੀਸੁਦਾਂ______
ਰੰਨ ਵਿਆਹੀ ਜੋ
ਤੱਕਦੀ ਮਰਦ ਬੇਗਾਨੇ ਨੂੰ
ਔਰਤ ਹੋ ਸਕਦੀ ਨਾ
ਕੋਈ ਸੋਕਣ ਹੋਵੇਗੀ
ਕਸਮਾਂ ਖਾਦੀ ਹੈ ਜੋ
ਪੁੱਤ ਦੀਆਂ ਮਰਦ ਬੇਗਾਨੇ ਲਈ
ਮਾਂ ਤਾ ਹੋ ਸਕਦੀ ਨਾ
ਕਲਯੋਗਣ ਹੋਵੇਗੀ
ਮਰਦ ਬੇਗਾਨਾ ਲੁੱਟਦਾ
ਪੈਸਾ ਤੇ ਤੰਨ ਨਾਰੀ ਦਾ
ਰਾਣੇ ਵਿੱਚ ਸੱਜਣਾ ਦੇ ਕਹਿ ਸਣਾਉਂਦਾ ਹੈ
ਰੰਨ ਫੇਲਾਨੇ ਦੀ ਹੈ
ਧੱਕੇ ਖਾਵੇ ਯਾਰਾ ਦੇ ਸੰਗ
ਗੱਲ ਸੁਣਾਵੇਂ ਨਾਲੇ ਹੱਥ ਮੁੱਛਾਂ ਤੇ ਮਾਰੇ
ਰੰਨ ਵਿਆਹੀ ਜੋ,,,,,,,
ਛੰਦ ਵਿਰਾਸਤੀ
-
ਮੇਰੀਆਂ ਕਵਿਤਾਵਾਂ ਵਿੱਚ ਤੇਰਾ ਹੀ ਜਿਕਰ ਹੁੰਦਾ ਏ
ਮੇਰੀ ਕਲਮ ਦੇ ਹਰ ਲਫ਼ਜ਼ ਵਿੱਚ ਤੇਰਾ ਫਿਕਰ ਹੁੰਦਾ ਏ
ਮੈਨੂੰ ਪਤਾ ਤੇਰੇ ਤੋਂ ਕਦੇ ਪੜ ਨਹੀਂ ਹੋਣਾ ਮੇਰੀਆਂ ਕਵਿਤਾਵਾਂ ਨੂੰ
ਪਰ ਮੇਰੀ ਕਲਮ ਨੇ ਆਖ਼ਰੀ ਸਾਹ ਤੱਕ ਤੈਨੂੰ ਸੱਜਦਾ ਕਰਨਾ ਏ
-
ਇਤਫ਼ਾਕ਼___
ਮੋਤ ਤੇ ਮੁਰਸ਼ਦ ਕਦ ਮਿਲ ਜਾਵਣ
ਮਿਲਸੇਂ ਯਾਰ ਆਣ ਬੁਢਾਪੇਂ
ਤਖਤ ਤਾਜ਼ ਤੇ ਤੰਨ ਨਾ ਰੱਖਸੇਂ
ਜੀਕਣ ਖੁਸ਼ ਰੱਖਸੇਂ ਮਾਪੇ
ਯਾਰ ਫਰੀਦਾਂ ਓ ਕੀ ਖੱਟਸੇਂ
ਜੋ ਖੁਦ ਨੂੰ ਖੁਦਾਂ ਤੇਂ ਨਾਪੇ
ਜੋ ਘਰਸੇਂ ਮਾਪੇ ਪੂਜ ਨਾ ਸਕਿਆ
ਉਣ ਕੀ ਪੂਜੇ ਨੇ ਕਾਬੇਂ
ਨੀਤ ਹੈ ਰਾਣੇ ਜੇਸ ਸੱਚੀ ਜੀਕਣ
ਖੁਦਾਂ ਬਰਕਤ ਪਾਸੇ ਉਣ ਛਾਬੇਂ
ਰਾਣਾ ਖੁੰਮਣ
-
भावनावां दे समुद्र डुलदे कवितावां विच
कवियां दी जानहै वसदी कवितावां विच
पुराने समय तों ही एह लिखियां जान लगियां
ते सारियां दे दिलां विच जगह बनान लगियां
अपने दुःख सुख सांझा करदे कवितावां विच
पंजाबी दा साहित्य थोड़ा जिहा घट ए
पंजाबी कवियां दी लोड़ जरा वद्ध ए
आओ पंजाबी साहित्य नूं उच्चा उठाइए
