ਜਿਹਨੇ ਸਾਰੀ ਜ਼ਿੰਦਗੀ ਮੇਰੀ ਕੰਡਿਆਂ ਦੇ ਨਾਲ ਭਰ ਦਿੱਤੀ
ਓਹਦੇ ਮੂੰਹੋਂ ਮੈਂ ਗੱਲ ਕਿਸੇ ਹੋਰ ਲਈ ਵੇਖੀ ਅੱਜ ਗੁਲਾਬ ਦੀ,
ਪੰਜ ਸਾਲ ਸੀ ਜਿਹਨੇ ਨੋਚ ਨੋਚ ਕੇ ਦੇਸ਼ ਨੂੰ ਖਾ ਛੱਡਿਆ
ਮੈਂ ਓਹਦੇ ਲਫ਼ਜ਼ੋਂ ਪੀੜ ਸਤਾਉਂਦੀ ਵੇਖੀ ਅੱਜ ਪੰਜਾਬ ਦੀ,,,-
7 JULY🎂🎂
PB22 🏠
ਮੈਂ ਸਾਰਾ ਕੁਝ ਸੰਭਾਲ ਕੇ ਰੱਖਿਆ
ਰੱਬ ਵੱਲੋਂ ਸਭ ਬਖਸ਼ੇ ਚੋਂ,
ਬਸ ਇੱਕ ਸਵਾਰੀ ਉਤਾਰ ਦਿੱਤੀ
ਮੈਂ ਜਿੰਦਗੀ ਵਾਲੇ ਰਕਸ਼ੇ ਚੋਂ,
ਸਭ ਓਹੀ, ਇੱਕ ਮੰਜ਼ਿਲ ਬਦਲੀ
ਸੋਚੇ ਹੋਏ ਲਕਸ਼-ਏ ਚੋਂ,
ਕੇ ਇੱਕ ਸ਼ਹਿਰ ਹੀ ਬਾਹਰ ਕੱਢ ਸੁੱਟਿਆ
ਮੈਂ ਅਪਣੇ ਦਿਲ ਦੇ ਨਕਸ਼ੇ ਚੋਂ,,,,-
ਗਰਮੀ, ਸਰਦੀ, ਮੀਂਹ, ਹਨੇਰ
ਹਰ ਮੌਸਮ ਸੜਕਾਂ ਉੱਤੇ ਨੇ ਸੌਂਦੇ,
ਇਨਸਾਨ ਕਦੇ ਨਹੀਂ ਹੋ ਸਕਦਾ
ਜਿੰਨੇ ਬੇਫ਼ਿਕਰੇ ਹੋ ਕੁੱਤੇ ਨੇ ਸੌਂਦੇ,
ਇਹਨਾਂ ਬੰਦਿਆਂ ਦਾ ਕੀ ਦੱਸੀਏ
ਇਹਤਾਂ ਦੁੱਖਾਂ ਵਿੱਚ ਹਰ ਰੁੱਤੇ ਨੇ ਸੌਂਦੇ,
ਕੁਝ ਸੁਪਨੇ ਹੀ ਐਸੇ ਆ ਜਾਂਦੇ
ਇੱਥੇ ਤਾਂ ਹੀ ਲੋਕ ਸੁੱਤੇ ਨੇ ਸੌਂਦੇ,,,-
ਛੇਤੀ ਨਹੀਂ ਤਾਂ ਮੱਠੀਆਂ ਮੱਠੀਆਂ ਕਰਦੇ ਹਾਂ,
ਆਜਾ ਕੁਝ ਦੁਆਵਾਂ ਕੱਠੀਆਂ ਕਰਦੇ ਹਾਂ,
ਕਈਆਂ ਦੇ ਬਣ ਵੀਰ ਤੇ ਫਰਜ ਨਿਭਾ ਦੇਈਏ
ਕੋਈ ਨਹੀਂ ਜਿਨ੍ਹਾਂ ਦਾ ਮਾਵਾਂ ਕੱਠੀਆਂ ਕਰਦੇ ਹਾਂ,
ਖੂੰਡੀ ਬਣ ਕੇ ਕਿਸੇ ਦਾ ਆਸਰਾ ਬਣ ਤੁਰੀਏ
ਆਪਣੇ ਲਈ ਕੁਝ ਬਾਹਵਾਂ ਕੱਠੀਆਂ ਕਰਦੇ ਹਾਂ,
ਕਿਸੇ ਦੇ ਸਿਰ ਦੀ ਛੱਤ ਬਣ ਓਹਨੂੰ ਕੱਜ ਦੇਈਏ
ਆਪਣੇ ਲਈ ਕੁਝ ਛਾਵਾਂ ਕੱਠੀਆਂ ਕਰਦੇੇ ਹਾਂ,
ਦੁੱਖਾਂ ਦੇ ਮਾਰੂਥਲ ਵਿੱਚ ਤੱਪ ਰਹੇ ਓਹਨਾਂ ਲਈ
