ਉੱਠ ਕੇ ਸਵੇਰੇ ਮੱਥਾ ਗੁਰੂ ਘਰ ਟੇਕਦੀ
ਫੇਰ ਸਾਰਾ ਦਿਨ ਰਹੇ ਰਾਹ ਮੇਰਾ ਦੇਖਦੀ
ਲਹਿ ਜਾਂਦੀ ਆ ਉਦਾਸੀ
ਜਾ ਪਿੰਡ ਦੇਆਂ ਰਾਹਾਂ ਤੇ
ਮੱਥਾ ਕਿਤੇ ਕੀ ਟੇਕਣਾ
ਰੱਬ ਵਰਗੀਆਂ ਮਾਵਾਂ ਨੇ
ਪਿੱਪਲਾਂ ਦੀਆਂ ਛਾਵਾਂ ਨੇ
ਮੱਥਾ ਕਿਤੇ ਕੀ ਟੇਕਣਾ
ਰੱਬ ਵਰਗੀਆਂ ਮਾਵਾਂ ਨੇ-
ਕਾਗਜੀ ਫੁੱਲਾਂ ਚੋਂ ਕਦੇ
ਮਹਿਕਾਂ ਨਈਉਂ ਆਉਂਦੀਆਂ
ਕਾਰਖਾਨਿਆਂ ਨੂੰ ਕਦੇ
ਡੈਕਾਂ ਨਈਉਂ ਭਾਉਂਦੀਆਂ
ਸਾਰਾ ਆਸਮਾਨ ਇੱਕੋ ਸਾਰ ਗੂੰਜਿਆ
ਆਉਂਦੀ ਉਹਨਾਂ ਦੇ ਹੀ
ਹੱਕ ਦੀ ਆਵਾਜ ਦੇਖ ਕੇ
ਪੰਛੀਆਂ ਨੇ ਅੰਬਰਾਂ ਤੇ ਲਾਇਆ ਧਰਨਾ
ਸੜਕਾਂ ਤੇ ਬੈਠਾ ਪੰਜਾਬ ਦੇਖ ਕੇ-
ਜੇ ਖੇਤ ਹੀ ਨਾਂ ਰਹੇ
ਅਸ਼ੀਂ ਕਿੱਥੋਂ ਦਾਣਾ ਚੁਗਣਾ
ਧੂੰਏਂ ਦੇ ਅੰਧੇਰ ਚ
ਕਿੱਥੇ ਜਾਇਆ ਉੱਡਣਾ
ਪੰਛੀਆਂ ਨੇ ਕੀਤੀ ਫਰਿਆਦ ਦਾਤੇ ਕੋਲ
ਸੜਕਾਂ ਤੇ ਬੈਠਾ ਕਿਸਾਨ ਦੇਖ ਕੇ
ਪੰਛੀਆਂ ਨੇ ਅੰਬਰਾਂ ਤੇ ਲਾਇਆ ਧਰਨਾ
ਸੜਕਾਂ ਤੇ ਬੈਠਾ ਪੰਜਾਬ ਦੇਖ ਕੇ-
ਕਦੋਂ ਹੱਕ ਤੇਰੇ ਖੋਹੇ ਤੈਨੂੰ ਪਤਾ ਵੀ ਨੀਂ ਚੱਲਣਾ
ਪਹਿਲਾਂ ਆਪਣਾ ਬਣਾ ਕੇ ਤੈਨੂੰ ਫੇਰ ਏਹਨਾਂ ਠੱਗਣਾ
ਹੋਰ ਕਿਤੇ ਆਪਣੀ ਤੂੰ ਭਾਲ ਰਾਜਧਾਨੀ
ਚੰਡੀਗੜ੍ਹ ਹਰਿਆਣਾ ਤੈਥੋਂ ਲੈਣ ਵਾਲਾ ਵਾ
ਜਾਗਪਾ ਤੂੰ ਜਾਗ ਵੇ ਪੰਜਾਬੀਆ
ਡਾਕਾ ਪੈਣ ਵਾਲਾ ਵਾ
ਤੂੰ ਜੀਹਨਾਂ ਉੱਤੇ ਕਰਦਾ ਵਾਂ ਮਾਣ ਵੇ
ਪਾਣੀ ਬਹਿਣ ਵਾਲਾ ਵਾ-
ਪਿੰਡਾਂ ਵਰਗਾ ਪਿੰਡ ਰਿਹਾ ਨਾਂ
ਸ਼ਹਿਰ ਵੀ ਖਾਣ ਨੂੰ ਪੈਂਦਾ
ਸਿਆਸਤ ਦੀ ਭੈਟ ਚੜ ਗਿਆ
ਪੰਜਾਬ ਚੜਦਾ ਤੇ ਲਹਿੰਦਾ
ਆਖਰੀ ਪੀੜੀ ਮਾਣੂੰ ਜੋ