पंजाबी लिखन बोलन लगे न शरमाइए
नवी पीढ़ी नू इस विच भविख दिखाइए
ओ दिल दियां गलां कहन कवितांवां च
भा जी वी नवे चैलेंज देन कवितावां च।-
ਸਤਿਕਾਰਯੋਗ
ਗੁਰਮੀਤ ਬਾਵਾਂ ਜੀ
ਸਦਾਂ ਰਹਿਣਗੇ ਪਿਆਸੜੇ ਨੈਣ ਸਾਡੇ
ਦਿਲ ਕਹੇਗਾਂ ਮਹਿਫਲ ਸਜਾਉਣ ਦੇ ਲਈ
ਲੱਖ ਗੂੰਝ ਜਾਣਗੇ ਗਵੀਏ ਮੰਜਾਰ ਅੰਦਰ
ਅੰਕਾਤ ਕਹਿਣਗੇ ਰਾਣੇ ਬਾਵਾ ਗਾਉਣ ਦੇ ਲਈ
ਜਿਉਦੇ ਰਹਿਣਗੇ ਬੋਲ ਤੇਡੈਂ ਦਿਲ ਅੰਦਰ
ਰੂਹੀ ਪਿਟਾਉਣ ਲਈ ਨੂਰ ਰਵਾਉਣ ਦੇ ਲਈ
ਆਖਰੀ ਵਿਦਾਈ
ਸਤਿਕਾਰਯੋਗ ਗੁਰਮੀਤ ਬਾਵਾ ਜੀ ਨੂੰ,
ਦੂਜੀ ਮੁਲਾਕਾਤ ਵੇਲੇ ਦੇ ਮੇਰੀ ਡਾਇਰੀ ਤੇ ਹਸ਼ਾਖਤ
ਬਾਵਾ ਜੀ ਦੇ ਸਦਾ ਜਿਉਦੇ ਰਹਿਣਗੇ
ਰਾਣਾ ਖੁੰਮਣ-
ਸੁਣ! ਜਦੋ ਮੈ ਤੇਰੇ ਬਾਰੇ ਸੋਚਦੀ ਆ ਨਾ
ਤਾਂ ਅਹਿਸਾਸ ਸ਼ਬਦ ਬਣਦੇ- ਬਣਦੇ
ਕੱਦ ਕਵਿਤਾ ਬਣ ਜਾਂਦੇ ਨੇ
ਪਤਾ ਹੀ ਨੀ ਲਗਦਾ।
ਬਾਰ ਬਾਰ ਮੈਂ ਉਹਨਾਂ ਸ਼ਬਦਾਂ! ਨਹੀਂ
ਤੇਰੇ ਬਾਰੇ ਲਿਖੀ ਕਵਿਤਾ ਪੜਦੀ ਆ
ਤੇ ਉਹਨਾਂ ਕਵਿਤਾਵਾਂ ਵਿੱਚੋਂ
ਮੈਨੂੰ ਤੇਰਾ ਹੀ ਅਕਸ਼ ਦਿਸਦਾ ਹੈ
ਸੱਚ! ਤੇਰੇ ਬਾਰੇ ਸੋਚਦੇ ਹੋਏ
ਤਾਂ ਸ਼ਬਦ ਕਵਿਤਾ ਬਣ ਜਾਂਦੇ ਨੇ।-
ਬੁੱਲਾ ਸ਼ਾਹ___
ਚਾਦਰ ਮਨ ਦੀ ਮੈਂ ਤੇਰੀ ਆਂ
ਮੇਰੀ ਬੁੱਲਿਆਂ ਬੁੱਕਲ ਮਾਰ
ਜੇ ਭਾਰ ਮੈਂ ਤੇਰੇ ਮੋਢੇ ਲੱਗਦੀ
ਮੈਨੂੰ ਅੱਗ ਦੇ ਵਿੱਚ ਦੇ ਸਾੜ
ਠੰਡ, ਵਿੱਚ, ਮੇਰੀ ਪਰਖ ਕਰੀਂ
ਧੁੱਪ ਲੱਗਦੇ ਦੇਈ ਉਤਾਰ
ਦੇਖ ਮੰਜਰ ਰੰਗ ਦੁਨੀਆ ਦਾ
ਨਾ ਫਸ ਜਾਈ ਵਿੱਚ ਉਜਾ਼ੜ
ਜਦ ਮੁਰਸਦ ਤੇਰਾ ਮਿਲ ਜਾਵੇ
ਰੱਖ ਪੈਰੀ ਦੇਈ ਉਤਾਰ
ਰਾਣੇ ਗਿਲਾ ਕਰੀ ਨਾ ਕੋਈ
ਨਾ ਦਿਲ ਵਿੱਚ ਰੱਖੀ ਖਾਰ
ਚਾਦਰ ਮਨ ਦੀ ਮੈ ਤੇਰੀ ਆਂ
ਮੇਰੀ ਬੁੱਲਿਆਂ ਬੁੱਕਲ ਮਾਰ
ਛੰਦ ਵਿਰਾਸਤੀ-