ਮਾਜੀ ਉਲਫਤ-ਏ-ਮਗੀਲਾ ਕੋ ਖਿਲ੍ਨਾ ਹੀ ਹੈ
ਨਫਸ ਕੋ ਮੁਸ੍ੱਅਰਤ-ਏ-ਪੇਹ੍ਮ੍ ਸੇ ਮਿਲਨਾ ਹੀ ਹੈ
ਯੂ ਤੋ ਤਨਹਾਈ ਕਾ ਸਹਿਰਾ ਸ਼ਬ-ਏ-ਫ੍ਰਾਕ੍ ਕੇ ਨਾਂਮ ਹੈ
ਕਯਾ ਤੁਮਹਾਰਾ ਬ੍ਜ੍ਮ੍ ਸੇ ਚ੍ਲੇ ਜਾਨਾ ਗਿਨਣਾ ਨਹੀਂ ਹੈਂ-
ਕਾਹਦੀ ਬੱਲੇ-ਬੱਲੇ
ਅੱਜ ਮਿੱਟੀ ਤੇਰੇ ਪੈਰਾ ਥੱਲੇ
ਕ... read more
ਸਾਡੇ ਤਰਕਾਲਾ ਨੂੰ ਖੋਰੇ ਕੀ ਵਟ ਚੜਿਆ
ਵਟਾ ਗਈਆ ਜੋ ਰੰਗ ਤੇਰੀ ਅੱਖ ਵਰਗਾ
ਇਤਰ ਲੱਗਿਆ ਤੇਰੀਆ ਭੇਜੀਆ ਚਿੱਠੀਆ ਨੂੰ
ਵੇ ਸਾਡੀ ਰੁਹ ਨੂੰ ਜਾਪਦਾ ਲੱਖ ਵਰਗਾ
ਸਾਡਾ ਮੋਇਆ ਦਾ ਹਾਲ ਤਾ ਦੇਖੀ ਕਦੇ
ਹਾਲ ਹੋਵੇਗਾ ਸੁੱਕੇ ਰੁੱਖਾ ਦੇ ਸੱਕ ਵਰਗਾ
ਦੀਦਾ ਤੇਰੀਆ ਮਹਿੰਗੀਆ ਭਾਅ ਕੋਡੀਆ ਦੇ
ਤੂੰ ਸਾਡੇ ਤਰਲਿਆ ਨੂੰ ਕਰਤਾ ਵੇ ਕੱਖ ਵਰਗਾ-
ਧੁੱਪਾ ਚੜੀਆ ਸਾਡਿਆ ਚਾਵਾ ਨੂੰ
ਤੇਰੀ ਆਉਣੀ ਨੇ ਐਸਾ ਕਮਾਲ ਕਰਤਾ
ਫਿੱਕੇ ਲੱਗਦੇ ਪਏ ਨੇ ਫੁੱਲਾ ਦੇ ਰੰਗ ਏਹੇ
ਤੇਰੇ ਰੰਗਾ ਨੇ ਸਾਨੂੰ ਬਹਾਲ ਕਰਤਾ
ਛਣ ਛਣ ਕਰਦੀ ਟਾਹਲੀ ਦੀ ਗਰੂਰੀ ਨੂੰ
ਵੇ ਤੇਰੇ ਮਿੱਠਿਆ ਬੋਲਾ ਨੇ ਨਿਢਾਲ ਕਰਤਾ
ਅਜਿਹਾ ਕੀ ਹੈ ੳਸ ਸ਼ਕਸ ਵਿਚ
ਪੱਤੇ ਪੱਤੇ ਨੇ ਖੜਾ ਸਵਾਲ ਕਰਤਾ
ਜ਼ਰੇ ਜ਼ਰੇ ਨੇ ਅੱਜ ਸਵਾਲ ਕਰਤਾ..-
ਕਾਲੇ ਅੱਖਰਾ ਦੀ ਸੂਰਤ ਵੀ ਆਪਣੇ ਆਪ
ਖੁਬਸੂਰਤ ਹੋ ਗਈ
ਇਨ੍ਹਾਂ ਨੂੰ ਲਿਖਣ ਦੀ ਰਾਹ ਜੋ ਤੇਰੇ ਹੱਥਾ
ਚੋ ਹੋ ਗਈ..-
ਦਿਲ ਦੀ ਤਾਰ ਕੋਈ ਟੋਹ ਕੇ ਲੰਘੀ
ਜਦ ਵੀ ਇਹ ਵਾ ਮੇਰੇ ਕੋਲ ਦੀ ਲੰਘੀ
ਛਨ-ਛਨ ਕਰਦੀ
ਸ਼ੋਰ ਮਚਾੳਦੀ
ਬੂਹਾ ਯਾਦਾ ਦਾ ਖੋਲ ਕੇ ਲੰਘੀ
ਜਦ ਵੀ ਇਹ ਵਾ ਮੇਰੇ ਕੋਲ ਦੀ ਲੰਘੀ-
ਇਨ੍ਹਾ ਅਜ਼ਾਬਾ ਦਾ ਕੋਈ ਹਸਾਬ ਨਹੀ ਹੈ
ਮੁਹੱਬਤ ਚ ਕਮਾਏ ਨਜ਼ਰਾਨੇ ਨੇ ਜ਼ਨਾਬ
