Ravinder Singh  
75 Followers · 39 Following

read more
Joined 27 July 2017


read more
Joined 27 July 2017
27 AUG 2021 AT 13:08

ਵੰਡ ਦਿਤੇ ਸਰਹੱਦਾਂ ਨੇ ਜੋ, ਵਾਰਿਸ ਸਾਂਝੀ ਧਰਤ ਦੇ ਸਾਰੇ ਨੇ
ਝੂਠੀ ਅਣਖ ਦਾ ਪਾ ਵਾਸਤਾ ਸਿਆਸਤਦਾਨਾਂ ਲੋਕੀਂ ਮਾਰੇ ਨੇ
ਜੰਗ ਦੇ ਮਸਲੇ ਬਣੇ ਗਏ ਨੇ, ਮਸਲੇ ਕਮਾਈ ਮੋਟੀ ਦੇ
ਭੁੱਖੇ ਢਿੱਡੀਂ ਬਿਲਕਣ ਬੱਚੇ, ਜੁੜੇ ਨਾ ਦੋ ਟੁੱਕਰ ਰੋਟੀ ਦੇ

ਕਿੱਧਰ ਨੂੰ ਤੁਰ ਪਈ ਏ ਦੁਨੀਆ, ਕਿੱਥੇ ਤੱਕ ਪਸਾਰਾ ਏ
ਜਿੱਧਰ ਵੀ ਜੰਗ ਜਾਂਦੀ ਏ, ਪਾਉਂਦੀ ਸਿਰਫ ਖਿਲਾਰਾ ਏ
ਤੋਪਾਂ ਵਾਲੇ ਭੁੱਲ ਜਾਂਦੇ ਨੇ, ਵਾਰ ਰੱਬ ਦੀ ਗੂੰਗੀ ਸੋਟੀ ਦੇ
ਭੁੱਖੇ ਢਿੱਡੀਂ ਬਿਲਕਣ ਬੱਚੇ, ਜੁੜੇ ਨਾ ਦੋ ਟੁੱਕਰ ਰੋਟੀ ਦੇ

ਧਰਮ ਦੇ ਨਾਂ ਤੇ, ਸਰਹੱਦ ਦੇ ਨਾਂ ਤੇ, ਹੱਦੋਂ ਵਧਦੇ ਜਾਂਦੇ ਨੇ
ਰਹਿਮ ਦਿਲ ਉਸ ਰੱਬ ਦੇ ਬੰਦੇ ਰਹਿਮ ਭੋਰਾ ਨਾ ਖਾਂਦੇ ਨੇ
ਗਿਰਝਾਂ ਵਰਗੇ ਕਿੱਥੇ ਛੱਡਦੇ, ਇਹ ਤਾਂ ਭੁੱਖੇ ਹੁੰਦੇ ਬੋਟੀ ਦੇ
ਭੁੱਖੇ ਢਿੱਡੀਂ ਬਿਲਕਣ ਬੱਚੇ, ਜੁੜੇ ਨਾ ਦੋ ਟੁੱਕਰ ਰੋਟੀ ਦੇ

-


26 AUG 2021 AT 11:40

Paid Content

-


24 MAY 2021 AT 17:49

ਜ਼ੁਲਮ ਦਾ ਕੀ ਏ ਜ਼ਰ ਜਾਵਾਂਗਾ
ਸਬਰ ਦਾ ਘੁੱਟ ਮੈਂ ਭਰ ਜਾਵਾਂਗਾ
ਸੁੱਕੀਆਂ ਲੱਕੜਾਂ ਵਰਗੇ ਪਿੰਡੇ
ਵੇਖ ਨਾ ਸੋਚੀਂ ਮਰ ਜਾਵਾਂਗਾ

ਤੈਥੋਂ ਜੋ ਲੈਣਾ ਉਹ ਹੱਕ ਅਸਾਡਾ
ਰਾਹ ਰੋਕੇਂਗਾ ਕਦ ਤੱਕ ਅਸਾਡਾ
ਕੁਦਰਤ ਦਾ ਜਾਇਆ ਕਿਸਾਨ ਮੈ
ਜਿਗਰਾ ਹੁਣ ਤੂੰ ਤੱਕ ਅਸਾਡਾ

ਜੜ ਤੇਰੀ ਪੋਲੀ ਕਰ ਜਾਵਾਂਗਾ
ਹਿੱਕ ਤਾਂਣ ਕੇ ਖੜ੍ਹ ਜਾਵਾਂਗਾ
ਮੈਂ ਨਹੀਂ ਗਿਣਦਾ ਲੰਘਦੇ ਮਹੀਨੇ
ਜਿੱਤ ਕੇ ਹੀ ਹੁਣ ਘਰ ਜਾਵਾਂਗਾ

