ਅਸਾਂ ਦੀ ਮੱਤ ਨੂੰ ਪੈ ਗਈ ਭਾਜੜ
ਮਨ ਦੇ ਮੰਦਰ ਪਈਆਂ ਤਰੇੜਾਂ
ਦਿਲ ਦੇ ਰੁੱਖ ਪੱਤਝੜ ਹੋਏ
ਮੌਤ ਜਿੰਦੜੀ ਨੂੰ ਆਖ ਨਬੇੜਾਂ
ਰੰਗ ਰੂਪ ਨੂੰ ਰੋਵੇ ਦੁਨੀਆਂ
ਜਾਤਾਂ ਪਾਤਾਂ ਨੂੰ ਝਗੜਾ ਝੇੜਾ
ਬਾਣੇ ਮੰਦਰ ਇੱਟਾਂ ਪੂਜਣ
ਮਨ ਦਾ ਡੋਬ ਕੇ ਬੇੜਾ
ਰਾਣੇ ਰੋਹੀਆਂ ਖੁਦਾ ਨਾ ਮਿਲਸੇਂ
ਨਾ ਮੱਲ ਸੰਗਮਰਮਰ ਵੇਹੜਾ
ਛੰਦ ਵਿਰਾਸਤੀ-
ਮਸੀਹ ___
ਮੈਨੂੰ ਕਾਫਿ਼ਰ ਆਖ ਲੋਕ ਸੁਦੀਦੇਂ
ਜਦ ਸਿਖ਼ਰ ਦੁਪਹਿਰੇਂ
ਮੈਂ ਸੂਲੀ ਲਟਕ ਰਿਹਾਂ ਸੀ
ਮੁਰਸ਼ਦ ਦਾ ਓ ਰੋਗੀ ਹੋਇਸੇਂ
ਇੱਕ ਆਸ਼ਿਕ ਖੁਦਾ ਦਾ
ਜਦ ਭਟਕ ਰਿਹਾ ਸੀ
ਮੈਨੂੰ ਮੇਰੇ ਹੀ ਸੂਲੀ ਚੜਾਂ ਤੁਰਗੇ
ਜਦ ਇੱਕ ਗਿਰਦਾ ਦਾ
ਟੋਲਾ ਮਟਕ ਰਿਹਾ ਸੀ
ਹੱਥਾਂ ਵਿੱਚ, ਸੂਲਾਂ ਪਿੱਠ ਤੇ ਕੋਹੜੇ
ਤੰਨ ਦੀ ਜਦ ਕੋਈ ਵਾਹ ਨਹੀ ਸੀ
ਓਸ ਛਤੀਰੀ ਮੈਨੂੰ ਛਾਂ ਦਿੱਤੀ
ਜਿਸ ਤੇ ਮੈ ਲਟਕ ਰਿਹਾ ਸੀ
ਐਨ ਤਸੀਹੇ ਹੰਢਾਵਣ ਪਿਛੋਂ
ਜਦ, ਜਿਮੀ ਸੇ ਵੈਰਾਗੀ ਹੋਇਸੇਂ
ਰਾਣੇ ਸੁਣਿਆ ਸੱਚ ਮਰ ਜਾਣ ਤੇ
ਹਰ ਪਾਸੇ ਝੂਠ ਹੀ ਬੜਕ ਰਿਹਾ ਸੀ
ਰਾਣਾ ਖੁੰਮਣ-
پلیز
ਕਰੀਏ ਕਦੇ ਨਾ ਮੇਚ ਉਕਾਂਤ ਨਾਲੇ
ਜੋ ਮਿਲਸੇਂ ਖੈਰ ਖੁਦਾ ਦੀ ਹੈ
ਕਾਬੇਂ ਮੰਜਿਰ ਇੰਝ ਨਾ ਉਸਰੇ
ਨਜ਼ਰਅੰਦਾਜੀ ਵਜਾਹ ਜੁਦਾਂ ਦੀ ਹੈ