ਇਨ੍ਹਾ ਸਿਰ ਕੋਈ ਇਲਜਾਮ ਨਹੀ ਹੈ
ਜ਼ੀਨਾ-ਜ਼ੀਨਾ ਕਰ ਜ਼ਿੰਦਗੀ ਚਾਹੇ ਤਬਾਹ ਹੋਜੇ
ਫਿਰ ਵੀ ਕੋਈ ਅਜ਼ਾਬ ਨਹੀ ਹੈ
ਇਨ੍ਹਾ ਅਜ਼ਾਬਾ ਦਾ ਕੋਈ ਹਸਾਬ ਨਹੀ ਹੈ...-
ਸੱਜਣਾ ਦੇ ਵੱਲੋ
ਸੁਨੇਹੇ ਨੇ ਆਏ
ਦੇਂਦੇ ਨੇ ਸਾਰਾ ਯਾਰ ਦੀਆ
ਸੁਣਿਆ ਪੱਛੋ ਐ ਵਗਦੀ
ਅੱਗ ਇਸ਼ਕੇ ਦੀ ਮੱਘਦੀ
ਛਾਈਆ ਨੇ ਰੁੱਤਾ ਸੋਗਵਾਰ ਦੀਆ
ਕੋਈ ਤਾ ਮੁੜ ਆਵੇ
ਤਾਰਿਆ ਦੀ ਛਾਵੇ
ਘੜੀਆ ਆਵਣ ਇਕਰਾਮ ਦੀਆ
ਖਿਜ਼ਾਵਾ ਦਾ ਮੋਸਮ
ਮੁੜ ਕੇ ਨਾ ਆਵੇ
ਬੜੀਆ ਲੰਘੀਆ ਨੇ ਸ਼ਾਮਾ ਗਮਖਾਰ ਜੀਆ-
ਚਾਅ ਸਾਡੇ ਜੋ ਫੇਰ ਨੱਚਣ ਲੱਗੇ
ਸੁਣ ਤੇਰੇ ਬੋਲਾ ਦੀ ਸ਼ਹਿਨਾਈ
ਇਲਾਹੀ ਨੂਰ ਕੋਈ ਚੜਿਆ ਜਾਪੇ
ਸੁੱਕੇ ਵਣਾ 'ਚ ਜੋ ਹਰਿਆਲੀ ਛਾਈ
ਪਾਵੇ ਮਾਤ ਫੁੱਲਾ ਦੀ ਖੁਸ਼ਬੂ ਨੂੰ
ਵੇ ਆਹਾ ਮਿੱਟੀ ਜੋ
ਤੇਰੇ ਪੈਰਾ 'ਚ ਉੱਡ ਕੇ ਆਈ..
ਬੇਜ਼ਾਨ ਪਿੰਜਰ 'ਚ ਵੀ ਜਾਨ ਪੈ ਗੀ
ਜਾਪੇ
ਮੁੱਦਤ ਬਾਅਦ ਫੇਰ ਸਾਡੇ ਵਿਹੜੇ
ਜ਼ਿੰਦਗੀ ਨੇ ਦਸਤਕ ਪਾਈ..-
ਵੇ ਇਨ੍ਹਾ ਇਸ਼ਕ ਦੇ ਗੂੜਿਆ ਰੰਗਾ ਨਾਲ
ਚਿੱਟੀ ਚੁੰਨੀ ਨੂੰ ਤੂੰ ਮੁਹੱਬਤ ਦਾ ਰੰਗ ਦੇਤਾ
ਪਰ ਕੱਟੀਆ ਰੀਝਾ ਅਸਾਡੀਆ ਨੂੰ
ਵੇ ਝੂਟਾ ਉੱਚਾ ਤੂੰ ਹਵਾਵਾ ਸੰਗ ਦੇਤਾ
ਮਸਤ-ਮੋਲਾ ਵਾਂਗ ਫਿਰਾ ਮੈ ਉਡਦੀ
ਵੇ ਜੀਣ-ਜਿਉੜਿਆ ਕੈਸਾ ਤੂੰ ਢੰਗ ਦੇਤਾ
ਖੁਮਾਰੀ ਚੜੀ ਰਹਿੰਦੀ ਤੇਰੇ ਹੀ ਨਾਮ ਵਾਲੀ
ਵੇ ਤੇਰੇ ਪਿਆਰ ਨੇ ਸਾਨੂੰ ਐਸਾ ਡੰਗ ਦੇਤਾ-
ਪੈਸੇ ਦੀ ਇਕ ਨਿੱਕੀ ਜਹੀ ਝੱਲ ਆਈ ਤੇ
ਸਾਡੀ ਸਾਲਾ ਪੁਰਾਣੀ ਰਿਆਸਤ ਦੀਆ
ਜੜ੍ਹਾ ਹਲਾ ਗਈ ...
ਇਕ ਚਿੰਗਿਆਰੀ ਨੂੰ ਭਾਂਬੜ ਦਾ ਰੂਪ ਦੇਤਾ ਤੇ
ਸਾਡੇ ਰਿਸ਼ਤਿਆ ਦੀ ਚਿਤਾ ਜਲਾ ਗਈ ...-