ਸੋਚਾਂ ਦੇ ਮੰਜ਼ਿਲ ਬਣਗੇ ਨੇ,
ਤੇ ਸਮਝਾ ਮੁੱਕਦੀਆ ਜਾਂਦੀਆਂ ਨੇ।-
ਮੁੜ ਜਮਾਤਾਂ ਖੁੱਲ੍ਹੀਆਂ ਨੇ,
ਆਪਣੇ ਹੱਥਾਂ ਵਿੱਚ ਕੁੰਝੀਆ ਨੇ।
ਬਥੇਰਾ ਘੁੰਮ ਫਿਰ ਆਏ ਹਾਂ,
ਹੁਣ ਬੱਚਿਆਂ ਦੇ ਸੰਗ ਘੁਲਣਾ ਏ।
ਹਾਸੇ - ਸ਼ਿੱਦਤ ਲੈਕੇ ਚੇਹਰੇ ਤੇ,
ਸੋਹਣੇ ਸੰਘਰਸ਼ ਦੇ ਸੰਗ ਹੋ ਰਾਬਤਾ।
ਤੂੰ ਅਧੂਰਾ ਏ ਜਾ ਸਾਬਤਾ,
ਵੇ ਵੱਡਿਆਂ ਅਧਿਆਪਕਾਂ।
ਵੇ ਵੱਡਿਆਂ ਅਧਿਆਪਕਾਂ।।
-
ਜਿਵੇਂ ਉਹ ਦਿਸਦਾ ਮਾਨਸੂਨ ਵਿੱਚ,
ਧੁੱਪਾਂ ਵਿੱਚ ਵੀ ਉਹ ਓਵੇ ਹੀ ਦਿਸਦਾ।
ਨਾ ਵੇਚੇ ਕਦੇ ਅੱਖਰ ਕਲਮ ਦੇ,
ਨਾ ਹੀ ਕਦੇ ਕਿਰਦਾਰ ਏ ਵਿਕਣਾ।-
ਉੱਚੇ ਬੋਲ ਜੌ ਭੀੜ ਚ' ਬੋਲੇ,
ਮੇਰੇ ਆਪਣਿਆ ਨੂੰ ਹੀ ਪੀੜ ਦੇ ਗਏ।
ਦੋਸ਼ੀ ਹਾਂ ਮੈ ਤੇ ਜੁਬਾਨ ਮੇਰੀ,
ਪਰ ਦਿਲ ਮੇਰੇ ਨੂੰ ਵੀ ਪੀੜ ਦੇ ਗਏ।
ਮਾਫੀ ਸ਼ਬਦ ਵੀ ਥੋੜੇ ਪਏ ਲੱਗਦੇ,
ਗੁੱਸਾ ਕਿਸੇ ਹੋਰ ਦਾ - ਤੇ ਸ਼ਿਕਾਰ ਹੋਰ ਹੋ ਗਏ।
😔-
ਉਹਨਾ ਖਰਚ ਪੈਸੇ ਤਸਵੀਰ ਦੇ ਦਿੱਤੀ,
ਅਸੀ ਤੋਹਫ਼ੇ ਵਿੱਚ ਤਕਦੀਰ ਦੇ ਦਿੱਤੀ।
ਕਲਮ ਸਾਡੀ ਤੇ ਅੱਖਰ ਸੀ ਉਹਦੇ,
ਉਹਨੇ ਮੁੱਹਬਤ ਦੀ ਲਕੀਰ ਦੇ ਦਿੱਤੀ।
ਮੁਬਾਰਕ ਮੈਨੂੰ - ਮੁਬਾਰਕ ਉਹਨੂੰ,
ਸਾਰੀ ਜਿੰਦਗੀ ਲਈ ਇਕੋ ਵਾਰੀ ਇਦ ਦੇ ਦਿੱਤੀ।।-
ਸਾਡੇ ਉੱਤੇ ਹੱਕ ਜਤਾਕੇ,
ਓਹ ਹੋਰਾ ਦੇ ਹੱਕ ਦਾ ਹੋਇਆ ਏ।
ਜੋ ਸੱਚਿਆ ਦੇ ਨਾਲ ਹੁੰਦਾ ਏ,
ਅੱਜ ਫਿਰ ਤੋ ਉਹੀਓ ਹੋਇਆ ਏ।-
ਦੁੱਖ ਕੋਈ ਵੀ ਦੇਵੇ,
ਯਾਦ ਤੇਰੀ ਹੀ ਆਉਂਦੀ ਏ।
ਤਾਰੀਫ਼ ਤੇਰੀ ਰੂਹ ਦੀ,
ਮੇਰੇ ਸ਼ਬਦ ਨੂੰ ਭਾਉਂਦੀ ਏ।।-
ਓ ਮੁੱਹਬਤ ਏ ਮੇਰੀ,
ਏ ਇਕ ਬਾਤ ਏ......
ਉਹ ਵੀ ਕਰ ਮਨਜ਼ੂਰ ਲਵੇ,
ਫਿਰ ਤੇ ਕਿਆ ਬਾਤ ਏ....
ਕਿਆ ਬਾਤ ਏ....
-
ਅੰਬਰ ਦਾ ਟੁੱਕੜਾ ਬੰਨ ਦੇਵਾ, ਗੁੱਟ ਤੇਰੇ ਤੇ।
ਨੀ ਆ ਅੜੀਏ,
ਕੋਈ ਰਾਤ ਮਹਿਕ ਮਸਲ ਦੇਵਾ, ਹਥੇਲ ਤੇਰੀ ਤੇ।
ਨੀ ਆ ਅੜੀਏ,
ਤੇਰੇ ਕੰਨਾਂ ਨੂੰ ਸ਼ੋਰ ਸੁਣਾਕੇ, ਅੱਖਾਂ ਚੋ ਗੀਤ ਗਵਾ ਦਿਆ।
ਨੀ ਆ ਅੜੀਏ,
ਮਿੱਟੀ ਉੱਤੇ ਡੋਲਕੇ ਪਾਣੀ, ਮਹਿਕ ਉਹਦੀ ਨੂੰ ਪਿੰਡੇ ਲਾ ਦਿਆ।
ਨੀ ਆ ਅੜੀਏ,
ਨੀ ਆ ਅੜੀਏ।।-
ਮਾੜੇ ਬੰਦੇ ਦਾ ਕੋਈ ਨਾ ਬੰਦਾ,
ਚੰਗੇ ਬੰਦਾ ਏ ਸਾਰਿਆ ਦਾ।
ਮੈ ਦੁਨੀਆ ਦਾਰੀ ਪੜ੍ਹਨੀ ਏ,
ਬਸਤਾ ਭਰਕੇ ਤਾਰਿਆ ਦਾ।-