Nazar maadi, vehli dosti yaari
Fail kar dindia dhandhe nu
Ghar de kalesh, mann de dvesh
Ujaad ke rakh dinde bande nu.-
ਕਹਿੰਦੇ ਲਿਖਦਾ ਕਯੋਂ ਨਹੀਂ, ਅੱਜ ਲਿਖ ਦੇਨੇ ਆ
ਅੱਲਾਮੇ ਤੇਰੇ ਯਾਰਾ ਸਾਰੇ ਦੇ ਸਾਰੇ, ਚੱਕ ਦੇਨੇ ਆ
ਪੁੱਛਦਾ ਰਹਿਣਾ ਕੀ ਆ ਮੈਂ, ਸੁਨਲੈ ਫੇਰ ਕੀ ਏ ਤੂੰ
ਪਿਆਸੇ ਦੀ ਪਿਆਸ, ਦੁਖੀ ਦੀ ਅਰਦਾਸ ਏ ਤੂੰ
ਮਛਲੀ ਲਈ ਪਾਣੀ, ਪੰਛੀ ਲਈ ਆਕਾਸ਼ ਏ ਤੂੰ
ਯਾਰ ਦੇ ਭੇਸ ਵਿੱਚ ਇਕ ਉਮੀਦ, ਆਸ ਏ ਤੂੰ
ਮੇਰੇ ਆਮ ਜੇ ਬੰਦੇ ਲਈ, ਬਾਹਲੀ ਖ਼ਾਸ ਏ ਤੂੰ
ਪੱਲਾ ਵਿੱਚ ਤਕਦੀਰ ਬਦਲ ਦੇ, ਤਾਸ਼ ਏ ਤੂੰ
ਦੁਨੀਆਂ ਦੀ ਸਭਤੋਂ ਸੋਹਣੀ ਥਾਂ, ਦਰਾਸ ਏ ਤੂੰ
ਡੁੱਬੇ ਨੂੰ ਤਿਨਕੇ ਦਾ ਸਹਾਰਾ, ਇਕ ਚਾਂਸ ਏ ਤੂੰ
ਗ਼ਮ ਉਸਤੋਂ ਕੋਹੋਂ ਦੂਰ ਨੇ, ਜਿਦੇ ਪਾਸ ਏ ਤੂੰ
ਧੂਪ ਵਿੱਚ ਪੈਂਦਾ ਮੀਂਹ, ਹਨੇਰੇ ਚ ਪ੍ਰਕਾਸ਼ ਏ ਤੂੰ
ਭਟਕੇ ਨੂੰ ਰਾਹ, ਬੇਘਰ ਨੂੰ ਆਵਾਸ ਏ ਤੂੰ
ਮੇਰੇ ਆਮ ਜੇ ਬੰਦੇ ਲਈ, ਬਾਹਲੀ ਖ਼ਾਸ ਏ ਤੂੰ।-
ਮਰੂ ਮਰੂ ਕਰੇ ਬੰਦਿਆ
ਮਰੇ ਬਾਅਦ ਕਿਹੜਾ ਝੰਡੇ ਝੁੱਲ ਜਾਂਦੇ ਨੇ
ਯਾਰ ਪਿਆਰ ਰਿਸ਼ਤੇਦਾਰ ਛੱਡੋ
ਖ਼ੁਦ ਦੇ ਘਰ ਦੇ ਵੀ ਭੁੱਲ ਜਾਂਦੇ ਨੇ-
ਕਿਸੇ ਨੂੰ ਮਾੜੀ ਨਿਗਾਹ ਤੱਕੇ, ਐਸੀ ਅੱਖ ਨਾ ਦਵੀਂ
ਰੱਖੀ ਸੁਖੀ ਰੋਟੀ ਦੇ ਦਵੀਂ, ਭਾਵੇਂ ਲੱਖ ਨਾ ਦਵੀਂ
ਬੁਰੇ ਦੀ ਹਿਮਾਇਤ ਕਰ ਜਾਏ, ਐਸਾ ਪੱਖ ਨਾ ਦਵੀਂ
ਬਸ ਇਕ ਮਰਨ ਦੀ ਵਜਾਹ ਨਾ ਦਵੀਂ,
ਇਕ ਜਿਉਣ ਦਾ ਕਾਰਨ ਦੇ ਦਵੀਂ, ਹੋਰ ਭਾਵੇਂ ਕੱਖ ਨਾ ਦਵੀਂ।-
ਕਾਸ਼ ਟੁੱਟੇ ਦਿਲ ਦੋਬਾਰਾ ਜੁੜਦੇ ਹੁੰਦੇ
ਕਾਸ਼ ਰੁਕੇ ਜਜਬਾਤਾਂ ਫਿਰ ਤੁਰਦੇ ਹੁੰਦੇ
