साँसे थम सी गयीं, हम किंकर्तव्यविमूढ़.हो गये। सभी लोग एक दूसरे को आश्चर्यचकित होकर देख रहें थे क्योंकि, वो एक दूसरे से बिछड़ रहे थे। दो सालों का कारवाँ ख़त्म हो गया था, हम धीरे धीरे एक दूसरे से रुक्सत हो रहे थे। कुछ पता नहीं चल रहा था कि क्या हो रहा है। पर हम दोस्ती को दिल में रखकर एक दूसरे की मौजूदगी से बहुत दूर जा रहे थे।
-
ਜ਼ਿੰਦਗੀ ਚੋਂ ਸਭਨਾਂ ਉਮੀਦਾਂ ਤੋਂ ਕਾਸਾ ਤੋੜਿਆ
ਮੁੜ ਦੁਬਾਰਾ ਦਿਲ ਅਸੀਂ ਦਰਦਾਂ ਦੇ ਨਾਲ ਜੋੜਿਆ
ਕਿੰਨੀ ਲੰਬੀ ਬੀੜ ਸੀ ਮੇਰੀਆਂ ਉਡੀਕਾਂ ਦੀ
ਹੌਕਿਆਂ ਦੇ ਸਾਗਰਾਂ ਚ ਪੱਤਰ ਪੱਤਰ ਰੋੜ੍ਹਿਆ
ਅੰਞਾਣੀ ਉਮਰੇ ਪੀੜ ਮੇਰੀ ਬੜੀ ਦਰਦਨਾਕ ਹੈ
ਫਿਕਰਾਂ 'ਚ ਅੱਜ ਫੇਰ ਸਿੰਧੂਰੀ ਰੰਗ ਘੋਲਿਆ
ਚਾਨਣੀ ਵੀ ਅੱਜ ਕਿਉਂ ਅਵਾਜ਼ਾਰ ਜਾਪਦੀ
ਇਹਦੀ ਲੂਣੀ ਮਹਿਕ ਕੋਲੋਂ ਰੰਗ ਕੀਹਣੇ ਖੋਹ ਲਿਆ
-
No matter how I try to erase u every day to forget u
No matter how many words I use to try to hate u
I find myself, again and again
Falling for u..-
ਦੇਖਣ ਨੂੰ ਤਾਂ ਸਭ ਠੀਕ ਈ ਲਗਦੈ
ਪਰ ਅੰਦਰ ਇੱਕ ਜਦੋਜਹਿਦ ਚੱਲ ਰਹੀ ਏ
ਜਿਸ ਦਿਨ ਦਾ ਤੂੰ ਚਲਾ ਗਿਆ ਏ
ਉਦੋਂ ਤੋਂ ਈ ਇਹ ਹਲਚਲ ਰਹੀ ਏ...-
उसकी दी हुई निशानियां आज भी मेरे पास है
उसके साथ बिताया हुआ वक्त आज भी मुझे याद है-
तारीखें बदलती रही
वक़्त कटता रहा
सुना था नहीं रूकती ज़िन्दगी
किसी के चले जाने से...
तमाम बदलाव देखे वक़्त के बदलने से
पर कुछ तो था जो हमारे अंदर ही सिमटता रहा-
ਉਸ ਦਿਨ ਜਿਹੜਾ ਸੂਰਜ ਡੁਬਿਆ ਮੇਰਾ ਸੀ
ਅਗਲਾ ਜੋ ਵੀ ਸੂਰਜ ਚੜ੍ਹਿਆ ਤੇਰਾ ਸੀ
ਮੈਂ ਜਦ ਉਠ ਕੇ ਰੋਜ਼ ਮਰਾਂ ਪ੍ਰਭਾਤਾ ਨੂੰ
ਚਾਰ ਚੁਫੇਰੇ ਬਿਨ ਰਿਸ਼ਮਾਂ ਦੇ 'ਨ੍ਹੇਰਾ ਸੀ
ਸੂਰਜ ਦੀ ਥਾਂ ਜੋ ਕਹਿੰਦੇ ਅੱਗ ਬਾਲਾਂਗੇ
