ਕੂਝ ਲੋਕ ਕਿਸੇ ਦੇ ਨਹੀ ਹੂੰਦੇ ।
ਮੈਂ ਉਹਨਾਂ ਚੋ ਇਕ ਹਾਂ ।-
ਜੋ ਵੀ ਆਈਆਂ ਕੋਲ ਮੇਰੇ,
ਮੇਰੇ ਦਿਲ ਤੋ ਲਹਿ ਗਿਆ।
ਮੈਂ ਜਿਸਮਾਂ ਤੋਂ ਹੀ ਬਣੀਆਂ ਸੀ,
ਮੈਂ ਜਿਸਮਾਂ ਜੋਗਾ ਰਹਿ ਗਿਆ।-
ਇਸ ਨਾ-ਚੀਜ ਲਈ ਬਹੁਤ ਅਜੀਜ ਏ ਤੂੰ,
ਕਿਸੇ ਦਾ ਸੁਪਣਾ, ਤੇ ਕਿਸੇ ਦੀ ਰੀਝ ਏ ਤੂੰ।
ਤੈਨੂੰ ਲਗਦਾ ਜੇ ਸੰਧੂ ਝੂਠ ਬੋਲਦਾ,
ਫੇਰ ਖੁਦ ਨੂੰ ਪੁਛ ਕਿ ਚੀਜ ਏ ਤੂੰ ?-
ਖਵਰੇ ਕਿੰਨੇ ਮਾਰੇ ਉਹਦੀ ਨਿੱਗਾ ਨੇ ?
ਤੇ ਕਿੰਨੇ ਅੱਜੇ ਵੀ ਦਾਖਲ ਨੇ।
ਮੈਂ ਜਿਉਦਾਂ ਮੂੜੇਆ ਸੀ Hospital ਤੋ।
ਤੇ ਮੇਰਾ ਹਾਲ ਪੂਛ ਲੇਆ ਕਾਤਲ ਨੇ।-
ਲੂੱਟ ਕੇ ਖਾ ਗਏ ਦੇਸ ਮੇਰਾ,
ਏਹ ਰਾਵਣ ਵਖਰੇ ਰੂਪ ਦੇ ਨੇ।
ਆਪ ਸੱਚੇ ਬੱਣਣ ਲਈ ਵੇਖੋ ਲੋਕੋ,
ਏਹ ਪੁਤਲੇ ਅੱਜ ਵੀ ਫੂਕ ਦੇ ਨੇ।-
ਅੱਖੀਆਂ ਦੇ ਵਪਾਰ ਤੋ ਪਹਿਲਾਂ,
ਕਿ ਸੀ ਇੱਥੇ ਪਿਆਰ ਤੋ ਪਹਿਲਾਂ ?
ਤੂੰ ਜੰਮਿਆਂ ਜਦ ਜਿਸਮ ਬਣੇ ਸੀ,
ਮੈਂ ਜੰਮਿਆਂ ਸੰਸਾਰ ਤੋ ਪਹਿਲਾਂ।
ਬੁੱਤ ਅੱਜ ਜਿਹੜਾ ਬੋਲਦਾ ਪਿਆ ਏ,
ਮਿੱਟੀ ਸੀ ਘੁੰਮਿਆਰ ਤੋ ਪਹਿਲਾਂ।
ਮੈਂ ਘਰ ਬਾਹਰ ਤਿਆਗ ਦੇਣੇ ਨੇ,
ਸੋਚ ਲਵੀ ਇਕਰਾਰ ਤੋ ਪਹਿਲਾਂ।-
ਲੋਕਾਂ ਦੇ ਸੁਣੇਆਂ ਦਿਲ ਭਰ ਜਾਂਦੇ,
ਸਾਡੇ ਤੇ ਅਖੀਆਂ ਦੇ ਰੱਜ ਵੀ ਨਈ ਹੋਏ।
ਬੜੀ ਹਿੰਮਤ ਕਰੀ, ਅਸਾਂ ਦੂਰ ਜਾਣ ਦੀ,
ਮੂਕਮੱਲ ਤੇ ਕੀ, ਅਸੀ ਭੱਜ ਵੀ ਨਈ ਹੋਏ।
ਬੜਾ ਕੂਝ ਕਜੇਆਂ, ਮੈ ਤੇਰੇ ਜਾਣ ਮਗਰੋਂ,
ਆਹ ਅਖੀਆਂ ਦੇ ਹੰਜੂ, ਮੈਥੋ ਕੱਜ ਵੀ ਨਈ ਹੋਏ।
ਤੇ ਤੂੰ ਖਵਰੇ ਕਿਥੇ ਚੱਲੀ ਗਈ ?
ਵੇਖ ਵੱਖ ਤੇ ਅਸੀ, ਅੱਜ ਵੀ ਨਈ ਹੋਏ।-