ਕਹਿਣਾ ਸੀ ਕੁਝ ਹੋਰ ਪਰ
ਕੁਝ ਹੋਰ ਕਿਹਾ ਗਿਆ,
ਦਿਲ ਵਿੱਚ ਕੁਝ ਹੋਰ ਸੀ ਪਰ
ਫ਼ੈਸਲਾ ਕੁਝ ਹੋਰ ਲਿਆ ਗਿਆ,
ਰਿਸ਼ਤਿਆਂ ਦੇ ਪਿੰਜਰੇ ਵਿੱਚ ਫਸਿਆ
ਕੁਝ ਇਸ ਕਦਰ,
ਮੈਥੋਂ ਮੇਰੀ ਖੋਹਕੇ ਮੰਜ਼ਿਲ,
ਰਾਹ ਹੋਰ ਤੋਰ ਲਿਆ ਗਿਆ।
-
ਸੱਚ ਬੋਲਕੇ ਸੱਚ ਜਾਣੀਂ
ਮੈਂ ਦਿਲੋਂ ਤੇਰੇ ਨਾਲ ਲਾਈ ਸੀ
ਬਿਨਾ ਹੁੰਗਾਰਿਆਂ ਬਾਵਜੂਦ ਵੀ
ਬਾਤ ਸਦਾ ਮੈਂ ਪਾਈ ਸੀ
ਇੱਕ ਵਾਰੀ ਤੂੰ ਹੱਥ ਫੜ ਮੇਰਾ
ਆਣ ਮੇਰੇ ਕੋਲ ਬੋਲ ਦੇਂਦਾ
ਸੱਚ ਜਾਣੀਂ ਇਹ ਵਿਰਕ ਤੇਰਾ
ਬਾਂਹਾਂ ‘ਤੇ ਦੁਨੀਆ ਤੋਲ ਦੇਂਦਾ..-
ਕੁਝ ਕਿਸਮਤ ਨਿਕਲੀ ਦੋਗਲ਼ੀ
ਕੁਝ ਵਕਤ ਬੁਰੇ ਦੀ ਹਾਰ ਸੀ
ਗਿਆ ਦੁਸ਼ਮਣ ਤੋਂ ਨਾ ਮਾਰਿਆ
ਜੋ ਮਾਰ ਗਿਆ ਓਹ ਪਿਆਰ ਸੀ
ਹੱਥ ਦਿਲ ‘ਤੇ ਰੱਖ ਕੇ ਦੱਸ ਸੱਜਣਾ
ਕਿ ਬਹੁਤ ਬੁਰਾ ਤੇਰਾ ਯਾਰ ਸੀ?-
(ਆਸ਼ਕ ਜਾਤ ਹੈ ਮੇਰੀ)
ਰਾਂਝੇ ਵਰਗਾ ਸਬਰ ਹੈ
ਹੈ ਮਿਰਜ਼ੇ ਵਾਂਗ ਦਲੇਰੀ
ਫ਼ਰਹਾਦ ਜਿਹਾ ਵਿਸ਼ਵਾਸ ਹੈ
ਹੈ ਭਗਤੀ ਬੜੀ ਲੰਮੇਰੀ
ਵੰਝਲ਼ੀ ਕੂਕੇ ਨਾਮ ਸੱਜਣ ਦਾ
ਨਾ ਕੋਈ ਹੇਰਾ ਫੇਰੀ
ਧਰਮ ਇਸ਼ਕ ਨੂੰ ਪੂਜਦਾਂ
ਤੇ ਆਸ਼ਕ ਜਾਤ ਹੈ ਮੇਰੀ।-
ਸਿੰਘ ਜੇ ਹੱਕ ਨੇ ਮੰਗਦੇ,
ਕਹਿ ਦੇਣ ਦੰਗੇ ਨੇ,
ਪਰ ਆਹ ਕੁਰਸੀਆਂ ਉੱਤੇ ਗੁੰਡੇ
ਕਿੱਧਰੋਂ ਚੰਗੇ ਨੇ?-
ਬਹਿਕੇ ਤਾਰਿਆਂ ਛਾਵੇਂ ਕੱਲਾ
ਤਾਰੇ ਗਿਣੀ ਜਾ ਰਿਹਾਂ
ਮੇਰੀ ਬੋਤਲ ਘੱਟਦੀ ਜਾ ਰਹੀ
ਮੈਂ ਮਿਣੀ ਜਾ ਰਿਹਾਂ।
ਤੇਰੇ ਇਸ਼ਕ ਜਿੰਨੀ ਸੀ ਅਉਧ ਮੇਰੀ
ਸਬਰ ਕਰ!
ਵਾਂਗ ਓਸਦੇ
ਪਲ ਛਿਣੀ ਜਾ ਰਿਹਾਂ !-
ਕੌਣ ਮਿਟਾਉ ਨਕਸ਼ ਤੇਰੇ
ਮੇਰੇ ਅੰਗ ਅੰਗ ਉੱਤੇ ਖੁਣੇ ਹੋਏ
ਤੇਰੇ ਬੋਲ ਨੇ ਮੇਰੀ ਜ਼ੁਬਾਨ ਚੜੇ
ਕੁਝ ਸ਼ਿਅਰਾਂ ਵਿੱਚ ਮੈਂ ਚੁਣੇ ਹੋਏ ।
-
ਕਿਉਂ ਵਕਤ ਦਾ ਹਾਣੀ ਬਣਿਆਂ ਨਾ,
ਨਾ ਤੁਰਿਆ ਤੇਰੇ ਨਾਲ ਮੈਂ,
ਕਿਉਂ ਸਹਿਮ ਗਿਆ ਸੀ ਵੇਖਕੇ
ਜੀਭੀ ਖ਼ੰਜਰ ,
ਨਾ ਚਾਹੁੰਦੇ ਵੀ ਤੁਰ ਗਿਆ
ਤੂੰ ਦੇਸ਼ ਆਪਣੇ,
ਚਾਹਕੇ ਵੀ ਰੋਕ ਨਾ ਪਾਇਆ
ਤੈਨੂੰ ਮੈਂ ਕੰਜਰ।-
ਛੱਡ ਕੇ ਮਹਿਲ ,ਮੁਨਾਰੇ,
ਬਾਪੂ ਜੀ,ਤੁਰ ਪਏ ਕੱਲ-ਮੁਕੱਲੇ ਸੀ
ਥੋਡੇ ਲਈ ਇਹ ਹੋਊ ਅਜ਼ਾਦੀ
ਸਾਡੇ ਲਈ ਤਾਂ ਹੱਲੇ ਸੀ।-