ਸਾਡੀ ਕੋਸਿਸ ਸਮੇ ਨੂੰ ਹਰਾਉਣ ਦੀ ਨਹੀਂ
ਖੁਦ ਨੂੰ ਜਿੱਤਣ ਦੀ ਹੋਣੀ ਚਾਹੀਦੀ ਹੈ ।-
ਨਜ਼ਰ ਨੀ ਆਉਂਦੇ
ਘੁੱਗੀਆਂ, ਚਿੜੀਆਂ, ਤੋਤੇ,
ਨਜ਼ਰ ਨੀ ਆਉਂਦੇ
ਕਿੱਕਰਾਂ, ਨਿੰਮ, ਬਰੋਟੇ,
ਨਜ਼ਰ ਨੀ ਆਉਂਦੇ
ਬੈਠੇ ਕਾਂ ਬਨੇਰੇ,
ਨਜ਼ਰ ਨੀ ਆਉਂਦੇ
ਤਿੱਤਰ ਅਤੇ ਬਟੇਰੇ,
ਨਜ਼ਰ ਨੀ ਆਉਂਦੇ
ਛੱਪੜ, ਟੋਭੇ, ਖੂਹ,
ਨਜ਼ਰ ਨੀ ਆਉਂਦੇ
ਚਰਖੇ ਕੱਤਦੇ ਰੂੰ,
ਨਜ਼ਰ ਨੀ ਆਉਂਦੀ
ਚਾਟੀ ਵਿੱਚ ਮਧਾਣੀ,
ਨਜ਼ਰ ਨੀ ਆਉਂਦੀ
ਬਾਬਿਆਂ ਵਾਲੀ ਢਾਣੀ...!!
-
ਜੇ ਹੁੰਦਾ ਮੇਰੇ ਵੱਸ ਵਿੱਚ
ਮੈਂ ਖੋਹ ਲੈਣਾ ਸੀ ਤੈਨੂੰ
ਇਸ ਚੰਦਰੀ ਕਿਸਮਤ ਤੋਂ,
ਅੱਜ ਵੀ ਤੇਰੇ ਲਈ ਜਿਉਣਾ ਹਾਂ
ਕੀ ਹੋਇਆ ਰੂਹ ਤਾਂ ਇੱਕ ਹੈ
ਨਹੀਂ ਮਿਲ ਸਕਦੇ ਜਿਸਮ ਤੋਂ।-
ਦਰਦਾ ਚ ਪੱਲ਼ੇ ਆ ਰੱਬਾ
ਸੁੱਖਾ ਦੇ ਵੱਲ ਰਾਹ ਕਰਦਿਉ ਜੀ
ਸੁਕ ਜਾਣਾ ਏ ਰੁੱਖਾਂ ਵਰਗਾ ਬੇਨਾਮ
ਕੋਈ ਅਸਮਾਨੀ ਛਾਂ ਕਰਦਿਉ ਜੀ
-
ਤੈਨੂੰ ਬੂਲਦਿਆਂ ਤੇ ਦੇਖਣਾ ਚਾਹੁੰਦੇ ਹਾਂ
ਪਰ ਡਰ ਲੱਗਦਾ ਏ
ਜਦੋਂ ਕੋਈ ਵੱਡਾ ਹੋ ਜਾਂਦਾ
ਉਹਦੇ ਅਗੇ ਹਰ ਕੋਈ ਛੋਟਾ ਹੋ ਜਾਂਦਾ-
ਮੇਰੇ ਉਜੜ ਗਏ ਸੀ ਸੁਪਨੇ
ਮੈਨੂੰ ਜਾਗ ਆਉਣ ਤੋਂ ਪਹਿਲਾਂ
ਮੇਰੀ ਸਰਟ ਦੀ ਕੌਲਰ ਭਿੱਜ ਗਈ ਸੀ
ਰੱਬਾ ਮੀਂਹ ਆਉਣ ਤੋਂ ਪਹਿਲਾਂ
ਮੈਂ ਇੱਕ ਰੋਗ ਦੀ ਦਵਾ ਲੇ ਲੈਂਦਾ
ਲੱਖ ਦਰਦ ਆਉਣ ਤੋਂ ਪਹਿਲਾਂ
ਮੈਨੂੰ ਦਰ-ਦਰ ਠੋਕਰ ਮਿਲਦੀ ਰਹੀ
ਇੱਕ ਦਰ ਤੇਰੇ ਆਉਣ ਤੋਂ ਪਹਿਲਾਂ
-
ਆਪਣੇ ਦਿਲ ਦੀ ਸੁਣਦੀ ਐ,
ਰੋਹਬ ਕਿਸ ਦਾ ਝੱਲਦੀ ਨੀ,
ਆਕੜ ਕਿਸੇ ਦੀ ਸਹਿੰਦੀ ਨੀ,
ਕਿਸੇ ਲਈ ਭਲਾ ਕਿਉਂ ਮਰਾ,
ਜਦਕਿ ਮੇਰਾ ਕੋਈ ਕਰਦਾ ਨੀ,-
