ਮੈਂ ਮੁਹੱਬਤ ਲਿਖਦੀ
ਪੜ੍ਹਦੀ
ਤੇ ਸੁਣਦੀ ਹਾਂ।
ਮੈਂ ਮੁਹੱਬਤ ਦੇ ਗਲੋਟੇ ਵੀ
ਰੋਜ਼ ਬੁਣਦੀ ਹਾਂ।
ਤੂੰ ਇਤਰ ਬਣ
ਮਹਿਕਾਇਆ ਦਿਲ ਦੇ ਕੋਨੇ ਕੋਨੇ ਨੂੰ....
ਤੇਰੀਆਂ ਯਾਦਾਂ ਨੂੰ ਰਾਤੀ ਘੁੱਪ ਹਨੇਰ
ਚ' ਬੈਠ
ਦਿਲ ਦੀ ਪੌਣੀ ਨਾਲ ਮੈਂ
ਅਕਸਰ ਪੁਣਦੀ ਹਾਂ।
ਤਸਬੀ
-
ਤੇਰੇ ਤਸੱਵਰ ਨੇ ਦਿਲ ਕੋ ਯੂੰ ਬਹਿਲਾ ਰੱਖਾ ਹੈ,
ਤੇਰੇ ਆਣੇ ਕੇ ਬਾਅਦ ਰੂਹ ਕੋ ਭੀ ਮੈਨੇ ਮਹਿਕਾ ਰੱਖਾ ਹੈ।
ਤੇਰੀ ਬਾਤੋਂ ਪਰ ਨਿਸਾਰ ਹੋ ਰੱਖੇ ਹੈਂ ਹਮ,
ਨਾ ਜਾਣੇ ਕਿਉੰ ਮੇਰੀ ਜ਼ੁਲਫੋਂ ਕੋ ਭੀ ਤੂਨੇ ਫੁਸਲਾ ਰੱਖਾ ਹੈ।
ਕੰਬਖ਼ਤ ਥੀ ਵੋ ਘੜੀਆਂ
ਜਬ ਦਿਲ ਯੇ ਤੁਝਪਰ ਨਾਮ ਜਦ ਹੁਆ,
ਸੁਣ... ਤੇਰਾ ਨਾਮ ਤੋਂ ਮੈਨੇ ਸਬ ਮੇਂ ਪਹਿਲਾ ਰੱਖਾ ਹੈ।
ਤੂੰ ਸਾਦਗੀ-ਏ-ਮਿਜ਼ਾਜ ਕੀ ਏਕ ਮਿਸਾਲ ਹੈ,
ਯੇਹ ਕਿੱਸਾ ਤੋ ਮੈਨੇ ਹਰ ਜਗ੍ਹਾ ਫੈਲਾ ਰੱਖਾ ਹੈ।
ਮੇਰੇ ਇਖ਼ਤਿਯਾਰ ਮੇਂ ਤੋ ਮੇਰਾ ਮਾਸੂਮ ਸਾ ਦਿਲ ਹੀ ਥਾ,
ਉਸੇ ਭੀ ਮੈਨੇ ਤੇਰਾ ਦਸਤਗੀਰ ਬਣਾ ਰੱਖਾ ਹੈ।
ਤੇਰੀ ਆਮਦ ਕੀ ਖ਼ਬਰ ਸੁਣ ਦਿਲ ਯੂੰ ਗੁਲਿਸਤਾਂ ਹੁਆ,
ਕਿ ਤਬ ਸੇ 'ਤਸਬੀ' ਨੇ ਪਲਕੋਂ ਕੋ
ਤੇਰੀ ਰਾਹ-ਏ-ਆਮਦ ਮੇਂ ਬਿਛਾ ਰੱਖਾ ਹੈ।
-
ਮੁਹੱਬਤ...!
