ਮੈਂ ਕਿਸ ਤਰ੍ਹਾਂ ਕਰਾਂ
ਸ਼ੁਕਰਾਨਾ ਉਨ੍ਹਾਂ ਲੋਕਾਂ ਦਾ।।
ਜੋ ਅੱਜ ਤੱਕ ਮੇਰੇ ਨਾਲ,
ਬਿਨਾਂ ਨਫ਼ੇ ਨੁਕਸਾਨ ਜੁੜੇ ਹੋਏ ਨੇ।।-
ਕਿਸੇ ਦੀ ਰੂਹ ਤੋਂ ਨਿੱਕਲੀ ਹੋਈ ਦੁਆ ਨੂੰ ਲੈਣ ਲਈ,
ਉਸ ਨਾਲ ਰੂਹ ਤੋਂ ਹੀ ਖੜੵਨਾ ਪੈਂਦਾ ਹੈ।
ਕਿਸੇ ਦੇ ਬੁੱਲਾਂ ਤੇ ਮੁਸਕਰਾਹਟ ਲਿਆਉਣ ਲਈ ,
ਉਸਦੇ ਦੁੱਖਾਂ ਨਾਲ ਵੀ ਲੜਨਾ ਪੈਂਦਾ ਹੈ।
ਤੁਹਾਡੇ ਤੋਂ ਕੋਈ ਕੀ ਆਸ ਲਾਈ ਬੈਠਾ ਹੈ।
ਬਿਨਾ ਪੁੱਛਿਆ ਹੀ ਚਿਹਰੇ ਨੂੰ ਪੜੵਨਾ ਪੈਦਾ ਹੈ।
ਰਜਿੰਦਰ ਪੰਨਵਾਂ
-
ਮੈਂ,
ਮੈਂ ਨੂੰ ਛੱਡਕੇ ਤੂੰ ਹੀ ਤੂੰ ਕਹਿਣਾ ਚਾਹੁੰਦਾ ਹਾਂ।
ਵਾਹਿਗੁਰੂ ਜੀ,
ਇੱਕ ਤੇਰੇ ਚਰਨਾ ਵਿੱਚ ਰਹਿਣਾ ਚਾਹੁੰਦਾ ਹਾਂ।
-
ਇੱਕ ਦਿਨ ਖੁਦਾ ਨੇ ਮੈਨੂੰ ਪੁੱਛਿਆ
ਕਿ ਦੋ ਵਕਤ ਦੀ ਇਬਾਦਤ ਬਦਲੇ
ਕੀ ਚਾਹੁੰਦਾ ਹੈ,
ਤਾਂ ਮੈਂ ਦੋਵੇ ਹੱਥ ਜੋੜ
ਸਰਬੱਤ ਦਾ ਭਲਾ ਮੰਗਦਾ ਰਿਹਾ-
ਇੱਥੇ ਮਾੜਾ ਨਾ ਕਿਸੇ ਨੂੰ ਕਹਿ ਸੱਜਣਾ,
ਹਰ ਕੋਈ ਰੱਬ ਦਾ ਬੰਦਾ ਹੈ।
'ਰਜਿੰਦਰਾ' ਤੇਰੇ ਵਿੱਚ ਹੀ ਐਬ ਲੱਖਾਂ ਨੇ,
ਬਾਕੀ ਤਾਂ ਹਰ ਕੋਈ ਚੰਗਾ ਹੈ।
ਰਜਿੰਦਰ ਪੰਨਵਾਂ
-
ਬੜੇ ਬੇਫ਼ਿਕਰੇ ਜਿਹੇ ਹੋਕੇ ਸੱਜਣਾ ਰਹਿੰਦੇ ਹਾਂ,
ਬਹੁਤਾ ਚੰਗਾ ਮਾੜਾ ਨਾ ਕਿਸੇ ਨੂੰ ਕਹਿੰਦੇ ਹਾਂ।
ਹੱਸਕੇ ਹੀ ਜਿੰਦਗੀ ਦੇ ਦੁੱਖ ਸੁੱਖ ਜਰ ਲੈਦੇਂ ਹਾਂ।
ਰਜਿੰਦਰਾ ਇੱਕ ਉਸਦੀ ਰਜ਼ਾ ਵਿੱਚ ਰਹਿੰਦੇ ਹਾਂ।
-
ਤੇਰੇ ਨਾਲ ਜੁੜਨਾ ਚਾਹੁੰਦਾ ਹਾਂ,
ਤੇਰੇ ਘਰ ਵੱਲ ਮੁੜਨਾ ਚਾਹੁੰਦਾ ਹਾਂ।
ਇੱਕ ਰੱਖੀ ਮਿਹਰ ਬਣਾਕੇ ਤੂੰ,
ਮੈਨੂੰ ਰੱਖੀ ਚਰਨਾਂ ਨਾਲ ਲਾਕੇ ਤੂੰ।
ਮੇਰੇ ਵਾਹਿਗੁਰੂ, ਜੀ ਮੇਰੇ ਵਾਹਿਗੁਰੂ।
ਰਜਿੰਦਰ ਪੰਨਵਾਂ
-
ਮੈਂ ਹਰ ਵੇਲੇ ਤੇਰਾ ਸ਼ਕਰ ਮਨਾਉਦਾ ਰਹਿੰਦਾ ਹਾਂ,
ਕਿਉਂਕਿ ਤੂੰ ਬਹੁਤ ਕੁਝ ਦਿੱਤਾ ਮੈਨੂੰ ਮੰਗਣੇ ਵਗੈਰ ਜੀ।
-
ਮੇਰੀ ਮਾਂ ਤੋਂ ਬਾਅਦ ,
ਜੇਨੇ ਮੇਰਾ ਪੂਰਾ ਰੱਖਿਆ ਖਿਆਲ,
ਜੋ ਬਣ ਪਰਛਾਵਾਂ,
ਰਹਿਦੀ ਰਹੀ ਹਰਪਲ ਮੇਰੇ ਨਾਲ,
ਜਿੰਦਗੀ ਦੀ ਸਿਖਰ ਦੁਪਹਿਰ 'ਚ' ,
ਜੇਨੇ ਹੱਥੀ ਕੀਤੀਆਂ ਮੈਨੂੰ ਛਾਵਾਂ ਨੇ।
ਜੇ ਅੱਜ ਦੁਨੀਆਂ ਤੇ ਰਜਿੰਦਰਾ ਤੁਰੇ ਫਿਰਦੇ ਹਾਂ,
ਤਾਂ ਇਹ ਸਭ ਮੇਰੀ ਭੈਣ ਦੀਆਂ ਦੁਆਵਾਂ ਨੇ ।
-
ਇਸ਼ਕ ਹੋ ਗਿਆ ਜਦੋਂ ਦਾ ਤੇਰੇ ਨਾਲ ਸੱਜਣਾ /
ਵੇ ਮੈਂ ਕਰਨੀ ਇਬਾਦਤ ਭੁੱਲ ਬੈਠਾ //-