ਕੀ ਦੱਸਾਂ ਕਿੰਨਾ ਪਿਆਰ ਕੀਤਾ,
ਤੈਨੂੰ ਨਾ ਕਰ ਸਕੇ
ਕਿਸੇ ਹੋਰ ਨੂੰ ਤਾ ਇਜ਼ਹਾਰ ਕੀਤਾ,
ਮੰਨਿਆ ਕੇ ਉਸਨੇ ਵੀ ਕਦਰ ਨਾ ਪਾਈ
ਮੰਨਿਆ ਖ਼ੁਦਾ ਨੇ ਮੈਨੂੰ ਇਕੱਲਿਆਂ ਕੀਤਾ
ਪਰ ਕਦੀ ਖੁਦ ਨੂੰ
ਦੁਨੀਆਂ ਤੋਂ ਨਰਾਜ਼ ਨਾ ਕੀਤਾ।-
ਐਨੀ ਵੀ ਸੱਚੀ ਨਾ ਬਣ ਜਿੰਦੜੀਏ,
ਝੂਠ ਤੇ ਪਰਦੇ ਰਾਹ ਜਾਂਦੇ ਹੀ ਸੱਚ ਦੇ ਪਾ ਦਿੱਤੇ ਜਾਣਗੇ
ਜੋ ਉਮੀਦਾਂ ਦੇ ਮਹਿਲ ਉਸਾਰੇ ਨੇ
ਤੇਰੀ ਅੱਖਾਂ ਮੂਹਰੇ ਹੀ ਖੰਡਰ ਬਣਾ ਦਿੱਤੇ ਜਾਣਗੇ
ਫੇਰ ਵੀ ਪਲੋਸ ਲੈਣਗੇ ਤੈਨੂੰ
ਵਾਸਤਾ ਦੇ ਕੇ ਪਿਆਰਾਂ ਦਾ
ਤੇ ਆਪਣੀ ਵਾਰੀ ਮਜਬੂਰੀਆਂ ਦਿਖਾ ਜਾਣਗੇ
ਤੇਰੇ ਪੱਲੇ ਕਸ਼ਮਕਸ਼ ਬਾਕੀ ਰਹਿ ਜਾਏਗੀ
ਉਹ ਸ਼ਰੇ ਬਾਜ਼ਾਰ ਤੇਰਾ ਤਮਾਸ਼ਾ ਦਿਖਾ ਜਾਣਗੇ।-
ਹੱਸਣ ਦਾ ਮੁੱਲ ਹੰਝੂਆਂ ਨੂੰ ਪਤਾ ਹੈ।
ਕਦ ਬਦਲ ਜਾਵੇ ਨੁਹਾਰ,
ਕੁਦਰਤ ਨੂੰ ਪਤਾ ਹੈ।
ਦੌੜ ਕਾਗਜ਼ਾਂ ਦੀ, ਕਿੱਦਾਂ ਨਚਾਉਣਾ ਇਨਸਾਨ ਹੈ।
ਸਭ ਸਿਸਟਮ ਨੂੰ ਪਤਾ ਹੈ।
ਗਿਆਨੀ ਨਾ ਬਣ, ਜਾਨਵਰ ਹੀ ਠੀਕ ਹੈਂ।
ਬਸ ਤੈਨੂੰ ਪਤਾ ਹੋਵੇ ਭੁੱਖ ਕੀ ਹੈ।
ਰੋਟੀ ਕਿੱਦਾਂ ਖੂਨ ਦੇ ਬਦਲੇ ਦੇਣੀ, ਸਭ ਹੁਕਮਰਾਨਾਂ ਪਤਾ ਹੈ।-
अभी तो में ज़िन्दा हुं
कुछ यादा ही चिंता में हूं
जो शब्द थे बंद शालीनता के पिंजरे में
उन शब्दों को यूं ही हर जगह उड़ते देख
अपने सभ्य समाज की
असभ्य हरकतें को लेकर शर्मिंदा हूं-
ਮੈ ਉਹ ਰੁੱਖ ਨਹੀਂ ਇੱਕ ਹਵਾ ਦਾ ਬੁੱਲਾ ਨਾ ਝੱਲ ਪਾਵੇ
ਮਿਠੜੀਆਂ ਯਾਦਾਂ ਦੇਣ ਦਾ ਆਦੀ ਹਾਂ
ਐਨਾ ਕਮਜ਼ੋਰ ਨਾ ਸੱਮਝ ਲਈ
ਮੈ ਦਰਦਾ ਨੂੰ ਲੁਕਾਉਣ ਦਾ ਵੀ ਆਦੀ ਹਾਂ
ਬਹੂਤ ਆਏ ਸੱਜਣ ਪਿਆਰੇ ਕਦੇ ਖੁਸ਼ੀਆਂ ਦੀ ਕਦੀ
ਹੰਝੂਆਂ ਦੀ ਝੜੀ ਨਾਲ
ਮੈ ਹੋਰਾਂ ਵਾਂਗ ਬੇਮੌਸਮੀ ਸੁੱਕਦਾ ਨਹੀਂ
ਬੋਹੜ ਵਾਂਗ ਹਰ ਮੌਸਮ ਵਿੱਚ ਛਾਂ ਦੇਣ ਦਾ ਆਦੀ ਹਾਂ।-
ਮੈਨੂੰ ਉਹ ਚੇਹਰਾ ਅੱਜ ਵੀ ਭੁੱਲਦਾ ਨਹੀਂ ,
ਉਸ ਚੇਹਰੇ ਦਾ ਸਾਡੇ ਦਰ ਅੱਗੇ ਦਾ ਗੇੜਾ
ਅੱਜ ਵੀ ਭੁੱਲਦਾ ਨਹੀਂ,
ਭੁੱਲਦੇ ਨਹੀਂ ਨੈਣ ਜੋ ਅਚਾਨਕ ਇੱਕ ਹੋ ਜਾਂਦੇ,
ਉਸਦਾ ਇਜ਼ਹਾਰ ਕਰ ਕੇ ਵੀ ਬਿਨਾਂ ਕਿਸੇ ਕਾਰਨ
ਸ਼ਹਿਰ ਵਿੱਚੋਂ ਗ਼ਾਇਬ ਹੋਣਾ ਵੀ ਭੁੱਲਦਾ ਨਹੀਂ।-
सफ़र अकेले में
हम यूं चल दिए
रौशनी के बीच
अंधेरों से लड़ दिए
जो चाहते नहीं थे
वह काम भी कर दिए
पूछते हो गुमसुम क्यू हो
हम तो रोज़ मर कर
हर रोज़ जी दिए-
लाशों के शहर में
जज़्बात ढूंढता हुं
ज़िंदा लाशों में
प्यार ढूंढता हूं
इज़हार ए इश्क़
तो किया है बहुत से
बस तुमसे सच्चे प्यार की
पुकार ढूंढता हूं-