ਸੁੱਖਾਂ ਦੀਆਂ ਠੰਡੀਆਂ ਵਾਹਵਾਂ ਕੱਠੀਆਂ ਕਰਦੇ ਹਾਂ,
ਖੋਹ ਕੇ ਕਈਆਂ ਦੇ ਜਾਮ ਗਲਾਸਾਂ ਭੰਨ ਸੁੱਟੀਏ
ਆ ਓਹਨਾਂ ਦੇ ਨਾਲ ਚਾਹਵਾਂ ਕੱਠੀਆਂ ਕਰਦੇ ਹਾਂ,
ਦੁਨੀਆਂ ਦੇ ਜਿਹੜੇ ਭਲੇ ਬਿਨਾਂ ਕੁਝ ਸੋਚਣ ਨਾ
ਓਹਨਾਂ ਨਾਲ ਸਾਲਾਹਵਾਂ ਕੱਠੀਆਂ ਕਰਦੇ ਹਾਂ,
ਜਿਹਨਾਂ ਨੇ ਬਸ ਰੱਬ ਹੀ ਮੰਜਿਲ ਮਿੱਥੀ ਏ
'ਸਾਮੇ' ਓਹਨਾਂ ਦੇ ਨਾਲ ਰਾਹਵਾਂ ਕੱਠੀਆਂ ਕਰਦੇ ਹਾਂ,,,-
ਕੁਝ ਗੱਲਾਂ ਚੱਲਦੀਆਂ ਮੰਨ ਵਿੱਚ
ਇਹ ਕੈਸੇ ਕੈਸੇ ਕਾਜ ਦੀਆਂ,
ਕਿਦਾਂ ਸਭ ਕੁਝ ਛੱਡ ਕੇ ਤੁਰ ਜਾਣਾ
ਨਵੀਂ ਜ਼ਿੰਦਗੀ ਦੇ ਆਗਾਜ਼ ਦੀਆਂ,
ਕਿ ਇੱਕ ਬਾਪ ਨੇ ਧੀ ਤੋਰੀ
ਦੂਜਾ ਕੀ ਕੀ ਦਿੱਤੇ ਦਾਜ ਦੀਆਂ,
ਨਾਲੇ ਜਾਨ ਦਿਓ, ਨਾਲੇ ਖਾਲੀ ਹੋਜੋ
ਇਹ ਕਿਹੋ ਜਿਹੇ ਰਿਵਾਜ਼ ਦੀਆਂ,
ਹੱਸੇ ਪੂੰਜੀ ਸਾਰੀ ਖਰਚ ਖੁਰਚ
ਉਸ ਬਾਪੂ ਦੇ ਅੰਦਾਜ਼ ਦੀਆਂ,
ਓਹ ਖੁਸ਼ ਹੋਵੇ ਤੇ ਹੰਝੂ ਪੂੰਝੇ
ਸੋਚ ਧੀ ਤੇ ਹੋਏ ਨਾਜ਼ ਦੀਆਂ,
ਧੀ ਖੁਸ਼ੀ ਖੁਸ਼ੀ ਬੇਗਾਨੀ ਹੋਜੇ
ਸੋਚ ਕੇ ਪੱਗ ਦੀ ਲਾਜ ਦੀਆਂ,
'ਸਾਮਾ' ਬੰਦ ਕਮਰੇ ਵਿੱਚ ਅੱਖਰ ਜੋੜੇ
ਨਾਲੇ ਗਜ਼ਲਾਂ ਸੁਣੇ ਸਰਤਾਜ ਦੀਆਂ,-
ਤੂੰ ਤਾਂ ਸੱਚੀ ਭੁੱਲ ਗਿਆ ਈਕਣ
ਕਰ ਫਸਲ ਤਬਾਹ,ਮੀਂਹ ਭੁੱਲਦਾ ਜੀਕਣ,
ਦਿਸਦਾ ਨਹੀਂ ਤੂੰ ਅਜਕੱਲ ਕਿਧਰੇ
ਮੇਰੇ ਪਿੰਡ ਦੀਆਂ ਗਲੀਆਂ ਚੀਕਣ,
ਗਾਂਹ ਵਧਣ ਲਈ ਮਨ ਸਮਝਾਵਾਂ
ਸੋਚਾਂ ਤੇਰਾ ਨਾਂ ਉਲੀਕਣ,
ਨਵੇਂ ਰਾਹੇ ਮਸਾਂ ਪੈਰ ਟਿਕਾਵਾਂ
ਰੁੱਕ ਜਾਵਣ ਤੇਰਾ ਰਾਹ ਉਡੀਕਣ,
ਦਰਦਾਂ ਆਣ ਜਦ ਬੂਹਾ ਮੱਲਿਆ
ਲੱਭੇਂਗਾ ਮੈਨੂੰ ਕਿੱਥੋਂ? ਕੀਕਣ?
