Singh Badhan   (❤❣J.S Badhan✍✍)
876 Followers · 1.7k Following

read more
Joined 21 March 2021


read more
Joined 21 March 2021
23 APR AT 1:00

ਵਤਨਾਂ ਤੋਂ ਦੂਰ ਬੈਠੇ ਜਦੋਂ ਪਿੰਡ ਯਾਦ ਆਉਂਦਾ ਏ
ਫਿਰ ਪਰਦੇਸੀ ਦਾ ਦਿਲ ਭੁੱਬਾਂ ਮਾਰ-ਮਾਰ ਰੋਂਦਾ ਏ
ਮਾਂ ਦੀ ਮਮਤਾ ਤੇ ਪਿਓ ਦੀਆਂ ਝਿੜਕਾਂ ਵੀ ਯਾਦ ਨੇ
ਜਿਹਨਾਂ ਨੂੰ ਛੱਡ ਕੇ ਆਏ ਘਰ ਵਿਹੜੇ ਆਬਾਦ ਨੇ

ਦਿਲ ਹੌਲਾ ਕਰ ਲੈਨੇ ਆ ਥੋੜੀ ਘੁੱਟ ਲਾ ਕੇ ਨੀ
ਆਥਣੇ ਨੂੰ ਸੌਣਾ ਪੈਂਦਾ ਮਨ ਨੂੰ ਸਮਝਾ ਕੇ ਨੀ
ਮੇਰੇ ਇਹ ਸਾਹ ਸਾਰੇ ਇੱਕ ਕਮਲੀ ਦੇ ਨਾਮ ਨੇ
ਮਾਂ ਦੀ ਮਮਤਾ ਪਿਓ ਦੀਆਂ ਝਿੜਕਾਂ ਵੀ ਯਾਦ ਨੇ
ਜੀਨਾ ਨੂੰ ਛੱਡ ਕੇ ਆਏ ਘਰ ਵਿਹੜੇ ਆਬਾਦ ਨੇ

-


21 APR AT 20:38

ਦਿਨ ਮਹੀਨੇ ਕਈ ਸਾਲ ਬਦਲ ਗਏ ਨੇ।
ਮੇਰੇ ਬਾਰੇ ਸਭ ਦੇ ਹੁਣ ਖਿਆਲ ਬਦਲ ਗਏ ਨੇ ।
ਉਹਨਾਂ ਨੂੰ ਸਫਾਈਆਂ ਦੇ ਕੇ ਦੱਸ ਕੀ ਮਿਲਣਾ।
ਜਿੰਨਾ ਨੇ ਰੰਗ ਆਪਣੇ ਸਮੇਂ ਨਾਲ ਬਦਲ ਲਏ ਨੇ।
"ਜੋਨੀ" ਨੇ ਵੀ ਹੁਣ ਖੁਦ ਨੂੰ ਥੋੜਾ ਬਦਲ ਲਿਆ।
ਜਿੱਦਾਂ ਮੇਰੇ ਕੁਝ ਯਾਰਾਂ ਆਪਣੇ ਯਾਰ ਬਦਲ ਲਏ ਨੇ
ਜੋਨੀ ਬੱਧਣ

-


21 APR AT 6:03

ਸੱਚ ਮੈਂ ਆਖਾ ਇਸ ਕਲਯੁੱਗ ਨੇ ਇਹ ਕੈਸੀ ਖੇਡ ਰਚਾਈ
ਦੁਨਿਆਵੀ ਚੀਜ਼ਾ ਲਈ ਹਰ ਪਾਸੇ ਹੁੰਦੀ ਪਈ ਲੜਾਈ
ਪਿਆਰ ਮੁਹੱਬਤ ਹੁਣ ਦਿਲਾਂ ਵਿੱਚੋਂ ਇਤਫ਼ਾਕ ਮੁੱਕ ਗਏ ਨੇ
ਸੱਚ ਦੱਸ ਤਾਂ ਇੰਝ ਲੱਗਦਾ ਬੰਦੇ ਦੇ ਅੰਦਰੋਂ ਜਜ਼ਬਾਤ ਮੁੱਕ ਗਏ ਨੇ
ਕੋਈ ਜਿਸਮਾਂ ਦੀ ਭੁੱਖਾ ਲੁੱਟਦਾ ਫਿਰਦਾ ਇੱਜਤਾਂ ਨੂੰ
ਕੋਈ ਦੋ ਵੇਲੇ ਦੀ ਰੋਟੀ ਲਈ ਸੁਣਦਾ ਫਿਰਦਾ ਝਿੜਕਾਂ ਨੂੰ
ਦੁਨੀਆ ਸਾਰੀ ਗਰਜ਼ਾ ਸਾਨੂੰ ਇਹਦੀ ਸਮਝ ਕਿਉਂ ਨਾ ਆਈ
ਸੱਚ ਮੈਂ ਆਖਾ ਇਸ ਕਲਯੁੱਗ ਨੇ ਇਹ ਕੈਸੀ ਖੇਡ ਰਚਾਈ