ਕਾਸ਼ ਵਿਗਿਆਨ ਐਨੀ ਤੱਰਕੀ ਕਰ ਲੈਂਦਾ
ਇਨਸਾਨ ਮਰਕੇ ਵੀ ਵਾਪਿਸ ਮੁੜਦੇ ਹੁੰਦੇ।-
ਹਰ ਸੁਰਤੇ ਹਰ ਹਾਲ ਹੋਊਗੀ
ਵਾਪਸੀ ਹੋਊਗੀ ਤੇ ਕਮਾਲ ਹੋਊਗੀ
ਰੱਬ ਵੀ ਹਾਂ ਚ ਹਾਂ ਮਿਲਾਉਗਾ
ਕਿਸਮਤ ਵੀ ਐਤਕੀ ਨਾਲ ਹੋਊਗੀ
ਗ੍ਰਹਿ ਨਕਸ਼ਤਰ ਜੇਬ ਚ ਰੱਖਾਂਗੇ
ਰਾਸ਼ੀ ਦੀ ਫੇਲ ਹਰ ਚਾਲ ਹੋਊਗੀ
ਆਪਣੇ ਰਸਤੇ ਅਸੀਂ ਆਪ ਬਣਾਵਾਂਗੇ
ਮੰਜਿਲ ਠੇਡੇਆਂ ਤੇ ਨਚਾਵਾਂਗੇ
ਇਸ ਵਾਰ ਮਰਨ ਦੀ ਨਾ ਕਾਹਲ ਹੋਊਗੀ
ਹਰ ਸੁਰਤੇ ਹਰ ਹਾਲ ਹੋਊਗੀ
ਵਾਪਸੀ ਹੋਊਗੀ ਤੇ ਕਮਾਲ ਹੋਊਗੀ।-
Cigarette daroo te mohbbat
Nvi nhi hi changi lagdi hai
Jad aadat lag jaaye ena di
Fer beda gark kr dindi hai.-
ਛੱਡਣ ਤੇ ਆਜੇ ਬੰਦਾ ਕੀ ਨਹੀਂ ਛੱਡ ਦਿੰਦਾ
ਜ਼ਮੀਰ ਛੱਡੋ ਬੰਦਾ ਸ਼ਰੀਰ ਨਹੀਂ ਛੱਡ ਦਿੰਦਾ
ਚਾਅ ਨਹੀਂ ਛੱਡ ਦਿੰਦਾ, ਚਾਹ ਨਹੀਂ ਛੱਡ ਦਿੰਦਾ
ਨਸ਼ਾ ਛੱਡੋ ਬੰਦਾ ਸਾਂਹ ਨਹੀਂ ਛੱਡ ਦਿੰਦਾ
ਛੱਡਣ ਤੇ ਆਜੇ ਬੰਦਾ ਕੀ ਨਹੀਂ ਛੱਡ ਦਿੰਦਾ
ਰੱਬ ਨਹੀਂ ਛੱਡ ਦਿੰਦਾ, ਇਬਾਦਤਾਂ ਨਹੀਂ ਛੱਡ ਦਿੰਦਾ
ਛੱਡਣ ਤੇ ਆਜੇ ਬੰਦਾ ਚਾਹਤਾਂ ਨਹੀਂ ਛੱਡ ਦਿੰਦਾ
ਘਰ ਨਹੀਂ ਛੱਡ ਦਿੰਦਾ, ਪਰਿਵਾਰ ਨਹੀਂ ਛੱਡ ਦਿੰਦਾ
ਜਿਥੇ ਜੰਮਿਆ ਉਹ ਸੰਸਾਰ ਨਹੀਂ ਛੱਡ ਦਿੰਦਾ
ਛੱਡਣ ਤੇ ਆਜੇ ਬੰਦਾ ਕੀ ਨਹੀਂ ਛੱਡ ਦਿੰਦਾ।-
FARK HUNDA AE
Ijjat kamaun ch te
Followers vadhaun ch
FARK HUNDA AE
Talent dikhaun ch te
Julus kadaun ch.-
Sab puchde ne
Jad sikhra te howe banda
Kon puchda ae
Jad fikra ch howe banda.-