ਬੇ - ਰੰਗੀ ਜਿਹੀ ਜ਼ਿੰਦਗੀ ਦੇ ਰੰਗੀਨ ਮਸਲੇ,
ਜਾਨ ਹੀ ਨਾ ਕੱਢ ਲੈਣ ਕਿਤੇ ਸੰਗੀਨ ਮਸਲੇ।
ਕੁੱਝ ਸਾਹ ਖ਼ਰੀਦਣ ਲਈ ਸਾਹ ਹੀ ਗਹਿਣੇ ਧਰੇ ਨੇ,
ਹੁਣ ਨਾ ਮਰਨ ਦੇਣ ਨਾ ਹੀ ਦੇਣ ਇਹ ਜੀਣ ਮਸਲੇ।
ਮੈਂ ਪੀਵਾਂ ਪੈਮਾਨੇ ਭਰ - ਭਰ ਕੇ ਹਰ ਰੋਜ਼ ਸ਼ਰਾਬਾਂ,
ਕਿਉਂਕਿ ਰੋਜ਼-ਮਰ੍ਹਾ ਦੇ ਲਹੂ ਮੇਰਾ ਹੁਣ ਪੀਣ ਮਸਲੇ।
ਕਿਉਂ ਬਾਜ਼ ਦਫ਼ਾ ਜ਼ਿੰਦਗੀ ਦੇ ਲੀੜੇ ਪਾੜ ਦਿੰਦੇ ਨੇ?
ਕਦੇ ਇੱਕ ਦਫ਼ਾ ਤਾਂ ਪਾਟੀਆਂ ਨੂੰ ਵੀ ਸੀਣ ਮਸਲੇ।
ਹੁਣ ਕੁਦਰਤੀ ਨੇਮਤਾਂ ਵੀ ਗਿਰਫ਼ਤ ਵਿੱਚ ਆ ਗਈਆਂ ਨੇ,
ਨਾ ਚਰਖ਼ ਛੱਡਣ, ਨਾ ਛੱਡਣ ਪਾਣੀ, ਨਾ ਜ਼ਮੀਨ ਮਸਲੇ।
"ਸ਼ਿਵਰਾਜ" ਦੇ ਮੁੱਖ ਦਾ ਨੂਰ ਤੇ ਹਾਸੇ ਖੋਹ ਲੈ ਗਏ ਨੇ,
ਕੁੱਝ ਤਲਖ਼ ਨਵਾ ਜਿਹੇ ਦਰਦ ਭਰੇ ਗ਼ਮਗੀਨ ਮਸਲੇ।
ਸਦਾ ਰਹੇ ਮੁਆਸ਼ਰੇ ਤੇ ਖ਼ਲਕਤ ਹੱਥ ਵੱਸ ਅਜ਼ਲ ਤੋਂ,
ਨਾ ਰਹੇ ਕਿਸੇ ਵੀ ਹਾਲ ਖੁਦਾ ਦੇ ਅਧੀਨ ਮਸਲੇ।-
Instagram - shivraj_singh97
Patiala | Punjab | 🎂 6 April
+9... read more
ਦਿਲਬਰੀ ਕਰਦੀ ਉਹ ਹਰ ਵਾਰ ਅੱਖਾਂ ਨਮ ਕਰਦੀ,
ਉਹਦੀ ਇੱਕ ਤੱਕਣੀ ਦੂਰ ਮੇਰੇ ਸਾਰੇ ਗ਼ਮ ਕਰਦੀ।
ਮੈਂ ਹੀ ਅਕੀਦਾ ਉਹਦਾ ਮੈਂ ਹੀ ਬੰਦਗੀ ਉਸਦੀ,
ਸਿਜਦੇ ਕਰਦੀ ਐ ਮੇਰੇ ਦਰ 'ਤੇ ਸਿਰ ਖ਼ਮ ਕਰਦੀ।
ਨਜ਼ਰਾਂ ਤਿੱਖੀਆਂ ਦੇ ਤੀਰਾਂ ਨਾਲ ਪਹਿਲਾਂ ਦਿਲ ਵਿੰਨ੍ਹਦੀ,
ਸੀਨੇ 'ਤੇ ਹੱਥ ਰੱਖ ਕੇ ਫ਼ੇਰ ਜ਼ਖ਼ਮਾਂ 'ਤੇ ਮਰਹਮ ਕਰਦੀ।
ਉਹਦੀਆਂ ਗੱਲ੍ਹਾਂ ਤੋਂ ਲਾਲੀ ਲਈ ਉਧਾਰ ਸੂਰਜ ਨੇ,
ਰੋਜ਼ ਸੁਬਹ-ਸ਼ਾਮ ਉਹਦੇ ਸਦਕੇ ਸ਼ਬਨਮ ਕਰਦੀ।
ਉਹਦੀ ਮੁਸਕਰਾਹਟ ਦੇ ਨੂਰ ਉੱਤੋਂ ਸਦਕੇ ਮੈਂ!
