ਝੂਠ ਕਹਿੰਦੇ ਨੇ ਸਭ
ਕਿ ਸੰਗਤ ਦਾ ਅਸਰ ਹੁੰਦਾ ਹੈ...
ਇਕੱਠੇ ਰਹਿਣ ਦੇ ਬਾਵਜੂਦ
ਅੱਜ ਤੱਕ ਨਾ ਤਾਂ ਕੰਡਿਆਂ ਨੂੰ ਮਹਿਕਣ ਦਾ ਸਲੀਕਾ ਆਇਆ
ਤੇ ਨਾ ਹੀ ਫੁੱਲਾਂ ਨੂੰ ਚੁੱਭਣ ਦਾ..!
ਸਾਡੇ ਕੋਲ ਦੋ ਜ਼ਿੰਦਗੀਆਂ ਹੁੰਦੀਆਂ ਹਨ..
ਦੂਸਰੀ ਓਦੋਂ ਸ਼ੁਰੂ ਹੁੰਦੀ ਹੈ
ਜਦੋਂ ਸਾਨੂੰ ਅਹਿਸਾਸ ਹੁੰਦਾ
ਕਿ...
ਸਾਡੇ ਕੋਲ ਇਕ ਹੀ ਜ਼ਿੰਦਗੀ ਹੈ।-
ਮੈਨੂੰ ਨਹੀਂ ਪਤਾ ਕਿ ਤੂੰ ਨਿਭਾਏਂਗੀ ਕਿਵੇਂ...?
ਬਸ ਚੇਤੇ ਰੱਖੀਂ ਕਿ ਮੁਹੱਬਤ ਪਲੀਤ ਨਾ ਹੋਜੇ।
ਮੇਰੇ ਫੋਨ ਵਿੱਚ folder ਜੋ ਤੇਰੇ ਨਾਮ ਦਾ,
ਦੇਖੀ ਕਿਤੇ ਕਦੇ ਕਰਨਾ delete ਨਾ ਪੈ ਜਏ।
ਸੌ਼ਕ ਨਾਲ ਖਰੀਦੀ ਡਾਇਰੀ ਤੇਰੇ ਬਾਰੇ ਲਿਖਣ ਨੂੰ,
ਕਰੀਂ ਰਹਿਮ ਕਿਤੇ incomplete ਨਾ ਰਹਿ ਜਏ।-
ਬੜੀ ਬਿਮਾਰੀ ਭੈੜੀ ਲੱਗੀ
ਵਿਸ਼ਵਾਸ ਛੇਤੀ ਹੀ ਕਰ ਲੈਂਦਾ ਹਾਂ,
ਕੋਈ ਕਿੰਨੀ ਵੱਡੀ ਸੱਟ ਦੇਵੇ
ਮੈਂ ਹੱਸ ਕੇ ਸਭ ਕੁੱਝ ਜਰ ਲੈਂਦਾ ਹਾਂ।
ਵਿਸ਼ਵਾਸ ਵਫ਼ਾ ਦੀ ਕੋਈ ਉਮੀਦ ਨਹੀਂ
ਮਿਲਦੀ ਬੇਪਰਵਾਹੀ ਹੀ,
ਬੁਰਾ ਭਲਾ ਕਿਸੇ ਨੂੰ ਕੀ ਕਹਿਣਾ
ਮੈਂ ਆਪਣੇ ਨਾਲ ਹੀ ਲੜ ਲੈਂਦਾ ਹਾਂ।
ਕੌਣ ਦਿਲੋਂ ਤੇ ਕੌਣ ਉੱਤੋਂ
ਕਿੰਨਾਂ ਮੇਰੇ ਨਾਲ ਜੁੜਿਆ ਐ,
ਕੋਈ ਬੋਲ ਕੇ 'ਮੀਆਂ' ਕੁੱਝ ਆਖੇ
ਮੈਂ ਅੱਖ ਬੰਦੇ ਦੀ ਪੜ੍ਹ ਲੈਂਦਾ ਹਾਂ।-
ਕੋਈ ਕਿਤਾਬ ਪੜ੍ਹਦਿਆਂ ਸ਼ਬਦ ਮੁਹੱਬਤ ਆਉਂਦਾ,
ਤਾਂ ਤੇਰੀ ਸੂਰਤ ਚੇਤੇ ਆ ਜਾਂਦੀ ਐ।
ਕਦੇ ਤੇਰੀ ਕੋਈ ਤਸਵੀਰ ਦੇਖਦਾ ਹਾਂ,
