ਹੋਇਆ ਕੀ ਤੈਥੋਂ ਦੂਰ ਹਾਂ ਮੈਂ, ਦਿਲ ਵਿੱਚ ਤੈਨੂੰ ਰੱਖੀ ਬੈਠਾਂ,
ਤਾਂਘ ਤੇਰੇ ਦੀਦਾਰ ਦੀ ਦਾ ਚਾਅ, ਸਿਰ ਦਿਮਾਗ਼ ਤੇ ਚੱਕੀ ਬੈਠਾਂ,
ਤਾਰੇ ਤੇਰੇ ਹਾਸੇ ਦੀ ਲੋਅ, ਚੰਨ ਤਾਜ ਤੇਰੀ ਜ਼ੁਲਫ਼ਾਂ ਦਾ ਜਿਉਂ,
ਸਾਉਣ ਹਵਾਵਾਂ ਫਿੱਕੀਆਂ ਜਾਪਣ, ਖ਼ਿਆਲ ਤੇਰਾ ਜਿਉਂ ਤੱਕੀ ਬੈਠਾਂ,
ਦਿਲ ਵਿੱਚ ਤੈਨੂੰ ਰੱਖੀ ਬੈਠਾਂ।-
ਖਿਆਲਾਂ_ਦੀ_ਦੁਨੀਆਂ_ਦਾ_ਰਾਜਾ....
ਇਕੱਲੇਪਨ_ਦਾ_ਸ਼ਿਕਾਰ....
ਸਾਂਝੇ_ਪੰਜਾਬ_ਦਾ_... read more
ਮੰਨਿਆ ਮੈਂ ਜੋ ਕੁੱਝ ਲਿੱਖ ਲੈਂਦਾ ਪਰ ਹਰ ਵਾਰ ਉਹ ਨਜ਼ਮ ਨਹੀਂ ਹੁੰਦਾ,
ਹੋ ਸਕਦੈ ਹੋਵੇ ਰਗ ਪਈ ਬੈਠੀ, ਗਲ ਫੜਨਾ ਸਦਾ ਕਸਮ ਹੁੰਦਾ,
ਕੀ ਪਤਾ ਸੱਟ ਦਿਮਾਗ ਹੋਵੇ ਲੱਗੀ, ਬੁੱਲ ਟੁੱਕਣਾ ਸਦਾ ਰਸਮ ਨਹੀਂ ਹੁੰਦਾ,
ਇਸ਼ਕ ਦੀ ਤੈਂ ਹੁਣ ਗੱਲ ਛੱਡ ਕਰਨੀ, ਇਸ਼ਕ-ਵਿਸ਼ਕ਼ ਮੈਨੂੰ ਹਜ਼ਮ ਨਹੀਂ ਹੁੰਦਾ,-
ਦੇਖ਼ ਦੇਖ਼ ਤੈਨੂੰ ਮੇਰੇ ਦਿਲ ਜੋ ਬਹਾਰ ਆਵੇ,
ਤੂੰ ਕੋਈ ਖਿੰਡਿਆ ਬਾਗ਼ ਜਾਂ ਗ਼ੁਲਾਬ ਥੋੜੀ ਐਂ ,
ਸੋਚ ਸੋਚ ਤੇਰੇ ਬਾਰੇ ਸਕੂਨ ਕਿੱਦਾਂ ਆਵੇ ਮੈਨੂੰ,
ਕੋਈ ਸੱਭਿਅਕ ਗੀਤ ਜਾਂ ਰਬਾਬ ਥੋੜੀ ਐਂ,
ਸੁਣਿਆ ਕਿ ਜਿਸਮਾਂ ਨਾਲ਼ ਖੇਡਣਾ ਪਸੰਦ ਐ ਤੈਨੂੰ,
ਤੈਨੂੰ ਸਿਰ ਮੱਥੇ ਲਾ ਰੱਖਾਂ ਤੂੰ ਹਿਜ਼ਾਬ ਥੋੜੀ ਐਂ,
ਅੱਖਾਂ ਵਿੱਚ ਨੀਂਦ ਐ, ਪਛਤਾਵਾ ਨਹੀਂ ਕੋਈ ਦਿਲ ਨੂੰ,
ਤੇਰੇ ਨਾਵੇਂ ਲਿਖੀ ਜਾਵਾਂ ਜੋ, ਤੂੰ ਕੋਈ ਖ਼ਾਬ ਥੋੜੀ ਐਂ।-
ਇਸ਼ਕ ਤੇਰੇ ਨੂੰ ਭੁੱਲਿਆ ਨਹੀਂ ਮੈਂ,
ਮੁੱਲ ਸ਼ਬਾਬੀ ਤੁੱਲਿਆ ਨਹੀਂ ਮੈਂ,
ਕਿੱਦਾਂ ਆਪਣੀ ਪੀੜ ਦਿਖਾਂਵਾਂ,
ਆਸ਼ਿਕ ਹਾਂ, ਕੱਖ ਰੁੱਲਿਆ ਨਹੀਂ ਮੈਂ,
ਅੰਦਰੇ ਅੰਦਰ ਘੁੱਟਦਾ ਜਾਵਾਂ,
ਹੋਰ ਦੇ ਨਾਲ਼ ਤਾਂ ਖੁੱਲ੍ਹਿਆ ਨਹੀਂ ਮੈਂ,