-


5 APR 2021 AT 23:32

अपनी अर्थी को कन्धा दिये जा रहे हो ,
मर मर के मर मर के जिये जा रहे हो ।

वाकिफ़ तो हो उन आँखों के ज़हर से ,
कमबख्त फिर भी पीये जा रहे हो ।

दूर दूर तक अंधेरा ना कोई लौ दिये की ,
फिर भी कश्ती उसी ओर लिये जा रहे हो ।

जिस बात से ताड़ा है हज़ारों बार तुझे ,
तुम गलती वही फिर किये जा रहे हो ।

रवि, देख लिया उसकी आंखों में नमी को ,
इतने मजबूर हो? कि फिर भी जा रहे हो !

-


26 DEC 2020 AT 18:46

तुम तो यूँ ही दिल पे लिए बैठे हो यार
देखो जरा लोग क्या खूब बदल जाते हैं

तुम तो उसका खयाल नहीं बदल पाते
जिसके दिनों में महबूब बदल जाते हैं

-


10 DEC 2020 AT 22:37

ਬੜਾ ਦੁੱਖ ਹੋਇਆ ਗੱਲ ਜਾਣ ਵਾਲੀ ਸੁਣਕੇ
ਪਤਾ ਮੈਂਨੂੰ ਆਉਣਾ ਨਹੀਂਓ ਤੂੰ ਕਦੇ ਮੁੜਕੇ
ਤੇਰੇ ਨਾਲ ਬਿਤਾਏ ਜੋ ਪਲ ਸਾਰੇ ਥੁੜ ਗਏ
ਹੰਝੂ ਵੀ ਨਾ ਕਿਰੇ ਉਹ ਵੀ ਪਿੱਛੇ ਮੁੜ ਗਏ

ਯਾਰਾ ਰਹੇਂਗਾ ਆਬਾਦ ਸਾਡੇ ਦਿਲ ਚ ਸਦਾ
ਅਲਵਿਦਾ ਅਲਵਿਦਾ ਏ ਦੋਸਤ ਅਲਵਿਦਾ

-


27 NOV 2020 AT 19:08

ਭਾਵੇਂ ਦੋ ਪਰਸੈਂਟ ਆਬਾਦੀ; ਇਹ ਤੈਥੋਂ ਘਟਣੀ ਸੌਖੀ ਨਹੀਂ
ਸਾਡਾ ਇਕੋ ਧਰਮ ਕਿਸਾਨੀ ਜੜ੍ਹ ਇਹਦੀ ਪੱਟਣੀ ਸੌਖੀ ਨਹੀਂ
ਇਹਨਾਂ ਕਿਰਤੀ ਕਾਮੇ ਬੰਦਿਆਂ ਦੀ ਹਾਹ ਖੱਟਣ ਸੌਖੀ ਨਹੀਂ
ਇਹ ਤੇਰੀ ਕਬਰ ਚ ਕਿੱਲ ਬਣ ਲੱਗਣੀ; ਪੱਟਣੀ ਸੌਖੀ ਨਹੀਂ

ਵੇਖਿਆ ਦਿੱਲੀਏ ਲੰਘ ਆਏ ਇਹ ਟੱਪ ਕੇ ਵੱਟਾਂ ਤੇਰੀਆਂ ਨੀ
ਪਾੜ ਕੇ ਅੱਖਾਂ ਝਾਕ ਲੈ ਆ ਗਏ ਚੜ ਕੇ ਖੱਡਾਂ ਤੇਰੀਆਂ ਨੀ
ਹਿੱਕ ਅੱਗੇ ਪੰਜਾਬ ਦੀ ਕੁਛ ਨਾ ਤੋਪਾਂ ਪਾਣੀ ਦੀਆਂ ਤੇਰੀਆਂ ਨੀ
ਤੂੰ ਸਮਝੀਂ ਨਾ ਅੱਥਰੂ ਗੈਸ; ਅੱਖਾਂ ਲਾਲ ਜੋਸ਼ ਨਾਲ ਮੇਰੀਆਂ ਨੀ