ਦੇਸੀ ਘਿਓ ਨਾਲ ਲਿੱਪੀ ਹੋਈ
ਰੋਟੀ ਵਾਂਗਰ ਹੁੰਦੀ ਏ ,
ਜੋ ਹਰੇਕ ਨੂੰ ਨਹੀਂ ਪਚਦੀ।
ਕਈਆਂ ਦੀ ਜਿੰਦਗੀ ਦਾ ਹਾਜ਼ਮਾ ਹੀ
ਖਰਾਬ ਹੋ ਜਾਂਦਾ ਏ ,
ਤੇ ਕਈਆਂ ਨੂੰ
ਇੰਝ ਲੱਗ ਜਾਂਦੀ ਏ,
ਕਿ ਮਾਸ ਦੀ ਬੋਟੀ ਬੋਟੀ ਚੋਂ
ਤੁਪਕਿਆਂ ਵਾਂਗ ਨੁਚੜਦੀ ਰਹਿੰਦੀ ਏ।
ਤਸਬੀ
-
"ਸ਼ਾਹ ਰੀਠੇ ਜਿਹੀ "
ਮੈਂ ਸ਼ਾਹ ਰੀਠੇ ਜਿਹੀ,
ਪਰ ਦਿਲ ਲਾਲ ਰੱਖਦੀ ਹਾਂ।
ਕੋਇਲ ਜਿਹਾ ਤਨ ਦਾ ਰੰਗ,
ਪਰ ਹੂਕ ਮਿੱਠੀ ਨਾਲ਼ ਰੱਖਦੀ ਹਾਂ।
ਮੈਂ ਸ਼ਾਮ ਪਈ ਦੇ ਹਨੇਰੇ ਵਾਂਗਰ,
ਪਰ ਸੋਚ ਫ਼ਜ਼ਰ ਦੇ ਆਫਤਾਬ ਵਾਂਗ ਰੱਖਦੀ ਹਾਂ।
ਕਬਰਾਂ ਦੀ ਮਿੱਟੀ ਜਿਹਾ ਸੁੱਤਾ ਬਦਨ ਮੇਰਾ,
ਪਰ ਰੂਹ ਇਜ਼ਤੇਰਾਬ ਰੱਖਦੀ ਹਾਂ।
ਮੈਂ ਤਸਬੀ ਬੁੱਤ ਪੱਥਰ ਦੀ ਬੇਜ਼ਾਨ ਇੱਕ ਚਾਹੇ,
ਪਰ ਵਿੱਚ ਸੁਪਨਿਆਂ ਸਦਾ ਪਾਕ ਸਾਜੋ ਸਮਾਨ ਰੱਖਦੀ ਹਾਂ।
-
ਜਾਤੀ ਦੀ ਗੱਲ ਨਹੀਂ...।
ਪਰ ਸ਼ਾਇਦ ਇਸ ਗੱਲ ਦਾ ਵੀ ਕੋਈ ਹੱਲ ਨਹੀਂ।
ਮੈਨੂੰ ਬਚਾ ਲਵੋ ਹੈਵਾਨਾਂ ਤੋਂ,
ਕੁੱਝ ਬਦ ਦਿਮਾਗ ਇਨਸਾਨਾਂ ਤੋਂ।
ਕੀ ਸੁਣਿਆ ਕਦੇ ..?
ਕਿ ਜਾਤੀ ਨਾਲ ਮੇਰੇ ਗੁਪਤ ਅੰਗਾਂ ਦਾ ਨਿਖਾਰ ਹੁੰਦਾ?
ਮੇਰਾ ਤਾਂ ਬਸ ਮੇਰੀ ਮਾਸੂਮੀਅਤ ਨਾਲ ਹੀ ਸ਼ਿੰਗਾਰ ਹੁੰਦਾ।
ਮੇਰੇ ਰੋਪਣ ਤੋਂ ਲੈ ਹਰ ਪਲ ਨੂੰ ਸੰਜੋਦੀ ਮੇਰੀ ਮਾਂ
ਆਪਣੀ ਅੱਖ ਚ,
ਅੰਦਰ ਤੱਕ ਸਕੈਨ ਕਰਨ ਨਜਰਾਂ ਤੇਰੀਆਂ
ਜਦ ਲੰਘਾ ਮੈਂ ਭਰੇ ਸੱਥ ਚ।
ਕਾਸ਼ ਮੈਂ ਵੀ ਇੱਕ ਪੁੱਤ ਹੁੰਦੀ..!