ਲੱਖਾਂ ਇਸ਼ਕ ਦੇ ਡੋਰੇ ਪਾਵਣ
ਫ਼ੇਰ ਵੀ ਦੇਖ਼ ਹਾਂ ਡੁੱਲ੍ਹਿਆ ਨਹੀਂ ਮੈਂ,-
ਮੈਂ ਭੁੱਲ ਤਾਂ ਨਹੀਂ ਸਕਿਆ, ਪਰ ਭੁੱਲਣਾ ਉਹਨੂੰ ਚਾਹਿਆ ਸੀ,
ਖ਼ਿਆਲ ਮੇਰਾ ਓਹਨੂੰ ਹੁਣ ਮੁੱਦਤਾਂ ਬਾਅਦ ਜੋ ਆਇਆ ਸੀ,
ਖ਼ੁਸ਼ੀ ਨਹੀਂ ਮੈਨੂੰ ਦੁੱਖ ਹੋਇਆ, ਜਦ ਪੜੇ ਲਫ਼ਜ਼ ਉਹਦੇ,
ਉਹ ਭੁੱਲ ਗਈ ਮੇਰੇ ਇਸ਼ਕੇ ਨੂੰ ਬਸ ਤਰਸ ਜ਼ਰਾ ਉਹਨੂੰ ਆਇਆ ਸੀ,-
ਸੱਟ ਜੇ ਖਾਣੀ ਡੂੰਘੀ ਤੈਂ ਦਿਲ,
ਕਿਉਂ ਨਾ ਵੱਜਰ ਤਣਕੇ ਦੇਖਾਂ,
ਜੇ ਤੂੰ ਬਣਨਾ ਦਿਲ ਦਾ ਰੋਗੀ,
ਰਜ਼ਾ ਚ ਤੇਰੀ ਨਾ ਤਰਕੇ ਦੇਖਾਂ,
ਤੇਰੇ ਹੰਝੂ ਵਾਹੁਣ ਦੀ ਵਜ੍ਹਾ ਨਹੀਂ,
ਚੱਲ ਆ ਮੈਂ ਵਜ੍ਹਾ ਬਣਕੇ ਦੇਖਾਂ,
ਇਸ਼ਕ ਵਫਾਈ ਹਰ ਕੋਈ ਕਰਦੈ,
ਕਿਉਂ ਨਾ ਮੈਂ ਬੇਵਫਾ ਬਣਕੇ ਦੇਖਾਂ,-
ਇੱਕ ਨੂੰ ਭੁੱਲਕੇ
ਹੋਰ ਨਾਲ਼ ਜੁੜਨਾ
ਔਖਾ ਹੀ ਹੁੰਦਾ ਏ ਨਾ,
ਜੋ ਤੂੰ ਕੀਤਾ
ਨਾਲ ਮੇਰੇ
ਉਹ ਧੋਖਾ ਹੀ ਹੁੰਦਾ ਏ ਨਾ,
ਮਹਿਲ ਮੁਨਾਰੇ
ਢੱਠ ਗਏ ਨੇ
ਸਾਡੇ ਬੁਣਿਆ ਸੁਪਨਿਆਂ ਦੇ,
ਵਿੱਚ ਸੋਚਾਂ
ਵੱਸ ਜਾਣਾ ਮੁਸ਼ਕਿਲ
ਚੋਖਾ ਹੀ ਹੁੰਦਾ ਏ ਨਾ,
ਜ਼ਿੰਦਗੀ ਜਿਉਣੀ
ਵਿੱਚ ਯਾਦਾਂ ਦੇ
ਹਸੀਨ ਐ ਬੜੀ,
ਕਹਿੰਦੇ
ਜਿਉਂਦੇ ਜੀਅ ਮਰ ਜਾਣਾ
ਸੌਖਾ ਹੀ ਹੁੰਦਾ ਏ ਨਾ,-
ਖੇਡਣੀਆਂ ਚਾਲਾਂ ਨਾ ਪਛਾਣ ਹੁੰਦੀ ਮਰਦਾਂ ਦੀ,
ਆਖ ਆਖ ਬਾਈ ਸਕੀਮ ਨਹੀਂਓ ਲਾਈ ਦੀ
ਹੋਵੇ ਦਮ ਨਾ ਜੇ ਗੱਲ ਮੂੰਹ ਤੇ ਬੋਲਣੇ ਦਾ,
ਪਿੱਠ ਪਿੱਛੇ ਸੋਹਣਿਆ ਦਲੇਰੀ ਨਹੀਂ ਦਿਖਾਈ ਦੀ,-
ਕੋਈ ਤਰਕ ਨਹੀਂ ਹੁੰਦਾ ਪੱਥਰਾਂ ਉੱਤੇ ਤਰਸ ਦਿਖਾਉਣ ਦਾ,
ਦਿਲ ਦੇ ਮਾੜਿਆਂ ਨੂੰ ਸੱਜਣਾ ਕਦੇ ਇਸ਼ਕ਼ ਸਿਖਾਉਣ ਦਾ,
ਚੱਲ ਮੰਨਿਆ ਕਿ ਮੈਂ ਚੰਗਾ ਨਹੀਂ ਖ਼ਾਸ ਮਿੱਠੀਆਂ ਮਾਰਨੇ ਚ,
ਪਰ ਚਾਅ ਸੀ ਸੋਹਣਿਆ ਮੇਰਾ, ਤੈਨੂੰ ਵਿਆਹ ਕੇ ਲਿਉਣ ਦਾ।-