ਕੁੜੀ ਨੇ ਲਾਤੀ ਸਰਮ ਹਯਾ ਸਾਰੀ ਮੁੰਡਿਆ ਦੇ ਕਿਰਦਾਰ ਬਦਲ ਗਏ
ਕਿੱਦਾਂ ਦਾ ਪਰਦਾ ਪੈ ਗਿਆ ਦਿਮਾਗ ਤੇ ਸਭ ਦੇ ਹੁਣ ਵਿਚਾਰ ਬਦਲ ਗਏ
ਨੈੱਟ ਤੇ ਲੀੜੇ ਲਾਉਂਦੀਆ ਜਿਹੜੀਆਂ ੳਹਨਾਂ ਨੂੰ ਸ਼ਰਮ ਕਦੇ ਨਾ ਆਈ
ਸੱਚ ਮੈਂ ਆਖਾ ਇਸ ਕਲਯੁੱਗ ਨੇ ਇਹ ਕੈਸੀ ਖੇਡ ਰਚਾਈ

-


19 APR AT 10:39

ਕੀ ਲਿਖਾ ਮੇਰੇ ਸੋਹਣਿਆ ਰੱਬਾ ਮੈਂ ਤੇਰੀ ਵਡਿਆਈ
ਸਭ ਕੁਝ ਤੂੰ ਦਿੱਤਾ ਸਾਨੂੰ ਫਿਰ ਵੀ ਬੈਠੇ ਤੈਨੂੰ ਭੁਲਾਈ
ਸਿਰ ਢੱਕਣ ਨੂੰ ਛੱਤ ਦਿੱਤੀ ਦੋ ਵੇਲੇ ਰੋਟੀ ਤੱਕ ਦਿੱਤੀ ਏ
ਕਿਰਤ ਕਰਨ ਨੂੰ ਹੱਬ ਦਿੱਤੇ ਨੇ ਦੁਨੀਆ ਦੇਖਣ ਅੱਖ ਦਿੱਤੀ ਏ
ਹਰ ਵੇਲੇ ਸ਼ੁਕਰਾਨਾ ਕਰਿਆ ਕਰ ਤੂੰ ਨਾਮ ਦੀ ਕਰ ਕਮਾਈ
ਕੀ ਲਿਖਾ ਮੇਰੇ ਸੋਹਣਿਆ ਰੱਬਾ ਮੈਂ ਤੇਰੀ ਵਡਾਈ