ਜ਼ਿੰਦਗੀ 'ਚ ਰੌਸ਼ਨੀ ਕਰ ਦੇਵੇ ਦੂਰ ਤਮ ਕਰਦੀ।
"ਸ਼ਿਵਰਾਜ" ਉਹ ਮੈਥੋਂ ਵੱਖ ਹੋਕੇ ਵੀ ਮੇਰੇ ਤੋਂ ਵੱਖ ਨਾਹੀ,
ਅੱਠੋ ਪਹਿਰ ਮੇਰੇ ਲਈ ਦੁਆਵਾਂ ਹਰ ਦਮ ਕਰਦੀ।
ਉਹਦਾ ਰੁੱਸ ਜਾਣਾ ਉਹਦੀ ਨਾਰਾਜ਼ਗੀ ਤੌਬਾ!
ਮਾਰ ਮੁਕਾਵੇ ਮੈਂਨੂੰ ਦਰਹਮ ਓ ਬਰਹਮ ਕਰਦੀ।-
छोड़ दिया तेरी ख़ातिर हमने ये ज़माना है,
इक तुम ही मेरे अपने हो! बाकी सब बेगाना है।
ना किया करो दिल पे वार अपनी आँखों से,
देख कर यूँ शरमाने की अदा कातिलाना है।
भोले भाले लगते हो फिर भी ना जाने क्यों?
कहते हैं सब लोग तेरा चलन ज़ालिमाना है।
चारों ओर ही फैला है हुस्न-ए-जाना नूर तेरा,
हर कोई ही लगता है जैसे तेरा ही दीवाना है।
क्यूँ मेरी जानिब से तुम? नज़रें नहीं हटाते हो!
लगता है तेरी आँखों को सितम हमपे ढाना है।
जीने वाले मर जाएँ, मरने वाले जी जाएँ,
कैसा ये तेरा ज़ालिम? आँखों से मुस्कराना है।
छोड़ कर ख़ुदा को लोग तुझ को सजदा करते हैं,
लूट लिया ईमाँ सब का ऐसी नज़र काफ़िराना है।
ये सुरमई क़ज़ा की रात में हयात की शम्मा!
जलती है जहाँ "शिवराज", उसका आशियाना है।-
इश्क़, मोहब्बत के चंद नग़में गुनगुना कर तो देखो!
उलफ़तों के नाज़-ओ-अंदाज़ अपना कर तो देखो।
मेरी आँखों में मिल जाएँगी तुम्हारे नाम की नज़्में!
तुम मेरी आँखों से आँखें ज़रा मिला कर तो देखो।
ये इश्क़ की दुनिया कितनी पारसा! हसीन है कितनी!
दिल के दरीचों से चिलमन-ए-बुग़्ज़ हटा कर तो देखो।
तेरी इक दीद से आता है मेरे रुख़ पे जमाल कितना!
