QUOTES ON #ਜੰਜੀਰ

#ਜੰਜੀਰ quotes

Trending | Latest
10 DEC 2018 AT 7:13

ਲਿਖਣਾ ਚਾਹੁੰਦੀ ਹਾਂ ਮੈ ਇੱਕ ਨਵੀ ਤਹਰੀਰ।
ਚੁੰਨੀ ਕਿਸੇ ਧੀ ਭੈਣ ਦੀ ਨਾ ਹੋਵੇ ਲੀਰੋ ਲੀਰ।।

ਆਸ਼ਿਕੀ ਲਈ ਚਾਹੁੰਦੀ ਮੰਡੀਰ ਕੁੜੀ ਨਿੱਤ ਨਵੀ,
ਪਰ ਜੰਮਣੋ ਨੇ ਡਰਦੇ ਘਰ ਆਪਣੇ ਕੋਈ ਹੀਰ।।

ਨੱਚਣ ਨਾਲ ਬਿਗਾਨੀਆਂ ਦੇ ਇਹ ਖਹਿ ਖਹਿ
ਆਪਣੀਆਂ ਲਈ ਖਿੱਚਦੇ ਲਛਮਣ ਲਕੀਰ।।

ਕਾਹਦੀ ਅਜ਼ਾਦੀ ਅਸੀ ਮਾਣ ਰਹੇ ਆ ਲੋਕੋ
ਜੋ ਨਾ ਟੁੱਟੀ ਅੰਦਰੋ ਗੁਲਾਮੀ ਦੀ ਜੰਜੀਰ।

ਮਸਲੇ ਹੱਲ ਹੋ ਜਾਣਗੇ, ਨਾ ਕੋਸੋ ਤਕਦੀਰ ਨੂੰ
ਚੰਗੇ ਹੱਲ ਮਿਲ ਜਾਣਗੇ ,ਸੋਚੋ ਨਵੀ ਤਦਬੀਰ।

ਸੁਰਿੰਦਰ ਕੌਰ




-