___ਰਾਣਾ ਖੁੰਮਣ-
ਅੱਖਾਂ ਚੂਂਨਿਆ ਤੇ ਕੰਦੋ ਲੰਬੇਰ ਹੋਸੇ
ਏਸੇ ਬੰਦੇ ਜੇਡ ਨਾ ਸੈਤਾਨ ਕੋਈ
ਅੱਖ ਬਿੱਲੀ ਤੇ ਠੋਡੀ ਤਿਲ ਕਾਲਾ
ਏਸ ਜੀਕਣ ਨਾ ਬੁਰੀ ਰੰਕਾਨ ਕੋਈ
ਜੁਬਾਨ ਮਿਸਰ ਹੈ ਤਾ ਉਸੇਂ ਬਚ ਜਾਵੋ
ਦਿਲ ਕਾਲੜਾ ਤੇ ਹੋਸੇ ਬੇਈਮਾਨ ਓਈ
ਆਸੇ ਸਾਕ ਨੂੰ ਹੈ ਚਾਂਕ ਚੁੱਲੇ ਹੋਵੇ
ਏਸ ਜੇਣ ਬੁਰਾ ਨਾਂ ਮਹਿਮਾਨ ਕੋਈ
ਯਾਰ ਚਤਰ ਤੇ ਅੱਖ ਬਾਜ ਹੋਸੇ
ਓਸ ਜੇਣ ਨਾ ਹੋਸੇ ਹੈਵਾਨ ਕੋਈ
ਗੋਰਖ ਨਾਥਾਂ ਬਚੀਏ ਸਾਧ ਮਾੜਾ ਕਹਿਣੋ
ਗਇਆ ਕਰਦੇ ਜਾਣ ਕਰ ਘਾਣ ਓਈ
ਰਾਣਾ ਖੁੰਮਣ-
ਬਿਰਹੜਾ
ਤੇਰੇ ਜਾਣ ਦਾ ਦੁੱਖ ਸਾਨੂੰ ਮਾਰ ਰਿਹਾ
ਬਿਤਾਏ ਪਲ ਰਾਤਾਂ ਨੂੰ ਖਾਹ ਰਹੇ ਨੇ
ਮੇਰੀ ਨੀਂਦਰ ਤੇਰੇ ਖਿਆਲਾ ਦੇ ਵਿੱਚ
ਤੇਰੇ ਸੋਗ ਦਾ ਬਿਰਹੜਾ ਮੈਨੂੰ ਖਾਹ ਰਿਹਾ
-
ਜਕੀਨ ਦੀ ਗੱਲ ਨਾ ਕਰ
ਕਬਰਾਂ ਤੋਂ ਮੇਰਾ ਦੋਸ਼
ਸਲੀਬਾਂ ਤੋਂ ਮੇਰੀ ਸਹਿਣ ਸਕਤੀ ਪੁੱਛ
ਰਾਣਾ ਕਵੀ
-
ਦਰ ਦਰ ਜਾਣ ਦੀ ਲੋੜ ਕੋਈ ਨਾ
ਅੰਦਰ ਆਪਣੇ ਨੂੰ ਘੜ ਲੈ ਤੂੰ
ਬਾਹਰ ਖੁਦਾ ਕਿਉਂ ਢੂੰਢਦਾ ਫਿਰਦਾ
ਖੁਦ ਅੰਦਰ ਖੁਦਾ ਨੂੰ ਜੜ੍ਹ ਲੈ ਤੂੰ
ਸੁਣਿਆ ਸਮਝ ਨਾ ਪੈਣੀ ਏ
ਖੁਦ ਅਸੂਲ ਖੁਦਾ ਦੇ ਪੜ੍ਹ ਲੈ ਤੂੰ
ਕਾਇਮ ਮਤ ਆਪਣੀ ਨੂੰ ਕਰਕੇ
ਅਸੂਲਾਂ ਵਿਚ ਖੁਦ ਨੂੰ ਮੜ੍ਹ ਲੈ ਤੂੰ
ਖੁਦ ਅੰਦਰ ਖੁਦਾ ਨੂੰ ਜੜ੍ਹ ਲੈ ਤੂੰ