ਤੂੰ ਸੋਚਿਆ ਕਦੇ...?
ਕਿੰਝ ਬੀਤਦੀ ਆ ਉਸ ਨਾਜੁਕ ਕਲੀ ਤੇ
ਕੁਆਰਪੁਣੇ ਦੀ ਦੌਲਤ ਜਿਸ ਲੁੱਟ ਹੁੰਦੀ ...?
ਮੇਰੇ ਹੰਝੂਆਂ ਦਾ ਕਿਸੇ ਮੁੱਲ ਨਹੀਂ ਪਾਉਣਾ,
ਪਰ ਮੇਰੇ ਜਖਮਾਂ ਦੇ ਰਿਸਦੇ ਲਹੂ ਨੇ
ਮੌਤੋਂ ਬਾਅਦ ਵੀ ਇਹ ਸਬ ਭੁੱਲ ਨਹੀਂ ਪਾਉਣਾ।
' ਤਸਬੀ ' ਤੂੰ ਵੀ ਕਾਹਤੋਂ ਲਿਖਦੀ ਏ...?
ਮੇਰੇ ਜਖਮਾਂ ਤੋਂ ਕਿਉਂ ਨਹੀਂ ਸਿੱਖਦੀ ਏ...?
ਤੂੰ ਔਰਤ ਹੈ, ਤੇ ਹਮੇਸ਼ਾ ਰਹੇਂਗੀ,
ਕਿਸੇ ਨਾ ਕਿਸੇ ਗੱਲ ਚ
ਬਲਾਤਕਾਰ ਦਾ ਦਰਦ ਹਮੇਸ਼ਾ ਸਹੇਂਗੀ।
-
"" ਸ਼ਬਦਾਂ ਦਾ ਜਣੇਪਾ ""
ਸ਼ਿਵ ਦੀ ਕਲਮ ਚ ਨਾ ਜਾਣੇ ਕਿੰਨੇ ਹੀ ਜਖਮ ਸੀ,
ਜੌ ਆਪ ਮੁਹਾਰੇ ਆਪਣੇ ਅਕਸ ਨੂੰ ਸੀਉਂਦੀ ਰਹੀ
ਤੇ ਉਸ ਕਦੇ ਸੀ ਨਾ ਕੀਤੀ ।
ਜਖਮਾਂ ਨੂੰ ਸਿਊਣਾ ਵੀ ਇੱਕ ਕਲਾਕਾਰੀ ਹੁੰਦੀ ਆ,
ਪਤਾ ਤੁਹਾਨੂੰ....?
ਹਾਂ ਕਲਾਕਾਰੀ...