ਛਾਂ ਪਿੱਪਲਾਂ ਦੀ ਠੰਡੀ ਬਈ
ਪਿੰਡ ਪਿੰਡਾਂ ਵਰਗੇ ਛੱਡਦੋ
ਲੋੜ ਸ਼ਹਿਰਾਂ ਦੀ ਹੱਦਬੰਦੀ ਦੀ
-
ਪੰਜਾਬ ਚ ਪੰਜਾਬੀ ਉੱਤੇ ਹੋਣੀਆਂ ਪਾਬੰਦੀਆਂ
ਪਾ ਡੇਰਿਆਂ ਨੇ ਦੇਣੀਆਂ ਨੇ ਪਿੰਡਾਂ ਵਿੱਚ ਵੰਡੀਆਂ
ਏਕਾ ਤੇਰਾ ਲਿਖਿਆ ਤਾਂ ਕੰਧਾਂ ਉੱਤੇ ਰਹਿ ਗਿਆ
ਕੋਠੇ ਉੱਤੇ ਹੋਣੀਆਂ ਸਿਆਸੀ ਕਈ ਝੰਡੀਆਂ
ਹੋਰ ਕਿਤੇ ਆਪਣੀ ਤੂੰ ਭਾਲ ਰਾਜਧਾਨੀ
ਚੰਡੀਗੜ੍ਹ ਹਰਿਆਣਾ ਤੈਥੋਂ ਲੈਣ ਵਾਲਾ ਵਾ
ਵੇ ਤੂੰ ਜਾਗ ਪਾ ਪੰਜਾਬੀਆ
ਜਾਗਪਾ ਤੂੰ ਜਾਗ ਵੇ ਪੰਜਾਬੀਆ
ਡਾਕਾ ਪੈਣ ਵਾਲਾ ਵਾ
ਤੂੰ ਜੀਹਨਾਂ ਉੱਤੇ ਕਰਦਾ ਵਾਂ ਮਾਣ ਵੇ
ਪਾਣੀ ਬਹਿਣ ਵਾਲਾ ਵਾ
-
ਮੈਂ ਰਾਹੀ ਉਹਨਾਂ ਰਾਹਾਂ ਦਾ
ਜਿਹੜੇ ਮੰਜਿਲ ਤੋਂ ਅਣਜਾਨ ਨੇ
ਕਈ ਸੱਜਣ ਛੱਡ ਕੇ ਤੁਰ ਗਏ ਨੇ
ਕਈ ਮੇਰੇ ਤੋਂ ਪਰੇਸ਼ਾਨ ਨੇ-
ਤੈਨੂੰ ਮੇਰੇ ਬਾਰੇ ਕੀ ਦੱਸਾਂ
ਸਮਝਾਂ ਚੋਂ ਹਾਂ ਬਾਹਰ ਹਜੇ
ਕਦੇ ਢਲ ਚੱਲਿਆ ਪਰਛਾਵਾਂ ਹਾਂ
ਕੋਈ ਟੁੱਟੀ ਹੋਈ ਗਿਟਾਰ ਹਜੇ
ਰਾਤਾਂ ਦਾ ਮੈਂ ਤਾਂ ਹਾਣੀ ਹਾਂ
ਨੈਣਾਂ ਦਾ ਖਾਰਾ ਪਾਣੀ ਹਾਂ
ਛੱਡ ਮੇਰੇ ਬਾਰੇ ਜਾਨਣ ਨੂੰ
ਮੈਂ ਇੱਕ ਅਧੂਰੀ ਕਹਾਣੀ ਆਂ-
ਊੜੇ ਦਾ ਓਟ ਆਸਰਾ
ਲੈ ਕੇ ਤੁਰ ਪੈਨੇ ਆ
ਅੱਕਣ ਨਾਂ ਦੇਵੇ ਆੜਾ
ਸਫਰਾਂ ਤੇ ਰਹਿਨੇ ਆ-
ਪਿੰਡਾਂ ਚੋਂ ਅੰਦੋਲਨ ਉੱਠਿਆ
ਫੇਰ ਘੇਰ ਲਈ ਸੀ ਦਿੱਲੀ
ਬੱਚੇ ਬਾਬੇ ਕੱਠੇ ਤੱਕ ਕੇ
ਕੁੱਲ ਦੁਨੀਆ ਸੀ ਹਿੱਲੀ
ਜਿੱਤ ਕੇ ਆਇਆਂ ਨੂੰ
ਖਾਅ ਗਈ ਸਿਆਸੀ ਧਾਣੀ
ਪੁੱਤ ਦਰਿਆਵਾਂ ਦੇ
ਮੁੱਲ ਮਿਲਦਾ ਅੱਜ ਪਾਣੀ
ਪੁੱਤ ਦਰਿਆਵਾਂ ਦੇ-