ਅਸੀਂ ਕਾਮੇ, ਅਸੀਂ ਹੀਂ ਸੂਰਮੇ; ਤੂੰ ਸਮਝੀ ਨਾ ਕਿ ਡਰ ਜਾਵਾਂਗੇ
ਇਨਕਲਾਬੀ ਖੂਨ ਹੈ ਸਾਡਾ; ਫਿਰ ਇਨਕਲਾਬ ਲਿਆਵਾਂਗੇ
ਕਿੰਨੀ ਵਾਰ ਅਸੀਂ ਜਿੱਤੀ ਪਹਿਲਾਂ ਫਿਰ ਇਹ ਯਾਦ ਕਰਾਵਾਂਗੇ
ਸਾਡਾ ਡੰਡਾ ਸਾਡਾ ਹੀ ਝੰਡਾ ਤੇਰੀ ਹਿੱਕ ਵਿੱਚ ਗੱਡ ਕੇ ਆਵਾਂਗੇ

-


7 OCT 2020 AT 18:08

ਵੈਸੇ ਤਾਂ ਜੱਟਾ ਤੂੰ ਵੀ ਚੰਗਾ ਹੈਂ ਬਸ ਮਾੜੇ ਤਾਂ ਦਿਨ ਨੇ ਤੇਰੇ ਵੇ
ਪਰ ਮੈ ਉਹਨਾਂ ਦਾ ਹੀ ਸੋਚਣਾ ਹੈ, ਜੋ ਯਾਰ ਮੇਰੇ ਨੇ ਨੇੜੇ ਵੇ
ਬਸ ਏਸੇ ਕਰਕੇ ਤੈਨੂੰ ਹੁਣ ਖੁੰਨਜੇ ਲਾਉਣ ਦੀ ਤਿਆਰੀ ਹੈ
ਵੇਖ ਯਾਰ ਮੇਰਾ ਏਵੇਂ ਨਹੀਂ ਬਣਿਆ ਚੋਟੀ ਦਾ ਵਾਪਾਰ ਏ

ਉਪਰੋਂ ਉਪਰੋਂ ਅਸੀਂ ਕਹਿੰਦੇ ਹਾਂ ਸਾਨੂੰ ਫ਼ਿਕਰ ਬਹੁਤ ਹੈ ਤੇਰੀ ਵੇ
ਬਸ ਵਸ ਏਨਾ ਹੀ ਚੱਲਦਾ ਨਹੀਂ ਕਿ ਸੰਘੀ ਘੁੱਟ ਦਈਏ ਤੇਰੀ ਵੇ
ਹੱਕ ਤੇਰਾ ਅਸੀਂ ਖਾ ਲੈਣਾ, ਪਰ ਤਰਸ ਭੋਰਾ ਵੀ ਨਹੀਂ ਖਾਵਾਂਗੇ
ਤੂੰ ਮੱਚ ਭਾਵੇਂ, ਭਾਵੇਂ ਲੱਗ ਫਾਹੇ ਅਸੀਂ ਫਿਰ ਵੀ ਜਸ਼ਨ ਮਨਾਵਾਂਗੇ

ਤੈੰਨੂੰ ਕਹਿ ਦਿੱਤਾ ਇਕ ਵਾਰੀ, ਮੁੱਲ ਫ਼ਸਲ ਤੇਰੀ ਦਾ ਐਨਾ ਹੈ
ਅਸੀਂ ਕਿਉ ਚੁੱਕੀਏ ਫ਼ਸਲ ਤੇਰੀ, ਤੂੰ ਸਾਨੂੰ ਕੀ ਦਿੰਦਾ ਹੈਂ!
ਤੂੰ ਮਾਲਕ ਬਣਦਾ ਖੇਤਾਂ ਦਾ, ਜਾ ਜਿੱਥੇ ਮਰਜੀ ਵੇਚ ਇਹਨੂੰ
ਅਸ਼ੀ ਕੀ ਲੈਣਾ ਮਿਲੇ ਚਾਹੇ ਨਾ ਮਿਲੇ ਕੌਡੀ ਵੀ ਰੇਟ ਤੈੰਨੂੰ

ਸਾਨੂੰ ਲੋੜ ਨਹੀਂ ਜੱਟਾ ਤੇਰੀ ਵੇ, ਸਰਕਾਰ ਬਹੁਮਤ ਵਿੱਚ ਮੇਰੀ ਵੇ
ਤੂੰ ਕਿਸਨੂੰ ਜਾ ਕੇ ਆਖੇੰਗਾ, ਇਥੇ ਤਾਨਾਸ਼ਾਹੀ ਚੱਲਦੀ ਮੇਰੀ ਵੇ
ਅਸੀਂ ਕੀ ਲੈ ਲੈਣਾ ਤੇਰੇ ਤੋਂ! ਤੈਨੂੰ ਦੱਸਾਂ ਔਕਾਤ ਹੈ ਕੱਖ ਤੇਰੀ
ਇਹ ਸਾਹ ਤੇਰੇ ਜੋ ਚੱਲਦੇ ਨੇ ਹੁਣ ਇਹਨਾਂ ਉੱਪਰ ਅੱਖ ਮੇਰੀ