ਜਿਵੇਂ ਸਰਕਸ ਦਾ ਇੱਕ ਜੋਕਰ ਆਪਣੇ ਸੱਟ ਤੇ ਮਾਨਸਿਕ ਦਰਦ ਨੂੰ ਬਿਆਨ ਨਾ ਕਰਦਾ ਵੀ
ਆਪਣੀ ਕਲਾਕਾਰੀ ਨਾਲ
ਸਬ ਦਾ ਦਿਲ ਲੁੱਟ ਲੈਂਦਾ ਹੈ।
ਰਚਨਾਵਾਂ ਲਿਖਣਾ ਵੀ ਤਾਂ ਦਰਦ ਉਲੀਕਣਾ ਹੀ ਹੁੰਦਾ,
ਸੋਹਣੇ ਸੁਨੱਖੇ ਰੰਗਾਂ ਚ ਭਰੇ ਸ਼ਿਆਹੀ ਨਾਲ ।
ਜਿਵੇਂ ਕੋਈ ਨਵਵਿਆਹੁਤਾ ਸੰਦੂਰ ਦੀ ਡੱਬੀ
ਨੂੰ ਸਾਂਭ ਕੇ ਰਖਦੀ ਆ।
ਏਵੇਂ ਹੀ ਇੱਕ ਕਵੀ ਆਪਣੇ ਅਹਿਸਾਸ ਤੇ ਦਰਦ
ਨੂੰ ਦਿਲ ਦੇ ਸੰਦੂਕ ਚ ਸਾਂਭੀ ਰਖਦਾ ਹੈ।
ਪਰ ਜਦ ਹਵਾਵਾਂ ਦੇ ਠੰਡੇ ਬੁੱਲੇ ਆਣ
ਉਸ ਦੇ ਜਜਬਾਤਾਂ ਨੂੰ ਠਾਰਦੇ ਨੇ,
ਤਾਂ ਆਪ ਮੁਹਾਰੇ ਹੀ ਸਬ ਲਿੱਖ ਹੋ ਜਾਂਦਾ ਹੈ।
ਸ਼ਾਇਦ ਓਦੇ ਅੰਦਰ ਮਚਦੇ ਸ਼ੋਰ ਤੇ
ਨੱਚਦੇ ਅੱਖਰ ਬਾਹਰ ਨੂੰ ਆਉਣ ਲਈ ਤੜਫ ਰਹੇ ਹੋਣ,
ਅਤੇ ਸ਼ਬਦਾਂ ਦੀ ਤੜਫ ਨੂੰ ਲਿਖਣਕਾਰ ਇੱਕ ਮਾਂ ਬਣ ਜਨਮ ਦਿੰਦਾ ਹੈ
ਕਾਗ਼ਜ ਤੇ ਕਲਮ ਦੇ ਹਥਿਆਰਾਂ ਨਾਲ।
ਪਰ ਇਸ ਜਣੇਪੇ ਦੀ ਪੀੜ ਸਿਰਫ ਲਿਖਣਕਾਰ ਹੀ ਜਾਣਦਾ ਹੈ,
ਕਿਵੇਂ ਉਸ ਨੇ ਕਿੰਨੇ ਵਕਤ ਤਕ ਸ਼ਬਦਾਂ ਨੂੰ ਆਪਣੇ ਕੁੱਖ ਰੂਪੀ ਮਨ ਚ ਪਾਲਿਆ ਜੌ ਹੁੰਦਾ।
ਤੇ ਜਦ ਉਸਦੇ ਜਾਏ ਸ਼ਬਦ ,
ਕਾਗ਼ਜ ਰੂਪੀ ਬਿਸਤਰ ਤੇ ਜਨਮ ਲੈਣ ਤੋਂ ਬਾਅਦ,
ਉਸਦੇ ਹਥ ਵਿੱਚ ਹੁੰਦੇ ਨੇ ਤਾਂ ਲਿਖਣਕਾਰ ਦੇ ਸੂਹੇ ਬੁੱਲ,
ਆਪਣੇ ਜਾਏ ਸ਼ਬਦਾਂ ਦਾ ਮੱਥਾ ਚੁੰਮ ਨਮ ਅੱਖਾਂ ਨਾਲ ਉਨ੍ਹਾਂ ਦਾ,
ਆਪਣੀ ਜਿੰਦਗੀ ਵਿੱਚ ਸਵਾਗਤ ਕਰਦੇ ਹਨ।
ਸ਼ਿਵ ਨੂੰ ਸਮਰਪਿਤ-
इस गम ए जिन्दगी से
यूं तो
हर रोज हार जाते हैं हम
खुद से ही बात कर के।-
ਜ਼ਿੰਦਗੀ ਚ' ਰਾਹ
ਤੇ
ਮੁਹੱਬਤ ਚ' ਸਾਹ
ਮੁੱਕਦੇ ਮੁੱਕਦੇ
ਮੁੱਕ ਹੀ ਜਾਂਦੇ ਨੇ....।।
-