ਕਾਹਦਾ ਉਹੋ ਆਸ਼ਕ ਜਿਹੜਾ ਰੁਲਿਆ ਨਹੀਂ ਸੋਹਣੀਏਂ..
ਹਾਲੇ ਸਾਨੂੰ ਤੇਰਾ ਚੇਤਾ ਭੁੱਲਿਆ ਨਹੀਂ ਸੋਹਣੀਏਂ..
ਲੱਭਿਆ ਤਾਂ ਬੜਾ ਪਰ ਮਿਲਿਆ ਜਵਾਬ ਨਹੀਂ
ਅਕਸਰ ਸਾਨੂੰ ਤੇਰੇ ਆਉਂਦੇ ਰਹਿੰਦੇ ਖ਼ਾਬ ਨੀ
ਇਹੀ ਭੇਤ ਅੱਜ ਤੱਕ ਖੁੱਲਿਆ ਨਹੀਂ ਸੋਹਣੀਏਂ
ਹਾਲੇ ਸਾਨੂੰ ਤੇਰਾ ਚੇਤਾ ਭੁੱਲਿਆ ਨਹੀਂ ਸੋਹਣੀਏਂ..
-iamroop18-
Ab aa he gaye ho, toh kuch din thehr k ja... read more
ਪੋਟਿਆ ਉੱਤੇ ਤਾਰੇ ਹੋ ਗਏ..
ਇੱਕ ਇੱਕ ਕਰਦੇ ਸਾਰੇ ਹੋ ਗਏ..
ਹਲਕੇ ਫੁਲਕੇ ਬੰਦੇ ਸੀ ਜੋ,
ਦਿਲ ਉਹਨਾਂ ਦੇ ਭਾਰੇ ਹੋ ਗਏ..
-iamroop18-
ਅੰਦਰ ਸਾਡੇ ਸ਼ੋਰ ਤੇ ਚੀਕਾਂ ਰਹਿ ਗਈਆਂ..
ਸਾਡੇ ਹਿੱਸੇ ਬਸ ਉਡੀਕਾਂ ਰਹਿ ਗਈਆਂ..
ਖ਼ਾਬ ਸੀ ਤੇਰੇ ਨਾਲ਼ ਜੀਏ ਤੇ ਮਰੀਏ ਨੀ..
ਤੋੜ ਦਿੱਤੇ ਨੇ ਖ਼ਾਬ ਹੁਣ ਕੀ ਕਰੀਏ ਨੀ..
ਜਿਹੜੇ ਜਿਹੜੇ ਦਿਨ ਤੂੰ ਸਾਨੂੰ ਮਿਲਣਾ ਸੀ,
ਉਹੀਓ ਬਸ ਯਾਦ ਤਾਰੀਕਾਂ ਰਹਿ ਗਈਆਂ..
ਸਾਡੇ ਹਿੱਸੇ ਬਸ ਉਡੀਕਾਂ ਰਹਿ ਗਈਆਂ..
ਅੰਦਰ ਸਾਡੇ ਸ਼ੋਰ ਤੇ ਚੀਕਾਂ ਰਹਿ ਗਈਆਂ..
-iamroop18
-
जब माथे पर छोटी सी,
बिंदी लगा लेती हो..
ऐसा लगता है आसमान में,
चांद सजा देती हो..
और हम है कि इतने में ही,
खुश हो जाते है,
हमारा शेयर पढ़ती हो और तुम,
मुस्करा देती हो.. 😋
-iamroop18-
तुम आओ,
कि इस से पहले मर जाए हम..
गले लगाओ,
कि इस से पहले मर जाएं हम..
यह जिंदगी है, हो जाते हैं गिले सो..
दूरियां कम भी हो जाएगी अगर मिले तो..
फ़ोन घुमाओ, नफरतें मिटाओ, हमें बुलाओ,
कि इस से पहले मर जाएं हम..
तुम आओ,
कि इस से पहले मर जाए हम..
गले लगाओ,
कि इस से पहले मर जाएं हम..
-iamroop18-
ਦਿਲ ਤੋੜੇ ਗਏ ਨੇ,
ਹੱਥ ਜੋੜੇ ਗਏ ਨੇ..
ਜਿਹੜੇ ਉਂਗਲਾਂ ਚ ਸੀ,
ਛੱਲੇ ਮੋੜੇ ਗਏ ਨੇ..
ਕਿਸਮਤਾਂ ਚੰਗੀਆ ਭਲੀਆ ਸੀ,
ਉਹ ਉਲਝਾਈਆਂ ਗਈਆਂ ਨੇ..
ਬਦ'ਕਿਸਮਤ ਲੋਕਾਂ ਵਲੋਂ,
ਮੁਹੱਬਤਾਂ ਠੁਕਰਾਈਆਂ ਗਈਆਂ ਨੇ..
-iamroop18
-
ਗੱਲਾਂ ਸਮਝਾਈਆਂ ਗਈਆਂ ਨੇ..
ਰੂਹਾਂ ਤੜਪਾਈਆਂ ਗਈਆਂ ਨੇ..
ਬਦ'ਕਿਸਮਤ ਲੋਕਾਂ ਵਲੋਂ,
ਮੁਹੱਬਤਾਂ ਠੁਕਰਾਈਆਂ ਗਈਆਂ ਨੇ..
-iamroop18-
ਵਾਂਗ ਬੱਕਰੀ ਮੈਂ ਮੈਂ ਕਰੀ ਜਾਵੇ,
ਬੰਦਾ ਆਪਣੇ ਹੰਕਾਰ ਨੂੰ ਮਾਰਦਾ ਨਹੀਂ..
ਦਿਮਾਗ਼ ਇੰਝ ਹਾਏ ਪੈਸੇ ਨੇ ਬੰਦ ਕੀਤਾ,
ਰਿਹਾ ਹੁਣ ਇਹ ਕਿਸੇ ਕੰਮ ਕਾਰ ਦਾ ਨਹੀਂ..
ਗੱਲ ਅਕਲ ਦੀ ਕੋਈ ਜੇ ਆਖ਼ ਦੇਵੇ,
ਗੱਲ ਉਹ ਵੀ ਇਹ ਬੰਦਾ ਸਹਾਰਦਾ ਨਹੀਂ..
ਗੁੱਸਾ ਆਵੇ ਤੇ ਕੁੱਤੇ ਵਾਂਗ ਭੌਂਕਦਾ ਏ,
ਗੱਲ ਕਹੀ ਜੋ ਸੋਚ ਵਿਚਾਰ ਦਾ ਨਹੀਂ..
- iamroop18
-
वही एक श्क्स के होने के मसले..
बेज़ार जिंदगी और रोने के मसले..
वही दिन में मुरदो की तरह पड़े रहना,
वही रात को फ़िर सोने के मसले..
-iamroop18-
ਬਿੰਦੀ ਲਾਇਆ ਕਰ,
ਝੁੰਮਕੇ ਪਾਇਆ ਕਰ,,
ਫਿਰ ਸ਼ੀਸ਼ਾ ਤੱਕਿਆ ਕਰ,,
ਤੇ ਆਪਣਾ ਖ਼ਿਆਲ ਰੱਖਿਆ ਕਰ..
ਜਿਆਦਾ ਬੋਲਿਆ ਕਰ,
ਗੱਲਾਂ ਖੋਲ੍ਹਿਆ ਕਰ,,
ਰੱਜ ਕੇ ਹੱਸਿਆ ਕਰ,,, ਤੇ
ਆਪਣਾ ਖ਼ਿਆਲ ਰੱਖਿਆ ਕਰ..
-iamroop18-