कभी नज़रों को तुम अपनी, ज़रा उठा कर तो देखो।
आशियाना बसाना है अगर "शिवराज" यक़ीन का!
यार पर जान, जिगर, तन, मन! लुटा कर तो देखो।
ज़िन्दगी के सभी ग़म एक पल में भूल जाओगे,
याद मेरी दिल में अपने तुम बसा कर तो देखो।
– Shivraj Singh-
ਉਹ ਕਰਮ ਦਾ ਦੀਵਾ ਬਾਲ ਦੇਵੇ ਤਾਂ ਸਭੇ ਔਕੜਾਂ ਖਾਕ ਹੋ ਵੰਞਣ,
ਮਨ ਅੰਦਰ ਉਹਦੀ ਜੋਤ ਜਗਾ ਨਾਪਾਕ ਰੂਹਾਂ ਵੀ ਪਾਕ ਹੋ ਵੰਞਣ।
ਜੇ ਉਹ ਨਜ਼ਰ ਮਿਹਰ ਦੀ ਰੱਖੇ ਗਦਾਗਰ ਵੀ ਬਣ ਜਾਵਣ ਬਾਦਸ਼ਾਹ,
ਉਹ ਪਲਟ ਦੇਵੇ ਜੇ ਬਾਜ਼ੀ ਤਾਂ ਫਿਰ ! ਬਾਦਸ਼ਾਹ ਵੀ ਚਾਕ ਹੋ ਵੰਞਣ।
ਉਹਦਾ ਹੱਥ ਹੋਵੇ ਜੇ ਸਿਰ ਤੇ , ਅੰਗ ਸੰਗ ਹੋਵੇ ਸਹਾਈ ਜੇ ਉਹ!
ਫਿਰ ਖ਼ੌਫ਼ਜ਼ਦਾ ਮਜ਼ਲੂਮ ਲੋਕ ਵੀ ਨਿਰਭੈ ਤੇ ਬੇਬਾਕ ਹੋ ਵੰਞਣ।
ਨਾਂ ਉਹਦੇ ਦਾ ਸਿਮਰਨ ਰੂਹ ਨੂੰ ਦੇਵੇ ਧਰਵਾਸ, ਸਕੂਨ ਤੇ ਸ਼ਾਂਤੀ!
ਗ਼ਮ, ਤਕਲੀਫ਼ਾਂ, ਦਰਦ ਸਾਰੇ ਹੀ ਓਸੇ ਘੜੀ ਹਲਾਕ ਹੋ ਵੰਞਣ।
"ਸ਼ਿਵਰਾਜ" ਆਜਜ਼ੀ ਨਾਲ ਸੱਚੇ ਦਿਲੋਂ ਉਹਦੇ ਦੱਸਿਆਂ ਰਾਹਾਂ 'ਤੇ,
ਸੀਸ ਨਿਵਾ ਜੇ ਚੱਲੀਏ ਤਾਂ ਫਿਰ ! ਦੂਰ ਸਭੇ ਹੀ ਆਕ ਹੋ ਵੰਞਣ।
~ ਸ਼ਿਵਰਾਜ ਸਿੰਘ-
तेरी यादों का सूरज जब ढलता है,
दिल! तेरी फुर्क़त की आग में जलता है।
तेरे ख़्यालों से फ़ारिग हो कर जब सोते हैं,
फिर तेरे ख़्वाबों का सिलसिला चलता है।
चाँद, शफ़क़, तारे, सूरज भी ठीक मगर,
जो तुझको न देखें तो दम निकलता है।
देख मेरे आँसू पिघल गए पत्थर भी,
इक बस तेरा ये दिल ही नहीं पिघलता है।
हर रोज़ देखता है बदलते चेहरे दिल,
इक अपना ही बस चेहरा नहीं बदलता है।
हर रोज़ खाता है नई ठोकर ये दिल,
हर रोज़ फिर गिरते - गिरते सम्भलता है।
~ शिवराज सिंह | ज़ेबा दिलशाद ~-