ਕਿਸੇ ਮੋਹਰ ਲਾਈ ਬੇਕਾਰ ਦੀ ਸੀ,ਕੋਈ ਬੁੱਝਦਾ ਦੀਵਾ ਦੱਸਦਾ ਸੀ,
ਕੋਈ ਹਸਦਾ ਸੀ ਔਕਾਤ ਤੇ ਜੀ,ਕੋਈ ਸਟੈਂਡਰਡ ਨੀਵਾਂ ਦੱਸਦਾ ਸੀ,
ਉਂਗਲਾਂ ਵੀ ਥੋਕ ਚ ਚੁਕਦੇ ਦੀ,ਜਿਸ ਪਾਸੇ ਜਿਸ ਥਾ ਰੁਕਦੇ ਸੀ,
ਹਰ ਪਾਸੇ ਦਰਦ ਦੇ ਨਾਕੇ ਸੀ,ਜਿਸ ਪਾਸੇ ਨੂੰ ਵੀ ਨੱਸਦਾ ਸੀ,
ਇੰਜ ਕਰਦੇ ਸਾਲੋ ਸਾਲ ਗਏ,ਕਿੰਝ ਦੱਸਾਂ ਸੌਖਾ ਨਹੀਂ ਇਹਨਾਂ,
ਅੰਦਰ ਬਾਹਰ ਹਰ ਪਾਸਿਓਂ ਦੁਖ,ਦਿਲ ਵਿਚ ਹੀ ਸੀਵਾ ਵਸਦਾ ਸੀ,
ਪਰ ਤੁਰਦੇ ਰਹੇ,ਅਸੀਂ ਤੁਰਦੇ ਰਹੇ,ਨਾ ਨਾ ਨਾ ਸੁਣ ਅਸੀਂ ਮੁੜਦੇ ਰਹੇ,
ਮੇਹਨਤ ਕਰ ਕਰ ਇੰਝ ਖੁਦ ਤੇ ਜੀ,ਤੇ ਹੰਜੂਆ ਵਿਚ ਵੀ ਹੱਸਦਾ ਸੀ,
ਪਰ ਚੰਗਾ, ਜੋ ਵੀ ਹੋਇਆ ਸੀ,ਜੋ ਵੀ ਮਿਲਿਆ ਤੇ ਖੋਇਆ ਸੀ,
ਮਾਲਿਕ ਦੀ ਮੇਹਰ ਬਚਾ ਬੈਠੀ,ਵਰਨਾ ਆਪਣੇ ਨਾ ਬੱਸ ਦਾ ਸੀ,
ਰੱਬ ਦੇਖਦਾ ਏ,ਰੱਬ ਸੁਣਦਾ ਏ,ਪਹਿਲਾਂ ਹਉਮੈ ਨੂੰ ਮੁੰਨਦਾ ਏ,
ਅਸੀਂ ਪਹੁੰਚ ਠਿਕਾਣੇ ਆਪਣੇ ਗਏ,ਸਾਰਾ ਮਸਲਾ ਇਕ ਝੱਸ ਦਾ ਸੀ
-