ਤੁਰ ਜਾਣਾ ਅਸਾਂ ਚੁੱਪ ਜਿਹੀ ਵੱਟ ਕੇ
ਖਬਰ ਨਾ ਆਉਣੀ ਤੇਰੇ ਤੀਕਣ,,,,-
ਰੱਬਾ
ਮੇਰੇ ਘਰ ਵਿੱਚ ਕਾਜ ਰਚਾਊ ਤਾਂ ਨਹੀਂ ਏਂ?
ਮੇਰੀ ਮਾਂ ਤੇ ਕਹਿਰ ਕਮਾਊਂ ਤਾਂ ਨਹੀਂ ਏਂ?
ਜਿਹਦੇ ਨਾ ਤੋਂ ਦੁਨੀਆਂ ਥਰ ਥਰ ਕੰਬਦੀ
ਮੈਨੂੰ ਓਹਦੇ ਨਾਲ ਵਿਆਊਂ ਤਾਂ ਨਹੀਂ ਏਂ?
ਮੇਰੇ ਬਾਪ ਨੇ ਜਿੰਦਗੀ ਬੜੀ ਔਖਿਆਂ ਕੱਟੀ
ਓਹਨੂੰ ਸਾਰੀ ਉਮਰ ਰਵਾਊਂ ਤਾਂ ਨਹੀਂ ਏਂ?
ਮੇਰੇ ਵੀਰ ਵੀ ਰੀਝਾਂ ਮਾਰੀਆਂ ਨੇ ਸੱਭ
ਓਹਨੂੰ ਹੋਰ ਸਤਾਊ ਤਾਂ ਨਹੀਂ ਏਂ?
ਜੱਗ ਜਿੱਤਣ ਦੇ ਲਈ ਤੁਰਿਆ ਸਾਂ ਮੈਂ
ਮੈਨੂੰ ਜ਼ਿੰਦਗੀ ਹੱਥੋਂ ਹਰਾਊ ਤਾਂ ਨਹੀਂ ਏਂ?
ਦਿਲ ਕੋਲੋਂ ਬੜੀ ਈ ਚੀਸ ਜਹੀ ਉੱਠਦੀ
ਭਲਾ ਮੈਨੂੰ ਕੋਲ ਬਲਾਊਂ ਤਾਂ ਨਹੀਂ ਏਂ?-
ਸੋਚ ਤੋਂ ਉਲਟ ਦੁਨੀਆਦਾਰੀ ਚੱਲ ਪਈ
ਮੈਨੂੰ ਏਸੇ ਗੱਲ ਤੋਂ ਦੁਖੀ ਲੱਗਦਾ ਏ,
ਕਿਸੇ ਚੀਜ਼ ਤੇ ਵੱਸ ਜਿਹਾ ਚੱਲਦਾ ਨਹੀਂ
ਜਾਂਦਾ ਅੰਦਰੋਂ ਅੰਦਰੀ ਧੁਖੀ ਲੱਗਦਾ ਏ,
ਫਿਰਦੈ ਕੋਈ ਵੱਡਾ ਬੋਝ ਸੰਭਾਲੀ
ਲੋਕਾਂ ਨੂੰ ਉਂਝ ਸੁਖੀ ਲੱਗਦਾ ਏ,
ਹੋਵੇ, ਨਾ ਹੋਵੇ, ਪਤਾ ਨਹੀਂ
ਪਰ ਮੈਨੂੰ ਘਰ ਦਾ ਮੁਖੀ ਲੱਗਦਾ ਏ,,,,-
ਬੀਤਿਆ ਬੁਰਾ ਸਮਾਂ ਸ਼ਾਇਦ ਭੁੱਲ ਜਾਵੇ
ਪਰ, ਕੀਹਨੇ ਸਾਥ ਦਿੱਤਾ ਤੇ ਕੌਣ ਛੱਡ ਗਿਆ
ਕਦੇ ਨਹੀਂ ਭੁੱਲਦਾ,,,,,-