ਤਾਂ ਕਿਤਾਬ ਚ ਲਿਖਿਆ ਸ਼ਬਦ ਮੁਹੱਬਤ ਚੇਤੇ ਆ ਜਾਂਦਾ ਏ।-
ਜਿੰਨਾਂ ਜਿੰਨਾਂ ਸੀ ਨਫਰਤ ਕੀਤੀ ਉਹ ਵੀ ਦੇਖੀਂ ਚਾਹਵਣਗੇ,
ਅਜੇ ਨਹੀਂ ਪਰ ਹਸ਼ਰਾਂ ਤੀਕਰ ਹਾਲੇ ਤਾਂ ਅਜਮਾਵਣਗੇ।
ਜਿੰਨਾਂ ਹੱਥ ਸਿਖਾਇਆ ਫੜਨਾਂ ਉਹ ਆਪੇ ਹੀ ਛੱਡ ਤੁਰੇ,
ਸਾਥੋਂ ਪੁੰਨ ਕਰਾਵਣ ਵਾਲੇ ਕਿੰਨੇ ਪਾਪ ਕਮਾਵਣਗੇ।-
ਕਦੇ ਧੁੱਪਾਂ ਤੋਂ ਨਹੀਂ ਡਰਿਆ ਮੈਂ ਬਸ ਤੁਰਦਾ ਗਿਆ ਤੇ ਤਪਦਾ ਗਿਆ,
ਜਿੱਥੇ ਹੋਇਆ ਇੱਕ ਨੁਕਸਾਨ ਸੀ ਇਹ ਹੋਇਆ ਫਾਇਦਾ ਵੀ ਕਿ ਪੱਕਦਾ ਗਿਆ।
ਜਿਵੇਂ ਜਿੱਥੇ ਰਹੇ ਹਾਲਾਤ ਮੇਰੇ ਸਭ ਕੁਝ ਚੁੱਪ ਕਰਕੇ ਸਹਿ ਤੁਰਿਆ,
ਚੰਗਾ ਸੀ ਭਾਵੇਂ ਮਾੜਾ ਸੀ ਸਮਾਂ ਜਿਵੇਂ ਨਚਾਉਂਦਾ ਨੱਚਦਾ ਗਿਆ।
ਬਹੁਤਾ ਜੋ ਦੂਰ ਅੰਦੇਸ਼ੀ ਸੀ ਮੰਗਦਾ ਸੀ ਸਭ ਦੀ ਖੈਰ ਕਦੇ,
ਆਪਣੇ ਤੱਕ ਸੀਮਤ ਹੋ ਰਹਿ ਗਿਆ ਤੇ ਨਜ਼ਰ ਦਾ ਘੇਰਾ ਘੱਟਦਾ ਗਿਆ।
ਕੁਝ ਬੜੇ ਕਰੀਬ ਸੀ ਨੇੜੇ ਦੇ ਕੁਝ ਦੁਆ ਸਲਾਮ ਜਿਹੀ ਵਾਲੇ ਸੀ,
ਮੈਨੂੰ ਜਿਹੜਾ ਵੀ ਕੋਈ ਭਾਇਆ ਨਹੀ ਹਰ ਨਾਂ ਜਿੰਦਗੀ ਚੋ ਕੱਟਦਾ ਗਿਆ।
ਹੱਥ ਫੜਕੇ ਨਾਲ ਜੋ ਚੱਲੇ ਸੀ ਕਦੇ ਖਾਸ ਤੋ ਕਰ ਮੈ ਆਮ ਦਿੱਤੇ,
ਦਿਲ ਰੋਇਆ ਤਾਂ ਬੇਜ਼ਾਰ ਰੋਇਆ " ਮੀਆਂ " ਸੀਨੇ ਪੱਥਰ ਰੱਖਦਾ ਗਿਆ।-
ਆਪਣੇ ਆਪ 'ਚ ਈ ਮਸਤ ਰਹੀਦਾ,
ਇੰਝ ਨਹੀਂ ਕਿ ਹੋਊ ਵੈਰ ਕਿਸੇ ਨਾਲ।
ਹੁੰਦਾ ਈ ਨਹੀਂ ਇਤਬਾਰ ਕਿਸੇ 'ਤੇ,
ਇੰਝ ਨਹੀਂ ਕਿ ਹੈ ਨਹੀਂ ਪਿਆਰ ਕਿਸੇ ਨਾਲ,
ਇੰਝ ਵੀ ਨਹੀਂ ਕੇ ਸੋਚਦਾ ਨਹੀਂ,