-


16 APR AT 14:56

ਇਹ ਜਿੰਦਗੀ ਇੱਜਤ ਨਾਲ ਜਿਉਣੀ ਤੁਸੀਂ ਸਿੱਖ ਲਵੋ
ਇੱਕ ਨਾਲ ਜ਼ਿੰਦਗੀ ਲੰਘਾਉਣੀ ਤੁਸੀਂ ਭੈਣੋ ਮਿੱਥ ਲਵੋ
ਥਾਂ ਥਾਂ ਤੇ ਮੂੰਹ ਮਾਰਨ ਵਾਲੇ ਕੁੱਤਾ ਜਾਂ ਕੁੱਤੀ ਹੁੰਦੀ ਹੈ
ਬਹੁਤੇ ਘਰਾਂ ਦੀ ਪ੍ਰਾਹੁਣੀ ਯਾਰੋ ਹਮੇਸ਼ਾ ਭੁੱਖੀ ਹੁੰਦੀ ਹੈ
ਕੁਝ ਗੰਦੀਆਂ ਨਸਲਾਂ ਨੂੰ ਸਮਝ ਨਹੀਂ
ਆਉਣੀ ਜਿੰਨਾ ਮਰਜ਼ੀ ਪਿੱਟ ਲਵੋ
ਹਾਲੇ ਵੀ ਥੋੜਾ ਵੇਲਾ ਤੁਸੀਂ ਵਕਤ ਸੰਭਾਲ ਲਵੋ
ਅਸੀਂ ਕਿੱਧਰ ਨੂੰ ਤੁਰ ਪਏ ਆਂ ਥੋੜਾ ਸੋਚ ਵਿਚਾਰ ਲਵੋ
ਜੇ ਆਪਣੇ ਛੱਡ ਤੁਹਾਨੂੰ ਹੁਣ ਬੇਗਾਨੇ ਚੰਗੇ ਲੱਗਦੇ ਨੇ
ਉਹਨਾਂ ਦਾ ਪਿਛੋਕੜ ਕੀ ਹੈ ਪਿੱਛੇ ਪਹਿਲਾਂ ਝਾਤੀ ਮਾਰ ਲਵੋ
ਮੂੰਹ ਦਾ ਮਿੱਠਾ ਬੰਦਾ ਹਮੇਸ਼ਾ ਦਿਲ ਦਾ ਖੋਟਾ ਹੁੰਦਾ ਹੈ
ਅਕਲ ਬਹੁਣਿਆ ਨੂੰ ਸਮਝਾਉਣਾ ਬਹੁਤਾ ਔਖਾ ਹੁੰਦਾ ਹੈ
ਪੁੱਛ ਲਓ ਆਪਣੇ ਮਾਪਿਆਂ ਤੋਂ ਇਹਨਾਂ ਦਾ ਇਤਿਹਾਸ ਭੈਣੋ
ਫੇਰ ਤੁਹਾਨੂੰ ਹੋ ਜਾਵੇ ਸਾਡੇ ਦਰਦ ਦਾ ਅਹਿਸਾਸ ਭੈਣੋ
ਕੀ ਤੁਹਾਨੂੰ ਅਹਿਸਾਸ ਨਹੀਂ ਤੁਸੀਂ ਕਿਹਦੇ ਵਾਰਿਸ ਹੋ
ਤੁਸੀਂ ਆਪਣੀ ਇੱਜਤਾਂ ਰੋਲੀ ਜਾਣੀ ਹੋ ਤੁਸੀਂ ਇੰਨੇ ਕਾਇਰ ਹੋ
ਮਿਹਨਤ ਨਾਲ ਕਮਾ ਕੇ ਰੋਟੀ ਢਿੱਡ ਆਪਣਾ ਭਰ ਲਓ ਜੀ
ਇੱਕ ਨਾਲ ਲੈ ਕੇ ਲਾਵਾਂ ਉਹਦਾ ਪੱਲਾ ਫੜ ਲਓ ਜੀ
ਚਾਰ ਦਿਨਾਂ ਦੀ ਜਵਾਨੀ ਦੇ ਵਿੱਚ ਕੋਈ ਕੰਮ ਐਸਾ ਨਾ ਕਰ ਬੈਠੀ
ਇੱਜਤ ਦੀ ਕੋਰੀ ਚਾਦਰ ਤੇ ਦਾਗ ਗੁਨਾਹਾਂ ਦੇ ਨਾਲ ਮੜ ਬੈਠੀ
ਅਣਖ ਗੈਰਤ ਨਾਲ ਜਿਉਣਾ ਆਪਣੇ ਦਿਲ ਤੇ ਲਿਖ ਲਵੋ
ਇਹ ਜ਼ਿੰਦਗੀ ਇੱਜਤ ਨਾਲ ਜਿਉਣੀ ਤੁਸੀਂ ਸਾਰੇ ਸਿੱਖ ਲਵੋ