ਤੈਨੂੰ ਕੀ ਲੱਗਦਾ ਪੱਲਦੇ ਆਂ ਅਸੀਂ ਤੇਰੇ ਕੱਦੂ ਟੀਂਡੇ ਤੋਰੀ ਤੇ
ਜਾਂ ਸੋਚੀ ਬੈਠਾਂ ਹੋਵੈਂ ਕਿਧਰੇ ਤੇਰੀ ਕਣਕ ਮੱਕੀ ਦੀ ਬੋਰੀ ਤੇ
ਅਸੀਂ ਸ਼ਾਹ ਹਾਂ; ਸ਼ਹਿਨਸ਼ਾਹ ਹਾਂ, ਹੈ ਖਾਣਾ ਪੀਣਾ ਖਾਸ ਸਾਡਾ
ਉਡੀਕਦੇ ਹਾਂ ਮੌਤ ਤੇਰੀ, ਅਸੀਂ ਚੀਲਾਂ ਖਾ ਲੈਣਾ ਮਾਸ ਥਾਡਾ

-


29 AUG 2020 AT 11:17

ਹੋਇਆ ਗੂੜ੍ਹਾ ਆਸਮਾਨ ਚੜ੍ਹਦੇ ਸਾਉਂਣ ਅੰਦਰ
ਬੱਦਲਾਂ ਕਣੀਆਂ ਦੇ ਬਾਣ ਚਲਾਏ ਮੀਆਂ
ਪਹਿਲੀ ਛੋਹ ਪਾਣੀ ਦੀ ਉਸਦੀਆਂ ਬੁੱਲੀਆਂ ਨੂੰ
ਸੁੱਚੇ ਮੋਤੀ ਜਿਓਂ ਸੀਪ ਬਣਾਏ ਮੀਆਂ
ਹੋਇਆ ਖ਼ੁਦਾ ਮਿਹਰਬਾਨ ਉਸਦੇ ਰੂਪ ਉੱਪਰ
ਸੰਗਮਰਮਰ ਜੀਓਂ ਪਾਣੀ ਨਾਲ ਚਮਕਾਏ ਮੀਆਂ
ਖੜੀ ਦਰਿਆ ਦੇ ਕੰਢੇ ਉਤੇ ਇਉਂ ਜਾਪੇ
ਤਾਜ ਯਮੁਨਾ ਚੌ ਜਿਓਂ ਅਕਸ ਦਿਖਾਏ ਮੀਆਂ
ਹੁਸਨ ਕੁੜਤੀ ਚੋਂ ਝਾਤੀਆਂ ਮਾਰਦਾ ਇਉਂ
ਜਾਮ ਵਿੱਚੋਂ ਜੋ ਸ਼ਰਾਬ ਨਜ਼ਰ ਆਏ ਮੀਆਂ
ਰੂਪ ਚੁੰਨੀ ਦੇ ਪੱਲੇ ਦੇ ਆਰ ਪਾਰ ਹੋਇਆ
ਜਿਓਂ ਚੰਨ ਬੱਦਲਾਂ ਵਿੱਚ ਨਾ ਲੁਕ ਪਾਏ ਮੀਆਂ
ਗਾਨੀ ਕੱਸ ਕੇ ਲੱਗ ਗਈ ਹਿੱਕ ਨਾਲੇ
ਨਾਗ ਚੰਦਨ ਨੂੰ ਜਿਓਂ ਲਿਪਟ ਜਾਏ ਮੀਆਂ
ਵਰ੍ਹਿਆ ਮੀਂਹ ਕਿ ਹੋਇਆ ਹੈ ਕਹਿਰ ਦੱਸੀਂ
ਬੁੱਤ - ਤਰਾਸ਼ ਜੋ ਹੁਸਨ ਤਰਾਸ਼ ਜਾਏ ਮੀਆਂ
ਬੁੱਤ - ਤਰਾਸ਼ ਜੋ ਹੁਸਨ ਤਰਾਸ਼ ਜਾਏ ਮੀਆਂ

-


31 MAY 2020 AT 8:50

On that night, the moon was bright
The sky was glowing in moon light
Breeze was flowing; in joy and roll
There came you; the beautiful doll
That lucky day, the night was long
Angels were dancing on merry song
Stars were jealous; seeing you shine
Flowers were singing songs n rhyme
Cute little hands and cute little nose
A girl was born as beautiful as rose
A girl was born as beautiful as rose

-


Fetching Ravinder Singh Quotes