ਓਹਦੀ ਕਾਲਖ ਦਾ ਤਾਂ ਮੈਨੂੰ ਘੇਰਾ ਸੀ
ਮੱਸਿਆ ਵਿੱਚ ਦੀ ਲੰਘ ਲੰਘ ਠੇਡੇ ਖਾਂਦੇ ਰਹੇ
ਓਹਦੀ ਗਲੀ ਵਿੱਚ ਤਾਂ ਪੁੰਨਿਆ ਦਾ ਡੇਰਾ ਸੀ
ਆਪੇ ਪੱਲਾ ਮਾਰ ਬੁਝਾ ਗਿਆ ਦੀਵੇ ਨੂੰ
ਆਪੇ ਕਹਿੰਦਾ ਹੁਣੇ ਤਾਂ ਸੁਰਖ ਸਵੇਰਾ ਸੀ
ਸੁਣਿਆ ਲੋਕੀ ਮਰ ਗਏ ਡਰਦੇ 'ਨ੍ਹੇਰਿਆ ਤੋਂ
'ਨ੍ਹੇਰਿਆਂ ਸੰਗ ਜਿਉਣ ਦਾ ਸਾਡਾ ਜੇਰਾ ਸੀ
-
ਕਿਉਂ ਮੁੜ ਮੁੜ ਕੇ ਤੂੰ ਆਂਵਦਾ
ਜ਼ਿੰਦਗੀ ਦੇ ਵਹਿਣ ਨੂੰ ਠੱਲ ਪਾਂਵਦਾ
ਹਰ ਵਾਰੀ ਕਰਕੇ ਬੇਆਸ ਤੂੰ
ਕਿਉਂ ਮੁੜ ਮੁੜ ਆਸ ਜਗਾਵਦਾਂ
ਕਿਉਂ ਆਪ ਹੀ ਬੂਹੇ ਭੇੜ ਕੇ
ਆਪ ਹੀ ਫੇਰ ਬੁਲਾਂਵਦਾ
ਮੇਰੀ ਸਾਂਝ ਰਹਿਣ ਦੇ ਪੀੜਾਂ ਨਾਲ
ਮੈਨੂੰ ਗ਼ਮਾਂ ਦੀ ਬੀੜ ਹੰਢਾਵਣ ਦੇ
ਜਿਹੜੀ ਯਾਦਾਂ ਦੀ ਮੈਂ ਵਾੜ ਲਾਈ
ਓਹਨੂੰ ਬਿਰਹੋਂ ਦਾ ਪਾਣੀ ਪਾਵਣ ਦੇ
ਹੁਣ ਨਾਂ ਦੇਵੀਂ ਦਸਤਕ ਤੂੰ
ਕੋਈ ਨਜ਼ਮ ਕੁਸੈਲੀ ਗਾ ਲੈਣ ਦੇ
ਮੈਨੂੰ ਦੂਰ ਰਹਿਣ ਦੇ ਆਪੇ ਤੋਂ
ਹੁਣ ਰਹਿਣ ਦੇ 'ਨ੍ਹੇਰਾ ਗਾੜ੍ਹਾ ਤੂੰ
ਰੁੱਸੀਆਂ ਰਹਿਣ ਦੇ ਹੁਣ ਬਹਾਰਾਂ ਨੂੰ
ਹੁਣ ਪਤਝੜ ਦਾ ਹੀ ਸੁਣ ਲੈ ਹਾੜ੍ਹਾ ਤੂੰ
ਇਹ ਜੱਦੋ ਜਹਿਦ ਰਹਿਣ ਦੇ ਨਿਰੰਤਰ ਹੀ
ਹੁਣ ਰਹਿਣ ਦੇ ਸੋਚਾਂ ਦਾ 'ਖਾੜਾ ਤੂੰ
ਖੱਟਿਆ ਤਾਂ ਪਹਿਲਾਂ ਵੀ ਕੁਝ ਨਹੀਂ
ਹੁਣ ਹੋਰ ਵੀ ਘਾਟੇ ਸਹਿ ਲੈਣ ਦੇ
ਤੇਰੀ ਬੇਰੁਖੀ ਦਾ ਕੋਈ ਗ਼ਮ ਨਹੀਂ
ਬਸ ਇਹੀ ਮੈਨੂੰ ਕਹਿ ਲੈਣ ਦੇ
ਜੋ ਯਾਦਾਂ ਦੀ ਪਿਟਾਰੀ ਵਿੱਚ ਜੋ ਬੰਦ ਰੱਖਿਆ
ਹੁਣ ਓਹਨੂੰ ਬੰਦ ਹੀ ਰਹਿ ਲੈਣ ਦੇ...
-
ਯਾਦ ਤੇਰੀ ਜਦ ਵੀ ਆਓਂਦੀ ਆ
ਬਸ ਬੇਹਿਸਾਬ ਆਓਂਦੀ ਆ
ਥੰਮਦਾ ਈ ਨਹੀਂ ਇਹ ਯਾਦਾਂ ਦਾ ਕਾਫਲਾ
ਤੁਰਾਂ ਤਾਂ ਪੈਰ ਲਹੂ ਲੁਹਾਣ ਹੋ ਜਾਣ
ਐਸਾ ਸੂਲਾਂ ਵਿਗੁਤਾ ਇਹ ਸਫਰ ਕਰਾਉਂਦੀ ਆ
ਯਾਦ ਤੇਰੀ ਜਦ ਵੀ ਆਓਂਦੀ ਆ
ਬਸ ਬੇਹਿਸਾਬ ਆਓਂਦੀ ਆ
ਨਿਵਾਰੇ ਨਾਂ ਕੋਈ ਵੀ ਗ਼ਮ ਇਹ ਮੇਰਾ
ਦਰਦ ਦੀ ਤ੍ਰਾਹਟ ਵੀ ਕਿਧਰੇ ਦਫ਼ਨ ਹੋ ਜਾਵੇ
ਪਤਾ ਵੀ ਨਾ ਚੱਲੇ ਕਿ ਕਸਕ ਕਿੱਧਰ ਹੋਵੇ
ਇਹ ਤਪਦੇ ਅੰਗਾਰ ਜਿਹੀ, ਮੇਰਾ ਕਫ਼ਨ ਹੋ ਜਾਵੇ
ਮੁੜ ਮੁੜ ਇਹ ਮੇਰੇ ਦਰਦਾਂ ਦੀ ਈ ਬਾਤ ਪਾਉਂਦੀ ਆ
ਯਾਦ ਤੇਰੀ ਜਦ ਵੀ ਆਓਂਦੀ ਆ
ਬਸ ਬੇਹਿਸਾਬ ਆਓਂਦੀ ਆ
-