-


13 APR AT 17:12

ਸੁੰਨੇ ਹੋ ਗਏ ਮਹਿਲ ਮੁਨਾਰੇ
ਮਾਲੀ ਨੇ ਖੁਦ ਬਾਗ ਉਜਾੜੇ
ਜਿਨਾਂ ਹੱਥ ਡੋਰ ਦਿੱਤੀ ਸੀ
ਉਹਨਾਂ ਹੀ ਤੰਧ ਤੋੜ ਦਿੱਤੀ
ਪੰਜਾਬ ਸਿਆਂ ਤੇਰੀ ਸੋਨੇ ਦੀ ਹਸਤੀ
ਇਹਨਾਂ ਮਿੱਟੀ ਦੇ ਵਿੱਚ ਰੋਲ ਦਿੱਤੀ

ਪੰਜ ਆਬਾਂ ਦੀ ਧਰਤੀ ਦੇ
ਅੱਜ ਪਾਣੀ ਹੋ ਗਏ ਜਹਿਰੀ ਨੇ
ਪੰਥ ਦੇ ਜਥੇਦਾਰ ਹੀ ਅੱਜ ਕੱਲ
ਪੰਥ ਦੇ ਬਣ ਗਏ ਵੈਰੀ ਨੇ
ਵਿਕੀਆਂ ਜਮੀਰਾ ਵਾਲਿਆਂ ਨੇ
ਸਾਡੇ ਪੰਥ ਦੀ ਬੇੜੀ ਡੋਬ ਦਿੱਤੀ
ਪੰਜਾਬ ਸਿਆ ਤੇਰੇ ਸੋਨੇ ਦੀ ਹਸਤੀ
ਇਹਨਾਂ ਮਿੱਟੀ ਦੇ ਵਿੱਚ ਰੋਲ ਦਿੱਤੀ

-


12 APR AT 18:13

ਇਜਤਾਂ ਨੂੰ ਦਾਗ ਲਵਾ ਕੇ ਕਦੇ ਇੱਜਤ ਮਿਲਦੀ ਨਾ
ਜਿਸਮਾਂ ਦੀ ਭੁੱਖੀ ਦੁਨੀਆ ਇਹ ਚੰਗੇ ਦਿਲ ਦੀ ਨਾ

-


7 APR AT 21:33

ਹਾਲਾਤਾਂ ਹੱਥੋਂ ਮਜਬੂਰ ਹੋ ਕੇ ਘਰ ਆਪਣੇ ਛੱਡਣੇ ਪੈ ਗਏ ਨੇ
ਨਾਲ ਦੇ ਜੰਮੇ ਭੈਣ ਭਰਾ ਬਾਕੀ ਸਭ ਰਿਸ਼ਤੇ ਪਿੱਛੇ ਰਹਿ ਗਏ ਨੇ
ਚੇਤੇ ਆਉਂਦੇ ਨੇ ਉਹ ਯਾਰ ਪੁਰਾਣੇ ਅੱਜ ਵੀ ਬਚਪਨ ਦੇ
ਦਿਨ ਜਵਾਨੀ ਵਾਲੇ ਸਾਰੀਆਂ ਖੁਸ਼ੀਆਂ ਖੋਹ ਕੇ ਲੈ ਗਏ ਨੇ
ਇੱਕ ਦੂਜੇ ਨਾਲ ਬਹਿ ਕੇ ਗੱਲ ਕੀਤੇ ਵਰ੍ਹਿਆਂ ਹੋ ਗਏ ਨੇ
ਦਿਲ ਤੋਂ ਪਿਆਰੇ ਰਿਸ਼ਤੇ ਪਤਾ ਨਹੀਂ ਸੱਜਣਾ ਕਿੱਧਰ ਖੋ ਗਏ ਨੇ "ਜੋਨੀ" ਅੱਜ ਵੀ ਚੇਤੇ ਕਰਦਾ ਰਹਿੰਦਾ ਉਹ ਵਕਤ ਪੁਰਾਣੇ ਨੂੰ
ਨਵੇਂ ਦੌਰ ਦੀ ਇਸ ਦੁਨੀਆਂ ਵਿੱਚ ਝੂਠੇ ਹਾਸੇ ਰਹਿ ਗਏ ਨੇ