ਲੱਖਾਂ ਘਰਾਂ ਵਿੱਚ ਪਸ਼ੂਆਂ ਦਾ ਲਵੇਰਾ ਮਰ ਚੂਕਿਆ
ਹਜਾਰਾਂ ਮੱਝਾਂ ਬੱਕਰੀਆ ਪਾਣੀ ਚ ਬਹਿ ਗਈਆਂ
ਮੇਰੇ ਸੋਨੇ ਜਿਹੇ ਪੰਜਾਬ ਚ ਹੁਣ ਅਸਮਾਨੀ ਕਾਂ ਵੀ ਨਹੀਂ ਉਡਦੇ
ਅੱਜ ਖੁਰਲੀ ਦੇ ਕੀਲਿਆ ਨੂੰ ਕਲੀ ਸੰਗਲਾਂ ਰਹਿ ਗਈਆਂ
ਕੀਨਿਆਂ ਘਰਾਂ ਦੇ ਤਵੇ ਅੱਜ ਭੂਖੇ ਰਹਿ ਗਏ
ਬਾਲਣ ਵਾਲੀਆਂ ਲੱਕੜਾ ਹੁਣ ਗਿਲੀਆ ਰਹਿ ਗਈਆਂ
ਸੋਹਣੇ ਪੰਜਾਬ ਦੀ ਸਰਕਾਰ ਵਲੋਂ ਹਰਜਾਨਾ ਨਹੀਂ ਮਿਲਣਾ
ਦੁੱਖ ਦੇ ਮਾਰੇ ਕਿਸਾਨਾਂ ਨੂੰ ਪੈ ਦਂਦਲਾ ਗਈਆਂ
ਉਹ ਘਰ ਵੀ ਢਹਿ ਗਏ ਜਿਹੜੇ ਬੜੀ ਮਿਹਨਤ ਨਾਲ ਬਣਾਏ ਸੀ
ਸਬ ਕੁਝ ਤਰਿਆ ਪਾਣੀ ਚ ਪੱਕੀਆ ਇੱਟਾਂ ਰਹਿ ਗਈਆਂ-
ਦਿਲ ਗਰੀਬ ਤੇ ਨਹੀਂ ਹੈ ਸਾਡਾ
ਪਰ ਸੱਜਣ ਕਹਿੰਦੇ ਨੇ
ਤੈਨੂੰ ਇਕ ਵਖਰੀ ਥਾਂ ਦਿੱਤੀ ਸੀ ਇਸ ਵਿੱਚ
ਜਿੱਥੇ ਹੁਣ ਯਾਰ-ਮਿਤਰ ਮੇਰੇ ਰਹਿੰਦੇ ਨੇ-
ਸਾਡੇ ਗੁਜ਼ਾਰੇ ਦਾ ਹੱਕ, ਉਹ ਖਾਣੋ ਨਹੀਂ ਟਲਦੇ
ਹੋਵੇ ਕੱਲੀ ਬੱਤੀ ਤੇਲ ਬਿਨਾਂ, ਦੀਵੇ ਨਹੀਂ ਬਲਦੇ
ਕਦੇ ਕੱਲਿਆਂ ਕਾਕੇ ਮਿਹਨਤ ਕਰਕੇ ਤਾਂ ਦੇਖੀਂ
ਲੋਕਾਂ ਦੇ ਖਜ਼ਾਨੇ ਤੋ ਘਰ, ਲੰਮੇ ਟੈਮ ਨਹੀਂ ਚਲਦੇ
ਖਾਕੇ ਫਕਰਾ ਦੀ ਮਹਿਫ਼ਲ ਦਾ, ਦਾਣੇ ਨਹੀਂ ਗਲਦੇ
ਜਦੋਂ ਕਖ ਨਹੀਂ ਰਿਹਾ ਕੋਲ, ਹਥ ਰਹਿਜੋਂਗੇ ਮਲਦੇ
ਪਾ ਹੀ ਲਈ ਜੇ ਕਿਸੇ ਨਾਲ ਗੂੜ੍ਹੀ ਸਾਂਝ ਹੀ ਪਾਈ ਏ
ਹਰ ਕਿਸੇ ਨਾਲ ਸਾਡੇ ਕਾਕਾ, ਨੇਚਰ ਨਹੀਂ ਰਲਦੇ
ਦੋ ਰਖ ਤਾਂ ਦਿੰਦੇ ਚਪੇੜ, ਤੇਰੇ ਵਰਗੇ ਕਿੱਥੇ ਝੱਲਦੇ
ਪਰ ਘਰੋਂ ਸਿਖਾਏ ਪੂਤ, ਕਦੇ ਵੀ ਮਾੜੇ ਨਹੀਂ ਚੱਲਦੇ
ਤੱਕੜੀ ਵਿੱਚ ਹੀ ਪਾ ਲਿਆ ਏ ਜੱਦ ਤੋਲਣ ਨੂੰ ਸਮਾਨ
ਹੁਣ ਤੋਲ ਕੇ ਦਿਆਂਗੇ, ਤੇਰੇ ਵੱਲ ਜਿਆਦਾ ਨਹੀਂ ਘੱਲ ਦੇ-