ਜਿਹਨਾਂ ਨੂੰ ਸਾਡੀ VALUE ਹੀ ਨਹੀਂ ਪਤਾ ਉਹ ਸਾਡਾ ਮੁੱਲ ਕੀ ਤੈਅ ਕਰਨਗੇ;
ਉਹਨਾਂ ਨੂੰ ਪੁੱਛੋ ਜੋ ਸਾਨੂੰ ਕਿਸੇ ਵੀ ਭਾਅ ਖਰੀਦਣ ਲਈ ਤਿਆਰ ਨੇਂ।
- Gurpreet Sekhon— % &-
ਜਦ ਮੈਂ ਬੱਚਾ ਸੀ , ਭੂਤ - ਪ੍ਰੇਤਾਂ ਤੋਂ ਬਹੁਤ ਡਰਦਾ ਸੀ, ਪਰ ਜਦ ਵੱਡਾ ਹੋਇਆ ਤਾਂ ਪਤਾ ਚੱਲਿਆ ਕਿ ਅਸੀਂ ਇਨਸਾਨ ਤਾਂ ਇਹਨਾਂ ਭੂਤ- ਪ੍ਰੇਤਾਂ ਤੋਂ ਵੀ ਜਿਆਦਾ ਡਰਾਉਣੇ ਤੇ ਖਤਰਨਾਕ ਹਾਂ। — % &
-
ਬਦ-ਦੁਆਵਾਂ ਨਾਲ ਤਾਂ ਪੱਥਰ ਵੀ ਗਲ ਜਾਂਦੇ ਨੇਂ, ਅੱਜ ਤੈਨੂੰ ਪਤਾ ਲੱਗੂ ਕਿਵੇਂ ਤੇਰੇ ਦੋਸਤ ਤੇਰੇ ਹੀ ਦੁਸ਼ਮਣਾਂ ਨਾਲ ਰਲ ਜਾਂਦੇ ਨੇਂ ।
- Gurpreet Sekhon-
ਅਸੀਂ ਪੁੱਛਦੇ ਰਹੇ ਹਾਲ ਉਹਨਾਂ ਦਾ ਜਿਹਨਾਂ ਦੇ ਦਿਲ ਵਿੱਚ ਚੋਰ ਸੀ,
ਚਿਹਰੇ ਤੇ ਬੇਸ਼ੱਕ ਪਿਆਰ ਦੇ ਨਿਸ਼ਾਨ ਸੀ ਪਰ ਦਿਲ ਵਿੱਚ ਕੁਝ ਹੋਰ ਸੀ ।
- Gurpreet Sekhon-
ਪ੍ਰੀਤ, ਕੀਮਤ ਪਿਆਰ ਦੀ ਕੀ ਤੂੰ ਜਾਣੇ,
ਪਿਆਰ ਨੂੰ ਹੱਡਾਂ ਤੇ ਹੰਢਾਉਣਾ ਪੈਂਦੈ,
ਕਈ ਵਾਰ ਜਖਮਾਂ ਨੂੰ ਹਿਜਰ ਦੀ ਸੂਈ ਨਾਲ ਸਿਉਣਾ ਪੈਂਦੈ,
ਤੇ ਕਈ ਵਾਰ ਇਕੱਲਿਆਂ ਹੀ ਪਿਆਰ ਨੂੰ ਨਿਭਾਉਣਾ ਪੈਂਦੈ।-
ਜੇਕਰ ਮੇਰੇ ਸਾਂਹ ਰੁਕ ਗਏ ਇੱਕ ਵਾਰ ਆਕੇ ਹੱਥ ਲਗਾਕੇ ਮੈਨੂੰ ਤੂੰ ਜਗਾ ਦੇਵੀਂ,
ਇੱਕ ਵਾਰ ਤਾਂ ਬਾਹਵਾਂ ਦਾ ਹਾਰ ਗਲ ਮੇਰੇ ਤੂੰ ਪਾ ਦੇਵੀਂ,
ਸ਼ਾਇਦ ਮੇਰੇ ਸਾਂਹ ਤੈਨੂੰ ਵੇਖਕੇ ਮੁੜ ਤੂੰ ਹੀ ਚੱਲ ਪੈਣੇ ਨੇਂ,
ਮੈਨੂੰ ਫਿਕਰ ਹੈ ਬੱਸ ਉਹਨਾਂ ਹੰਝੂਆਂ ਦਾ ਜੋ ਮੇਰੀ ਮੌਤ ਤੋਂ ਬਾਅਦ ਤੇਰੀਆਂ ਅੱਖੀਆਂ ਚੋਂ ਵਹਿਣੇ ਨੇਂ ।-
ਅੱਜ ਨਾਂ ਪੁੱਤ ਨੂੰ ਪਿਉ ਦਾ ਮੋਹ ਆਉਂਦਾ ਐ,
ਨਾਂ ਮਾਂ ਨੂੰ ਪੁੱਤ ਦਾ ਦਰਦ ਸਤਾਉਂਦਾ ਐ,
ਨਾਂ ਪਿਉ ਹੀ ਧੀਆਂ ਨੂੰ ਲੋਰੀਆਂ ਸੁਣਾਉਂਦੇ ਨੇਂ,
ਨਾਂ ਇਨਸਾਨ ਹੁਣ ਪਾਪ ਕਰਕੇ ਪਛਤਾਉਂਦੇ ਨੇਂ ।
-
ਮੈਂ ਜਿੰਨਾ ਉਹਨੂੰ ਯਾਦ ਕਰਦਾਂ ਉਹ ਹੋਰ ਦੂਰ ਹੋ ਜਾਂਦੀ ਐ
ਮੇਰਾ ਰੱਬ ਹੀ ਜਾਣਦੈ ਉਹ ਮੈਨੂੰ ਇੰਨਾ ਕਿਉਂ ਸਤਾਉਂਦੀ ਐ ।
Gurpreet sekhon-
ਮੇਰਿਆ ਰੱਬਾ, ਮੈਨੂੰ ਦੱਸ ਤਾਂ ਸਹੀ ਸਿਰਫ ਤੇਰੀਆਂ ਯਾਦਾਂ ਦੇ ਸਹਾਰੇ ਮੈਂ ਕਿਵੇਂ ਜਿਉਂਵਾਂਗਾ,
ਮੈਨੂੰ ਇੱਕ ਵਾਰ ਤੂੰ ਦੱਸ ਤਾਂ ਸਹੀ ਹੋਰ ਹੁਣ ਕਿਹੜੇ ਸੂਈ ਧਾਗੇ ਨਾਲ ਮੈਂ ਆਪਣੇ ਜਖਮਾਂ ਨੂੰ ਸਿਉਵਾਂਗਾ।-