-


15 MAR AT 1:58

ਟਕੇ ਟਕੇ ਤੇ ਵਿਕਦੀਆਂ ਜਿਹੜੀਆਂ ਉਹਨਾਂ ਸਾਡੀ ਹਸਤੀ ਰੋਲ ਦਿੱਤੀ
ਜਿਹੜੇ ਅੱਖ ਨੀ ਮੂਹਰੇ ਚੱਕਦੇ ਸੀ ਉਹਨਾਂ ਗੱਲ ਚੁੱਭ ਵੀ ਬੋਲ ਦਿੱਤੀ
ਜਿੰਨਾਂ ਨਾਲ ਪੀਂਘਾਂ ਪਿਆਰ ਦੀਆਂ ਪਾਈਆਂ ਥੋੜਾ ਉਹਨਾ ਬਾਰੇ ਜਾਣ ਲਵੋ
ਇਹ ਮੂੰਹ ਦੇ ਮਿੱਠੇ ਨੇ ਇੱਜਤਾਂ ਦੇ ਭੁੱਖੇ ਨੇ ਜਿਸਮਾਂ ਨੂੰ ਨੋਚਣ ਵਾਲੇ ਕੁੱਤੇ ਨੇ
ਹਾਲੇ ਵੀ ਥੋੜਾ ਵਕਤ ਕੁਝ ਸੋਚ ਵਿਚਾਰ ਲਵੋ ਸਾਡੀ ਹਸਤੀ ਕੀ ਐ
ਆਪਣਾ ਅਕਸ ਪਹਿਛਾਣ ਲਵੋ
ਅਸੀਂ ਉਹਨਾਂ ਮਾਵਾਂ ਦੇ ਜਾਏ ਆਂ ਜਿਨਾਂ ਗਲਾਂ ਵਿੱਚ ਪੁੱਤਰਾਂ ਦੇ ਹਾਰ ਪਵਾਏ ਨੇ
ਅਸੀਂ ਈਨ ਨਾ ਮੰਨੀ ਦੁਸ਼ਮਣ ਦੀ ਅੱਗੇ ਹੋ ਹੋ ਸਿਰ ਲਹਾਏ ਨੇ
ਵੇਖ ਕੇ ਮਾਈ ਭਾਗੋ ਨੂੰ ਮੈਂ ਮਾਤਾ ਸਾਹਿਬ ਕੌਰ ਨੂੰ ਦੁਸ਼ਮਣ ਵੀ ਠਰ ਠਰ ਕੰਬਦੇ ਸੀ
ਤੁਸੀਂ ਉਹਨਾਂ ਦੀਆਂ ਜਾਈਆਂ ਹੋ ਕੇ ਉਹਨਾਂ ਦੀਆਂ ਇੱਜਤਾਂ ਨੂੰ
ਤੋਹਮਤਾਂ ਲਾਈਆਂ ਨੇ
ਚਾਰ ਦਿਨ ਦੀ ਜਵਾਨੀ ਦੇ ਜੋਸ਼ ਵਿੱਚ ਕਿਉਂ ਸਾਰੀਆਂ ਕਦਰਾਂ ਕੀਮਤਾਂ ਭੁਲਾਈਆਂ ਨੇ
ਨਾ ਅਸੀਂ ਗੋਲੀਆਂ ਨਾਲ ਮੁੱਕੇ ਨਾ ਅਸੀਂ ਵੈਰੀਆਂ ਦੀਆਂ ਤਲਵਾਰਾਂ ਤੋਂ ਡਰੇ
ਜਦੋਂ ਆਪਣਾ ਹੀ ਭਾਂਡਾ ਖੋਟਾ ਹੋ ਜਾਵੇ ਤੇ ਫਿਰ ਬੰਦਾ ਦੱਸੋ ਕੀ ਕਰੇ



-


12 JUL 2023 AT 0:28

ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ,
ਅਸਮਾਨ ਤੇ ਬੱਦਲ ਛਾਉਣ ਤੋਂ ਪਹਿਲਾਂ
ਹਾੜ ਦੀਆਂ ਤੱਪਦੀਆਂ ਧੁੱਪ ਵਿੱਚ ,
ਤੂੰ ਠੰਡੀ ਪੌਣ ਬਣਕੇ ਆਈ ਏ,
ਮੇਰੇ ਦਿਲ ਦੀਆਂ ਗਹਿਰਾਈਆਂ ਤੋਂ
ਜਨਮ ਦਿਨ ਦੀ ਬਹੁਤ ਵਧਾਈ ਏ।

-


Fetching Singh Badhan Quotes