-
ਮਹਿਕ_____
,ਔਰਤ -ਮੈ ਤੇਰੇ ਚ ਮੁਹੱਬਤ
, ਦੇਖਦੀ ਹਾ ਮਹਿਬੂਬ
ਮਰਦ - ਮੈ ਤੇਰੇ ਚ
ਕਾਮ ਦੇਖਣਾ ਸੁਰੂ ਕੀਤਾ ਹੈ
ਰਾਣਾ ਖੁੰਮਣ
-
" ਮੁਤਰਮਾ ਏ ਦਾਸਤਾਨ"
ਢੱਲਦੀ ਉਮਰ ਤੇ ਮੁੱਖ ਤੇ ਚੇੜੀਆ
ਕੰਮਕਾਜ ਤੇ ਰਿਸਤੇ ਨਾਤੇ ਗਿਰੀਆ
ਕਦੇ ਮਾਂ ਭੈਣ ਧੀ ਨੋਹ ਦੇ ਕਾਰਜ
ਹਿਕਮਤ ਨਾਲ ਨਿਭਾਏ ਸਾਲਾਂ ਵਰੀਆ
ਕਦੇ ਹਾਰ ਸਿੰਗਾਰ ਤੇ ਜਾਹਿਰ ਪੱਤਾ
ਕਦੇ ਤਾਹਨੇ ਮੇਹਨੇ ਕਬੂਲੀਆ ਮੱਤਾ
ਕਦੇ ਮਜਬੂਰੀ ਦੀ ਸੱਟ ਖਾਹ ਕੇ
ਕਦੇ ਹੱਕ ਲੈਣ ਲਈ ਵਹਾ ਗਈ ਰੱਤਾ
ਕਦੇ ਸ਼ੋਸ਼ਣਾ ਦੀ ਗੁਲਾਮੀ ਜਰਦੀ
ਅੰਦਰੋ ਅੰਦਰੀ ਜਾਸੇ ਮਰਦੀ
ਕਦੇ ਤਣੀਆਂ ਛਾਤੀਆਂ ਨਾ ਸੂਦੇਦੀ
ਕਦੇ ਜਹਿਰ ਬੇਵਫ਼ਾਈ ਦੇ ਪੀਦੀ
ਕਦੇ ਟਕੇ ਟਕੇ ਤੇ ਵੇਚੀ ਜਾਵੇ
ਮਜਬੂਰੀ ਹੋਸੇ ਪਰ ਵੀ ਜਿਂਦੀ
ਕਦੇ ਦਾਜਾ ਦੀ ਏ ਅੱਗ ਵਿੱਚ ਬਲਸੇ
ਕਦੇ ਗੁਰੂ ਪੀਰ ਦੀ ਜਾਈ ਦੱਸਸੇਂ
ਕਦੇ ਹੀਰ ਮੀਰਾ ਤੇ ਸਾਹਿਬਾ ਹੋਈ
ਅੱਜ ਰਾਣੇ ਵਿੱਚ ਲਚਾਰੀ ਰੋਂ ਸੇਂ
ਰਾਣਾ ਕਵੀਂ
-
🤨📿 ਤੇਰਾ ਸਹਿਰ😊
ਬਹੁਤ ਬੇਈਮਾਨ ਨੇ ਲੋਕ ਤੇਰੇ ਸ਼ਹਿਰ ਦੇ
ਸੂਰਤਾਂ ਦਿਖਾ ਲੁੱਟ ਦੇ ਨੇ ਲੋਕ ਤੇਰੇ ਸ਼ਹਿਰ ਦੇ
ਕਰਨ ਦਿਖਾਵੇ ਬਹੁਤ ਪਾਕ ਨਾਏ ਦੁੱਧ ਦੇ
ਲਾਵਦੇ ਨੇ ਤੋਮਤਾ ਨਜੈਜ਼ ਲੋਕ ਤੇਰੇ ਸਹਿਰ ਦੇ
ਰਾਣਾ ਕਵੀ-