ਜਾ ਬੋਲਣ ਲਈ ਕੋਈ ਸ਼ਬਦ ਨਹੀਂ ਨੇ।
ਬਸ ਹੁਣ ਦਿਲ ਜਾ ਹੀ ਨਹੀਂ ਕਰਦਾ,
ਦਿਲ ਦੀ ਗੱਲ ਮੈਂ ਕਰਾਂ ਕਿਸੇ ਨਾਲ।
-
ਅੱਕੇ ਭਾਵੇਂ ਥੱਕੇ ਪਰ ਚੱਲਾਂਗੇ ਜਰੂਰ,
ਆਕੜ ਸਮੇਂ ਦੀ ਕਦੇ ਭੰਨਾਂਗੇ ਜਰੂਰ।
ਹਾਰੇ ਹੌਂਸਲੇ ਅਜੇ ਨਹੀਂ ਛੇਤੀ ਕਰਾਂਗੇ ਆਗਾਜ਼,
ਰੌਂਦ ਰਾਹਾਂ ਦੀਆਂ ਔਕੜਾਂ ਨੂੰ ਲੰਘਾਂਗੇ ਜਰੂਰ।
ਜੋ ਦਿਨ ਦੇਖ ਕੇ ਮੁਸੀਬਤਾਂ ਦੇ ਹੱਸਦੇ ਸੀ ' ਮੀਆਂ'
ਦੇਖੀਂ ਮੰਜਿਲਾਂ ਨੂੰ ਇੱਕ ਦਿਨ ਮੱਲਾਂਗੇ ਜਰੂਰ।-
ਚਾਲ ਸਿੱਧੀ ਆ ਸਾਫ ਜ੍ਹੇ ਬਾਣੇ ਚਤਰ ਚਲਾਕੀ ਆਉਂਦੀ ਨਹੀਂ,
ਕਹਿੰਦੇ ਹੋ ਗਈ ਤੇਜ਼ ਇਹ ਦੁਨੀਆਂ ਪਰ ਸਾਨੂੰ ਤਾਂ ਭਾਉਂਦੀ ਨਹੀਂ।
ਆਪਣੇ ਦਮ ਤੇ ਮਿਹਨਤ ਦੇ ਨਾਲ ਲੈਣਾ ਏ ਸਭ ਮਿੱਥਿਆਂ ਜੋ,
ਤੇਰੇ ਵਰਗੀਆਂ ਚਾਪਲੂਸਾਂ ਨੂੰ ਚਾਪਲੂਸੀ ਮਰਵਾਉਂਦੀ ਨੀ।
ਦਿਲ ਡੋਲ ਜਾਵੇ ਨਹੀਂ ਹੋ ਸਕਦਾ ਦੇਖ ਲੱਛਣ ਜ੍ਹੇ ਕਰਦੀਆਂ ਨੂੰ,
ਅਸੀਂ ਮੜਕ ਨਾਲ ਹੀ ਭੋਰ ਦੇਈਏ ਕੁੜੇ ਗਰਾਰੀਆਂ ਅੜਦੀਆਂ ਨੂੰ।
ਤੂੰ ਪੁੱਛੇ ਮੀਏ ਵਾਲੇ ਨੂੰ ਕਿਹੜੇ ਕੰਮ ਜ਼ਰੂਰੀ ਤੇਰੇ ਨੇ,
ਕਿੱਥੋਂ ਦੱਸਦੇ ਫਿਰੀਏ ਨੀ ਅਸੀ REASON ਤੇਰੇ ਵਰਗੀਆਂ ਨੂੰ।-
ਕੀਹਨੇ ਕੀਹਨੇ Use ਕੀਤਾ,
ਕੀਹਨੇ Refuse ਕੀਤਾ।
ਉਂਗਲਾਂ ਤੇ ਗਿਣੇ ਪਏ ਆ,
ਜੀਹਨੇ Misuse ਕੀਤਾ।
ਦਿੰਦਾ ਨਹੀਂ ਜਵਾਬ ਮੂੰਹੋਂ,
ਕੰਮ ਐਸਾ Choose ਕੀਤਾ।
ਹਾਰ-ਜਿੱਤ ਹੋਊ ਜੋ ਦੇਖੀ ਜਾਊ,
ਅਜੇ ਤਾਂ ਨਹੀਂ Loose ਕੀਤਾ।-