ਮਜਬੂਰੀ ਤੇਰੀ, ਤੇ ਬਰਬਾਦ ਅਸੀਂ ਹੋ ਗਏ।
ਮੁਰਾਦ ਤੇਰੀ ਮੰਗ ,ਨਾਮੁਰਾਦ ਅਸੀਂ ਹੇ ਗਏ।
ਰੱਜਿਆ ਨਾ ਤੂੰ, ਕਰ ਕਰ ਕੇ ਵਧੀਕੀਆਂ।
ਜਾਲਮ ਤੂੰ ਸੀ ਤੇ, ਜੱਲਾਦ ਅਸੀਂ ਹੋ ਗਏ।
ਨਿੱਤ ਉੱਠ ਮੰਗੀਆਂ, ਦੁਆਵਾਂ ਤੇਰੇ ਲਈ ਵੇ
ਪਤਾ ਨਹੀ ਕਿਵੇ, ਫਰਿਆਦ ਅਸੀਂ ਹੋ ਗਏ।
ਤੱਕੇ ਲੋਕਾਂ ਰੱਜ ਰੱਜ ਮਹਿਲ ਜੋ ਉਸਾਰੇ ਤੂੰ
ਕਿਸੇ ਨਾ ਤੱਕੀ, ਬੁਨਿਆਦ ਅਸੀਂ ਹੋ ਗਏ।
ਸਮਝੋਤੇ ਕਰ ਕਰ ਕੱਟੀ ਸਾਰੀ ਜ਼ਿੰਦਗੀ
ਤੇਰੇ ਲਈ ਹੁਣ, ਫਸਾਦ ਅਸੀਂ ਹੋ ਗਏ।
ਸੁਰਿੰਦਰ ਕੌਰ-
2 AUG 2020 AT 9:19
27 FEB 2021 AT 10:27
ਤੀਲੇ ਜੋੜ ਬਣਾਇਆ ਘਰ ਸੀ
ਝੱਖੜਾਂ ਤੋੜੀ ਸ਼ਾਖ਼ ਵੇ
ਪੁੱਠੀਆਂ ਲਿਖਤਾਂ ਬਦਲ ਦੇਵੇ ਜੋ
ਲੱਭਦਾ ਨਈਂ ਕੋਈ ਨਾਥ ਵੇ
ਇਸ਼ਕ ਸਫ਼ੇ ਤੇ ਪਈ ਬਦਲੋਟੀ
ਸੜ੍ਹ ਕੇ ਹੋ ਗਿਆ ਰਾਖ ਵੇ
"ਵਿਰਕਾ" ਤੇਰਾ ਯਾਰ ਖੁਦਾ ਸੀ
ਕੁਝ ਤੇ ਓਹਨੂੰ ਆਖ ਵੇ।-
6 AUG 2021 AT 6:53
ਗਲਤ ਹੋਣ ਲਈ ਅੱਜ ਕੱਲ ਕਿਸੇ ਸੰਗਤ ਦੀ ਜਰੂਰਤ ਨਹੀਂ ਹੈ
ਅੱਜ ਕੱਲ੍ਹ ਇਨਸਾਨ ਇਕੱਲਾ ਹੀ ਕਾਫੀ ਹੈ ਆਪਣੇ ਆਪ ਨੂੰ ਬਰਬਾਦ ਕਰਨ ਲਈ।
ਸੰਦੀਪ ਸੋਂਡ-